ਦਲ ਬਦਲੀ

‘ਆਪ’ ਤੇ ਭਾਜਪਾ ਨੇਤਾਵਾਂ ਨੇ ਫੜਿਆ ਕਾਂਗਰਸ ਦਾ ਹੱਥ

‘ਆਪ’ ਤੇ ਭਾਜਪਾ ਨੇਤਾਵਾਂ ਨੇ ਫੜਿਆ ਕਾਂਗਰਸ ਦਾ ਹੱਥ

ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਭਾਜਪਾ ਤੇ ‘ਆਪ’ ਦੇ ਵਰਕਰ ਦਿੱਲੀ ਕਾਂਗਰਸ ਪ੍ਰਧਾਨ ਅਨਿਲ ਕੁਮਾਰ ਚੌਧਰੀ ਨਾਲ।-ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਸਤੰਬਰ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਹਾਜ਼ਰੀ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰ  ਤਾਰਾ ਚੰਦ ਤੇ ਸੁਕ੍ਰਿਤਾ ਕੁਮਾਰ, ਜਿਨ੍ਹਾਂ ਨੇ ‘ਆਪ’ ਨਾਲ 2017 ਵਿੱਚ ਕਾਰਪੋਰੇਸ਼ਨ ਤੋਂ ਚੋਣ ਲੜੀ ਸੀ ਲਗਪਗ 150 ਮੈਂਬਰ ਤੇ ਭਾਜਪਾ ਆਗੂ ਤੇ ਕਾਰਕੁਨਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਪ੍ਰਧਾਨ ਨੇ ਰਾਜੀਵ ਭਵਨ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਨੇਤਾਵਾਂ ਅਤੇ ਵਰਕਰਾਂ ਨੂੰ ਜੀ ਆਇਆਂ ਕਿਹਾ। ਅਨਿਲ ਕੁਮਾਰ ਨੇ ਕਿਹਾ ਕਿ ਹੇਠਲੇ ਪੱਧਰ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਨੂੰ ਪਾਰਟੀ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਕਾਂਗਰਸ ਹਮੇਸ਼ਾ ਵੱਡੇ ਤੇ ਮਹੱਤਵਪੂਰਨ ਫੈਸਲੇ ਲੈਂਦੇ ਹੋਏ ਆਪਣੇ ਵਰਕਰਾਂ ਤੋਂ ਸੁਝਾਅ ਲੈਂਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਆਗੂ ਤੇ ਵਰਕਰ ਜੋ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਉਨ੍ਹਾਂ ਅਨੁਸਾਰ ਪਾਰਟੀ ਵਿੱਚ ਸਤਿਕਾਰ ਤੇ ਸਥਾਨ ਮਿਲੇਗਾ ਜੋ ਇਨ੍ਹਾਂ ਲੋਕਾਂ ਨੂੰ ਭਾਜਪਾ ਅਤੇ ‘ਆਪ’ ਪਾਰਟੀ ਨੇ ਨਹੀਂ ਦਿੱਤਾ ਸੀ। 

ਉਨ੍ਹਾਂ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਅਸਲ ਚਿਹਰਾ ਲੋਕਾਂ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਨਾ ਕਰਨ ਲਈ ਬੇਨਕਾਬ ਹੋਇਆ ਹੈ, ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਨੇਤਾਵਾਂ ਨੇ ਕਿਹਾ ਕਿ ਉਹ ਭਾਜਪਾ ਤੇ ਆਮ ਆਦਮੀ ਪਾਰਟੀ ਵਿਚ ਘੁਟੇ ਮਹਿਸੂਸ ਕਰ ਰਹੇ ਹਨ ਕਿਉਂਕਿ ਦੋਵੇਂ ਪਾਰਟੀਆਂ ਲੋਕਤੰਤਰੀ ਢੰਗ ਕੰਮਨਹੀਂ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਵਰਕਰਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਜਦੋਂਕਿ ਹੇਠਲੇ ਪੱਧਰ ਦੇ ਵਰਕਰ ਲੋਕਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਇਨ੍ਹਾਂ ਲੋਕਾਂ ਨੇ ਦੋਵਾਂ ਧਿਰਾਂ ਦੇ ਚੋਟੀ ਦੇ ਨੇਤਾਵਾਂ ਨੂੰ ਝੂਠ ਬੋਲਣ ਤੇ ਗੁੰਮਰਾਹ ਕਰਨ ਦੀ ਗੱਲ ਕੀਤੀ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਮੁੱਖ ਵਿਅਕਤੀਆਂ ’ਚ ‘ਆਪ’ ਕਮਲ ਚੌਧਰੀ, ਬਬਲੀ ਕਿੰਨਰ, ਸੁਰੇਂਦਰ ਚੌਧਰੀ, ਮੁਮਤਾਜ਼ ਆਲਮ, ਕਮਲਉਦੀਨ, ਅਜ਼ਹਰੂਦੀਨ ਐਡਵੋਕੇਟ, ਧੀਰਜ ਸ਼ੁਕਲਾ, ਭਾਜਪਾ ਦੇ ਦਿਨੇਸ਼ ਚੌਧਰੀ ਤੇ ਵਿਜੇ ਕਸ਼ਯਪ ਸ਼ਾਮਲ ਹਨ।

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਕਾਂਗਰਸ ਨੇ ਉਲੀਕੇ ਪ੍ਰੋਗਰਾਮ

ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਭਾਜਪਾ ਸ਼ਾਸਤ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪਾਸ ਕੀਤੇ ਗਏ ਕਿਸਾਨ ਬਿੱਲ ਦੇ ਵਿਰੋਧ ਵਿੱਚ ਕਿਸਾਨਾਂ ਨੂੰ ਬਚਾਉਣ ਲਈ ਰਾਜ ਪੱਧਰ, ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਪ੍ਰੋਗਰਾਮ ਕੀਤੇ ਜਾਣਗੇ। ਸੰਸਦ ਵਿੱਚ ਵਿਰੋਧੀ ਪਾਰਟੀਆਂ ਦੇ ਭਾਰੀ ਵਿਰੋਧ ਦੇ ਬਾਵਜੂਦ ਕਿਸਾਨ ਬਿੱਲ ਪਾਸ ਹੋ ਗਿਆ। 26 ਸਤੰਬਰ ਨੂੰ ਸੋਸ਼ਲ ਮੀਡੀਆ ‘ਤੇ ਇਕ ਆਨਲਾਈਨ ਮੁਹਿੰਮ ਚਲਾਈ ਜਾਵੇਗੀ। 28 ਸਤੰਬਰ ਨੂੰ ਰਾਜਘਾਟ ਤੋਂ ਰਾਜ ਭਵਨ ਤੱਕ ਮਾਰਚ ਹੋਵੇਗਾ ਤੇ 2 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਦਿੱਲੀ ਦੇ ਹਰੇਕ ਅਸੈਂਬਲੀ ਵਿੱਚ ਸਾੜਿਆ ਜਾਵੇਗਾ। ਦਸਤਖਤ ਮੁਹਿੰਮ 2 ਤੋਂ 31 ਅਕਤੂਬਰ ਤੱਕ ਕੀਤੀ ਜਾਵੇਗੀ ਤੇ 10 ਅਕਤੂਬਰ ਨੂੰ ਰਾਜ ਪੱਧਰ ‘ਤੇ ਇਕ ਕਿਸਾਨ ਸੰਮੇਲਨ ਕਰਵਾਇਆ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All