DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਦੇ ਨਹੀਂ ਭੁੱਲਣਗੇ ਨਵਰਾਹੀ

ਉੱਘੇ ਸ਼ਾਇਰ ਨਵਰਾਹੀ ਘੁਗਿਆਣਵੀ ਕਿਸੇ ਕਵੀ ਦਰਬਾਰ ਵਿੱਚ ਆਪਣੀ ਗ਼ਜ਼ਲ ਪੜ੍ਹਦੇ ਤਾਂ ਅਕਸਰ ਇਹ ਬੋਲ ਹੁੰਦੇ: ਤੇਰੇ ਘਰ ਤੋਂ ਮੇਰੇ ਘਰ ਤੱਕ ਪੰਜ ਮਿੰਟਾਂ ਦਾ ਰਸਤਾ ਐਪਰ ਮੈਨੂੰ ਆਉਣਾ ਪੈਂਦਾ ਆਹਿਸਤਾ ਆਹਿਸਤਾ ਤਾਂ ਸਰੋਤੇ ਵਾਹ-ਵਾਹ ਕਰ ਉੱਠਦੇ। ਸਾਹਿਤਕ ਸਮਾਗਮਾਂ ਵਿੱਚ...

  • fb
  • twitter
  • whatsapp
  • whatsapp
Advertisement

ਉੱਘੇ ਸ਼ਾਇਰ ਨਵਰਾਹੀ ਘੁਗਿਆਣਵੀ ਕਿਸੇ ਕਵੀ ਦਰਬਾਰ ਵਿੱਚ ਆਪਣੀ ਗ਼ਜ਼ਲ ਪੜ੍ਹਦੇ ਤਾਂ ਅਕਸਰ ਇਹ ਬੋਲ ਹੁੰਦੇ:

ਤੇਰੇ ਘਰ ਤੋਂ ਮੇਰੇ ਘਰ ਤੱਕ

Advertisement

ਪੰਜ ਮਿੰਟਾਂ ਦਾ ਰਸਤਾ

Advertisement

ਐਪਰ ਮੈਨੂੰ ਆਉਣਾ ਪੈਂਦਾ

ਆਹਿਸਤਾ ਆਹਿਸਤਾ

ਤਾਂ ਸਰੋਤੇ ਵਾਹ-ਵਾਹ ਕਰ ਉੱਠਦੇ। ਸਾਹਿਤਕ ਸਮਾਗਮਾਂ ਵਿੱਚ ਉਨ੍ਹਾਂ ਤੋਂ ਇੱਕ ਗੀਤ ਉਚੇਚਾ ਸੁਣਿਆ ਜਾਂਦਾ ਸੀ, ਬੋਲ ਹੁੰਦੇ ਸਨ:

ਮਨਾਂ ਤੂੰ ਠੇਲ ਦੇ ਕਿਸ਼ਤੀ

ਕਿਨਾਰੇ ਆ ਹੀ ਜਾਵਣਗੇ

ਨਹੀਂ ਤਾਂ ਭੰਵਰ ਹਾਰ ਹੀਲੇ

ਵਿਚਾਰੇ ਆ ਹੀ ਜਾਵਣਗੇ...

ਸਰੋਤੇ ਭਰਵੀਂ ਦਾਦ ਦਿੰਦੇ ਤੇ ਸ਼ਾਇਰ ਨੂੰ ਰੱਜ ਕੇ ਉਤਸ਼ਾਹਿਤ ਕਰਦੇ। ਇਉਂ ਉਹ ਕਵੀ ਦਰਬਾਰ ਆਪਣੇ ਨਾਮ ਕਰਵਾ ਲੈਂਦੇ।

ਅੱਜ ਤੋਂ ਲਗਪਗ ਉਨਾਨਵੇਂ ਸਾਲ ਪਹਿਲਾਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਗਿਆਣਾ ਵਿੱਚ ਸ. ਮੇਹਰ ਸਿੰਘ ਬਰਾੜ ਦੇ ਘਰ ਪੈਦਾ ਹੋਏ ਸਨ ਫੌਜਾ ਸਿੰਘ ਬਰਾੜ ਉਰਫ਼ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ। ਰਿਹਾਇਸ਼ ਫ਼ਰੀਦਕੋਟ ਰੱਖੀ। ਉਨ੍ਹਾਂ ਦਾ ਆਪਣੀ ਜੰਮਣ-ਭੋਇੰ ਨਾਲ ਅੰਤਾਂ ਦਾ ਮੋਹ ਸੀ। ਪਿੰਡ ਗੇੜਾ ਮਾਰਦੇ ਰਹਿੰਦੇ ਤੇ ਖੇਤੀਬਾੜੀ ਕਰਵਾਉਂਦੇ। ਆਪਣੀ ਸੱਠ ਸਾਲ ਦੀ ਤੱਕ ਉਮਰ ਅਧਿਆਪਨ ਦਾ ਕਾਰਜ ਕੀਤਾ ਤੇ ਜੈਤੋ ਲੜਕੀਆਂ ਦੇ ਸਰਕਾਰੀ ਕਾਲਜ ਵਿੱਚੋਂ ਸੇਵਾਮੁਕਤ ਹੋਏ। ਮੈਨੂੰ 32-33 ਸਾਲ ਪੁਰਾਣਾ ਸਮਾਂ ਯਾਦ ਆ ਰਿਹਾ ਹੈ। ਆਪਣੀ ਸੇਵਾਮੁਕਤੀ ਵੇਲੇ ਮੈਨੂੰ ਆਖਣ ਲੱਗੇ, ‘‘ਸਮਾਗਮ ਵਾਲੇ ਦਿਨ ਤੂੰ ਮੇਰਾ ਇਹ ਗੀਤ ਤੂੰਬੀ ਨਾਲ ਗਾ ਦੇਵੀਂ।’’ ਕੁੜੀਆਂ ਦਾ ਕਾਲਜ ਹੋਣ ਕਾਰਨ ਉਨ੍ਹਾਂ ਮੌਕੇ ਉੱਤੇ ਢੁਕਦੇ ਗੀਤ ਦੀ ਚੋਣ ਕੀਤੀ ਸੀ, ਮੇਰੇ ਵੱਲੋਂ ਗਾਏ ਉਸ ਗੀਤ ਦੇ ਬੋਲ ਸਨ:

ਕੁੜੀਆਂ ਚਿੜੀਆਂ ਉੱਡ ਜਾਣਾ ਏਂ

ਕੂੰਜਾਂ ਵਾਂਗੂੰ ਦੂਰ

ਕਾਦਰ ਇੱਕ ਕਠੋਰ ਮਲਾਹ

ਜਿਸ ਭਰ ਭਰ ਤੋਰੇ ਪੂਰ

ਸਫਲ ਅਧਿਆਪਕ ਦੇ ਨਾਲ ਨਾਲ ਉਨ੍ਹਾਂ ਸਮਰੱਥ ਸ਼ਾਇਰ ਵਜੋਂ ਵੀ ਖ਼ੁਦ ਨੂੰ ਸਥਾਪਿਤ ਕੀਤਾ। ਲੰਮਾ ਅਰਸਾ ਅਖ਼ਬਾਰਾਂ-ਰਸਾਲਿਆਂ ਵਿੱਚ ਖ਼ੂਬ ਛਪਦੇ ਰਹੇ। ਦੂਰਦਰਸ਼ਨ ਜਲੰਧਰ ਅਤੇ ਰੇਡੀਓ ਉੱਤੋਂ ਲਗਾਤਾਰ ਕਵਿਤਾਵਾਂ ਪੜ੍ਹਦੇ ਸਨ। ਅੱਜਕੱਲ੍ਹ ਉਹ ਰੁਬਾਈ ਵਰਗੀ ਕੋਮਲ ਕਾਵਿ-ਵਿਧਾ ਵਿੱਚ ਕਲਮ ਅਜ਼ਮਾਈ ਕਰ ਰਹੇ ਸਨ। ਉਹ ਆਪਣੀਆਂ ਕਵਿਤਾਵਾਂ, ਗੀਤਾਂ, ਗ਼ਜ਼ਲਾਂ ਤੇ ਰੁਬਾਈਆਂ ਸਮੇਤ ਬਾਲ-ਸਾਹਿਤ ਨਾਲ ਸਬੰਧਿਤ ਸੋਲਾਂ ਦੇ ਲਗਪਗ ਕਿਤਾਬਾਂ ਰਚ ਗਏ ਹਨ। ਬਹੁਤ ਸਾਰੀਆਂ ਕਿਤਾਬਾਂ ਸਾਂਝੀ ਸ਼ਾਇਰੀ ਦੀਆਂ ਸੰਪਾਦਿਤ ਕੀਤੀਆਂ। ਬਾਲ ਸਾਹਿਤ ਲੇਖਕ ਵਜੋਂ ਵੀ ਨਵਰਾਹੀ ਦੀ ਦੇਣ ਅਣਗੌਲੀ ਨਹੀਂ ਕੀਤੀ ਜਾ ਸਕਦੀ। ਉਹ ਬਾਲ-ਮਨ ਦੀਆਂ ਭਾਵਨਾਵਾਂ, ਜਜ਼ਬੇ ਤੇ ਚਾਹਤਾਂ ਨੂੰ ਬੜੀ ਬਾਰੀਕੀ ਨਾਲ ਸਮਝ ਕੇ ਹੀ ਕਵਿਤਾ ਜਾਂ ਗੀਤ ਲਿਖਦੇ। ਸੁਭਾਅ ਪੱਖੋਂ ਉਹ ਨਿਮਰ, ਸਹਿਣਸ਼ੀਲ ਤੇ ਮਿਲਾਪੜੇ ਮਨੁੱਖ ਸਨ।

ਮੇਰੇ ਪਿੰਡ ਦੇ ਹੋਣ ਕਾਰਨ ਮੈਂ ਉਨ੍ਹਾਂ ਨੂੰ ਤਾਇਆ ਜੀ ਆਖ ਕੇ ਬੁਲਾਉਂਦਾ ਸਾਂ। ਸਾਹਿਤ ਦੀ ਚੇਟਕ ਤੇ ਸਾਹਿਤ ਸਭਾਵਾਂ ਵਿੱਚ ਜਾਣ ਦੀ ਆਦਤ ਵੀ ਉਨ੍ਹਾਂ ਤੋਂ ਹੀ ਪਈ ਸੀ। ਉਹ ਅਣਗਿਣਤ ਨਵੇਂ ਕਲਮਕਾਰਾਂ ਦੇ ਪ੍ਰੇਰਨਾ ਸਰੋਤ ਰਹੇ। ਸਾਡੇ ਪਿੰਡ ਵੀ ਸਾਹਿਤ ਸਭਾ ਬਣਾਈ ਤੇ ਆਪਣੇ ਘਰ ਦੀ ਜੱਦੀ ਥਾਂ ਵਿੱਚ ਲਾਇਬ੍ਰੇਰੀ ਸਥਾਪਿਤ ਕਰਵਾਈ। ਸੰਨ 1987 ਵਿੱਚ ਮੈਂ ਉਨ੍ਹਾਂ ਦੇ ਸੰਪਰਕ ਵਿੱਚ ਆਇਆ ਤੇ ਸਾਹਿਤ ਸਭਾ ਫ਼ਰੀਦਕੋਟ ਦੀਆਂ ਸਾਹਿਤਕ ਸਰਗਰਮੀਆਂ ਵਿੱਚ ਭਾਗ ਲੈਣ ਲੱਗਿਆ। ਸਾਹਿਤ ਸਭਾ ਫ਼ਰੀਦਕੋਟ ਦੇ ਸਰਗਰਮ ਨੁਮਾਇੰਦੇ ਵਜੋਂ ਉਹ ਪੂਰੇ ਪੰਜਾਬ ਦੇ ਸਾਹਿਤਕ ਸੰਸਾਰ ਵਿੱਚ ਵਿਚਰੇ। ਇਨਕਲਾਬੀ ਸ਼ਾਇਰ ਬਿਸਮਿਲ ਫ਼ਰੀਦਕੋਟੀ, ਹਰੀ ਸਿੰਘ ਤਾਂਗੜੀ ਤੇ ਸੰਪੂਰਨ ਸਿੰਘ ਝੱਲਾ ਦੀ ਯਾਦ ਵਿੱਚ ਸਾਲਾਨਾ ਐਵਾਰਡ ਵੀ ਦਿੰਦੇ ਰਹੇ। ਫ਼ਰੀਦਕੋਟ ਵਿੱਚ ਹੁੰਦੇ ਰਾਜ ਪੱਧਰੀ ਕਵੀ ਦਰਬਾਰਾਂ ਦੇ ਸੰਚਾਲਕ ਰਹੇ।

ਉਨ੍ਹਾਂ ਦਾ ਪੁੱਤਰ ਨਵਜੀਤ ਸਿੰਘ ਬਰਾੜ ਅਮਰੀਕਾ ਵਿੱਚ ਇੰਜਨੀਅਰ ਹੈ। ਆਪਣੀ ਜੀਵਨ ਸਾਥਣ ਤੇ ਸਾਹਿਤ ਦੀ ਸੁਘੜ ਪਾਠਕ ਅਮਰਜੀਤ ਕੌਰ ਨਾਲ ਕਦੇ-ਕਦੇ ਉਹ ਅਮਰੀਕਾ ਚੱਕਰ ਵੀ ਮਾਰ ਆਉਂਦੇ। ਉਹ ਆਖਦੇ ਸਨ ਕਿ ਪੰਜਾਬ ਵਰਗੀ ਖ਼ੂਬਸੂਰਤ ਤੇ ਮਨਭਾਉਂਦੀ ਥਾਂ ਕੋਈ ਨਹੀਂ ਹੈ। ਜਦ ਵੀ ਸਿਹਤ ਦਾ ਹਾਲ ਚਾਲ ਪੁੱਛਣਾ ਤਾਂ ਉਨ੍ਹਾਂ ਚੜ੍ਹਦੀ ਕਲਾ ਵਿੱਚ ਉਤਸ਼ਾਹ ਭਰਿਆ ਹੁੰਗਾਰਾ ਦਿੰਦਿਆਂ ਕਹਿਣਾ ਕਿ ਬੱਲੇ ਬੱਲੇ ਹੈ। ਉਹ ਸਾਦਗੀ ਭਰਪੂਰ ਜੀਵਨ ਜਿਊਣਾ ਪਸੰਦ ਕਰਦੇ ਸਨ। ਸੰਖੇਪ ਜਿਹੀ ਬਿਮਾਰੀ ਕਾਰਣ ਚੱਲ ਵੱਸੇ ਹਨ, ਪਰ ਯਾਦਾਂ ਵਿੱਚ ਹਮੇਸ਼ਾ ਜਿਊਂਦੇ ਰਹਿਣਗੇ ਨਵਰਾਹੀ ਘੁਗਿਆਣਵੀ।

ਸੰਪਰਕ: 94174-21700

Advertisement
×