ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਰਾਲੀ ਸਾੜਨ ਦੇ 312 ਨਵੇਂ ਮਾਮਲੇ ਦਰਜ; ਜ਼ਿਲ੍ਹਾ ਮੁਕਤਸਰ ਸਿਖਰ ’ਤੇ

CAQM ਨੇ ਵਧਦੇ ਰੁਝਾਨ ’ਤੇ ਪੰਜਾਬ ਸਰਕਾਰ ਦਾ ਦਖਲ ਮੰਗਿਆ; ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਪੱਧਰ 425 'ਤੇ ਪਹੁੰਚੀ
ਫਾਈਲ ਫੋਟੋ।
Advertisement

ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਦੀਆਂ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਮੁਕਤਸਰ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 45 ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਮੋਗਾ (37), ਤਰਨ ਤਾਰਨ (33) ਅਤੇ ਮਾਨਸਾ (32) ਮਾਮਲੇ ਸਾਹਮਣੇ ਆਏ।

CAQM ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਜਿਸ 'ਤੇ ਚੰਡੀਗੜ੍ਹ ਵਿੱਚ ਸੂਬੇ ਦੇ ਅਧਿਕਾਰੀਆਂ ਨਾਲ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੌਰਾਨ ਚਰਚਾ ਕੀਤੀ ਗਈ, ਮੁਕਤਸਰ ਅਤੇ ਫਾਜ਼ਿਲਕਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ। ਜਿਸ ਕਾਰਨ ਕਮਿਸ਼ਨ ਨੇ ਸੂਬਾ ਸਰਕਾਰ ਤੋਂ ਤੁਰੰਤ ਦਖਲ ਦੀ ਮੰਗ ਕੀਤੀ ਹੈ।

Advertisement

ਪੰਜਾਬ ਵਿੱਚ ਪਰਾਲੀ ਸਾੜਨ ਦੇ 312 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਸ ਸੀਜ਼ਨ ਦੀ ਕੁੱਲ ਗਿਣਤੀ 4,507 ਹੋ ਗਈ ਹੈ। ਜਿਸ ਵਿੱਚੋਂ ਲਗਪਗ 47 ਫੀਸਦੀ (2,565) ਪਿਛਲੇ 11 ਦਿਨਾਂ ਵਿੱਚ ਹੋਏ ਹਨ।

ਅਧਿਕਾਰੀਆਂ ਨੇ ਮੰਨਿਆ ਕਿ ਤੀਹਰੀ ਕਾਰਵਾਈ ਯੋਜਨਾ, ਜਿਸ ਵਿੱਚ ਵਾਤਾਵਰਣ ਮੁਆਵਜ਼ਾ ਲਗਾਉਣਾ, ਐੱਫ ਆਈ ਆਰ ਦਰਜ ਕਰਨਾ, ਅਤੇ ਜ਼ਮੀਨੀ ਰਿਕਾਰਡਾਂ ਵਿੱਚ ਲਾਲ ਐਂਟਰੀਆਂ ਕਰਨਾ ਸ਼ਾਮਲ ਹੈ, ਦੇ ਬਾਵਜੂਦ ਬਹੁਤ ਸਾਰੇ ਕਿਸਾਨ ਸੈਟੇਲਾਈਟ ਖੋਜ ਤੋਂ ਬਚਣ ਲਈ ਦੇਰ ਸ਼ਾਮ ਨੂੰ ਰਹਿੰਦ-ਖੂੰਹਦ ਸਾੜਨਾ ਜਾਰੀ ਰੱਖਦੇ ਹਨ।

ਸੁਪਰੀਮ ਕੋਰਟ ਦੇ ਸਾਹਮਣੇ ਸੀਨੀਅਰ ਵਕੀਲ ਅਪਰਾਜਿਤਾ ਸਿੰਘ, ਜੋ ਬੈਂਚ ਦੀ ਐਮਿਕਸ ਕਿਊਰੀ ਵਜੋਂ ਸਹਾਇਤਾ ਕਰ ਰਹੀ ਹੈ, ਨੇ ਅਦਾਲਤ ਨੂੰ ਪੰਜਾਬ ਅਤੇ ਹਰਿਆਣਾ ਤੋਂ ਜਵਾਬ ਮੰਗਣ ਦੀ ਅਪੀਲ ਕੀਤੀ। ਉਨ੍ਹਾਂ ਨੋਟ ਕੀਤਾ ਕਿ ਬੇਰੋਕ ਪਰਾਲੀ ਸਾੜਨ ਕਾਰਨ ਦਿੱਲੀ-ਐੱਨ.ਸੀ.ਆਰ. ਵਿੱਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ, ਜਿੱਥੇ ਮੰਗਲਵਾਰ ਸਵੇਰੇ 425 ਦਾ ਏ.ਕਿਊ.ਆਈ. (AQI) ਦਰਜ ਕੀਤਾ।

ਨਾਸਾ ਦੇ ਐਰੋਸੋਲ ਵਿਗਿਆਨੀ ਹਿਰੇਨ ਜੇਠਵਾ ਨੇ 11 ਨਵੰਬਰ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਧੂੰਏਂ ਵਾਲਾ ਦਿਨ ਦੱਸਿਆ ਅਤੇ ਇੰਡੋ-ਗੈਂਗੇਟਿਕ ਮੈਦਾਨਾਂ ਉੱਤੇ ਸੰਘਣੀ ਧੁੰਦ ਦੀਆਂ ਸੈਟੇਲਾਈਟ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ 'ਐਕਸ' (X) 'ਤੇ ਪੋਸਟ ਕੀਤਾ, "ਹਾਲਾਂਕਿ ਕੁਝ ਧੁੰਦ ਸਰਹੱਦੋਂ ਪਾਰੋਂ ਆਉਂਦੀ ਹੈ, ਪਰ ਭਾਰਤੀ ਪੰਜਾਬ ਵਿੱਚ ਪਰਾਲੀ ਸਾੜਨਾ ਕਾਰਨ ਬਣਿਆ ਹੋਇਆ ਹੈ।"

ਪ੍ਰਦੂਸ਼ਕਾਂ ਨੂੰ ਖਿੰਡਾਉਣ ਲਈ ਕੋਈ ਬਾਰਿਸ਼ ਨਾ ਹੋਣ ਕਾਰਨ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ ਹੈ। ਲੁਧਿਆਣਾ (169), ਜਲੰਧਰ (172), ਅੰਮ੍ਰਿਤਸਰ (145), ਅਤੇ ਪਟਿਆਲਾ (116) ਵਿੱਚ 'ਮਾੜੀ' ਤੋਂ 'ਬਹੁਤ ਮਾੜੀ' ਸ਼੍ਰੇਣੀ ਵਿੱਚ ਏ ਕਿਊ ਆਈ ਪੱਧਰ ਦਰਜ ਕੀਤਾ।

Advertisement
Show comments