ਦਿੱਲੀ ਦੇ ਪੰਜਾਬੀ ਬਾਗ ’ਚ ਮਿਲੇ ਸੂਟਕੇਸ ਵਿਚੋਂ ਔਰਤ ਦੀ ਗਲੀ-ਸੜੀ ਲਾਸ਼ ਮਿਲੀ : The Tribune India

ਦਿੱਲੀ ਦੇ ਪੰਜਾਬੀ ਬਾਗ ’ਚ ਮਿਲੇ ਸੂਟਕੇਸ ਵਿਚੋਂ ਔਰਤ ਦੀ ਗਲੀ-ਸੜੀ ਲਾਸ਼ ਮਿਲੀ

ਦਿੱਲੀ ਦੇ ਪੰਜਾਬੀ ਬਾਗ ’ਚ ਮਿਲੇ ਸੂਟਕੇਸ ਵਿਚੋਂ ਔਰਤ ਦੀ ਗਲੀ-ਸੜੀ ਲਾਸ਼ ਮਿਲੀ

ਨਵੀਂ ਦਿੱਲੀ, 8 ਦਸੰਬਰ

ਦਿੱਲੀ ਪੁਲੀਸ ਨੇ ਦੱਸਿਆ ਹੈ ਕਿ ਬੁੱਧਵਾਰ ਸ਼ਾਮ ਨੂੰ ਪੱਛਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿੱਚ ਸੂਟਕੇਸ ਵਿੱਚੋਂ ਅਣਪਛਾਤੀ ਔਰਤ ਦੀ ਸੜੀ ਹੋਈ ਲਾਸ਼ ਮਿਲੀ ਹੈ। ਪੁਲੀਸ ਦੇ ਕੰਟਰੋਲ ਰੂਮ ਨੂੰ ਸੂਟਕੇਸ ਬਾਰੇ ਸੂਚਨਾ ਮਿਲੀ ਸੀ ਤੇ ਕਿਹਾ ਸੀ ਕਿ ਇਸ ਵਿਚੋਂ ਬਦਬੂ ਆ ਰਹੀ ਹੈ। ਦਿੱਲੀ ਪੁਲੀਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਸ ਨੂੰ ਨਾਲੇ 'ਚੋਂ ਬਾਹਰ ਕੱਢਿਆ ਅਤੇ ਸੂਟਕੇਸ 'ਚੋਂ ਔਰਤ ਦੀ ਬਹੁਤ ਜ਼ਿਆਦਾ ਸੜੀ ਹੋਈ ਲਾਸ਼ ਮਿਲੀ। ਔਰਤ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਪੁਲੀਸ ਨੇ ਦੱਸਿਆ ਕਿ ਔਰਤ ਦੀ ਉਮਰ ਕਰੀਬ 28-30 ਸਾਲ ਦੱਸੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All