ਇਹ ਅੱਗ
ਗੁਰਮੀਤ ਚੀਮਾ ਪੰਖੜੀਆਂ ਦੇ ਢੇਰਾਂ ਉੱਤੇ ਤੇ ਕਲੀਆਂ ਦੇ ਵਿਹੜੇ ਅੰਦਰ ਸੂਹੀਆਂ ਲਾਟਾਂ ਝੁਰਮਟ ਪਾਇਆ ਤਪਤ ਅਣੂ ਦਾ ਵਿਰਸਾ ਪਾਇਆ ਫੁੱਲਾਂ ਘਰ ਕੁਰਲਾਹਟ ਪੈ ਗਿਆ ਨੂਰ ਦੀਆਂ ਸਭ ਰਿਸ਼ਮਾਂ ਬੁਝੀਆਂ ਕਾਲਖ਼ ਨੇ ਆ ਸੰਘ ਦਬਾਇਆ ਅਹੁ ਤੱਕੋ ਫਿਰ ਵਿੱਚ ਆਸਮਾਨੀਂ...
Advertisement
ਗੁਰਮੀਤ ਚੀਮਾ
ਪੰਖੜੀਆਂ ਦੇ ਢੇਰਾਂ ਉੱਤੇ
Advertisement
ਤੇ ਕਲੀਆਂ ਦੇ ਵਿਹੜੇ ਅੰਦਰ
Advertisement
ਸੂਹੀਆਂ ਲਾਟਾਂ ਝੁਰਮਟ ਪਾਇਆ
ਤਪਤ ਅਣੂ ਦਾ ਵਿਰਸਾ ਪਾਇਆ
ਫੁੱਲਾਂ ਘਰ ਕੁਰਲਾਹਟ ਪੈ ਗਿਆ
ਨੂਰ ਦੀਆਂ ਸਭ ਰਿਸ਼ਮਾਂ ਬੁਝੀਆਂ
ਕਾਲਖ਼ ਨੇ ਆ ਸੰਘ ਦਬਾਇਆ
ਅਹੁ ਤੱਕੋ ਫਿਰ ਵਿੱਚ ਆਸਮਾਨੀਂ
ਗਿਰਝਾਂ ਆ ਕੇ ਮੇਲਾ ਲਾਇਆ
ਐ ਮਹਿਕਾਂ ਦੇ ਆਸ਼ਕ ਸਾਹੋ
ਫੇਰ ਮਸੀਹੇ ਬਣ ਕੇ ਉੱਠੋ
ਇਨਸਾਨੀਅਤ ਦਾ ਦਰਦ ਵੰਡਾਓ
ਬਗ਼ਲੀ ਛੁਪੀਆਂ ਤੇਜ਼ ਕਟਾਰਾਂ
ਨੰਗੀਆਂ ਕਰ ਕੇ
ਧੋਖੇ ਚਾਕ ਕਰੋ ਹੁਣ ਯਾਰੋ
ਫਿਰ ਅੱਗਾਂ ਤੋਂ ਮੁਕਤੀ ਪਾਓ।
* * *
Advertisement
×

