DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

77ਵਾਂ ਗਣਤੰਤਰ ਦਿਵਸ: ਕਰਤੱਵਯਾ ਪੱਥ ’ਤੇ ਪੰਜਾਬ ’ਚ ਦਿਖਾਇਆ ‘ਹਿੰਦ ਦੀ ਚਾਦਰ’ ਦਾ ਲਾਸਾਨੀ ਇਤਿਹਾਸ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਰਹੀ ਪੰਜਾਬ ਦੀ ਝਾਕੀ

  • fb
  • twitter
  • whatsapp
  • whatsapp
featured-img featured-img
ਕਰਤੱਵਯਾ ਪੱਥ ’ਤੇ ਪੰਜਾਬ ਦੀ ਝਾਕੀ।
Advertisement

ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਕਰਤੱਵਯਾ ਪੱਥ ’ਤੇ ਪੰਜਾਬ ਦੀ ਝਾਕੀ ਖਿੱਚ ਦਾ ਕੇਂਦਰ ਰਹੀ, ਜੋ ਕਿ ਮਨੁੱਖਤਾ ਦੇ ਰਹਿਬਰ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸੀ। ਝਾਕੀ ਰਾਹੀਂ ਗੁਰੂ ਸਾਹਿਬ ਦੀ ਧਾਰਮਿਕ ਆਜ਼ਾਦੀ, ਨਿਆਂ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਲਾਸਾਨੀ ਕੁਰਬਾਨੀ ਨੂੰ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਪੇਸ਼ ਕੀਤਾ ਗਿਆ।

ਕਰਤੱਵਯਾ ਪੱਥ ’ਤੇ ਪੰਜਾਬ ਦੀ ਝਾਕੀ।
ਕਰਤੱਵਯਾ ਪੱਥ ’ਤੇ ਪੰਜਾਬ

ਝਾਕੀ ਦੇ ਮੂਹਰਲੇ ਹਿੱਸੇ ਵਿੱਚ ਘੁੰਮਦਾ ਹੋਇਆ ‘ਇੱਕ ਓਅੰਕਾਰ’ ਦਾ ਚਿੰਨ੍ਹ ਸੱਚ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇ ਰਿਹਾ ਸੀ, ਜਦੋਂਕਿ ਇੱਕ ਪ੍ਰਕਾਸ਼ਮਾਨ ਹੱਥ ਉੱਤੇ ‘ਹਿੰਦ ਦੀ ਚਾਦਰ’ ਲਿਖਿਆ ਕੱਪੜਾ ਗੁਰੂ ਸਾਹਿਬ ਦੇ ਜ਼ੁਲਮ ਵਿਰੁੱਧ ਢਾਲ ਬਣਨ ਦੇ ਸਰੂਪ ਨੂੰ ਦਰਸਾਉਂਦਾ ਸੀ।

Advertisement

ਝਾਕੀ ਦੇ ਪਿਛਲੇ ਹਿੱਸੇ ਵਿੱਚ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਦਾ ਮਾਡਲ ਬਣਾਇਆ ਗਿਆ ਸੀ, ਜਿਸ ਦੇ ਸਾਹਮਣੇ ਰਾਗੀ ਸਿੰਘਾਂ ਵੱਲੋਂ ਕੀਤੇ ਜਾ ਰਹੇ ਸ਼ਬਦ ਕੀਰਤਨ ਨੇ ਪੂਰੇ ਮਾਹੌਲ ਨੂੰ ਅਧਿਆਤਮਿਕ ਰੰਗ ਵਿੱਚ ਰੰਗ ਦਿੱਤਾ।

Advertisement

ਝਾਕੀ ਦੇ ਪਾਸਿਆਂ ’ਤੇ ਗੁਰੂ ਸਾਹਿਬ ਦੇ ਅਨਨਯ ਸਿੱਖਾਂ- ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦੇ ਦ੍ਰਿਸ਼ ਫ਼ਿਲਮਾਏ ਗਏ ਸਨ, ਜੋ ਉਨ੍ਹਾਂ ਦੇ ਅਟੁੱਟ ਵਿਸ਼ਵਾਸ ਅਤੇ ਬਹਾਦਰੀ ਦੀ ਗਵਾਹੀ ਭਰਦੇ ਸਨ।

ਪੰਜਾਬ ਦੀ ਇਸ ਝਾਕੀ ਨੇ ਨਾ ਸਿਰਫ਼ ਸੂਬੇ ਦੀ ਅਮੀਰ ਅਧਿਆਤਮਿਕ ਵਿਰਾਸਤ ਨੂੰ ਦੁਨੀਆ ਸਾਹਮਣੇ ਰੱਖਿਆ, ਸਗੋਂ ਉਸ ਮਹਾਨ ਸ਼ਹੀਦੀ ਨੂੰ ਵੀ ਸਲਾਮ ਕੀਤਾ ਜੋ ਕਿਸੇ ਖ਼ਾਸ ਖੇਤਰ ਜਾਂ ਧਰਮ ਤੱਕ ਸੀਮਤ ਨਾ ਰਹਿ ਕੇ ਸਮੁੱਚੀ ਮਨੁੱਖਤਾ ਲਈ ਮਾਰਗ ਦਰਸ਼ਕ ਹੈ।

ਦੱਸ ਦਈਏ ਕਿ ਗਣਤੰਤਰ ਦਿਵਸ ਪਰੇਡ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ, ਜਿਸ ਕਰਕੇ ਸੂਬਾ ਤੇ ਕੇਂਦਰ ਸਰਕਾਰ ਦਰਮਿਆਨ ਤਲਖ਼ੀ ਵੀ ਵੇਖਣ ਨੂੰ ਮਿਲੀ ਸੀ।

Advertisement
×