ਦਿੱਲੀ ਵਿੱਚ ਕਰੋਨਾ ਦੇ 956 ਨਵੇਂ ਮਾਮਲੇ

ਦਿੱਲੀ ਵਿੱਚ ਕਰੋਨਾ ਦੇ 956 ਨਵੇਂ ਮਾਮਲੇ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਅਗਸਤ

ਦਿੱਲੀ ਵਿਚ ਕਰੋਨਾਵਾਇਰਸ ਦੇ 956 ਨਵੇਂ ਮਾਮਲੇ ਸਾਹਮਣੇ ਆਏ ਹਨ। ਕਰੋਨਾ ਵਾਇਰਸ ਦੀ ਲਾਗ ਨਾਲ ਇੱਕ ਦਿਨ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਵੀਰਵਾਰ ਨੂੰ 913 ਲੋਕ ਕਰੋਨਾ ਦੇ ਮਰੀਜ਼ ਠੀਕ ਹੋਏ ਹਨ। ਬੁੱਧਵਾਰ ਨੂੰ ਦਿੱਲੀ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 14 ਸੀ ਜਦੋਂ ਕਿ ਮੰਗਲਵਾਰ ਨੂੰ 8 ਲੋਕਾਂ ਦੀ ਮੌਤ ਕਰੋਨਾ ਵਾਇਰਸ ਕਾਰਨ ਹੋਈ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਵਾਇਰਸ ਦੀ ਕੁੱਲ ਗਿਣਤੀ 149460 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 134318 ਲੋਕ ਇਸ ਬਿਮਾਰੀ ਦੀ ਪਕੜ ਤੋਂ ਠੀਕ ਹੋ ਗਏ ਹਨ। ਦਿੱਲੀ ਵਿਚ ਅਜੇ ਵੀ ਕਰੋਨਾ ਵਾਇਰਸ ਦੇ 10975 ਮਾਮਲੇ ਹਨ। ਇਸ ਦੌਰਾਨ ਕਰੋਨਾ ਤੋਂ ਦਿੱਲੀ ਵਿੱਚ 4167 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ। ਦਿੱਲੀ ਸਰਕਾਰ ਹਲਕੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਘਰ ਵਿਚ ਰਹਿਣ ਲਈ ਸਲਾਹ ਦੇ ਰਹੀ ਹੈ ਤਾਂ ਜੋ ਕੇਸ ਨਾ ਵਧਣ। ਦੇਸ਼ ਵਿਚ ਕਰੋਨਾ ਵਾਇਰਸ ਦੀ ਰਿਕਵਰੀ ਦਰ ਚੰਗੀ ਤਰ੍ਹਾਂ ਚੱਲ ਰਹੀ ਹੈ। ਇਸ ਦੇ ਬਾਵਜੂਦ ਇਸ ਦੇ ਵਿਸ਼ਾਣੂ ਦੀ ਲਾਗ ਨਾਲ ਲੋਕਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਦਿੱਲੀ ’ਚ ਇੱਥੇ ਕਰੋਨਾ ਦੇ ਮਾਮਲਿਆਂ ਵਿਚ ਇਕ ਨਵਾਂ ਉਭਾਰ ਆਇਆ ਹੈ।

ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸ਼ਾਹਬਾਦ ਵਿਚ ਕਰੋਨਾਵਾਇਰਸ ਦੇ 9 ਹੋਰ ਮਾਮਲੇ ਸਾਹਮਣੇ ਆਏ ਹਨ। ਮਰੀਜ਼ਾਂ ਨੂੰ ਐਲਐਨਜੇਪੀ ਹਸਪਤਾਲ ਕੁਰੂਕਸ਼ੇਤਰ ਵਿੱਚ ਆਈਸਲੋਟ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਅਸ਼ੋਕ ਨੇ ਦੱਸਿਆ ਕਿ ਮਰੀਜ਼ਾਂ ਵਿਚ 5 ਪੁਲੀਸ ਕਰਮਚਾਰੀਆਂ ਤੋਂ ਇਲਾਵਾ ਦੋ ਮਰੀਜ਼ ਮੁਹੱਲਾ ਖੱਤਰਵਾੜਾ, ਇਕ ਮਰੀਜ਼ ਮੁਹੱਲਾ ਸੈਦਾਂ ਤੇ ਇਕ ਮਰੀਜ਼ ਕਿਸ਼ਨਗੜ੍ਹ ਰੋਡ ਨਾਲ ਸਬੰਧਤ ਹੈ।

ਯਮੁਨਾਨਗਰ ਖੇਤਰ ਵਿੱਚ ਕਰੋਨਾ ਵਾਇਰਸ ਦੇ 52 ਨਵੇਂ ਮਾਮਲੇ

ਯਮੁਨਾਨਗਰ (ਦਵਿੰਦਰ ਸਿੰਘ): ਡਿਪਟੀ ਕਮਿਸ਼ਨਰ ਮੁਕੁਲ ਕੁਮਾਰ ਨੇ ਦੱਸਿਆ ਕਿ ਬੀਤੇ 26 ਘੰਟਿਆ ਵਿੱਚ ਜ਼ਿਲ੍ਹਾ ਯਮੁਨਾਨਗਰ ਵਿੱਚ ਕਰੋਨਾ ਵਾਇਰਸ ਦੇ 52 ਪਾਜ਼ੇਟਿਵ ਕੇਸ ਮਿਲੇ ਹਨ ਜੋ ਕਿ ਭਗਤ ਪੁਰੀ, ਸੰਤਪੁਰਾ ਰੋਡ ਮਾਡਲ ਟਾਊਨ ਯਮੁਨਾਨਗਰ, ਸ਼ਾਸਤਰੀ ਕਲੋਨੀ, ਜੈ ਸਿਟੀ, ਝੰਡਾ ਚੌਂਕ ਜਗਾਧਰੀ, ਆਰਿਆ ਨਗਰ, ਸ਼ਿਵ ਦਿਆਲ ਪੁਰੀ, ਆਨੰਦ ਕਲੋਨੀ, ਪਿੰਦ ਦਸੌਰਾ (ਛਛਰੋਲੀ) ਪਿੰਡ ਸਾਰਨ, ਮੰਗਤ ਪੁਰਾ, ਕੈਂਪ ਕਲੋਨੀ ਯਮੁਨਾਨਗਰ, ਪਿੰਡ ਘਿਲੌਰ, ਪਿੰਡ ਅੰਟਾਵਾ, ਰੂਪ ਨਗਰ ਕਲੋਨੀ ਜਗਾਧਰੀ, ਰਣਜੀਤ ਗਾਰਡਨ, ਗੜੀ ਬੰਜਾਰਾ, ਸ਼ਾਂਤੀ ਕਲੋਨੀ, ਪਿੰਡ ਜੋੜੀਆਂ, ਸ਼ਿਵਪੁਰੀ ਕਲੋਨੀ ਯਮੁਨਾ ਨਗਰ, ਪ੍ਰੋਫੇਸਰ ਕਲੋਨੀ, ਸ਼ਿਵਪੁਰੀ ਕਲੋਨੀ, ਸਰੋਜਨੀ ਕਲੋਨੀ, ਬੈਂਕ ਕਲੋਨੀ, ਤਿਆਗੀ ਗਾਰਡਨ, ਹਮੀਦਾ ਕਲੋਨੀ, ਪੇਪਰ ਮਿਲਜ਼ ਕਲੋਨੀ, ਪਿੰਡ ਬੁਡੇਹੜੀ, ਪਿੰਡ ਮੰਗਲੋਰ, ਸੈਕਟਰ-17 ਜਗਾਧਰੀ, ਪਿੰਡ ਨਾਹਰ ਪੁਰ, ਬਹਾਦਰਪੁਰ, ਕਸਬਾ ਰਾਦੌਰ ਆਦਿ ਖੇਤਰਾਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ 129 ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ ਅਤੇ ਸੈਂਪਲ ਲੈਣ ਦੀ ਪ੍ਰਕਿਰਿਆ ਜਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All