DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਹਵਾਈ ਅੱਡੇ 'ਤੇ ਲਗਪਗ 21 ਕਰੋੜ ਰੁਪਏ ਦੀ ਕੋਕੀਨ ਸਮੇਤ 2 ਕਾਬੂ

ਕਸਟਮ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਲਗਪਗ 21 ਕਰੋੜ ਰੁਪਏ ਦੀ ਕੋਕੀਨ ਦੇਸ਼ ਵਿੱਚ ਤਸਕਰੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਭਾਗ ਨੇ ਦੱਸਿਆ ਕਿ ਮੁਲਜ਼ਮਾਂ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਕਸਟਮ ਵਿਭਾਗ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ 'ਤੇ ਲਗਪਗ 21 ਕਰੋੜ ਰੁਪਏ ਦੀ ਕੋਕੀਨ ਦੇਸ਼ ਵਿੱਚ ਤਸਕਰੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਭਾਗ ਨੇ ਦੱਸਿਆ ਕਿ ਮੁਲਜ਼ਮਾਂ ਨੂੰ 31 ਦਸੰਬਰ ਨੂੰ ਬੈਂਕਾਕ (ਥਾਈਲੈਂਡ) ਤੋਂ ਪਹੁੰਚਣ ਤੋਂ ਬਾਅਦ ਰੋਕਿਆ ਗਿਆ ਸੀ। 

ਗੁਜਰਾਤ ਦੇ ਰਹਿਣ ਵਾਲੇ ਇਹ ਦੋਵੇਂ ਵਿਅਕਤੀ ਵੱਖ-ਵੱਖ ਫਲਾਈਟਾਂ ਰਾਹੀਂ ਦਿੱਲੀ ਆਏ ਸਨ। ਕਸਟਮ ਵਿਭਾਗ ਨੇ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ, "ਦੋ ਕਾਲੇ ਰੰਗ ਦੇ ਟ੍ਰਾਲੀ ਬੈਗਾਂ ਦੀ ਵਿਸਤ੍ਰਿਤ ਜਾਂਚ ਦੌਰਾਨ, ਕਸਟਮ ਅਧਿਕਾਰੀਆਂ ਨੇ ਅੰਦਰ ਲੁਕੋਏ ਹੋਏ ਕਾਲੇ ਪੋਲੀਥੀਨ ਪੈਕੇਟ ਦੇਖੇ। ਪੈਕੇਟ ਖੋਲ੍ਹਣ 'ਤੇ ਚਿੱਟੇ ਰੰਗ ਦਾ ਪਦਾਰਥ ਬਰਾਮਦ ਹੋਇਆ ਜਿਸ ਦੇ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਸੀ।"

Advertisement

ਜ਼ਬਤ ਕੀਤੇ ਗਏ ਪਦਾਰਥ, ਜਿਸਦਾ ਕੁੱਲ ਵਜ਼ਨ 2,095.5 ਗ੍ਰਾਮ ਸੀ, ਦਾ ਡਾਇਗਨੌਸਟਿਕ ਟੈਸਟ ਕੀਤਾ ਗਿਆ। ਜਿਸ ਵਿੱਚ ਮੁੱਢਲੀ ਜਾਂਚ ਦੌਰਾਨ ਕੋਕੀਨ ਦੀ ਮੌਜੂਦਗੀ ਦਾ ਸੰਕੇਤ ਮਿਲਿਆ। ਕਸਟਮ ਵਿਭਾਗ ਨੇ ਕਿਹਾ ਕਿ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਪਗ 20.95 ਕਰੋੜ ਰੁਪਏ ਹੈ ਅਤੇ ਅੱਗੇ ਦੱਸਿਆ ਕਿ ਦੋਵਾਂ ਯਾਤਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
×