DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਈਬਰ ਧੋਖਾਧੜੀ ਦੇ ਦੋਸ਼ ਹੇਠ 55 ਗ੍ਰਿਫ਼ਤਾਰ

ਦਿੱਲੀ ਪੁਲੀਸ ਨੇ ਮਹੀਨੇ ਵਿੱਚ ਮੁਹਿੰਮ ਤਹਿਤ ਸਾਈਬਰ ਧੋਖਾਧੜੀ ਕਰਨ ਵਾਲੇ ਗਰੋਹ ਦੇ 55 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਚੋਰੀ ਕੀਤੇ ਪੈਸਿਆਂ ’ਚੋਂ 4.84 ਕਰੋੜ ਰੁਪਏ ਬਰਾਮਦ ਕੀਤੇ ਹਨ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਪੱਛਮੀ) ਡੀ. ਸ਼ਰਦ ਭਾਸਕਰ ਨੇ ਕਿਹਾ ਕਿ...

  • fb
  • twitter
  • whatsapp
  • whatsapp
Advertisement

ਦਿੱਲੀ ਪੁਲੀਸ ਨੇ ਮਹੀਨੇ ਵਿੱਚ ਮੁਹਿੰਮ ਤਹਿਤ ਸਾਈਬਰ ਧੋਖਾਧੜੀ ਕਰਨ ਵਾਲੇ ਗਰੋਹ ਦੇ 55 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਚੋਰੀ ਕੀਤੇ ਪੈਸਿਆਂ ’ਚੋਂ 4.84 ਕਰੋੜ ਰੁਪਏ ਬਰਾਮਦ ਕੀਤੇ ਹਨ। ਡਿਪਟੀ ਕਮਿਸ਼ਨਰ ਆਫ਼ ਪੁਲੀਸ (ਪੱਛਮੀ) ਡੀ. ਸ਼ਰਦ ਭਾਸਕਰ ਨੇ ਕਿਹਾ ਕਿ ਤਾਮਿਲਨਾਡੂ, ਮਹਾਰਾਸ਼ਟਰ, ਝਾਰਖੰਡ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਅਤੇ ਦਿੱਲੀ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ 55 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰੀਆਂ ਦੇ ਨਾਲ ਪੁਲੀਸ ਨੇ ਜਨਵਰੀ ਮਹੀਨੇ ਦੌਰਾਨ 20 ਸਾਈਬਰ ਮਾਮਲਿਆਂ ਨੂੰ ਹੱਲ ਕੀਤਾ ਅਤੇ ਜਾਂਚ ਤੋਂ ਬਾਅਦ 13 ਮਾਮਲਿਆਂ ਦਾ ਨਿਬੇੜਾ ਕੀਤਾ। ਪੁਲੀਸ ਨੇ ਕਿਹਾ ਕਿ ਜਨਕਪੁਰੀ ਦੇ ਇੱਕ ਸੇਵਾਮੁਕਤ ਕੇਂਦਰੀ ਸਰਕਾਰੀ ਕਰਮਚਾਰੀ ਨਾਲ ਡਿਜੀਟਲ ਗ੍ਰਿਫ਼ਤਾਰੀ ਰਾਹੀਂ 15 ਲੱਖ ਰੁਪਏ ਦੀ ਧੋਖਾਧੜੀ ਕੀਤੇ ਜਾਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ।

Advertisement
Advertisement
×