‘ਆਪ’ ਵੱਲੋਂ ਕੂੜਾ ਢੋਆ-ਢੁਆਈ ਟੈਂਡਰ ’ਚ ਘਪਲੇ ਦਾ ਦਾਅਵਾ : The Tribune India

‘ਆਪ’ ਵੱਲੋਂ ਕੂੜਾ ਢੋਆ-ਢੁਆਈ ਟੈਂਡਰ ’ਚ ਘਪਲੇ ਦਾ ਦਾਅਵਾ

‘ਆਪ’ ਵੱਲੋਂ ਕੂੜਾ ਢੋਆ-ਢੁਆਈ ਟੈਂਡਰ ’ਚ ਘਪਲੇ ਦਾ ਦਾਅਵਾ

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ‘ਆਪ’ ਆਗੂ ਪ੍ਰੇਮ ਚੌਹਾਨ, ਵਿਕਾਸ ਗੋਇਲ ਅਤੇ ਮਨੋਜ ਤਿਆਗੀ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਸਤੰਬਰ

ਆਮ ਆਦਮੀ ਪਾਰਟੀ ਵੱਲੋਂ ਦੋਸ਼ ਲਾਇਆ ਗਿਆ ਕਿ ਭਾਜਪਾ ਦੀ ਅਗਵਾਈ ਹੇਠ ਨਗਰ ਨਿਗਮ ਨੇ ਕੂੜੇ ਦੇ ਟਰੱਕਾਂ ’ਤੇ ਕਥਿਤ ਘੁਟਾਲਾ ਕੀਤਾ ਗਿਆ ਹੈ। ‘ਆਪ’ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੂੜੇ ਦੀ ਢੋਆ-ਢੁਆਈ ਵਿਚ ਘੋਟਾਲੇ ਦੇ ਦੋਸ਼ ਲਾਏ ਹਨ। ‘ਆਪ’ ਆਗੂ ਪ੍ਰੇਮ ਚੌਹਾਨ ਨੇ ਕਿਹਾ ਕਿ  ਭਾਜਪਾ ਨੇ ਫਰਵਰੀ 2020 ਵਿੱਚ ਇੱਕ ਕੰਪਨੀ ਨੂੰ ਕੂੜਾ ਚੁੱਕਣ ਲਈ 3250 ਰੁਪਏ ਪ੍ਰਤੀ ਮੀਟ੍ਰਿਕ ਟਨ ਦਾ ਟੈਂਡਰ ਦਿੱਤਾ ਸੀ, ਬਾਅਦ ਵਿੱਚ ਉਹੀ ਟੈਂਡਰ ਇੱਕ ਹੋਰ ਕੰਪਨੀ ਨੂੰ ਸਿਰਫ 400 ਰੁਪਏ ਪ੍ਰਤੀ ਮੀਟ੍ਰਿਕ ਟਨ ਦੇ ਹਿਸਾਬ ਨਾਲ ਦਿੱਤਾ ਗਿਆ ਸੀ।

ਉਨ੍ਹਾਂ ਦਾਅਵਾ ਕੀਤਾ ਹੈ ਕਿ ਪਹਿਲੀ ਕੰਪਨੀ ਨੇ 3 ਲੱਖ ਮੀਟ੍ਰਿਕ ਟਨ ਕੂੜੇ ਨੂੰ ਪ੍ਰੋਸੈੱਸ ਕਰਨ ਦਾ ਬਿੱਲ ਲਾਇਆ ਹੈ, ਇਸ ਹਿਸਾਬ ਨਾਲ ਕਰੀਬ 100 ਕਰੋੜ ਦਾ ਘਪਲਾ ਹੋਇਆ ਹੈ। ਵਿਕਾਸ ਗੋਇਲ ਨੇ ਕਿਹਾ ਕਿ ਜਦੋਂ 400 ਰੁਪਏ ਪ੍ਰਤੀ ਮੀਟ੍ਰਿਕ ਟਨ ਦਾ ਟੈਂਡਰ ਸੰਭਵ ਸੀ ਤਾਂ ਭਾਜਪਾ ਨੇ ਪਹਿਲਾਂ 3250 ਰੁਪਏ ਪ੍ਰਤੀ ਮੀਟ੍ਰਿਕ ਟਨ ਦਾ ਟੈਂਡਰ ਕਿਉਂ ਲਾਇਆ? ਉਨ੍ਹਾਂ ਕਿਹਾ ਕਿ ਭਾਜਪਾ 2850 ਰੁਪਏ ਪ੍ਰਤੀ ਟਨ ਜ਼ਿਆਦਾ ਪੈਸੇ ਦੇ ਰਹੀ ਸੀ, 84 ਕਰੋੜ ਦਾ ਸਿੱਧਾ ਘਪਲਾ ਹੋਇਆ।

ਮਨੋਜ ਤਿਆਗੀ ਨੇ ਕਿਹਾ ਕਿ ਇਹ ਬਹੁਤ ਵੱਡਾ ਘੁਟਾਲਾ ਹੈ, ਇਸ ਨੁਕਸਾਨ ਦੀ ਭਰਪਾਈ ਸਿਆਸਤਦਾਨਾਂ ਦੇ ਘਰ ਨਿਲਾਮ ਕਰਕੇ ਹੋਣੀ ਚਾਹੀਦੀ ਹੈ। ਆਪ ਨੇ ‌ਮੰਗ ਕੀਤੀ ਕਿ ਜਾਂਚ ਕਰਕੇ ਇਹ ਪਤਾ ਕੀਤਾ ਜਾਵੇ ਕਿ  ਇਹ ਸਾਰਾ ਪੈਸਾ ਕਿਸ ਦੀ ਜੇਬ ਵਿਚ ਗਿਆ? ਉਨ੍ਹਾਂ ਕਿਹਾ ਕਿ ਭਾਜਪਾ ਤੋਂ ਇਸ ਦਾ ਜਵਾਬ ਮੰਗਿਆ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਦੇਸ਼ ਦੀ ਸਮੁੰਦਰੀ ਸ਼ਕਤੀ ਨੂੰ ਵਿਕਸਤ ਕਰਨ ਦੀ ਲੋੜ: ਐਡਮਿਰਲ ਲਾਂਬਾ

ਛੇਵੇਂ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

ਦਿੱਲੀ ਦੰਗੇ ਕੇਸ: ਉਮਰ ਖਾਲਿਦ ਅਦਾਲਤ ਵੱਲੋਂ ਦੋਸ਼ਮੁਕਤ ਕਰਾਰ

‘ਆਪ’ ਆਗੂ ਤਾਹਿਰ ਹੁਸੈਨ ਤੇ ਦਸ ਹੋਰਾਂ ਖ਼ਿਲਾਫ਼ ਦੋਸ਼ ਤੈਅ ਕਰਨ ਦੇ ਹੁਕਮ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਮੁੜ ਪ੍ਰਧਾਨ ਬਣੇ ਅਸ਼ਵਨੀ ਸ਼ਰਮਾ

ਪੰਜਾਬ ਭਾਜਪਾ ਦੇ ਜਥੇਬੰਦਕ ਢਾਂਚੇ ਨੂੰ ਚੜਿ੍ਹਆ ਦਲਬਦਲੂਆਂ ਦਾ ਰੰਗ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਭੂਪੀ ਰਾਣਾ ਗੈਂਗ ਦਾ ਮੁੱਖ ਸ਼ੂਟਰ ਬਰਵਾਲਾ ਤੋਂ ਗ੍ਰਿਫ਼ਤਾਰ

ਪੁਲੀਸ ਨੇ ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ; ਜ਼ੀਰਕਪੁਰ ਤੇ ਪੰਚਕੂੁਲਾ...

ਸ਼ਹਿਰ

View All