DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਿਸ਼ਵਤ ਮਾਮਲੇ ’ਚ ਐੱਮ ਸੀ ਡੀ ਦੇ ਜੇ ਈ ਸਮੇਤ 3 ਦੋਸ਼ੀ ਕਰਾਰ

ਰਿਸ਼ਵਤ ਮਾਮਲੇ ’ਚ ਐੱਮ ਸੀ ਡੀ ਦੇ ਜੇ ਈ ਸਮੇਤ 3 ਦੋਸ਼ੀ ਕਰਾਰ

  • fb
  • twitter
  • whatsapp
  • whatsapp
Advertisement

ਦਿੱਲੀ ਦੀ ਇੱਕ ਅਦਾਲਤ ਨੇ ਸਾਲ 2024 ਵਿੱਚ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਵੱਲੋਂ ਦਰਜ ਕੀਤੇ ਗਏ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਐੱਮ ਸੀ ਡੀ ਦੇ ਇੱਕ ਜੂਨੀਅਰ ਇੰਜਨੀਅਰ ਸਮੇਤ ਤਿੰਨ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ।

ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 120-ਬੀ ਦੇ ਤਹਿਤ ਸੁਰੇਂਦਰ ਕੁਮਾਰ ਸ਼ਰਮਾ, ਸੁਰੇਂਦਰ ਕੁਮਾਰ ਜਾਂਗੜਾ ਅਤੇ ਰਮੇਸ਼ ਜੈਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੁਰੇਂਦਰ ਕੁਮਾਰ ਸ਼ਰਮਾ ਐੱਮ ਸੀ ਡੀ ਵਿੱਚ ਜੂਨੀਅਰ ਇੰਜੀਨੀਅਰ ਸੀ। ਇਸਤਗਾਸਾ ਪੱਖ ਦੇ ਅਨੁਸਾਰ 18 ਮਾਰਚ 2024 ਨੂੰ ਸ਼ਰਮਾ ਨੇ ਸ਼ਿਕਾਇਤਕਰਤਾ ਅਰੁਣ ਕੁਮਾਰ ਗੁਪਤਾ ਤੋਂ ਘਰ ਬਣਾਉਣ ਦੀ ਇਜਾਜ਼ਤ ਦੇ ਬਦਲੇ ਰਿਸ਼ਵਤ ਮੰਗੀ ਸੀ ਤੇ ਰਿਸ਼ਵਤ ਨਾ ਦੇਣ ’ਤੇ ਘਰ ਢਾਹੁਣ ਦੀ ਧਮਕੀ ਵੀ ਦਿੱਤੀ ਸੀ। ਗੁਪਤਾ ਨੇ ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸੀ ਬੀ ਆਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਹ ਦਰਸਾਉਣ ਲਈ ਕਾਫ਼ੀ ਸਬੂਤ ਮੌਜੂਦ ਹਨ ਕਿ ਸ਼ਰਮਾ ਅਤੇ ਜਾਂਗੜਾ ਨੇ ਰਿਸ਼ਵਤ ਮੰਗੀ ਸੀ ਅਤੇ ਸ਼ਰਮਾ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ ਸੀ।

Advertisement

ਫੈਸਲੇ ਵਿੱਚ ਇਹ ਵੀ ਕਿਹਾ ਗਿਆ ਕਿ ਸਬੂਤਾਂ ਤੋਂ ਸਾਬਤ ਹੁੰਦਾ ਹੈ ਕਿ ਮੁਲਜ਼ਮਾਂ ਨੇ ਐੱਮ ਸੀ ਡੀ ਵਿੱਚ ਜੇ ਈ ਵਜੋਂ ਕੰਮ ਕਰਨ ਵਾਲੇ ਰਮੇਸ਼ ਜੈਨ ਨਾਲ ਮਿਲ ਕੇ ਸਾਜ਼ਿਸ਼ ਰਚੀ ਸੀ। ਅਦਾਲਤ ਨੇ ਤਿੰਨਾਂ ਵਿਰੁੱਧ ਦੋਸ਼ ਸਾਬਤ ਹੋਣ ’ਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਹੈ।

Advertisement

Advertisement
×