ਜੰਗ ਮਸਲੇ ਦਾ ਹੱਲ ਤੇ ਨਹੀਂ ਨਾ
ਇਹ ਕੋਈ ਚੰਗੀ ਗੱਲ ਤੇ ਨਹੀਂ ਨਾ। ਜੰਗ ਮਸਲੇ ਦਾ ਹੱਲ ਤੇ ਨਹੀਂ ਨਾ। ਗੁੰਡਿਆਂ ਨੂੰ ਮੈਂ ਹੋਰ ਕੀ ਆਖਾਂ, ਇਹ ਉਨ੍ਹਾਂ ਦੀ ਅੱਲ ਤੇ ਨਹੀਂ ਨਾ। ਬਿਰਖ ਦੀਆਂ ਛਾਵਾਂ ਜੇ ਸਾੜਨ, ਇਸ ਤੋਂ ਵੱਡਾ ਸੱਲ ਤੇ ਨਹੀਂ ਨਾ। ਅੱਜ...
Advertisement
ਇਹ ਕੋਈ ਚੰਗੀ ਗੱਲ ਤੇ ਨਹੀਂ ਨਾ।
ਜੰਗ ਮਸਲੇ ਦਾ ਹੱਲ ਤੇ ਨਹੀਂ ਨਾ।
Advertisement
ਗੁੰਡਿਆਂ ਨੂੰ ਮੈਂ ਹੋਰ ਕੀ ਆਖਾਂ,
Advertisement
ਇਹ ਉਨ੍ਹਾਂ ਦੀ ਅੱਲ ਤੇ ਨਹੀਂ ਨਾ।
ਬਿਰਖ ਦੀਆਂ ਛਾਵਾਂ ਜੇ ਸਾੜਨ,
ਇਸ ਤੋਂ ਵੱਡਾ ਸੱਲ ਤੇ ਨਹੀਂ ਨਾ।
ਅੱਜ ਦਾ ਜੀਣ ਮੁਲਤਵੀ ਨਾ ਕਰ,
ਇਸ ਨੇ ਆਉਣਾ ਕੱਲ੍ਹ ਤੇ ਨਹੀਂ ਨਾ।
ਸੀਸ ਤਲ਼ੀ ਧਰ, ਯਾਰ ਗਲ਼ੀ ਵੱਲ,
ਤੁਰਨਾ ਦਿਲ ਦਾ ਝੱਲ ਤੇ ਨਹੀਂ ਨਾ।
ਏਨਾ ਪਿਆਰ ਜਤਾਇਆ, ਦੱਸ ਦੇ,
ਇਹ ਕੋਈ ਉੱਛਲ਼ੀ ਛੱਲ ਤੇ ਨਹੀਂ ਨਾ।
ਦੁਨੀਆ ਡਰਦੀ, ਬੁਰਿਆ ਤੈਥੋਂ,
ਇਹ ਕੋਈ ਚੰਗੀ ਭੱਲ ਤੇ ਨਹੀਂ ਨਾ।
ਢਾਹ ਢਾਹ ਮਾਰੇਂ ਲਿੱਸਿਆਂ ਨੂੰ ਜੇ,
ਤੂੰ ਕੋਈ ਏਡਾ ਮੱਲ ਤੇ ਨਹੀਂ ਨਾ।
ਇੱਕ ਰੰਗ ਚਾਹੇਂ ਸੋਚ ਨੂੰ ਰੰਗਣਾ,
ਕੱਪੜੇ ਸਾਡੀ ਖੱਲ ਤੇ ਨਹੀਂ ਨਾ।
ਸੰਪਰਕ: 98726-31199
* * *
Advertisement
×

