DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਜੰਤਰ-ਮੰਤਰ ਪ੍ਰਦਰਸ਼ਨ ਦੌਰਾਨ ਅਫ਼ਵਾਹਾਂ ਫੈਲਾਉਣ ਵਾਲੇ 480 ਪਾਕਿਸਤਾਨ ਸਮਰਥਿਤ ਸੋਸ਼ਲ ਮੀਡੀਆ ਖਾਤੇ ਕੀਤੇ ਬਲਾਕ: Delhi Police

'ਅਪਰੇਸ਼ਨ ਸਿੰਧੂਰ' ਦੌਰਾਨ ਵੀ ਸਰਗਰਮ ਸਨ ਇਹ ਖਾਤੇ: ਪੁਲੀਸ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਦਿੱਲੀ ਪੁਲੀਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਜੰਤਰ-ਮੰਤਰ 'ਤੇ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਗੁਮਰਾਹਕੁੰਨ ਜਾਣਕਾਰੀ ਫੈਲਾਉਣ ਵਿੱਚ ਲੱਗੇ ਪਾਕਿਸਤਾਨ ਸਮਰਥਿਤ 480 ਸੋਸ਼ਲ ਮੀਡੀਆ ਅਕਾਊਂਟਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਹੈ।

ਪੁਲੀਸ ਨੇ ਦੱਸਿਆ ਕਿ ਇਹ ਉਹੀ ਖਾਤੇ (ਅਕਾਊਂਟ) ਸਨ ਜੋ 'ਅਪਰੇਸ਼ਨ ਸਿੰਧੂਰ' ਦੌਰਾਨ ਵੀ ਅਜਿਹੀ ਗੁਮਰਾਹਕੁੰਨ ਜਾਣਕਾਰੀ ਫੈਲਾ ਰਹੇ ਸਨ।

Advertisement

ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ, ਪੁਲੀਸ ਨੇ ਮਾਹੌਲ ਖ਼ਰਾਬ ਕਰਨ ਲਈ ਅਫ਼ਵਾਹਾਂ ਫੈਲਾਉਣ ਵਾਲੇ ਅਜਿਹੇ ਵਿਦੇਸ਼ੀ ਖਾਤਿਆਂ ਤੋਂ ਸਾਵਧਾਨ ਰਹਿਣ ਲਈ ਕਿਹਾ।

Advertisement

ਦਿੱਲੀ ਪੁਲੀਸ ਨੇ ਸੋਮਵਾਰ ਦੇ ਪ੍ਰਦਰਸ਼ਨ ਤੋਂ ਬਾਅਦ ਕਥਿਤ ਝੂਠੀਆਂ ਖ਼ਬਰਾਂ ਅਤੇ ਗੁਮਰਾਹਕੁੰਨ ਸੋਸ਼ਲ ਮੀਡੀਆ ਪੋਸਟਾਂ ਦੇ ਘੱਟੋ-ਘੱਟ 18 ਮਾਮਲਿਆਂ ਦਾ ਖੰਡਨ ਕੀਤਾ ਸੀ।

ਇਨ੍ਹਾਂ ਖੰਡਨਾਂ ਵਿੱਚ ਇਹ ਦਾਅਵੇ ਸ਼ਾਮਲ ਸਨ ਕਿ ਪੁਲੀਸ ਵੱਲੋਂ ਇੱਕ 12 ਸਾਲਾ ਲੜਕੀ ਅਤੇ ਇੱਕ ਮਹਿਲਾ ਪ੍ਰਦਰਸ਼ਨਕਾਰੀ 'ਤੇ ਹਮਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੀ ਜੇ ਪੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇੰਨਾ ਹੀ ਨਹੀਂ ਬਲਕਿ ਪੁਲੀਸ ਲਾਠੀਚਾਰਜ ਤੋਂ ਬਾਅਦ ਮਚੀ ਭਗਦੜ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਸੀ ਅਤੇ ਇਹ ਕਿ ਝੜਪਾਂ ਦੌਰਾਨ ਪੁਲੀਸ ਕਰਮਚਾਰੀਆਂ ਨੇ ਪੈਲੇਟ ਗਨ (pellet guns) ਜਾਂ ਕਿੱਲਾਂ ਵਾਲੀਆਂ ਲਾਠੀਆਂ ਦੀ ਵਰਤੋਂ ਕੀਤੀ ਸੀ।

ਅਧਿਕਾਰੀਆਂ ਨੇ ਕਿਹਾ ਕਿ ਡਰ ਫੈਲਾਉਣ, ਜਨਤਾ ਨੂੰ ਗੁਮਰਾਹ ਕਰਨ ਜਾਂ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਦੇ ਉਦੇਸ਼ ਨਾਲ ਜਾਣਬੁੱਝ ਕੇ ਝੂਠੀ ਜਾਣਕਾਰੀ ਬਣਾਉਣ, ਬਦਲਣ ਜਾਂ ਫੈਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Advertisement
×