ਕ੍ਰਾਂਤੀ ਦਾ ਬਿਰਖ਼
ਸਤਲੁਜ ਦੇ ਪੱਤਣਾਂ ਦੀਆਂ ਮਿੱਟੀਆਂ ਫਰੋਲੀਆਂ, ਸੰਵੇਦਨਾਵਾਂ ਭਗਤ ਸਿੰਘ ਸ਼ਹੀਦ ਦੀਆਂ ਟੋਲੀਆਂ। ਛਲਕਦਾ ਦਰਿਆ ਓਸ ਕਾਲੀ ਰਾਤੇ ਥੰਮ੍ਹਿਆ, ਕਾਹੀਆਂ ਨੇ ਸਿੱਲ੍ਹੀ ’ਵਾ ’ਚ ਝੀਣੀ ਸੁਰਾਂ ਘੋਲੀਆਂ। ਫ਼ਰੰਗੀ ਨੂੰ ਸੰਸਾ ਦਬੇ ਆਜ਼ਾਦੀ ਪੰਨੇ ਰਾਖ਼ ਹੇਠ, ਕ੍ਰਾਂਤੀ ਜ਼ਲਜ਼ਲੇ ਨੇ ਤਣੀਆਂ ਹਕੂਮਤਾਂ ਸੀ...
Advertisement
ਸਤਲੁਜ ਦੇ ਪੱਤਣਾਂ ਦੀਆਂ ਮਿੱਟੀਆਂ ਫਰੋਲੀਆਂ,
ਸੰਵੇਦਨਾਵਾਂ ਭਗਤ ਸਿੰਘ ਸ਼ਹੀਦ ਦੀਆਂ ਟੋਲੀਆਂ।
Advertisement
ਛਲਕਦਾ ਦਰਿਆ ਓਸ ਕਾਲੀ ਰਾਤੇ ਥੰਮ੍ਹਿਆ,
Advertisement
ਕਾਹੀਆਂ ਨੇ ਸਿੱਲ੍ਹੀ ’ਵਾ ’ਚ ਝੀਣੀ ਸੁਰਾਂ ਘੋਲੀਆਂ।
ਫ਼ਰੰਗੀ ਨੂੰ ਸੰਸਾ ਦਬੇ ਆਜ਼ਾਦੀ ਪੰਨੇ ਰਾਖ਼ ਹੇਠ,
ਕ੍ਰਾਂਤੀ ਜ਼ਲਜ਼ਲੇ ਨੇ ਤਣੀਆਂ ਹਕੂਮਤਾਂ ਸੀ ਰੋਲੀਆਂ।
ਸਹੁੰਆਂ ਅੱਜ ਦੇਸ਼ ਨੂੰ ਸੰਵਾਰਨ ਲਈ ਚੁੱਕਣ ਓਹੋ,
ਕਿਉਂ ਘੜੀ ਤੇਰੀ ਵੱਟ ਉੱਤੇ ਖਾਣ ਹਿਚਕੋਲੀਆਂ?
ਜਮਹੂਰੀਅਤ ਦੀ ਵਾੜ ਓਰੇ ਖੇਤਾਂ ਦੇ ਹੀ ਮੇਟੀ ਆਵੇ,
ਭਰਦੇ ਆਪਣੇ ਹੀ ਢਿੱਡ ਤੇ ਨਾਲੇ ਭਰਨ ਝੋਲੀਆਂ।
ਦਿਹੁੰ ਚੜ੍ਹੇ ਏਥੇ ਕਦੇ ਤੇਰੀ ਸੂਝਵਾਨ ਸੋਚ ਜੇਹਾ,
ਇਖ਼ਲਾਕ ਜੇ ਬੰਨ੍ਹ ਲਏ ਵਿਵੇਚਨ ਦੀਆਂ ਮੌਲੀਆਂ।
ਸਨਦਾਂ ਤੇਰੀਆਂ ਬੋਲਣ ਤਕਾਜ਼ਾ ਨਹੀਂ ਛੱਡੀਦਾ,
ਇਲਮੀ ਜ਼ੋਰ ਢਾਹ ਦੇਵੇ ਧਰੋਹੀ ਕੰਧਾਂ ਬੋਲੀਆਂ।
ਕੁੜੱਤਣ ਹੀ ਹੋਵੇ ਭਾਵੇਂ ਬਗ਼ਾਵਤ ਦੇ ਬਿਰਖ਼ ’ਚ,
ਪਰ ਨਿੰਮ੍ਹ ਨੂੰ ਹੀ ਲੱਗਦੀਆਂ ਹੁੰਦੀਆਂ ਨਮੋਲੀਆਂ।
ਸੰਪਰਕ: 98772-85974
* * *
Advertisement
×

