DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

17 ਸਾਲਾ ਲੜਕੀ ਨੇ 'ਸਮੂਹਿਕ ਜਬਰ-ਜਨਾਹ' ਦੀ ਘਟਨਾ ਨੂੰ ਪੁਲੀਸ ਅੱਗੇ ਕੀਤਾ ਬਿਆਨ

ਦਿੱਲੀ ਦੇ ਆਸਥਾ ਕੁੰਜ ਪਾਰਕ ਵਿੱਚ 21 ਸਤੰਬਰ ਦੀ ਸ਼ਾਮ ਨੂੰ ਵਾਪਰੀ ਸੀ ਘਟਨਾ

  • fb
  • twitter
  • whatsapp
  • whatsapp
featured-img featured-img
Photo: Tribune file
Advertisement

ਦੱਖਣ-ਪੂਰਬੀ ਦਿੱਲੀ ਦੇ ਆਸਥਾ ਕੁੰਜ ਪਾਰਕ ਅੰਦਰ ਆਪਣੇ ਨਾਲ ਵਾਪਰੀ ਕਥਿਤ ਸਮੂਹਿਕ ਜਬਰ-ਜਨਾਹ ਦੀ ਘਟਨਾ ਨੂੰ 17 ਸਾਲਾ ਨਾਬਾਲਗ ਲੜਕੀ ਨੇ ਪੁਲੀਸ ਅੱਗੇ ਬਿਆਨ ਕੀਤਾ ਹੈ। ਇੱਥੇ ਤਿੰਨ ਵਿਅਕਤੀਆਂ ਨੇ ਕਥਿਤ ਤੌਰ ’ਤੇ ਲੜਕੀ ਨੂੰ ਉਸ ਦੇ ਦੋਸਤ ਤੋਂ ਵੱਖ ਕਰ ਦਿੱਤਾ, ਉਨ੍ਹਾਂ ਦੇ ਫ਼ੋਨ ਖੋਹ ਲਏ ਅਤੇ ਉਸ ਨੂੰ ਪਾਰਕ ਦੇ ਇੱਕ ਸੁੰਨਸਾਨ ਹਿੱਸੇ ਵਿੱਚ ਲਿਜਾਣ ਤੋਂ ਬਾਅਦ ਚਾਕੂ ਦੀ ਨੋਕ ’ਤੇ ਜਬਰ-ਜਨਾਹ ਕੀਤਾ।

ਪੁਲੀਸ ਨੂੰ ਦਿੱਤਾ ਗਿਆ ਪੀੜਤਾ ਦਾ ਪਹਿਲਾ ਬਿਆਨ 21 ਸਤੰਬਰ ਦੀ ਸ਼ਾਮ ਨੂੰ ਵਾਪਰੀ ਇਸ ਕਥਿਤ ਸਮੂਹਿਕ ਜਬਰ-ਜਨਾਹ ਦੀ ਘਟਨਾ ਦੀ ਚੱਲ ਰਹੀ ਜਾਂਚ ਦਾ ਇੱਕ ਅਹਿਮ ਹਿੱਸਾ ਹੈ।

Advertisement

ਉਸ ਦੇ ਬਿਆਨ ਅਨੁਸਾਰ, ਲੜਕੀ ਅਤੇ ਉਸ ਦਾ 17 ਸਾਲਾ ਦੋਸਤ ਕਾਲਕਾਜੀ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ ਪਾਰਕ ਵਿੱਚ ਗਏ ਸਨ। ਉਹ ਇੱਕ ਬੈਂਚ ’ਤੇ ਬੈਠ ਕੇ ਚਿਪਸ ਖਾ ਰਹੇ ਸਨ, ਉਦੋਂ ਤਿੰਨ ਵਿਅਕਤੀ ਉਨ੍ਹਾਂ ਕੋਲ ਆਏ। ਉਨ੍ਹਾਂ ਵਿਅਕਤੀਆਂ ਨੇ ਕਥਿਤ ਤੌਰ ’ਤੇ ਦੋਵਾਂ ਨੂੰ ਵੱਖ ਕਰਨ ਅਤੇ ਪਾਰਕ ਦੇ ਵੱਖ-ਵੱਖ ਪਾਸਿਆਂ ਵੱਲ ਲਿਜਾਣ ਤੋਂ ਪਹਿਲਾਂ ਪੁੱਛਿਆ, “ਤੁਸੀਂ ਇਸ ਸਮੇਂ ਇੱਥੇ ਕਿਉਂ ਆਏ ਹੋ? ਇੱਥੇ ਇਸ ਸਮੇਂ ਆਉਣ ਦੀ ਮਨਾਹੀ ਹੈ।” ਜਦੋਂ ਡਰੀ ਹੋਈ ਲੜਕੀ ਨੇ ਉਨ੍ਹਾਂ ਨੂੰ ਵੱਖ ਨਾ ਕਰਨ ਲਈ ਕਿਹਾ ਅਤੇ ਆਖਿਆ ਕਿ ਜੇਕਰ ਉਹ ਚਾਹੁਣ ਤਾਂ ਉਸ ਦੀ ਮਾਂ ਨਾਲ ਗੱਲ ਕਰ ਲੈਣ, ਤਾਂ ਉਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਨੇ ਕਿਹਾ, “ਆਸਿਫ਼ ਭਾਈ ਗੰਨ ਨਿਕਾਲ।”

Advertisement

ਇਹ ਵਿਅਕਤੀ ਕਥਿਤ ਤੌਰ ’ਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਖੋਹ ਕੇ ਲੜਕੀ ਨੂੰ ਇੱਕ ਸੁੰਨਸਾਨ ਰਸਤੇ ਵੱਲ ਲੈ ਗਏ। ਪੀੜਤ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਨੂੰ ਚਾਕੂ ਦਿਖਾ ਕੇ ਧਮਕਾਇਆ।

ਉਸ ਦੇ ਬਿਆਨ ਮੁਤਾਬਕ, ਆਸਿਫ਼ ਨੇ ਉਸ ਨੂੰ ਇੱਕ ਲਾਲ ਰੰਗ ਦੇ ਬੈਂਚ ’ਤੇ ਬਿਠਾਇਆ ਅਤੇ ਦੂਜੇ ਵਿਅਕਤੀ ਹੇਮੂ ਨੂੰ ਨਿਗਰਾਨੀ ਰੱਖਣ (ਪਹਿਰਾ ਦੇਣ) ਲਈ ਕਿਹਾ।

ਲੜਕੀ ਨੇ ਆਸਿਫ਼ ਵੱਲੋਂ ਧੌਣ ’ਤੇ ਚਾਕੂ ਰੱਖ ਕੇ ਕੀਤੇ ਜਬਰ-ਜਨਾਹ ਦੇ ਕਹਿਰ ਨੂੰ ਬਿਆਨ ਕਰਦਿਆਂ ਕਿਹਾ, “ਉਸ ਨੇ ਮੇਰੇ ਨਾਲ ਜਬਰ-ਜਨਾਹ ਕਰਦੇ ਸਮੇਂ ਮੇਰੀ ਧੌਣ ’ਤੇ ਚਾਕੂ ਰੱਖਿਆ ਹੋਇਆ ਸੀ। ਮੈਂ ਰੋ ਰਹੀ ਸੀ, ਮੈਂ ਬਹੁਤ ਤਕਲੀਫ ਵਿੱਚ ਸੀ।”

ਉਸ ਨੇ ਦੋਸ਼ ਲਾਇਆ ਕਿ ਫਿਰ ਹੇਮੂ ਉਸ ਨੂੰ ਦੂਜੇ ਬੈਂਚ ’ਤੇ ਲੈ ਗਿਆ ਅਤੇ ਉਸ ਨੂੰ ਚਾਕੂ ਦਿਖਾ ਕੇ ਡਰਾਉਂਦਿਆਂ ਜਿਨਸੀ ਸ਼ੋਸ਼ਣ ਕੀਤਾ। ਬਿਆਨ ਅਨੁਸਾਰ, ਪੀੜਤਾ ਵੱਲੋਂ ਦੀਪੂ ਵਜੋਂ ਪਛਾਣੇ ਗਏ ਤੀਜੇ ਵਿਅਕਤੀ ਨੇ ਵੀ ਉਸ ਤੋਂ ਬਾਅਦ ਉਸ ਦੀ ਧੌਣ ’ਤੇ ਚਾਕੂ ਰੱਖ ਕੇ ਕਥਿਤ ਤੌਰ ’ਤੇ ਜਿਨਸੀ ਸ਼ੋਸ਼ਣ ਕੀਤਾ।

ਇਨ੍ਹਾਂ ਵਿਅਕਤੀਆਂ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਅਤੇ ਉਸ ਦੇ ਦੋਸਤ ਨੂੰ ਜਾਨੋਂ ਮਾਰ ਦੇਣਗੇ। ਉਹ ਕਥਿਤ ਤੌਰ ’ਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਵਾਪਸ ਕਰ ਕੇ ਲੜਕੀ ਅਤੇ ਉਸ ਦੇ ਦੋਸਤ ਨੂੰ ਪਾਰਕ ਤੋਂ ਬਾਹਰ ਲੈ ਆਏ।

ਇਸ ਤੋਂ ਬਾਅਦ ਲੜਕੀ ਨੇ ਆਪਣੇ ਦੋਸਤ ਨੂੰ ਸਾਰੀ ਗੱਲ ਦੱਸੀ, ਜਿਸ ਮਗਰੋਂ ਉਸ ਦੇ ਦੋਸਤ ਨੇ ਪੁਲੀਸ ਕੰਟਰੋਲ ਰੂਮ (ਪੀ ਸੀ ਆਰ) ਨੂੰ ਫ਼ੋਨ ਕੀਤਾ। ਪੁਲੀਸ ਰਿਕਾਰਡ ਮੁਤਾਬਕ ਰਾਤ ਕਰੀਬ 8.45 ਵਜੇ ਪੀ ਸੀ ਆਰ ਕਾਲ ਮਿਲੀ, ਜਿਸ ਤੋਂ ਬਾਅਦ ਪੁਲੀਸ ਟੀਮ ਆਸਥਾ ਕੁੰਜ ਪਾਰਕ ਦੇ ਗੇਟ ਨੰਬਰ 7 ਨੇੜੇ ਪੀੜਤਾ ਅਤੇ ਉਸ ਦੇ ਦੋਸਤ ਕੋਲ ਪਹੁੰਚੀ।

ਇਸ ਤੋਂ ਬਾਅਦ ਪੀੜਤਾ ਫੋਰੈਂਸਿਕ ਸਾਇੰਸ ਟੀਮ ਨੂੰ ਉਸ ਥਾਂ ’ਤੇ ਲੈ ਗਈ ਜਿੱਥੇ ਉਸ ਨੇ ਕਥਿਤ ਘਟਨਾ ਵਾਪਰਨ ਦਾ ਦੋਸ਼ ਲਾਇਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਐੱਫ ਐੱਸ ਐੱਲ ਅਤੇ ਜ਼ਿਲ੍ਹਾ ਮੋਬਾਈਲ ਕ੍ਰਾਈਮ ਟੀਮ ਨੇ ਇਲਾਕੇ ਦਾ ਮੁਆਇਨਾ ਕੀਤਾ ਅਤੇ ਫੋਰੈਂਸਿਕ ਜਾਂਚ ਤੇ ਡੀ ਐੱਨ ਏ ਟੈਸਟਿੰਗ ਲਈ ਸਬੂਤ ਇਕੱਠੇ ਕੀਤੇ।

ਇਸ ਮਾਮਲੇ ਵਿੱਚ ਹੁਣ ਤੱਕ ਕਈ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਆਸਿਫ਼ ਪੁਲੀਸ ਨਾਲ ਮੁਕਾਬਲੇ ਦੌਰਾਨ ਗੋਲੀਬਾਰੀ ਵਿੱਚ ਜ਼ਖ਼ਮੀ ਹੋ ਗਿਆ ਸੀ।

ਇਸ ਘਟਨਾ ਨੇ 142 ਏਕੜ ਵਿੱਚ ਫੈਲੇ ਇਸ ਵੱਡੇ ਪਾਰਕ 'ਚ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ, ਜਿਸ ਵਿੱਚ ਮੱਧਮ ਰੌਸ਼ਨੀ ਵਾਲੇ ਰਸਤੇ, ਚਾਰਦੀਵਾਰੀ ਦੇ ਟੁੱਟੇ ਹਿੱਸੇ ਅਤੇ ਦਾਖ਼ਲੇ ਦੇ ਕਈ ਰਸਤੇ ਸ਼ਾਮਲ ਹਨ। ਸੈਲਾਨੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਨੇਰਾ ਹੋਣ ਤੋਂ ਬਾਅਦ ਇਨ੍ਹਾਂ ਰਸਤਿਆਂ ’ਤੇ ਨਜ਼ਰ ਰੱਖਣੀ ਔਖੀ ਹੋ ਜਾਂਦੀ ਹੈ।

Advertisement
×