ਗਾਜ਼ੀਪੁਰ ਕੂੜਾ ਸਥਾਨ ’ਤੇ ਅੱਗ ਲੱਗੀ

ਗਾਜ਼ੀਪੁਰ ਕੂੜਾ ਸਥਾਨ ’ਤੇ ਅੱਗ ਲੱਗੀ

ਗਾਜ਼ੀਪੁਰ ਵਿੱਚ ਕੂੜੇ ਦੇ ਢੇਰ ਨੂੰ ਲੱਗੀ ਅੱਗ ਬੁਝਾਉਂਦੇ ਹੋਏ ਫਾਇਰ ਬ੍ਰਿਗੇਡ ਦੇ ਮੁਲਾਜ਼ਮ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 25 ਨਵੰਬਰ

ਉੱਤਰ ਪ੍ਰਦੇਸ਼ ਦੀ ਹੱਦ ਨੇੜੇ ਦਿੱਲੀ ਦੇ ਗਾਜ਼ੀਪੁਰ ਵਿਖੇ ਬਣੇ ਪਹਾੜਨੁਮਾ ਕੂੜਾ ਸਥਾਨ ਵਿਖੇ ਅਚਾਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਦਿੱਲੀ ਫਾਇਰ ਸਰਵਿਸ ਦੀਆਂ 9 ਗੱਡੀਆਂ ਭੇਜੀਆਂ ਗਈਆਂ ਤੇ ਕਈ ਘੰਟੇ ਦੀ ਮਸ਼ੱਕਤ ਮਗਰੋਂ ਅੱਗ ਉਪਰ ਕਾਬੂ ਪਾਇਆ ਜਾ ਸਕਿਆ। ਜਿਉਂ ਹੀ ਅੱਗ ਲੱਗਣ ਦੀ ਸੂਚਨਾ ਦਿੱਲੀ ਦੇ ਅਧਿਕਾਰੀਆਂ ਨੂੰ ਮਿਲੀ ਤਾਂ ਨੇੜੇ ਦੇ ਅੱਗ ਬੁਝਾਊ ਕੇਂਦਰਾਂ ਤੋਂ ਪਹਿਲਾਂ 5 ਗੱਡੀਆਂ ਅੱਗ ਉਪਰ ਕਾਬੂ ਪਾਉਣ ਲਈ ਭੇਜੀਆਂ ਤੇ ਫਿਰ ਚਾਰ ਹੋਰ ਗੱਡੀਆਂ ਨਾਲ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਕਿਸੇ ਪ੍ਰਕਾਰ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੂਰਬੀ ਦਿੱਲੀ ਨਗਰ ਨਿਗਮ ਵੱਲੋਂ ਇੱਥੇ ਰਾਜਧਾਨੀ ਦਾ ਇੱਕ ਹਿੱਸੇ ਵਿੱਚੋਂ ਰੋਜ਼ਾਨਾ ਨਿਕਲਦਾ ਕੂੜਾ ਸੁੱਟਿਆ ਜਾਂਦਾ ਹੈ ਤੇ ਇੱਥੇ ਕੂੜਾ ਸਥਾਨ (ਲੈਂਡਫਿਲ ਸਾਈਟ) ਵਿੱਚ ਸਮਰੱਥਾ ਤੋਂ ਵੱਧ ਕੂੜਾ ਇਕੱਠਾ ਹੋ ਚੁੱਕਾ ਹੈ। ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਬਦਬੂ ਫੈਲਦੀ ਰਹਿੰਦੀ ਹੈ। ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਹਰ ਦਿੱਲੀ ਵਾਸੀ ਜਾਣਦੇ ਹਨ ਕਿ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਪਿਛਲੇ ਡੇਢ ਸਾਲ ਤੋਂ ਲਗਾਤਾਰ ਜੰਗੀ ਪੱਧਰ ’ਤੇ ਕੰਮ ਕਰ ਰਹੇ ਹਨ ਅਤੇ ਗਾਜ਼ੀਪੁਰ ਲੈਂਡਫਿਲ ਸਾਈਟ ਦੀ ਉਚਾਈ ਨੂੰ 50 ਫੁੱਟ ਘਟਾਉਣ ਵਿੱਚ ਸਫਲ ਰਹੇ ਹਨ। 

ਕੂੜੇ ਨੂੰ ਖੁਦ ਅੱਗ ਨਹੀਂ ਲੱਗੀ ਬਲਕਿ ਲਗਾਈ ਗਈ : ਦੁਰਗੇਸ਼ ਪਾਠਕ

ਨਵੀਂ ਦਿੱਲੀ, 25 ਨਵੰਬਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੁਰਗੇਸ਼ ਪਾਠਕ ਨੇ ਕਿਹਾ ਕਿ ਗਾਜੀਪੁਰ ਲੈਂਡਫਿਲ ਸਾਈਟ ‘ਤੇ ਕੂੜੇ ਨੂੰ ਖੁਦ ਅੱਗ ਨਹੀਂ ਲੱਗੀ ਬਲਕਿ ਦਿੱਲੀ ਸਰਕਾਰ ਨੂੰ ਬਦਨਾਮ ਕਰਨ ਲਈ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਲੈਂਡਫਿਲ ਵਾਲੀ ਥਾਂ ‘ਤੇ ਲੱਗੀ ਅੱਗ ਦੀ ਘਟਨਾ ਦੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਦੁਰਗੇਸ਼ ਪਾਠਕ ਨੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ’ਤੇ ਨਿਸ਼ਾਨਾ ਸਾਧਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All