ਨਾਰੀ
ਨਾਰੀ ਸਭ ’ਤੇ ਭਾਰੀ ਜੋ ਕਦੇ ਸੁਣਿਆ ਨਹੀਂ ਅੱਜ ਲਿਖਿਆ ਗਿਆ ਵੈਸੇ ਠੀਕ ਵੀ ਹੈ ਜਿਸ ਦੇ ਸਿਰ ਹੋਵੇ ਮਮਤਾ, ਸਮਰਪਣ, ਲਾਡ, ਭਰੋਸਾ ਕਦੀ ਤੁਹਮਤਾਂ ਤੇ ਪੀੜਾ ਦੀ ਖਾਰੀ ਹਾਂ ਇਹ ਲਿਖ ਦੇਵਾਂ ਨਾਰੀ ਕਈਆਂ ਤੋਂ ਭਾਰੀ ਮੈਂ ਇਹ ਸੁਣਿਆ...
Advertisement
ਨਾਰੀ ਸਭ ’ਤੇ ਭਾਰੀ
ਜੋ ਕਦੇ ਸੁਣਿਆ ਨਹੀਂ
Advertisement
ਅੱਜ ਲਿਖਿਆ ਗਿਆ
Advertisement
ਵੈਸੇ ਠੀਕ ਵੀ ਹੈ
ਜਿਸ ਦੇ ਸਿਰ ਹੋਵੇ
ਮਮਤਾ, ਸਮਰਪਣ, ਲਾਡ, ਭਰੋਸਾ
ਕਦੀ ਤੁਹਮਤਾਂ ਤੇ ਪੀੜਾ ਦੀ ਖਾਰੀ
ਹਾਂ
ਇਹ ਲਿਖ ਦੇਵਾਂ
ਨਾਰੀ ਕਈਆਂ ਤੋਂ ਭਾਰੀ
ਮੈਂ ਇਹ ਸੁਣਿਆ
ਪੰਜੇ ਉਂਗਲਾਂ ਬਰਾਬਰ ਨਾ ਹੁੰਦੀਆਂ
ਅੱਜ ਲਿਖ ਹੋ ਗਿਆ
ਪਰਮਾਤਮਾ ਤੋਂ ਉੱਤੇ
ਕੋਈ ਸ਼ਿਲਪਕਾਰ ਨਹੀਂ
ਹਰ ਚੀਜ਼ ਜ਼ਗ੍ਹਾ ਟਿਕਾਣੇ
ਇਵੇਂ ਜਿਵੇਂ ਹੀ ਅਸਾਡੇ ਨੇੜੇ
ਦੂਰ ਕਿਤੇ ਚੁਫ਼ੇਰੇ
ਸਿਰੜੀ, ਉਦਾਸ, ਹੱਸਦੀ,
ਨਖਰੇ ਵਾਲ਼ੀ ਕਦੇ ਲੜਾਕੋ ਵੀ
ਦਿਸ ਜਾਂਦੀ ਹੈ ਇਹ ਨਾਰੀ
ਓਸ ਸ਼ਿਲਪੀ ਦੀ ਰਚਨਾ
ਦਾਤੇ ਨੇ ਕੁਦਰਤ ਸਾਜੀ
ਵਿੱਚ ਆਪ ਦਾਤਾ ਵਸਿਆ
ਮਰਦ ਨੂੰ ਦਰਦ ਨਹੀਂ ਸੁਣਿਆ ਹੈ
ਇਹ ਸੱਚ ਨਹੀਂ ਅੱਜ ਲਿਖਿਆ ਹੈ
ਔਰਤ-ਮਰਦ ਨਰ-ਮਾਦਾ
ਸ੍ਰਿਸ਼ਟੀ ਦੇ ਸ੍ਰਿਸ਼ਟੀ ਲਈ
ਦੋਹਾਂ ਵਿੱਚ
ਆਪੋ-ਆਪਣੇ ਮਿਲਦੇ-ਜੁਲਦੇ
ਹਾਸੇ, ਚਾਅ, ਗਿਆਨ
ਤੇ ਹੋਰ ਬਹੁਤ ਕੁਝ
ਹਾਂ
ਰੋਣੇ ਤੇ ਦੁੱਖ ਵੀ
ਕੋਈ ਲੁਕਾ ਲਵੇ
ਕਿਸੇ ਤੋਂ ਲੁਕਾ ਹੋਵੇ ਨਾ।
* * *
Advertisement
×

