DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਖਰਬੂਜਿਆਂ ਵਿੱਚ ਕੌੜਤੁੰਮਾ

ਤੁਰ ਗਿਆਂ ਦੀਆਂ ਗੱਲਾਂ ਉਨ੍ਹਾਂ ਦੇ ਨਾਲ ਨਹੀਂ ਤੁਰ ਜਾਂਦੀਆਂ। ਪਿਛਲਿਆਂ ਦੇ ਕਰਨ ਲਈ ਰਹਿ ਜਾਂਦੀਆਂ। ਮੁੱਕਦੀਆਂ ਹੀ ਨਹੀਂ। ਬਾਜਵਾ ਤੁਰ ਗਿਆ। ਕੀਹਦੇ ਮੰਨਣ ’ਚ ਆਉਣਾ ਹੈ? ਨਾ ਮੰਨਿਆਂ ਵੀ ਕੀ ਹੋਣਾ ਹੈ? ਤੁਰ ਗਏ ਵੀ ਮੋੜਿਆਂ ਮੁੜੇ ਨੇ ਕਦੇ!...

  • fb
  • twitter
  • whatsapp
  • whatsapp
Advertisement

ਤੁਰ ਗਿਆਂ ਦੀਆਂ ਗੱਲਾਂ ਉਨ੍ਹਾਂ ਦੇ ਨਾਲ ਨਹੀਂ ਤੁਰ ਜਾਂਦੀਆਂ। ਪਿਛਲਿਆਂ ਦੇ ਕਰਨ ਲਈ ਰਹਿ ਜਾਂਦੀਆਂ। ਮੁੱਕਦੀਆਂ ਹੀ ਨਹੀਂ। ਬਾਜਵਾ ਤੁਰ ਗਿਆ। ਕੀਹਦੇ ਮੰਨਣ ’ਚ ਆਉਣਾ ਹੈ? ਨਾ ਮੰਨਿਆਂ ਵੀ ਕੀ ਹੋਣਾ ਹੈ? ਤੁਰ ਗਏ ਵੀ ਮੋੜਿਆਂ ਮੁੜੇ ਨੇ ਕਦੇ!

ਹਰਭਜਨ ਬਾਜਵਾ ਸਾਰੀ ਉਮਰ ਤੁਰਦਾ ਹੀ ਰਿਹਾ। ਕਦੇ ਅੰਦਰੇਟੇ, ਕਦੇ ਪ੍ਰੀਤ ਨਗਰ, ਕਦੇ ਚੰਡੀਗੜ੍ਹ। ਕਿਹੜੇ ਸਮਾਗਮ ’ਚ ਉਹ ਨਹੀਂ ਗਿਆ? ਤੇ ਜਾ ਕੇ ਵੀ ਕਦੇ ਸਮਾਗਮ ਵਿੱਚ ਨਿੱਠ ਕੇ ਨਹੀਂ ਬੈਠਾ। ਫੋਟੋ ਖਿੱਚੀ ਤੇ ਬਾਹਰ। ਕਿਸੇ ਨਾਲ ਉਲਝਿਆ ਤਾਂ ਬਾਹਰ। ਪ੍ਰਬੰਧ, ਪ੍ਰਬੰਧਾਂ ਤੇ ਪ੍ਰਬੰਧਕਾਂ ਨੂੰ ਭੰਡਣਾ ਉਹਦੇ ਜ਼ਿੰਮੇ ਹੀ ਲੱਗਾ ਹੁੰਦਾ ਜਿਵੇਂ। ਇਹ ਉਸ ‘ਜ਼ਿੰਮੇਵਾਰੀ’ ਨੂੰ ਚੰਗੀ ਤਰ੍ਹਾਂ ਨਿਭਾਉਂਦਾ।

Advertisement

ਬਾਜਵਾ ਪੰਜਾਬ ਦਾ ਪੰਜਾਬੀ ਫੋਟੋਗ੍ਰਾਫਰ ਹੋਇਆ। ਪੰਜਾਬੀਪੁਣਾ ਉਹਦੇ ਰੋਮ ਰੋਮ ’ਚ ਵੱਸਿਆ ਰਿਹਾ। ਬੁੱਲ੍ਹਾਂ ’ਤੇ ਟਿਕਿਆ ਰਿਹਾ। ਮਨ ’ਚ ਸਮਾਇਆ ਰਿਹਾ। ਕਿਸੇ ਟੁੰਡੀਲਾਟ ਦੀ ਪਰਵਾਹ ਨਾ ਕਰਨ ਵਾਲਾ ਮੁਹਾਵਰਾ ਜਿਵੇਂ ਉਹਦੇ ਲਈ ਹੀ ਘੜਿਆ ਗਿਆ ਹੋਵੇ। ਡਾਂਗ ’ਤੇ ਡੇਰਾ ਵੀ ਉਹਦੇ ਸੁਭਾਅ ਦੇ ਨੇੜੇ ਤੇੜੇ ਹੀ ਲੱਗਦਾ ਹੈ।

Advertisement

ਉਹ ਸੁਭਾਅ ਦਾ ਅੜਬ। ਦਿਲ ਦਾ ਖ਼ਰਾ। ਸੋਚ ਦਾ ਸੱਚਾ ਸੂਰਾ ਬੰਦਾ। ਯਾਰਾਂ ਦਾ ਯਾਰ। ਯਾਰ ਉਹ ਲੜਨ ਲਈ ਹੀ ਬਣਾਉਂਦਾ। ਉਹ ਲੜ ਕਿਸੇ ਨਾਲ ਵੀ ਪੈਂਦਾ। ਗੁੱਸੇ ਕਿਸੇ ਨਾਲ ਨਾ ਹੁੰਦਾ।

ਉਹਦਾ ਗੁੱਸਾ ਵੀ ਕੋਈ ਘੱਟ ਹੀ ਕਰਦਾ। ਉਹਨੂੰ ਕਿਸੇ ਨੂੰ ਮਨਾਉਣਾ ਵੀ ਨਹੀਂ ਪਿਆ ਹੋਣਾ।

ਉਹਦਾ ਸੋਭਾ ਸਿੰਘ ਹੋਰਾਂ ਵਾਲਾ ਸਰੂਪ ਆਪਣੇ ਇਲਾਕੇ ਦੇ ਪਿਆਰੇ ਗਾਇਕ ਨਾਲ ਪ੍ਰੋਗਰਾਮ ’ਤੇ ਜਾਣ ਲੱਗਿਆਂ ਬਣਿਆ। ਗਾਇਕ ਮਿੱਤਰ ਸਵੇਰੇ ਸਵੇਰੇ ਆਇਆ। ਸਿਰ ਨਾਹ ਕੇ ਬੈਠੇ ਬਾਜਵੇ ਨੂੰ ਉਵੇਂ ਹੀ ਖਿੱਚ ਕੇ ਨਾਲ ਲੈ ਗਿਆ। ਉਸ ਤੋਂ ਬਾਅਦ ਸਾਰੀ ਉਮਰ ਉਹ ਉਵੇਂ ਹੀ ਰਿਹਾ। ਕਿਸੇ ਦੇ ਰੋਕਿਆਂ ਟੋਕਿਆਂ ਵੀ ਉਹਨੇ ਆਪਣਾ ਇਹ ਰੂਪ ਨਾ ਤਿਆਗਿਆ। ਅਮਰਜੀਤ ਗੁਰਦਾਸਪੁਰੀ, ਸਵਿੰਦਰ ਭਾਗੋਵਾਲੀਆ ਅਤੇ ਹਰਭਜਨ ਮਲਕਪੁਰੀ ਉਹਦੇ ਇਲਾਕੇ ਬਟਾਲੇ ਦੇ ਜਾਣੇ-ਪਛਾਣੇ ਗਾਇਕ ਹੋਏ ਨੇ।

ਫੋਟੋਗ੍ਰਾਫੀ ਉਹਦਾ ਸ਼ੌਕ, ਜਨੂੰਨ ਤੇ ਕਰਮ ਸੀ। ਉਸ ਦਾ ਕਸਬ ਸੀ। ਉਸ ਦੀ ਕਵਿਤਾ ਸੀ। ਕਿਸੇ ਦੇ ਆਖਿਆਂ ਉਹਦੀ ਫੋਟੋ ਸ਼ਾਇਦ ਹੀ ਕਦੇ ਉਸ ਨੇ ਲਾਹੀ ਹੋਵੇ। ਜਿਸ ਦੀ ਫੋਟੋ ਲਾਹੁਣ ਦੀ ਨੀਤ ਏ, ਉਸ ਦੀ ਫੋਟੋ ਹਰ ਹਾਲ ਖਿੱਚਣੀ ਏ। ਉਸ ਦੀਆਂ ਮੂਰਤਾਂ ਮਨ ਦੀਆਂ ਮੂਰਤਾਂ ਨੇ। ਉਸ ਨੇ ਇਸੇ ਕਸਬ ਵਿੱਚੋਂ ਸ਼ੁਹਰਤ ਵੀ ਖੱਟੀ, ਰੋਟੀ ਵੀ ਕਮਾਈ ਤੇ ਇੱਜ਼ਤ ਵੀ ਬਣਾਈ।

ਕਾਲਾ ਅਫਗਾਨਾ ਪੜ੍ਹਾਉਂਦਿਆਂ ਪਿਆਰੇ ਸ਼ਾਇਰ ਮਿੱਤਰ ਰਵਿੰਦਰ, ਰਿਸ਼ਤੇਦਾਰ ਕਹਾਣੀਕਾਰ ਦੇਵਿੰਦਰ ਦੀਦਾਰ ਤੇ ਹੋਰਾਂ ਸਾਹਿਤਕਾਰਾਂ ਦੇ ਨਾਲ ਨਾਲ ਇਸ ਆਪਣੀ ਤਰ੍ਹਾਂ ਦੇ ਨਿਵੇਕਲੇ ਖ਼ਰੇ ਕੈਮਰੇ ਵਾਲੇ ਸੱਜਣ ਦੀ ਰੱਜਵੀਂ ਸੰਗਤ ਮਾਣੀ। ਖਰਵਾ ਹੁੰਦਿਆਂ ਵੀ ਉਹ ਮੇਰਾ ਥੋੜ੍ਹਾ ਲਿਹਾਜ਼ ਕਰ ਦਿੰਦਾ। ਕੁਝ ਮੈਂ ਵੀ ਕਿਸੇ ਨਾਲ ਐਵੇਂ ਖਹਿਬੜਨੋਂ ਝਿਜਕਦਾ ਹਾਂ।

ਉਹ ਅਕਸਰ ਆਪਣਾ ਦਿਲ ਮੇਰੇ ਨਾਲ ਫੋਲਦਾ। ਕਵਿਤਾ ਸੁਣਾਉਂਦਾ ਬੜੀ ਦੂਰ ਨਿਕਲ ਜਾਂਦਾ। ਮੈਨੂੰ ਉਹਦੀ ਕਵਿਤਾ ਮੋਂਹਦੀ। ਉਸ ਦੇ ਅੰਦਰ ਇੱਕ ਗੁਣੀ ਲੁਕਿਆ ਲੱਭਦਾ।

ਉਹ ਅੰਦਰੋਂ ਖਰਬੂਜ਼ੇ ਵਰਗਾ ਸੀ। ਬਾਹਰੋਂ ਕੌੜਤੁੰਮਾ ਲੱਗਦਾ। ਕੌੜਤੁੰਮੇ ਲਈ ’ਕੱਲਾ ਤੁੰਮਾ ਸ਼ਬਦ ਵੀ ਵਰਤਿਆ ਜਾਂਦਾ ਹੈ। ਤੁੰਮਿਆਂ ਨੂੰ ਲਾਇਆ ਹੱਥ, ਭਾਂਡਾ ਵੀ ਛੇਤੀ ਕੁੜੱਤਣ ਨਹੀਂ ਛੱਡਦਾ।

ਕੌੜੇ ਬੰਦੇ ਦੀ ਕੌੜੀ ਗੱਲ ਦੀ ਸਚਾਈ ਖ਼ਰੀ ਹੁੰਦੀ ਏ। ਉੱਤੋਂ ਮਿੱਠੇ ਤੇ ਅੰਦਰੋਂ ਕੌੜੇ ਬੰਦੇ ਤੋਂ ਕੋਈ ਵੀ ਭੁਲੇਖਾ ਖਾ ਜਾਂਦਾ ਹੈ। ਭੁਲੇਖੇ ਪੈਂਦੇ ਛੇਤੀ ਨੇ, ਜਾਂਦੇ ਚਿਰਕੇ ਨੇ।

ਖਰਬੂਜ਼ੇ ਦੀ ਮਿਠਾਸ ਤੰਗ ਕਰੇ ਤਾਂ ਤੁੰਮੇ, ਕਾਲੇ ਲੂਣ ਤੇ ਜਵੈਣ ਦੀ ਫੱਕੀ ਝੱਟ ਅਸਰ ਕਰਦੀ ਏ।

ਕੁਦਰਤ ਦੀ ਕਰਨੀ ਏ। ਤੁੰਮੇ ਖਰਬੂਜ਼ੇ ਵਾਂਗ ਹੀ ਲੱਗਦੇ ਨੇ। ਦੋਹਾਂ ਦਾ ਨਿਖੇੜਾ ਕਰਨਾ ਔਖਾ ਏ। ਖਰਬੂਜ਼ੇ ਨੂੰ ਖਰਬੂਜ਼ਾ ਤੇ ਤੁੰਮੇ ਨੂੰ ਤੁੰਮਾ ਕਰਕੇ ਹੀ ਜਾਣੀਏ।

ਹਰਭਜਨ ਬਾਜਵਾ ਜਿਹੋ ਜਿਹਾ ਵੀ ਸੀ, ਸਾਡਾ ਸੀ। ਉਸ ਨੇ ਆਪਣੀਆਂ ਮੂਰਤਾਂ, ਕਵਿਤਾਵਾਂ ਤੇ ਖ਼ਰੀਆਂ-ਖ਼ਰੀਆਂ ਵਿੱਚ ਸਦਾ ਵਸਦਿਆਂ ਰਹਿਣਾ ਏ।

Advertisement
×