DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਗ ਦੇ ਵਪਾਰੀ

ਆਓ! ਅੱਜ ਦੱਸਾਂ ਤੁਹਾਨੂੰ ਦੁਨੀਆ ਦਾ ਕੌੜਾ ਸੱਚ, ਜਿਹੜਾ ਆਮ ਲੋਕਾਂ ਤੋਂ ਛੁਪਾਇਆ ਜਾਂਦੈ ਦੋਸਤੋ! ਜੰਗ ਦੇ ਵਪਾਰੀਆਂ ਲਈ ਜੰਗ ਹੀ ਵਪਾਰ ਹੁੰਦੈ, ਜੀਹਦੇ ’ਚੋਂ ਮੁਨਾਫ਼ਾ ਹੈ ਕਮਾਇਆ ਜਾਂਦਾ ਦੋਸਤੋ! ਜੰਗ ਜਦੋਂ ਸ਼ੁਰੂ ਹੋਏ ਫ਼ੌਜੀ ’ਕੱਲਾ ਮਰਦਾ ਨ੍ਹੀਂ, ਉਹਦੇ ਨਾਲ...

  • fb
  • twitter
  • whatsapp
  • whatsapp
Advertisement

ਆਓ! ਅੱਜ ਦੱਸਾਂ ਤੁਹਾਨੂੰ ਦੁਨੀਆ ਦਾ ਕੌੜਾ ਸੱਚ,

ਜਿਹੜਾ ਆਮ ਲੋਕਾਂ ਤੋਂ ਛੁਪਾਇਆ ਜਾਂਦੈ ਦੋਸਤੋ!

Advertisement

ਜੰਗ ਦੇ ਵਪਾਰੀਆਂ ਲਈ ਜੰਗ ਹੀ ਵਪਾਰ ਹੁੰਦੈ,

Advertisement

ਜੀਹਦੇ ’ਚੋਂ ਮੁਨਾਫ਼ਾ ਹੈ ਕਮਾਇਆ ਜਾਂਦਾ ਦੋਸਤੋ!

ਜੰਗ ਜਦੋਂ ਸ਼ੁਰੂ ਹੋਏ ਫ਼ੌਜੀ ’ਕੱਲਾ ਮਰਦਾ ਨ੍ਹੀਂ,

ਉਹਦੇ ਨਾਲ ਪਰਿਵਾਰ ਵੀ ਰੁਆਇਆ ਜਾਂਦੈ ਦੋਸਤੋ!

ਧਰਤੀ ਆਕਾਸ਼ ਜਦੋਂ ਅੱਗ ਦੇ ਹਵਾਲੇ ਹੁੰਦੇ,

ਉਹਦੇ ਵਿੱਚ ਲੋਕਾਂ ਨੂੰ ਜਲਾਇਆ ਜਾਂਦੈ ਦੋਸਤੋ!

ਜੰਗ ਦੇ ਵਪਾਰੀਆਂ ਲਈ ਜੰਗ ਹੀ ਬਾਜ਼ਾਰ ਹੈ,

ਮਹਿਲਾਂ ਵਿੱਚ ਬੈਠਿਆਂ ਨੂੰ ਪੈਂਦਾ ਕੋਈ ਫ਼ਰਕ ਨ੍ਹੀਂ।

ਬੰਬਾਂ ਤੇ ਮਿਜ਼ਾਈਲਾਂ ਨਾਲ ਮਰਦੀ ਮਨੁੱਖਤਾ ਦਾ,

ਉਨ੍ਹਾਂ ਦਿਆਂ ਦਿਲਾਂ ਵਿੱਚ ਜ਼ਰਾ ਵੀ ਹਰਖ ਨ੍ਹੀਂ।

ਪੁੱਤਰਾਂ ਲਈ ਮਾਵਾਂ, ਭੈਣਾਂ ਵੀਰਿਆਂ ਲਈ ਰੋਣ,

ਸੜ ਰਹੇ ਮਾਸੂਮਾਂ ਦੇ ਭਵਿੱਖ ’ਤੇ ਤਰਸ ਨ੍ਹੀਂ।

ਮੌਤ ਦੇ ਮੈਦਾਨ ਵਿੱਚ ਵੱਜ ਰਿਹਾ ਮਾਰੂ ਰਾਗ,

ਘਰ-ਬਾਰ ਢਹਿ ਗਏ, ਕੋਈ ਸਾਬਤ ਸੜਕ ਨ੍ਹੀਂ।

ਜੰਗ ਦੇ ਵਪਾਰੀ ਜੰਗ ਛੇੜਦੇ ਮੁਨਾਫ਼ਿਆਂ ਲਈ,

ਜੀਹਦੇ ਵਿੱਚ ਵਿਕਦੇ ਨੇ ਖ਼ੂਬ ਹਥਿਆਰ ਜੀ!

ਬੰਬਾਂ ਤੇ ਮਿਜ਼ਾਈਲਾਂ ਦੀ ਖ਼ਰੀਦ ਹੁੰਦੀ ਧੜਾ-ਧੜ,

ਜਹਾਜ਼ਾਂ ਤੇ ਡਰੋਨਾਂ ਨਾਲ ਵਿਕਦੇ ਰਡਾਰ ਜੀ!

ਗੋਲਿਆਂ ਦਾ ਮੀਂਹ ਜਦੋਂ ਵਰ੍ਹਦਾ ਆਕਾਸ਼ ਵਿੱਚੋਂ,

ਧਰਤੀ ਤੋਂ ਉੱਠੇ ਅੱਗ ਧੂੰਏਂ ਦਾ ਗ਼ੁਬਾਰ ਜੀ!

ਬੰਬਾਂ ਦੇ ਧਮਾਕਿਆਂ ’ਚ ਗੁਮ ਹੋ ਜਾਣ ਚੀਕਾਂ,

ਸੁਣਦਾ ਨ੍ਹੀਂ ਕੋਈ, ਮੱਚ ਜਾਂਦੀ ਹਾਹਾਕਾਰ ਜੀ!

ਹੱਥ ਜੋੜ ਪੁੱਛਦਾ ਸੁਆਲ ਵਿਗਿਆਨੀਆਂ ਤੋਂ,

ਸੱਚ ਸੱਚ ਦੱਸਿਓ ਜੇ ਸੱਚੇ ਇਨਸਾਨ ਏ।

ਅਰਬਾਂ ਰੁਪਈਏ ਲਾ ਕੇ ਕੱਢੀਆਂ ਜੋ ਕਾਢਾਂ ਤੁਸੀਂ,

ਕੀ ਇਹ ਤਰੱਕੀ ਜਾਂ ਮਨੁੱਖਤਾ ਦਾ ਮਾਣ ਏ।

ਤੁਹਾਡੀਆਂ ਮਿਜ਼ਾਈਲਾਂ ਹਿੱਕ ਸਾੜ ਦਿੱਤੀ ਧਰਤੀ ਦੀ,

ਜਿਨ੍ਹਾਂ ਨੂੰ ਬਣਾਉਣ ’ਤੇ ਤੁਹਾਨੂੰ ਬੜਾ ਮਾਣ ਏ।

ਮਲਬੇ ਦੇ ਢੇਰਾਂ ਥੱਲੇ ਦੱਬੇ ਗਏ ਮਾਸੂਮ ਲੋਕ,

ਪੰਛੀ ਬੇਹਾਲ ਹੋਏ, ਧੂੰਆਂ-ਧੂੰਆਂ ਆਸਮਾਨ ਏ।

ਏਹੋ-ਜਿਹੀਆਂ ਕਾਢਾਂ ਦਾ ਮਨੁੱਖਤਾ ਨੂੰ ਲਾਭ ਕੀ,

ਜਿਨ੍ਹਾਂ ਮੁੱਢ ਬੰਨ੍ਹਿਆ ਵਿਨਾਸ਼ ਤੇ ਤਬਾਹੀ ਦਾ।

ਜਿੱਥੇ ਹਥਿਆਰ ਪ੍ਰਤੀਕ ਹੋਵੇ ਸ਼ਕਤੀ ਦਾ,

ਸਾਨੂੰ ਐਸਾ ਰਾਜ ਤੇ ਸਮਾਜ ਨਹੀਂ ਚਾਹੀਦਾ।

ਜਿੱਥੇ ਹਥਿਆਰ ਬਣੇ ਢਾਲ ਮਜ਼ਲੂਮਾਂ ਲਈ,

ਨਾਲ-ਨਾਲ ਓਥੇ ਕਰੇ ਖ਼ਾਤਮਾ ਬੁਰਾਈ ਦਾ।

ਲੋਕਾਂ ਦਾ ਵਿਨਾਸ਼ ਕਰ ਜਿੱਤ ਲੈਣਾ ਜਿੱਤ ਨਹੀਂ,

‘ਭੁੱਲੜਾ’ ਹਕੀਕੀ ਜਿੱਤ ਦਿਲੋਂ ਨਫ਼ਰਤ ਹਰਾਈ ਦਾ।

ਸੰਪਰਕ: 94170-46117

* * *

Advertisement
×