ਯੂਨੀਵਰਸਿਟੀਆਂ ਦੇ ਬਹੁ-ਪਰਤੀ ਵਿਕਾਸ ਦਾ ਮਸਲਾ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ 60ਵੇਂ ਸਥਾਪਨਾ ਦਿਵਸ ’ਤੇ

ਯੂਨੀਵਰਸਿਟੀਆਂ ਦੇ ਬਹੁ-ਪਰਤੀ ਵਿਕਾਸ ਦਾ ਮਸਲਾ

ਰਮਨਦੀਪ ਕੌਰ

ਰਮਨਦੀਪ ਕੌਰ

ਪ੍ਰਸਿੱਧ ਸਮਾਜ ਵਿਗਿਆਨੀ ਪ੍ਰੋਫੈਸਰ ਅਭਿਜੀਤ ਪਾਠਕ ਦਾ ਕਹਿਣਾ ਹੈ ਕਿ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਆਪਣੇ ਜੀਵਨ ਵਿਚ ਵਿਦਿਆਰਥੀਆਂ ਨਾਲ ਕਲਾਸ ਜਾਂ ਕਲਾਸ ਤੋਂ ਬਾਹਰ ਵਿਚਰਦਿਆਂ ਇੰਝ ਮਹਿਸੂਸ ਕਰਦਾ ਸੀ ਕਿ ਜਿਵੇਂ ਮੈਂ ਉਨ੍ਹਾਂ ਨੂੰ ਸੰਸਾਰ ਦੇ ਗਿਆਨ ਤੋਂ ਵਾਕਫ਼ ਕਰਵਾ ਰਿਹਾ ਹੋਵਾਂ, ਉਨ੍ਹਾਂ ਅੰਦਰ ਨਵੇਂ ਸਵਾਲ ਲੱਭਣ ਵਾਲੀਆਂ ਦ੍ਰਿਸ਼ਟੀਆਂ ਵਿਕਸਿਤ ਕਰ ਰਿਹਾ ਹੋਵਾਂ, ਕਿਉਂਕਿ ਮੇਰੇ ਪੜ੍ਹਾਉਣ ਦਾ ਅੰਦਾਜ਼ ਬਹਿਸ ਮੁਬਾਹਿਸੇ ਉੱਪਰ ਆਧਾਰਿਤ ਹੁੰਦਾ ਸੀ। ਮੇਰੀ ਖੋਜ ਦਾ ਹਰ ਵਿਸ਼ਾ ਅਤੇ ਕਾਰਜ ਜਿੱਥੇ ਸਮਾਜ ਵਿਗਿਆਨ ਦੀਆਂ ਵੱਖ ਵੱਖ ਵਿਧਾਵਾਂ ਜਿਨ੍ਹਾਂ ਵਿਚ ਪਾਲ ਫਰੇਰੇ ਦੀ ਅਧਿਆਪਨ ਵਿਧੀ, ਜੇ ਕ੍ਰਿਸ਼ਨਾਮੂਰਤੀ ਦੇ ਬਹੁ-ਪੱਖੀ ਵਿਦਿਆਰਥੀਆਂ ਨੂੰ ਵਿਕਸਿਤ ਕਰਨ ਦੇ ਵਿਚਾਰ, ਟੈਗੋਰ ਦੀ ਮਾਨਵੀ ਤੇ ਕੁਦਰਤ ਕੇਂਦਰਿਤ ਸੂਝ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿਚਲੀ ਮਨੁੱਖਤਾ ਵਾਲੀ ਦ੍ਰਿਸ਼ਟੀ, ਬੁੱਧ ਦੇ ਤਰਕ ਸੰਗਤ ਵਿਚਾਰ ਆਦਿ ਇੱਕ ਧਰਾਤਲ ਦਾ ਕਾਰਜ ਕਰਦੇ ਸੀ।

‘ਆਈਡੀਆ ਆਫ਼ ਯੂਨੀਵਰਸਿਟੀ’ ਦੇਣ ਵਾਲੇ ਐਚਡਬਲਿਊ ਨਿਊਮੈਨ ਦਾ ਕਹਿਣਾ ਹੈ ਕਿ ਯੂਨੀਵਰਸਿਟੀਆਂ ਬ੍ਰਹਿਮੰਡੀ ਗਿਆਨ ਦੀ ਜਾਣ-ਪਛਾਣ ਅਤੇ ਉਨ੍ਹਾਂ ਦੇ ਆਪਸੀ ਸਬੰਧਾਂ ਨਾਲ ਜੁੜ ਕੇ ਜਿੱਥੇ ਸਿੱਖਣ ਤੇ ਸਿਖਾਉਣ ਦੀ ਪ੍ਰਕਿਰਿਆ ਵਿਕਸਿਤ ਕਰਦੀਆਂ ਹਨ, ਉੱਥੇ ਨਵੇਂ ਰੋਸ਼ਨ ਦਿਮਾਗਾਂ ਦੀ ਸਿਰਜਣਾ ਵੀ ਕਰਦੀਆਂ ਹਨ। ਆਜ਼ਾਦੀ ਤੋਂ ਬਾਅਦ ਬੜੇ ਚਾਅ ਨਾਲ ਵੱਖ ਵੱਖ ਖੇਤਰਾਂ ਵਿਚ ਗਿਆਨ ਦੇ ਸੰਚਾਰ ਲਈ ਮੁਲਕ ਭਰ ਵਿਚ ਯੂਨੀਵਰਸਿਟੀਆਂ ਖੋਲ੍ਹਣ ਦਾ ਦੌਰ ਸ਼ੁਰੂ ਹੋਇਆ। ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਦੁਨੀਆ ਵਿਚ ਸਥਾਪਿਤ ਪਹਿਲੀ, ਇਜ਼ਰਾਈਲ ਦੀ ਹਿਬਰੂ ਯੂਨੀਵਰਸਿਟੀ ਤੋਂ ਬਾਅਦ ਪੰਜਾਬ ਵਿਚ ਪਟਿਆਲਾ ਚ ਦੁਨੀਆ ਦੀ ਅਜਿਹੀ ਦੂਜੀ ਯੂਨੀਵਰਸਿਟੀ ਭਾਸ਼ਾ ਦੇ ਨਾਂ ਤੇ 30 ਅਪਰੈਲ, 1962 ਨੂੰ ਬਣਾਈ ਗਈ। ਇਸ ਦੇ ਉਦੇਸ਼ ਵਿਚ ਸਪੱਸ਼ਟ ਦਰਸਾਇਆ ਗਿਆ- ‘ਪੰਜਾਬੀ ਅਧਿਐਨ ਦੀ ਉੱਨਤੀ ਅਤੇ ਸਿੱਖਿਆ-ਦੀਖਿਆ ਦੇ ਮਾਧਿਅਮ ਦੇ ਤੌਰ ਤੇ ਪੰਜਾਬੀ ਭਾਸ਼ਾ ਦੇ ਵਿਕਾਸ ਜਾਂ ਮਾਨਵੀ ਤੇ ਵਿਗਿਆਨਕ ਵਿਸਿ਼ਆਂ ਦੀ ਸਿੱਖਿਆ-ਦੀਖਿਆ ਦੀ ਵਿਵਸਥਾ ਕਰਨ ਅਤੇ ਆਮ ਕਰ ਕੇ ਉਚੇਰੀ ਸਿੱਖਿਆ ਤੇ ਖੋਜ ਦੀ ਤਰੱਕੀ ਲਈ ਯੂਨੀਵਰਸਿਟੀ ਸਥਾਪਿਤ ਕੀਤੀ ਜਾਂਦੀ ਹੈ।’

ਪੰਜਾਬੀ ਯੂਨੀਵਰਸਿਟੀ ਪਟਿਆਲਾ 316 ਏਕੜ ਦੇ ਖ਼ੂਬਸੂਰਤ ਹਰੇ-ਭਰੇ ਕੈਂਪਸ ਵਿਚ ਫੈਲੀ ਹੋਈ ਹੈ। ਇਸ ਯੂਨੀਵਰਸਿਟੀ ਨੇ ਪੰਜਾਬ ਦੇ ਅਰਥਚਾਰੇ, ਸਮਾਜਿਕ ਤਬਦੀਲੀਆਂ ਅਤੇ ਸੱਭਿਆਚਾਰਕ ਸਰੋਤਾਂ ਨੂੰ ਇਸ ਕਦਰ ਵਿਕਸਿਤ ਕੀਤਾ ਕਿ ਦੁਨੀਆ ਦੇ ਹਰ ਕੋਨੇ ਵਿਚ ਇਸ ਦੀ ਅਮੁੱਲ ਛਾਪ ਹੈ। ਭਾਰਤ ਦੇ ਵੱਖ ਵੱਖ ਅੰਕੜਿਆਂ ਅਤੇ ਅਧਿਐਨਾਂ ਮੁਤਾਬਿਕ ਮਾਲਵੇ ਦਾ ਇਹ ਖਿੱਤਾ ਇਤਿਹਾਸਕ ਅਤੇ ਸਮਾਜਿਕ ਕਾਰਨਾਂ ਕਰ ਕੇ ਪੱਛੜ ਗਿਆ ਸੀ ਪਰ ਇਸ ਯੂਨੀਵਰਸਿਟੀ ਦੇ ਫੈਲਾਓ ਨੇ ਸਮੁੱਚੇ ਮਾਲਵੇ ਨੂੰ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਨਾਲ ਨਾਲ ਕੰਸਟੀਚਿਊਟ ਕਾਲਜ, ਨੇਬਰਹੁੱਡ ਕੈਂਪਸ ਅਤੇ ਸਿੱਖਿਆ ਤੇ ਖੋਜ ਦੇ ਵਿਭਾਗਾਂ, ਇਸ ਨਾਲ ਜੁੜੇ ਹੋਏ ਵੱਖ ਵੱਖ ਵਿਸਿ਼ਆਂ ਦੇ 300 ਦੇ ਕਰੀਬ ਕਾਲਜਾਂ ਰਾਹੀਂ ਉਚੇਰੀ ਸਿੱਖਿਆ ਦੀ ਦਰ ਵਿਚ ਵਾਧਾ ਕੀਤਾ ਹੈ।

ਅੱਜ ਫ਼ਖ਼ਰ ਨਾਲ ਕਿਹਾ ਜਾ ਸਕਦਾ ਹੈ ਕਿ ਦੂਰ-ਦੁਰੇਡੇ ਮਾਲਵੇ ਦੇ ਪਿੰਡਾਂ ਤੋਂ ਹਰ ਜਾਤੀ, ਧਰਮ ਅਤੇ ਸਮਾਜਿਕ ਆਰਥਿਕ ਪਿਛੋਕੜ ਵਾਲਾ ਵਿਦਿਆਰਥੀ ਇਸ ਯੂਨੀਵਰਸਿਟੀ ਤੋਂ ਸਿੱਖਿਆ ਹਾਸਿਲ ਕਰਨਾ ਆਪਣਾ ਮਾਣ ਸਮਝਦਾ ਹੈ। ਕੁਠਾਰੀ ਕਮਿਸ਼ਨ (1964-66) ਅਨੁਸਾਰ, ‘ਜੇ ਅਸੀਂ ਵੱਡੇ ਪੱਧਰ ਤੇ ਸਮਾਜਿਕ ਤਬਦੀਲੀ ਚਾਹੁੰਦੇ ਹਾਂ ਤਾਂ ਸਿਰਫ਼ ਤੇ ਸਿਰਫ਼ ਇੱਕੋ ਹਥਿਆਰ ਹਰ ਵਰਗ ਨੂੰ ਸਿੱਖਿਆ ਮੁਹੱਈਆ ਕਰਨਾ ਹੈ, ਨਾ ਕਿ ਕਿਸੇ ਵਿਸ਼ੇਸ਼ ਜਮਾਤ ਦੀ ਪੂਰਤੀ ਲਈ ਹੀ ਇਹ ਹੱਕ ਹੋਵੇ।’ ਹਾਲਾਂਕਿ ਇਹ ਤੱਥ ਹਨ ਕਿ ਪਹਿਲਾਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਸਿਰਫ਼ ਮੱਧ ਵਰਗ ਦੇ ਘਰਾਂ ਵਿਚੋਂ ਹੀ ਲੜਕੀਆਂ ਆਉਂਦੀਆਂ ਸਨ ਪਰ ਸਰਕਾਰਾਂ ਦੇ ਸਿੱਖਿਆ ਪ੍ਰਤੀ ਹਮਦਰਦੀ ਵਾਲੇ ਰਵੱਈਏ ਕਾਰਨ ਪਿਤਾ-ਪੁਰਖੀ ਸਮਾਜ ਵਿਚੋਂ ਵੀ ਲੜਕੀਆਂ ਪੜ੍ਹਨ ਲਈ ਅੱਗੇ ਆਈਆਂ। ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹਾਲਤ ਇਹ ਹੈ ਕਿ ਵੱਖ ਵੱਖ ਖੋਜ ਦੇ ਵਿਸਿ਼ਆਂ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਵੱਡੀ ਪੱਧਰ ਤੇ ਵਿੱਦਿਆ ਹਾਸਿਲ ਕਰ ਰਹੀਆਂ ਹਨ। ਇਸ ਲਈ ਕਿਸੇ ਸਮੇਂ ਯੂਨੀਵਰਸਿਟੀ ਐਜੂਕੇਸ਼ਨ ਕਮਿਸ਼ਨ (1948-49) ਜਿਹੜਾ ਡਾ. ਐੱਸ ਰਾਧਾਕ੍ਰਿਸ਼ਨਨ ਦੀ ਅਗਵਾਈ ਵਿਚ ਬਣਿਆ ਸੀ (ਉਨ੍ਹਾਂ ਹੀ ਪੰਜਾਬੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਸੀ) ਦਾ ਵਿਚਾਰ ਸੀ- ‘ਬੌਧਿਕ ਕਾਰਜ ਭਾਵੇਂ ਹਰ ਇੱਕ ਦੇ ਵੱਸ ਦਾ ਰੋਗ ਨਹੀਂ ਹੁੰਦਾ ਪਰ ਜੇ ਕਿਸੇ ਸੰਸਥਾ ਵਿਚ ਗਿਆਨ ਦੇ ਲੈਣ-ਦੇਣ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਇਸ ਰਾਹੀਂ ਨਵੀਆਂ ਪੀੜ੍ਹੀਆਂ ਗਿਆਨ ਅਤੇ ਤਜਰਬੇ ਨਾਲ ਸਮਾਜ ਵਿਚ ਸ਼ਾਮਿਲ ਹੋ ਜਾਂਦੀਆਂ ਹਨ। ਇਸ ਨਾਲ ਘਰ ਪਰਿਵਾਰ ਤੋਂ ਲੈ ਕੇ ਜੀਵਨ ਦੀ ਹਰ ਪਰਤ ਤੱਕ ਨਵਾਂ ਕਾਰਜ ਸ਼ੁਰੂ ਹੋ ਜਾਂਦਾ ਹੈ। ਜਿਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਸਮਾਜਿਕ ਅਤੇ ਸਿਆਸੀ ਵਰਤਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ, ਉਸ ਦਾ ਸਬੂਤ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿਚੋਂ ਮਿਲਦਾ ਹੈ।

1810 ਵਿਚ ਯੂਨੀਵਰਸਿਟੀ ਆਫ ਬਰਲਿਨ ਸ਼ੁਰੂ ਕਰਦਿਆਂ ਵਿਲਹੈਮ ਵੌਨ ਹਮਬੋਲਟ ਨੇ ਕਿਹਾ ਸੀ, “ਯੂਨੀਵਰਸਿਟੀਆਂ ਸਿਰਫ਼ ਆਪਸੀ ਸੰਚਾਰ, ਨੁਕਤਾਚੀਨੀ ਅਤੇ ਜਾਣਕਾਰੀ ਦੇ ਸੰਚਾਰ ਦਾ ਕੇਂਦਰ ਹੀ ਨਹੀਂ ਹੁੰਦੀਆਂ ਬਲਕਿ ਨਵੇਂ ਗਿਆਨ ਦੀ ਸਿਰਜਣਾ ਕਰਨ ਦਾ ਕਾਰਜ ਵੀ ਕਰਦੀਆਂ ਹਨ।” ਇਨ੍ਹਾਂ ਅੰਦਰ ਪੁਰਾਤਨ ਗਿਆਨ ਦੇ ਕੇਂਦਰ ਤੋਂ ਲੈ ਕੇ ਆਧੁਨਿਕ ਗਿਆਨ ਦੀਆਂ ਸੰਚਾਰ ਵਿਧੀਆਂ ਤੱਕ ਦਾ ਇਤਿਹਾਸ ਸਮੋਇਆ ਪਿਆ ਹੈ। ਯੂਨੀਵਰਸਿਟੀਆਂ ਲੜਕੀਆਂ ਨੂੰ ਖ਼ੁਦਮੁਖਤਾਰ ਬਣਾਉਂਦੀਆਂ ਹਨ, ਉਨ੍ਹਾਂ ਅੰਦਰ ਪਈਆਂ ਧਰਮ, ਜਾਤ, ਸਮਾਜ ਅਤੇ ਭਾਸ਼ਾਈ ਦੀਵਾਰਾਂ ਨੂੰ ਵੀ ਕਮਜ਼ੋਰ ਕਰਦੀਆਂ ਹਨ। ਇਹ ਨਵੀਂ ਤਰ੍ਹਾਂ ਦਾ ਆਪਸੀ ਭਾਈਚਾਰਾ ਵੀ ਵਿਕਸਿਤ ਕਰਦੀਆਂ ਹਨ। ਜੇ ਦੁਨੀਆ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਸਪੱਸ਼ਟ ਦਿਖਾਈ ਦੇਵੇਗਾ ਕਿ ਅਸੀਂ ਲੜਕੀਆਂ ਦੇ ਪੱਖ ਤੋਂ ਕਿੰਨਾ ਪੱਛੜ ਕੇ ਚੱਲੇ ਹਾਂ। ਆਕਸਫੋਰਡ ਅਤੇ ਕੈਂਬਰਿਜ ਯੂਨੀਵਰਸਿਟੀਆਂ ਨੇ 700 ਸਾਲ ਪਹਿਲਾਂ ਆਪਣੇ ਕਾਲਜਾਂ ਵਿਚ ਲੜਕੀਆਂ ਨੂੰ ਦਾਖਲਾ ਦੇਣਾ ਸ਼ੁਰੂ ਕਰ ਦਿੱਤਾ ਸੀ। ਭਾਰਤ ਵਿਚ ਕਲਕੱਤਾ ਯੂਨੀਵਰਸਿਟੀ ਨੇ 1883 ਵਿਚ ਬੀਏ ਪੱਧਰ ਤੇ ਦੋ ਲੜਕੀਆਂ ਨੂੰ ਦਾਖਲਾ ਦਿੱਤਾ ਜਿਹੜੀਆਂ ਬਰਤਾਨਵੀ ਰਾਜ ਦੇ ਸਮੇਂ ਪਹਿਲੀਆਂ ਗਰੈਜੂਏਟ ਬਣੀਆਂ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 1950 ਵਿਚ ਕਿਹਾ ਸੀ, ‘ਜੇ ਅਸੀਂ ਬਰਾਬਰੀ ਦਾ ਉਦੇਸ਼ ਪੂਰਾ ਕਰਨਾ ਹੈ ਤਾਂ ਸਾਨੂੰ ਨਵੇਂ ਸੰਵਿਧਾਨ ਤਹਿਤ ਪੂਰੀ ਤਨਦੇਹੀ ਨਾਲ ਭਾਰਤੀ ਸਮਾਜ ਵਿਚ ਵੱਡੀ ਤਬਦੀਲੀ ਲਈ ਯੂਨੀਵਰਸਿਟੀਆਂ ਸਥਾਪਿਤ ਕਰਨੀਆਂ ਪੈਣਗੀਆਂ।’

ਅਜੋਕੇ ਦੌਰ ਵਿਚ ਜਿੱਥੇ ਸ਼ਾਨਦਾਰ ਯੂਨੀਵਰਸਿਟੀਆਂ ਚੁਣੌਤੀ ਭਰੇ ਦੌਰ ਵਿਚੋਂ ਗੁਜ਼ਰ ਰਹੀਆਂ ਹਨ ਉੱਥੇ ਸਮਾਜ ਵਿਚ ਵਿੱਦਿਆ ਹਾਸਿਲ ਕਰਨ ਦੀ ਕੋਸਿ਼ਸ਼ ਵੀ ਲਗਾਤਾਰ ਵਧ ਰਹੀ ਹੈ, ਕਿਉਂਕਿ ਆਧੁਨਿਕ ਮਨੁੱਖ ਗਿਆਨ ਤੋਂ ਬਿਨਾਂ ਨਾ ਅਗਾਂਹ ਵਧ ਸਕਦਾ ਹੈ ਅਤੇ ਨਾ ਹੀ ਸਮਾਜਿਕ ਤਬਦੀਲੀ ਵਿਚ ਭਾਈਵਾਲ ਹੋ ਸਕਦਾ ਹੈ। ਇਸ ਕਰ ਕੇ ਅਜੋਕੇ ਦੌਰ ਵਿਚ ਗਿਆਨ ਦੇ ਕੇਂਦਰ, ਬਹੁ-ਪਰਤੀ ਵਿਕਾਸ ਦਾ ਅਟੁੱਟ ਅੰਗ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਵਿਕਾਸ ਦੌਰਾਨ ਗਿਆਨ ਦੀ ਹਰ ਪਰਤ ਨੂੰ ਸਮੋਇਆ ਹੈ ਅਤੇ ਵਿਕਸਿਤ ਕੀਤਾ ਹੈ ਜਿਨ੍ਹਾਂ ਵਿਚ ਸਮਾਜਿਕ ਅਧਿਐਨਾਂ ਤੋਂ ਲੈ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ, ਮਨੁੱਖੀ ਕਲਾਵਾਂ, ਭਾਸ਼ਾਵਾਂ, ਆਧੁਨਿਕ ਵਿਗਿਆਨਾਂ ਅਤੇ ਤਕਨਾਲੋਜੀਆਂ ਸ਼ਾਮਿਲ ਹਨ ਪਰ ਜਿਸ ਤਰ੍ਹਾਂ ਮਿਆਰੀ ਖੋਜ ਅਤੇ ਅਧਿਆਪਨ ਦੀ ਜਰੂਰਤ ਹੈ, ਉਸ ਨੂੰ ਸੰਸਾਰ ਪੱਧਰੀ ਮਾਪਦੰਡਾਂ ਅਨੁਸਾਰ ਵਿਕਸਿਤ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਇਸ ਦਿਸ਼ਾ ਵੱਲ ਕਦਮ ਪੁੱਟਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕਾਰਜਸ਼ੀਲ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਇੱਕਜੁੱਟ ਪਹਿਲਕਦਮੀ ਕਰ ਕੇ ਅਜਿਹਾ ਵਿੱਦਿਅਕ ਮਾਹੌਲ ਸਿਰਜਣ ਦੀ ਜ਼ਰੂਰਤ ਹੈ। ਇਸ ਨਾਲ ਦੂਰ-ਦੁਰੇਡੇ ਦੇ ਆ ਰਹੇ ਵਿਦਿਆਰਥੀ ਗਿਆਨ ਹਾਸਿਲ ਕਰਨ ਲਈ ਯੂਨੀਵਰਸਿਟੀ ਦਾ ਅਟੁੱਟ ਅੰਗ ਬਣਦੇ ਹਨ। ਇਨ੍ਹਾਂ ਰਾਹੀਂ ਹੀ ਯੂਨੀਵਰਸਿਟੀ ਦਾ ਨਾਂ ਉੱਚਾ ਹੋਣਾ ਹੁੰਦਾ ਹੈ। ਇਸ ਲਈ ਸਥਾਪਨਾ ਦਿਵਸ ਤੇ ਇੱਕਜੁੱਟ ਹੋ ਕੇ ਕਾਰਜ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਯੂਨੀਵਰਸਿਟੀ ਦੇ ਨਵੇਂ ਨਿਯੁਕਤ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੇ ਕਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਸਾਰੇ ਪੰਜਾਬੀਆਂ ਦੀ ਯੂਨੀਵਰਸਿਟੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਜਿੱਥੇ ਸਾਰੇ ਪੰਜਾਬੀਆਂ ਦੀ ਯੂਨੀਵਰਸਿਟੀ ਦੂਰ ਦੂਰ ਤੱਕ ਖ਼ੁਸ਼ਬੂ ਵੰਡੇਗੀ, ਉੱਥੇ ਸਮੇਂ ਦੀ ਸਰਕਾਰ ਅਤੇ ਇਸ ਨਾਲ ਜੁੜੇ ਅਦਾਰੇ ਖੁੱਲ੍ਹਦਿਲੀ ਨਾਲ ਵਿੱਤੀ ਸਹਾਇਤਾ ਲਈ ਇਸ ਦੀ ਬਾਂਹ ਫੜਨਗੇ ਤਾਂ ਕਿ ਹਰ ਵਰਗ ਦੇ ਬੱਚਿਆਂ ਨੂੰ ਗੁਣਵੱਤਾ ਅਤੇ ਬਰਾਬਰੀ ਵਾਲੀ ਸਿੱਖਿਆ ਕਿਸੇ ਵੱਡੇ ਆਰਥਿਕ ਬੋਝ ਤੋਂ ਬਿਨਾਂ ਹਾਸਿਲ ਹੋ ਸਕੇ।

*ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੰਪਰਕ: 94631-36483

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮੁੱਖ ਖ਼ਬਰਾਂ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

ਨਤੀਜਿਆਂ ਦੇ ਵਿਵਾਦ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਣ ਢਾਂਚਾ ਕਾਇਮ; ਮਾ...

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਕੇਂਦਰ ਨੇ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਪਨ ਬੰਧੋਪਾਧਿਆੲੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਵਿੱਢੀ

ਮੈਮੋਰੰਡਮ ਜਾਰੀ ਕਰਦਿਆਂ 30 ਦਿਨਾਂ ਵਿੱਚ ਜਵਾਬ ਮੰਗਿਆ, ਪੈਨਸ਼ਨ ਜਾਂ ਗਰੈ...

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਕਰੋਨਾ ਕਰਕੇ ਐਤਕੀਂ ਸੰਕੇਤਕ ਰਹੇਗੀ ਅਮਰਨਾਥ ਯਾਤਰਾ

ਅਮਰਨਾਥ ਗੁਫ਼ਾ ਦੇ ਵਰਚੁਅਲ ਦਰਸ਼ਨਾਂ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਹਦਾਇਤ

ਸ਼ਹਿਰ

View All