ਕਰੋਨਾ: ਦਿੱਲੀ ’ਚ ਲਾਗ ਦੇ 9,197 ਨਵੇਂ ਕੇਸ, 34 ਮੌਤਾਂ

ਕਰੋਨਾ: ਦਿੱਲੀ ’ਚ ਲਾਗ ਦੇ 9,197 ਨਵੇਂ ਕੇਸ, 34 ਮੌਤਾਂ

ਜੀਂਦ ਦੇ ਸਰਕਾਰੀ ਹਸਪਤਾਲ ਵਿੱਚ ਕਰੋਨਾ ਟੀਕਾਕਰਨ ਕਰਵਾਉਂਦੇ ਹੋਏ ਲੋਕ। -ਫੋਟੋ: ਮਿੱਤਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 23 ਜਨਵਰੀ

ਦਿੱਲੀ ਵਿੱਚ ਕਰੋਨਾ ਲਾਗ ਦੇ ਅੱਜ 9,197 ਨਵੇਂ ਕੇਸ ਸਾਹਮਣੇ ਆਏ ਪਰ ਇਹ ਅੰਕੜਾ ਸ਼ਨਿਚਰਵਾਰ ਨੂੰ ਮਿਲੇ  ਰੋਜ਼ਾਨਾ ਕੇਸਾਂ ਨਾਲੋਂ ਲੱਗਪਗ 20 ਫ਼ੀਸਦੀ ਘੱਟ ਹੈ। ਇਸ ਦੇ ਨਾਲ ਹੀ ਰਾਜਧਾਨੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾਵਾਇਰਸ ਨਾਲ ਸਬੰਧਤ 34 ਮੌਤਾਂ ਹੋਈਆਂ ਜਦਕਿ 13,510 ਮਰੀਜ਼ ਸਿਹਤਯਾਬ ਹੋਏ ਹਨ।

 ਅੱਜ ਸ਼ਾਮ ਨੂੰ ਜਾਰੀ ਸਿਹਤ ਬੁਲੇਟਿਨ ਵਿੱਚ ਦੱਸਿਆ ਗਿਆ ਕਿ ਸ਼ਨਿਚਰਵਾਰ ਨੂੰ ਦਿੱਲੀ ਵਿੱਚ 11,486  ਕਰੋਨਾਵਾਇਰਸ ਕੇਸ ਦਰਜ ਕੀਤੇ ਗਏ ਸਨ ਜੋ ਲਗਾਤਾਰ ਦੋ ਦਿਨਾਂ ਦੀ ਗਿਰਾਵਟ ਤੋਂ ਬਾਅਦ ਰੋਜ਼ਾਨਾ ਗਿਣਤੀ ਵਿੱਚ ਮਾਮੂਲੀ ਵਾਧਾ ਦਰਸਾਉਂਦੇ ਹਨ। ਇਸੇ ਦੌਰਾਨ ਮੌਤ ਦੀ ਗਿਣਤੀ ਵੀ ਅੱਜ ਘਟ ਗਈ ਹੈ। ਰਾਸ਼ਟਰੀ ਰਾਜਧਾਨੀ ਵਿੱਚ ਸ਼ਨਿਚਰਵਾਰ ਨੂੰ 45 ਤੇ ਸ਼ੁੱਕਰਵਾਰ ਨੂੰ 38 ਮੌਤਾਂ ਦਰਜ ਕੀਤੀਆਂ ਗਈਆਂ ਹਨ। ਦਿੱਲੀ ਹੁਣ ਤੱਕ ਕਰੋਨਾ ਲਾਗ ਪੀੜਤਾਂ ਤੇ ਕਰੋਨਾ ਮ੍ਰਿਤਕਾਂ ਦੀ ਕ੍ਰਮਵਾਰ ਗਿਣਤੀ 17,91,711 ਅਤੇ 25,620 ਹੈ। ਬੁਲੇਟਿਨ ਦੇ ਅੰਕੜਿਆਂ ਮੁਤਾਬਕ ਦਿੱਲੀ ’ਚ ਕੇਸ ਪਾਜ਼ੇਟਿਵ ਦਰ ਹਾਲਾਂਕਿ ਮਹੱਤਵਪੂਰਨ ਤੌਰ ’ਤੇ ਸੁਧਰੀ ਹੈ ਕਿਉਂਕਿ ਇਹ ਹੋਰ ਘਟ ਕੇ 13.32 ਪ੍ਰਤੀਸ਼ਤ ਰਹਿ ਗਈ ਹੈ। ਸ਼ਨਿਚਰਾਵਰ ਨੂੰ ਪਾਜ਼ੇਟਿਵ ਦਰ 16.36 ਪ੍ਰਤੀਸ਼ਤ ਅਤੇ ਸ਼ੁੱਕਰਵਾਰ ਨੂੰ 18.04 ਫ਼ੀਸਦੀ ਦਰਜ ਹੋਈ ਸੀ। 

ਜੀਂਦ ਜ਼ਿਲ੍ਹੇ ਵਿੱਚ 228 ਨਵੇਂ ਕੇਸ

ਜੀਂਦ (ਪੱਤਰ ਪ੍ਰੇਰਕ): ਜੀਂਦ ਜ਼ਿਲ੍ਹੇ ਵਿੱਚ ਕਰੋਨਾ ਕੇਸ ਵਧਣੇ ਸ਼ੁਰੂ ਹੋ ਗਏ ਹਨ ਅਤੇ ਸ਼ਨਿਚਰਵਾਰ ਸ਼ਾਮ ਨੂੰ ਲਏ ਗਏ 1,039  ਨਮੂਨਿਆਂ ਵਿੱਚੋਂ 228 ਜਣਿਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਡਿਪਟੀ ਸਿਵਿਲ ਸਰਜਨ  ਅਤੇ ਕੋਵਿਡ ਦੇ ਨੌਡਲ ਅਧਿਕਾਰੀ ਡਾ. ਪਾਲੇ ਰਾਮ ਕਟਾਰੀਆ ਨੇ ਦੱਸਿਆ ਕਿ ਸਿਹਤ ਵਿਭਾਗ  ਵੱਲੋਂ ਛੇਤੀ ਹੀ ਕਰੋਨਾ ਟੈਸਟ ਲਈ ਵੱਧ ਸੈਂਪਲ ਲੈਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਇਸ  ਸਾਲ ਹੁਣ ਤੱਕ ਲਏ ਗਏ 18,009 ਸੈਂਪਲਾਂ ਵਿੱਚੋਂ 1,371 ਲੋਕ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ ਵਿੱਚ ਹੁਣ 879 ਸਰਗਰਮ ਕੇਸ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All