DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਦੇ ਤਾਂ ਮੁਸਕਰਾਏਗੀ

ਨਿੱਤ ਸੂਰਜ ਆਉਂਦਾ ਹੈ ਉਮੀਦਾਂ ਦੀ ਟੋਕਰੀ ਲੈ ਦਿੰਦਾ ਹੈ ਹੋਕਾ, ਮੇਰੇ ਵਿਹੜੇ ਮਨ ਦੇ ਬੂਹੇ ਭਿੜੇ ਨੇ। ਝੀਥਾਂ ’ਚੋਂ ਕਿਰਨ ਝਾਤ-ਝਾਤ ਕਰਦੀ ਮੈਂ ਫਰੋਲਦੀ ਹਾਂ ‘ਉਮੀਦ ਟੋਕਰੀ’ ਕੋਈ ਉਮੀਦ ਮੇਚੇ ਨ੍ਹੀਂ ਆਉਂਦੀ ਹਰ ਸ਼ਾਮ ਸੂਰਜ ਉਦਾਸ ਟੁਰ ਜਾਂਦਾ ਫਿਰ...

  • fb
  • twitter
  • whatsapp
  • whatsapp
Advertisement
ਨਿੱਤ ਸੂਰਜ ਆਉਂਦਾ ਹੈ

ਉਮੀਦਾਂ ਦੀ ਟੋਕਰੀ ਲੈ

Advertisement

ਦਿੰਦਾ ਹੈ ਹੋਕਾ, ਮੇਰੇ ਵਿਹੜੇ

Advertisement

ਮਨ ਦੇ ਬੂਹੇ ਭਿੜੇ ਨੇ।

ਝੀਥਾਂ ’ਚੋਂ ਕਿਰਨ ਝਾਤ-ਝਾਤ ਕਰਦੀ

ਮੈਂ ਫਰੋਲਦੀ ਹਾਂ ‘ਉਮੀਦ ਟੋਕਰੀ’

ਕੋਈ ਉਮੀਦ ਮੇਚੇ ਨ੍ਹੀਂ ਆਉਂਦੀ

ਹਰ ਸ਼ਾਮ ਸੂਰਜ ਉਦਾਸ ਟੁਰ ਜਾਂਦਾ

ਫਿਰ ਤੋਂ ਉਗਮਣ ਲਈ।

ਝੀਥਾਂ ’ਚੋਂ ਆਉਂਦੀ ਰੌਸ਼ਨੀ ਦੀ ਲੀਕ ’ਤੇ

ਯਤਨ ਕਰਦੀ ਹਾਂ ਤੁਰਨ ਦਾ

ਕਈ ਵਾਰ ਡਗਮਗਾਉਂਦੀ ਹਾਂ।

ਸੂਰਜ ਤੁਰਦਾ ਤੇ ਰੌਸ਼ਨੀ ਦੀ ਲੀਕ

ਸਿਮਟ ਕੇ ਮਗਰੇ ਹੋ ਤੁਰਦੀ

ਮੈਂ ਨ੍ਹੇਰਾ ਤਾਣ ਜਾ ਪੈਂਦੀ

ਇੱਕ ਹੋਰ ਰਾਤ ਵਿਹਾਣ ਨੂੰ।

ਅਗਲੀ ਸਵੇਰ ਮੁੜ ਆਉਂਦਾ ਸੂਰਜ

ਸਮੇਂ ਦੀ ਨਦੀ ’ਚ ਡੁਬਕੀ ਲਾ

ਤਰੋਤਾਜ਼ਾ ਜਿਹਾ ਹੋ

ਸਹਿਕਦੀ ਜਿਹੀ ਇੱਕ ਸੱਧਰ

ਰੌਸ਼ਨੀ ਦੀ ਉਂਗਲ ਫੜ

ਜਾਣਾ ਲੋਚਦੀ ਹੈ ਹਨੇਰੇ ਤੋਂ ਪਾਰ

ਅਟਕਦੀ, ਭਟਕਦੀ ਤੁਰਦੀ ਹੈ ਨਾਲ

ਭਾਲ ’ਚ ਹੈ ਜ਼ਿੰਦਗੀ, ਇੱਕ ਮੁਸਕਾਨ

ਕਦੇ ਤਾਂ ਮੁਸਕਰਾਏਗੀ ਜ਼ਿੰਦਗੀ

ਕਦੇ ਤਾਂ ਮੇਰੀ ਬਣ ਆਏਗੀ ਜ਼ਿੰਦਗੀ।

ਸੰਪਰਕ: 96468-48766

Advertisement
×