ਬੰਗਲਾ ਸਾਹਿਬ ’ਚ ਖੋਲ੍ਹਿਆ ਜਾਵੇਗਾ ‘ਬਾਲਾ ਪ੍ਰੀਤਮ ਦਵਾਖਾਨਾ’

ਬੰਗਲਾ ਸਾਹਿਬ ’ਚ ਖੋਲ੍ਹਿਆ ਜਾਵੇਗਾ ‘ਬਾਲਾ ਪ੍ਰੀਤਮ ਦਵਾਖਾਨਾ’

ਦਵਾਖਾਨੇ ਦਾ ਜਾਇਜ਼ਾ ਲੈਂਦੇ ਅਕਾਲੀ ਆਗੂ। -ਫੋਟੋ: ਦਿਓਲ

ਪੱਤਰ ਪ੍ਰੇਰਕ 
ਨਵੀਂ ਦਿੱਲੀ, 12 ਅਗਸਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਘੱਟ ਕੀਮਤ ‘ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਾਲਾ ਪ੍ਰੀਤਮ ਦਵਾਖਾਨਾ ਖੋਲ੍ਹਿਆ ਜਾ ਰਿਹਾ ਹੈ ਜਿਸ ਨੂੰ ਇੱਕ ਹਫ਼ਤੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਪੁੱਜ ਕੇ ਬਾਲਾ ਪ੍ਰੀਤਮ ਦਵਾਖਾਨੇ ਦਾ ਮੁਆਈਨਾ ਕੀਤਾ ਅਤੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਇਸੇੈਂਸ ਆਦਿ ਸਾਰੇ ਦਸਤਾਵੇਜ਼ ਜੋ ਦਵਾਖਾਨਾ ਖੋਲ੍ਹਣ ਲਈ ਚਾਹੀਦੇ ਹਨ ਉਹ ਸਾਰੇ ਹੀ ਪੂਰੇ ਕਰ ਲਏ ਗਏ ਹਨ ਅਤੇ ਸਟਾਕ ਪੂਰਾ ਕਰ ਕੇ ਇੱਕ ਹਫ਼ਤੇ ਅੰਦਰ ਇਸ ਨੂੰ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਸ਼ੁਰੂ ਹੋਣ ਨਾਲ ਸੰਗਤ ਨੂੰ ਕਾਫ਼ੀ ਲਾਭ ਮਿਲੇਗਾ ਅਤੇ ਜੋ ਮਹਿੰਗੀਆਂ ਕੀਮਤਾਂ ਬਾਜ਼ਾਰ ‘ਚ ਦਵਾਈਆਂ ਦੀਆਂ ਵਸੂਲੀਆਂ ਜਾਂਦੀਆਂ ਹਨ ਉਸ ਤੋਂ ਵੀ ਸੰਗਤ ਬਚ ਸਕੇਗੀ। ਉਨ੍ਹਾਂ ਦੱਸਿਆ ਕਿ ਬ੍ਰਾਂਡਡ ਕੰਪਨੀ ਦੀ ਦਵਾਈਆਂ ‘ਤੇ 20 ਤੋਂ 25 ਫ਼ੀਸਦੀ ਤੱਕ ਦੀ ਛੁੱਟ ਦਿੱਤੀ ਜਾਵੇਗੀ ਅਤੇ ਜੈਨਰਿਕ ਦਵਾਈਆਂ ‘ਤੇ ਜੋ 70 ਤੋਂ ਲੈ ਕੇ 200 ਫ਼ੀਸਦ ਤੱਕ ਦਾ ਮੁਨਾਫ਼ਾ ਜੋ ਮੈਡੀਕਲ ਸਟੋਰਸ ਲੈਂਦੇ ਹਨ ਉਸ ਨੂੰ ਬਿਨਾਂ ਕਿਸੇ ਮੁਨਾਫ਼ੇ ਦੇ ਸੰਗਤ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀਆਂ ਦਵਾਈਆਂ ਦੀ ਮੰਗ ਆਉਂਦੀ ਹੈ ਜੋ ਸਾਡੇ ਕੋਲ ਨਹੀਂ ਹਨ ਤਾਂ ਉਸ ਨੂੰ ਵੀ ਸੰਗਤ ਲਈ ਉਪਲੱਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੋਰਨਾਂ ਗੁਰਦੁਆਰਾ ਸਾਹਿਬਾਨਾਂ ਵਿਚ ਵੀ ਬਾਲਾ ਪ੍ਰੀਤਮ ਦਵਾਖਾਨਾ ਦੇ ਸਟੋਰ ਖੋਲ੍ਹੇ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All