‘ਆਪ’ ਵੱਲੋਂ ਨਗਰ ਨਿਗਮ ’ਤੇ ਕਰੋੜਾਂ ਦੇ ਘਪਲੇ ਦਾ ਦੋਸ਼ : The Tribune India

‘ਆਪ’ ਵੱਲੋਂ ਨਗਰ ਨਿਗਮ ’ਤੇ ਕਰੋੜਾਂ ਦੇ ਘਪਲੇ ਦਾ ਦੋਸ਼

‘ਆਪ’ ਵੱਲੋਂ ਨਗਰ ਨਿਗਮ ’ਤੇ ਕਰੋੜਾਂ ਦੇ ਘਪਲੇ ਦਾ ਦੋਸ਼

ਪਾਰਟੀ ਹੈੱਡਕੁਆਰਟਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ‘ਆਪ’ ਵਿਧਾਇਕ ਦੁਰਗੇਸ਼ ਪਾਠਕ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 9 ਅਗਸਤ

ਆਮ ਆਦਮੀ ਪਾਰਟੀ ਨੇ ਭਾਜਪਾ ਸ਼ਾਸਿਤ ਐਮਸੀਡੀ ‘ਤੇ ਟੌਲ ਟੈਕਸ ਕੰਪਨੀ ਨਾਲ ਮਿਲੀਭੁਗਤ ਕਰਕੇ ਕਰੀਬ 6000 ਕਰੋੜ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਗਾਇਆ ਹੈ। ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ 2017 ‘ਚ ਭਾਜਪਾ ਨੇ ਇਕ ਕੰਪਨੀ ਨੂੰ 1200 ਕਰੋੜ ਰੁਪਏ ਸਾਲਾਨਾ ਦੀ ਦਰ ਨਾਲ ਪੰਜ ਸਾਲਾਂ ਲਈ ਠੇਕਾ ਦਿੱਤਾ ਸੀ। ਪਹਿਲੇ ਸਾਲ ਪੈਸੇ ਦੇਣ ਤੋਂ ਬਾਅਦ ਕੰਪਨੀ ਨੇ ਅਗਲੇ ਸਾਲ ਤੋਂ ਕਦੇ 10 ਫ਼ੀਸਦ ਅਤੇ ਕਦੇ 20 ਫ਼ੀਸਦ ਦਰ ਨਾਲ ਹੀ ਠੇਕਾ ਦਿੱਤਾ ਤੇ ਕੰਪਨੀ ਖਿਲਾਫ ਕਾਰਵਾਈ ਕਰਨ ਦੀ ਬਜਾਏ ਠੇਕਾ ਜਾਰੀ ਰੱਖਿਆ ਗਿਆ। 2021 ਵਿੱਚ ਉਹੀ ਠੇਕਾ ਸ਼ਾਹਕਾਰ ਗਲੋਬਲ ਨਾਮ ਦੀ ਇੱਕ ਕੰਪਨੀ ਨੂੰ 786 ਕਰੋੜ ਵਿੱਚ ਦਿੱਤਾ ਗਿਆ ਜੋ ਐਮਸੀਡੀ ਨੂੰ ਸਿਰਫ 250 ਕਰੋੜ ਰੁਪਏ ਦਿੰਦੀ ਹੈ। ਇੱਥੋਂ ਤੱਕ ਕਿ ਭਾਜਪਾ ਨੇ ਕਰੋਨਾ ਦੇ ਨਾਂ ‘ਤੇ ਨਵੀਂ ਕੰਪਨੀ ਨੂੰ 83 ਕਰੋੜ ਰੁਪਏ ਦੀ ਛੋਟ ਦਿੱਤੀ। ਦੁਰਗੇਸ਼ ਪਾਠਕ ਨੇ ਕਿਹਾ ਕਿ ਦੋਵਾਂ ਕੰਪਨੀਆਂ ਦੇ ਮਾਲਕ ਇੱਕ ਹੀ ਹਨ, ਗਠਜੋੜ ਤੋਂ ਬਿਨਾਂ ਇਹ ਸਭ ਸੰਭਵ ਨਹੀਂ ਹੈ। ਇਸ ਘੁਟਾਲੇ ਦੀ ਜਾਂਚ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਜੇਕਰ ਇਮਾਨਦਾਰੀ ਨਾਲ ਜਾਂਚ ਹੁੰਦੀ ਹੈ ਤਾਂ ਭਾਜਪਾ ਦੇ ਵੱਡੇ ਆਗੂ ਜੇਲ੍ਹ ਵਿੱਚ ਨਜ਼ਰ ਆਉਣਗੇ। ਪਾਠਕ ਨੇ ਮੰਗਲਵਾਰ ਨੂੰ ਪਾਰਟੀ ਹੈੱਡਕੁਆਰਟਰ ‘ਤੇ ਕਾਨਫਰੰਸ ਵਿੱਚ ਕਿਹਾ ਕਿ ਪਿਛਲੇ 17 ਸਾਲਾਂ ‘ਚ ਭਾਜਪਾ ਨੇ ਐਮਸੀਡੀ ਦੀ ਸੱਤਾ ‘ਚ ਇੰਨੀ ਖੂਬਸੂਰਤੀ ਨਾਲ ਭ੍ਰਿਸ਼ਟਾਚਾਰ ਕੀਤਾ ਹੈ ਕਿ ਅੱਜ ਐਮਸੀਡੀ ਦੀਵਾਲੀਆ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚਾਹੇ ਤਾਂ ਇਸ ਟੈਂਡਰ ਨੂੰ ਰੱਦ ਕਰ ਸਕਦੀ ਸੀ ਪਰ ਅਜਿਹਾ ਨਹੀਂ ਕੀਤਾ। ਇਸ ਸਾਰੀ ਗੜਬੜੀ ਕਾਰਨ ਐਮਸੀਡੀ ਨੂੰ 921 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਮੁੱਖ ਖ਼ਬਰਾਂ

ਹਿਮਾਚਲ ਕਾਂਗਰਸ ਦੇ ਹੱਥ

ਹਿਮਾਚਲ ਕਾਂਗਰਸ ਦੇ ਹੱਥ

* ਹਿਮਾਚਲ ’ਚ ‘ਰਿਵਾਜ ਨਹੀਂ ਰਾਜ ਬਦਲਿਆ’ * ਕਾਂਗਰਸ ਨੂੰ ਮਿਲਿਆ ਸਪੱਸ਼ਟ ...

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

ਗੁਜਰਾਤ ’ਚ ਭਾਜਪਾ ਨੇ ਇਤਿਹਾਸ ਸਿਰਜਿਆ

* ਲਗਾਤਾਰ ਸੱਤਵੀਂ ਵਾਰ ਅਸੈਂਬਲੀ ਚੋਣ ਜਿੱਤੀ * ਪੰਜ ਸੀਟਾਂ ਜਿੱਤਣ ਵਾਲੀ...

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਕੁਆਰਟਰ ਫਾਈਨਲ ਮੁਕਾਬਲੇ ਅੱਜ ਤੋਂ

ਬ੍ਰਾਜ਼ੀਲ ਤੇ ਕ੍ਰੋਏਸ਼ੀਆ ਹੋਣਗੇ ਆਹਮੋ-ਸਾਹਮਣੇ

ਸ਼ਹਿਰ

View All