ਝੰਡੇਵਾਲਨ ਸਾਈਕਲ ਮਾਰਕੀਟ ’ਚ ਅੱਗ ਲੱਗੀ

ਝੰਡੇਵਾਲਨ ਸਾਈਕਲ ਮਾਰਕੀਟ ’ਚ ਅੱਗ ਲੱਗੀ

ਨਵੀਂ ਦਿੱਲੀ ਦੇ ਝੰਡੇਵਾਲਨ ਸਾਈਕਲ ਮਾਰਕੀਟ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ। -ਫੋਟੋ: ਪੀਟੀਆਈ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 20 ਮਈ

ਦਿੱਲੀ ਦੀ ਝੰਡੇਵਾਲਨ ਸਾਈਕਲ ਮਾਰਕੀਟ ਵਿੱਚ ਅੱਗ ਲੱਗਣ ਕਾਰਨ ਵਪਾਰੀਆਂ-ਕਾਰੋਬਾਰੀਆਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਕਿਸੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ ਪਰ ਸਾਈਕਲ ਬਾਜ਼ਾਰ ਦੇ ਗੁਦਾਮ ਵਿੱਚ ਅੱਗ ਲਗਣ ਕਾਰਨ ਨੇੜੇ ਦੀਆਂ ਦੁਕਾਨਾਂ ਵੀ ਅਸਰ ਹੇਠ ਆ ਗਈਆਂ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੱਧ ਦਿੱਲੀ ਦੇ ਝੰਡੇਵਾਲਨ ਸਾਈਕਲ ਬਾਜ਼ਾਰ ’ਚ ਸ਼ੁੱਕਰਵਾਰ ਦੁਪਹਿਰ ਨੂੰ ਭਿਆਨਕ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੀ ਸੂਚਨਾ ਦੁਪਹਿਰ 2 ਵਜੇ ਮਿਲੀ, ਜਿਸ ਤੋਂ ਬਾਅਦ ਦਿੱਲੀ ਫਾਇਰ ਸਰਵਿਸ ਹਰਕਤ ਵਿੱਚ ਆਈ ਅਤੇ ਝੰਡੇਵਾਲਨ ਵੱਲ 27 ਅੱਗ ਬੁਝਾਊ ਇੰਜਣ ਭੇਜੇ ਗਏ। ਅਧਿਕਾਰੀਆਂ ਮੁਤਾਬਕ ਕਰੀਬ ਢਾਈ ਘੰਟੇ ਦੀ ਮੁਸ਼ੱਕਤ ਮਗਰੋਂ ਸ਼ਾਮ ਦੇ 4.30 ਵਜੇ ਤੱਕ ਅੱਗ ਉਪਰ ਕਾਬੂ ਪਾਇਆ ਗਿਆ। ਅੱਗ ਬੱਚਿਆਂ ਦੇ ਸਾਈਕਲਾਂ ਵਾਲੇ ਗੁਦਾਮ ਤੋਂ ਸ਼ੁਰੂ ਹੋਈ, ਜਿਸ ਵਿੱਚ ਛੋਟੇ ਸਾਈਕਲ ਤਬਾਹ ਹੋ ਗਏ। ਅੱਗ ਵੀਡੀਓਕੋਨ ਟਾਵਰ ਕੋਲ ਦੀ ਸਾਈਕਲ ਮਾਰਕੀਟ ਨੂੰ ਲੱਗੀ। ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਜਾਣਕਾਰੀ ਦਿੱਤੀ ਕਿ ਅੱਗ ਲੱਗਣ ਦੀ ਮੰਦਭਾਗੀ ਘਟਨਾ ਵੀਡੀਓਕੋਨ ਟਾਵਰ ਕੋਲ ਵਾਪਰੀ ਹੈ। ਅੱਗ ਲੱਗਣ ਵਾਲੀ ਥਾਂ ਉਪਰ 27 ਅੱਗ ਬੁਝਾਊ ਇੰਜਣ ਪਹੁੰਚੇ ਹਨ। ਬਹਾਦਰ ਅੱਗ ਬੁਝਾਊ ਦਸਤੇ ਨੇ ਸਥਿਤੀ ਕਾਬੂ ਹੇਠ ਕਰ ਲਈ ਹੈ। ਕੋਈ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਵੀਰਵਾਰ ਨੂੰ ਵੀ ਦਿੱਲੀ ’ਚ ਦੋ ਥਾਵਾਂ ਉਪਰ ਅੱਗ ਲੱਗੀ ਸੀ ਤੇ ਮੁਸਤਫ਼ਾਬਾਦ ਵਿੱਚ 42 ਸਾਲਾਂ ਦੇ ਇੱਕ ਵਿਅਕਤੀ ਦੀ ਮੌਤ ਹੋਈ ਸੀ ਤੇ 6 ਜ਼ਖ਼ਮੀ ਹੋਏ ਸਨ।

ਦਿੱਲੀ ਫਾਇਰ ਸਰਵਿਸਿਜ਼ ਵੱਲੋਂ ਦੱਸਿਆ ਗਿਆ ਕਿ 19 ਮਈ ਤੱਕ ਅੱਗ ਲੱਗਣ ਦੀਆਂ ਵੱਡੀਆਂ-ਛੋਟੀਆਂ 2000 ਤੋਂ ਵੱਧ ਘਟਨਾਵਾਂ ਵਾਪਰੀਆਂ ਹਨ ਤੇ ਇਨ੍ਹਾਂ ਵਿੱਚ ਕੁੱਲ 42 ਲੋਕਾਂ ਦੀ ਮੌਤ ਹੋਈ ਹੈ ਅਤੇ 117 ਹੋਰ ਜ਼ਖ਼ਮੀ ਹੋਏ ਹਨ। ਸਰਵਿਸਿਜ਼ ਮੁਤਾਬਕ ਮਈ ਦੇ ਪਹਿਲੇ 19 ਦਿਨਾਂ ਦੌਰਾਨ 2145 ਅੱਗ ਦੀਆਂ ਘਟਨਾਵਾਂ ਦੀਆਂ ਸੂਚਨਾਵਾਂ ਆਈਆਂ ਤੇ ਕੁੱਲ 42 ਮੌਤਾਂ ਹੋਈਆਂ। ਮਈ 2021 ਵਿੱਚ 2,174 ਘਟਨਾਵਾਂ ਅਤੇ ਮਈ 2020 ਵਿੱਚ 2325 ਘਟਨਾਵਾਂ ਵਾਪਰੀਆਂ।

ਅੱਗ ਬੁਝਾਊ ਰੋਬੋਟ ਦਾ ਅਭਿਆਸ ਕਰਦੀ ਹੋਈ ਫਾਇਰ ਬ੍ਰਿਗੇਡ ਦੀ ਟੀਮ

ਦਿੱਲੀ ਵਿੱਚ ਰੋਬੋਟ ਪਾਉਣਗੇ ਅੱਗ ’ਤੇ ਕਾਬੂ

ਯੂਰਪੀ ਦੇਸ਼ਾਂ ਵਾਂਗ ਦੇਸ਼ ਦੀ ਰਾਜਧਾਨੀ ਵਿੱਚ ਪਹਿਲੀ ਵਾਰ ਰੋਬੋਟ ਅੱਗ ਬੁਝਾਉਣਗੇ। ਕੇਜਰੀਵਾਲ ਸਰਕਾਰ ਨੇ ਦਿੱਲੀ ਦੇ ਫਾਇਰ ਵਿਭਾਗ ਦੇ ਬੇੜੇ ਵਿੱਚ ਦੋ ਫਾਇਰ ਫਾਈਟਰ ਰੋਬੋਟ ਸ਼ਾਮਲ ਕੀਤੇ ਹਨ। ਰੋਬਟ ਦੀ ਮਦਦ ਨਾਲ ਅੱਗ ਬੁਝਾਉਣ ਵਾਲਾ ਦਿੱਲੀ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇਹ ਰਿਮੋਟ ਕੰਟਰੋਲ ਫਾਇਰ ਫਾਈਟਿੰਗ ਰੋਬੋਟ ਦਿੱਲੀ ਦੀਆਂ ਤੰਗ ਗਲੀਆਂ, ਗੋਦਾਮਾਂ, ਬੇਸਮੈਂਟਾਂ, ਜੰਗਲ ਦੀ ਅੱਗ, ਜ਼ਬਰਦਸਤੀ ਐਂਟਰੀ ਪੁਆਇੰਟਾਂ, ਜ਼ਮੀਨਦੋਜ਼ ਜਾਂ ਮਨੁੱਖੀ ਜੋਖਮ ਵਾਲੇ ਸਾਰੇ ਖੇਤਰਾਂ, ਤੇਲ ਤੇ ਰਸਾਇਣਕ ਟੈਂਕਰਾਂ, ਫੈਕਟਰੀਆਂ ਤੇ ਪੌੜੀਆਂ ਚੜ੍ਹ ਕੇ ਅਤੇ ਸ਼ੀਸ਼ੇ ਤੋੜ ਕੇ ਆਸਾਨੀ ਨਾਲ ਪਹੁੰਚ ਸਕਦੇ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘ਸਾਡੀ ਸਰਕਾਰ ਨੇ ਰਿਮੋਟ ਕੰਟਰੋਲਡ ਫਾਇਰ ਫਾਈਟਿੰਗ ਮਸ਼ੀਨਾਂ ਖਰੀਦੀਆਂ ਹਨ। ਹੁਣ ਸਾਡਾ ਬਹਾਦਰ ਫਾਇਰਮੈਨ 100 ਮੀਟਰ ਦੀ ਦੂਰੀ ਤੋਂ ਅੱਗ ਨਾਲ ਲੜ ਸਕਦਾ ਹੈ। ਇਸ ਨਾਲ ਨੁਕਸਾਨ ਘੱਟ ਹੋਵੇਗਾ ਅਤੇ ਕੀਮਤੀ ਜਾਨਾਂ ਬਚਾਉਣ ’ਚ ਮਦਦ ਮਿਲੇਗੀ।’ ਇਸ ਦੇ ਨਾਲ ਹੀ ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਸ਼ਾਇਦ ਦੇਸ਼ ’ਚ ਪਹਿਲੀ ਵਾਰ ਦਿੱਲੀ ਵਿੱਚ ਅਜਿਹੇ ਰਿਮੋਟ ਕੰਟਰੋਲ ਰੋਬਟ ਲਿਆਂਦੇ ਗਏ ਹਨ। ਫਿਲਹਾਲ ਕੇਜਰੀਵਾਲ ਸਰਕਾਰ ਨੇ ਸਿਰਫ ਦੋ ਰੋਬਟ ਆਰਡਰ ਕੀਤੇ ਹਨ। ਜੇਕਰ ਟ੍ਰਾਇਲ ਸਫਲ ਹੁੰਦਾ ਹੈ ਤਾਂ ਅਜਿਹੇ ਹੋਰ ਰੋਬਟਸ ਦੀ ਮੰਗ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All