ਵਿੱਦਿਅਕ ਖੇਤਰ ਦੀ ਅਜ਼ੀਮ ਸ਼ਖ਼ਸੀਅਤ ਨੂੰ ਸਲਾਮ

ਵਿੱਦਿਅਕ ਖੇਤਰ ਦੀ ਅਜ਼ੀਮ ਸ਼ਖ਼ਸੀਅਤ ਨੂੰ ਸਲਾਮ

ਡਾ. ਕੁਲਦੀਪ ਸਿੰਘ

ਡਾ. ਕੁਲਦੀਪ ਸਿੰਘ

ਪੰਜਾਬ ਦੇ ਬੌਧਿਕ ਤੇ ਵਿੱਦਿਅਕ ਖੇਤਰਾਂ ਵਿੱਚ ਜਾਣੀ-ਪਛਾਣੀ ਸ਼ਖ਼ਸੀਅਤ ਪ੍ਰਿੰਸੀਪਲ ਤਰਸੇਮ ਬਾਹੀਆ (ਪਹਿਲੀ ਜੁਲਾਈ, 1944 ਤੋਂ 31 ਮਾਰਚ, 2021) ਦੇ ਚਲੇ ਜਾਣ ਨਾਲ ਉਚੇਰੀ ਸਿੱਖਿਆ ਵਿੱਚ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਆਪਣੇ ਅੰਤਿਮ ਪਲਾਂ ਤੋਂ ਤਿੰਨ ਦਿਨ ਪਹਿਲਾਂ ਇੱਕ ਵਸੀਅਤਨਾਮੇ ਵਜੋਂ ਇਹ ਸਤਰਾਂ ਲਿਖੀਆਂ, ਜਿਹੜੀਆਂ ਉਨ੍ਹਾਂ ਦੀ ਸੋਚ, ਸਮਝ, ਦ੍ਰਿਸ਼ਟੀ ਅਤੇ ਜੀਵਨ ਮੁੱਲਾਂ ਦੀ ਪਾਕੀਜ਼ਗੀ ਦਾ ਇਜ਼ਹਾਰ ਕਰਦੀਆਂ ਹਨ:

ਮੈਂ ਤੇ ਮੈਂ

ਫ਼ਿਲਹਾਲ ਡਰਨ ਦੀ ਲੋੜ ਨਹੀਂ ਹੈ, ਜੰਗ ਚੱਲ ਰਹੀ ਹੈ ਮੌਤ ਝਿੜਕ ਰਹੀ ਹੈ, ਮੈਂ ਅੜ ਰਿਹਾ ਹਾਂ, ਮੇਰੀ ਮੌਤ ਤੋਂ ਬਾਅਦ ‘ਰਾਮ ਨਾਮ ਸੱਤ ਹੈ’ ਵਾਲੀ ਧੁਨ ਨਾ ਦਿੱਤੀ ਜਾਵੇ, ਸੱਚ ਤਾਂ ਹਮੇਸ਼ਾ ਸੱਚ ਹੀ ਹੁੰਦਾ ਹੈ। ਹਾਂ ਮੇਰੀ ਅਰਥੀ ’ਤੇ ਆਸਾ ਸਿੰਘ ਮਸਤਾਨੇ ਵਾਲੀ ਧੁਨੀ ਲਾਈ ਜਾਵੇ, ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁੰਮ-ਹੁੰਮਾ ਕੇ ਚੱਲਣਗੇ… ਮੇਰੀ ਸੋਚ ਮੁਤਾਬਿਕ ਕਿਸੇ ਧਾਰਮਿਕ ਸੰਸਥਾ ਨੂੰ ਪੈਸੇ ਦੇਣ ਦੀ ਲੋੜ ਨਹੀਂ… ਇੱਕ ਲੱਖ ਰੁਪਏ ਏ.ਐੱਸ. ਕਾਲਜ, ਖੰਨਾ ਨੂੰ ਦੇ ਦਿੱਤੇ ਜਾਣ, ਉਸ ਵਿੱਚੋਂ ਅੱਧੇ ਪੈਸੇ ਵਾਰਿਸ ਸ਼ਾਹ ਮਿਊਜ਼ੀਅਮ ਆਫ਼ ਪੰਜਾਬੀ ਕਲਚਰ ਉੱਤੇ ਖ਼ਰਚੇ ਜਾਣ, ਅੱਧੇ ਪੈਸੇ ਗ਼ਰੀਬ ਬੱਚਿਆਂ ਦੀ ਬਿਹਤਰੀ ਲਈ ਲਾਏ ਜਾਣ। ਬਾਕੀ ਸਭ ਕੁਝ ਬੂਟਾ ਸਿੰਘ, ਆਈ.ਆਰ.ਐੱਸ. ਅਤੇ ਹੋਰ ਮਿੱਤਰਾਂ ਦੀ ਮਰਜ਼ੀ ਨਾਲ ਕੀਤਾ ਜਾਵੇ। ਮੈਂ ਖ਼ੁਸ਼ ਸੀ, ਖ਼ੁਸ਼ ਹਾਂ, ਖ਼ੁਸ਼ ਰਹਾਂਗਾ। ਮੈਂ ਸ਼ਾਂਤ ਸੀ, ਸ਼ਾਂਤ ਹਾਂ, ਸ਼ਾਂਤ ਰਹਾਂਗਾ। ਸਾਰੇ ਪਰਿਵਾਰ ਦੇ ਜੀਅ ਮਿਲ ਕੇ ਪਰਿਵਾਰ ਦੇ ਬੱਚਿਆਂ ਦੀ ਪੜ੍ਹਾਈ-ਲਿਖਾਈ ਦਾ ਇੰਤਜ਼ਾਮ ਕਰਨ ਇਹੀ ਮੇਰੀ ਦਿਲੀ ਇੱਛਾ ਹੈ, ਇਹ ਹੀ ਮੇਰੀ ਚਿੰਤਾ ਹੈ। ਇਹੀ ਮੇਰੀ ਖ਼ੁਸ਼ੀ ਹੈ, ਅਲਵਿਦਾ! - ਤਰਸੇਮ ਬਾਹੀਆ

ਮੁੱਢਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਦੀ ਹਰੇਕ ਵੰਨਗੀ ਅਤੇ ਪਰਤ ਨੂੰ ਨੇੜਿਓਂ ਦੇਖਣ ਅਤੇ ਘੋਖਣ ਵਾਲੇ ਪ੍ਰਿੰਸੀਪਲ ਤਰਸੇਮ ਬਾਹੀਆ ਦਾ ਜਨਮ ਪਹਿਲੀ ਜੁਲਾਈ, 1944 ਨੂੰ ਮਹਿਰਾਜ (ਬਠਿੰਡਾ) ਵਿਖੇ ਹੋਇਆ। ਪਰਿਵਾਰਿਕ ਜ਼ਿੰੰਮੇਵਾਰੀਆਂ ਓਟਣ ਵਾਲੀ ਧਰਮ ਪਤਨੀ ਸ੍ਰੀਮਤੀ ਸ਼ਾਰਦਾ ਦੇ ਸਹਿਯੋਗ ਸਦਕਾ ਉਹ ਲੋਕ ਲਹਿਰਾਂ ਲਈ ਆਪਣੇ-ਆਪ ਸਮਰਪਿਤ ਕਰ ਸਕੇ। ਸਕੂਲ ਪੱਧਰ ਦੀ ਸਿੱਖਿਆ ਪਿੰਡ ਵਿੱਚੋਂ ਪ੍ਰਾਪਤ ਕਰਨ ਉਪਰੰਤ ਉਚੇਰੀ ਵਿੱਦਿਆ (ਐਮਏ ਅੰਗਰੇਜ਼ੀ) ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਹਾਸਲ ਕੀਤੀ। ਵਰ੍ਹਾ 1969 ਤੋਂ 2004 ਤੱਕ ਏ.ਐੱਸ. ਕਾਲਜ, ਖੰਨਾ ਵਿਖੇ ਬਤੌਰ ਲੈਕਚਰਾਰ ਅਤੇ ਪ੍ਰਿੰਸੀਪਲ ਤੱਕ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਆਪ ਇੱਕ ਬੇਹੱਦ ਮਕਬੂਲ ਅਧਿਆਪਕ ਸਨ ਕਿਉਂਕਿ ਅਗਾਂਹਵਧੂ ਸਾਹਿਤ ਦੀ ਸ਼ਾਨਦਾਰ ਸਮਝ ਅਧਿਆਪਨ ਕਾਰਜ ਨੂੰ ਵਿਦਿਆਰਥੀਆਂ ਵਿੱਚ ਮਕਬੂਲ ਬਣਾ ਦਿੰਦੀ ਸੀ। ਵਿਦਿਆਰਥੀ ਜੀਵਨ ਵਿੱਚ ਖੱਬੇ-ਪੱਖੀ ਵਿਚਾਰਾਂ ਦੀ ਚੇਟਕ ਜੋ ਵਿਦਿਆਰਥੀ ਲਹਿਰ ਵਿੱਚੋਂ ਲੱਗੀ ਸੀ ਜਿਸ ਕਾਰਨ ਉਮਰ ਭਰ ਅਗਾਂਹਵਧੂ ਵਿਚਾਰਾਂ ਦੇ ਧਾਰਨੀ ਹੋ ਨਿੱਬੜੇ।

ਪ੍ਰਿੰਸੀਪਲ ਬਾਹੀਆ ਦੀ ਸ਼ਖ਼ਸੀਅਤ ਦਾ ਇਸ ਗੱਲੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 1976 ਤੋਂ 2008 ਤੱਕ 32 ਸਾਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਨੇਟ ਦੇ ਮੈਂਬਰ ਰਹੇ। ਇਸ ਅਰਸੇ ਦੌਰਾਨ ਦੂਰ-ਦੂਰਾਡੇ ਦੇ ਪੇਂਡੂ ਖੇਤਰ ਦੇ ਕਾਲਜਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਲਈ ਗਹਿ-ਗੱਡਵੀਂ ਆਵਾਜ਼, ਵਿਚਾਰ, ਤੱਥਾਂ ਤੇ ਦਲੀਲਾਂ ਸਹਿਤ ਰੱਖਦੇ ਰਹੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਖੁਦਮੁਖਤਿਆਰੀ ਨੂੰ ਜਦੋਂ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਦਾ ਡੱਟ ਕੇ ਵਿਰੋਧ ਹੀ ਨਹੀਂ ਕੀਤਾ ਬਲਕਿ ਇਸ ਦੀ ਰੱਖਿਆ ਲਈ ਬੌਧਿਕ ਚਿੰਤਨ ਵੀ ਅਧਿਆਪਕਾਂ ਵਿੱਚ ਵਿਕਸਿਤ ਕੀਤਾ। ਚੰਗੇ ਆਗੂ ਅਤੇ ਜੱਥੇਬੰਦਕ ਵਾਲੇ ਗੁਣਾਂ ਕਰਕੇ ਪੰਜਾਬ ਅਤੇ ਚੰਡੀਗੜ੍ਹ ਪ੍ਰਾਈਵੇਟ ਕਾਲਜ ਐਸੋਸੀਏਸ਼ਨ ਵਿੱਚ ਅਗਵਾਨੂੰ ਰੋਲ ਨਿਭਾਉਂਦੇ ਰਹੇ।

ਸੇਵਾਮੁਕਤ ਤੋਂ ਬਾਅਦ ਵੀ ਸਮੁੱਚੇ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਮਕਬੂਲੀਅਤ ਰੱਖਦੇ ਸਨ। ਵਰ੍ਹਾ 2020 ਵਿੱਚ ਜਦੋਂ ਅਜੋਕੀ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਲਿਆਂਦੀ ਗਈ ਤਾਂ ਪ੍ਰਿੰਸੀਪਲ ਤਰਸੇਮ ਬਾਹੀਆ ਨੇ ਪਹਿਲਕਦਮੀ ਕਰਦਿਆਂ ਮੁੱਢਲੀ ਸਿੱਖਿਆ ਤੋਂ ਲੈ ਕੇ ਉਚੇਰੀ ਸਿੱਖਿਆ ਤੱਕ ਪੈਣ ਵਾਲੇ ਇਸ ਦੇ ਨਾਂਹ-ਪੱਖੀ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਪੰਜਾਬ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਿੱਖਿਆ ਸ਼ਾਸਤਰੀਆਂ ਦੀ ਅਗਵਾਈ ਕੀਤੀ। ਇੱਕ ਅਲੋਚਨਾਤਮਕ ਖਰੜਾ ਤਿਆਰ ਕਰਕੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਭੇਜਿਆ ਗਿਆ ਕਿ ਇਹ ਵਿੱਦਿਅਕ ਨੀਤੀ ਸੰਵਿਧਾਨਿਕ ਮੁੱਲਾਂ ਦੀਆਂ ਧੱਜੀਆਂ ਉਡਾ ਰਹੀ ਹੈ ਅਤੇ ਗ਼ਰੀਬ ਤੇ ਲੋੜਵੰਦ ਬੱਚਿਆਂ ਨੂੰ ਵਿੱਦਿਆ ਦੇ ਰਹੇ ਕਾਲਜਾਂ ਨੂੰ ਬੰਦ ਕਰਨ ਦਾ ਕਾਰਜ ਕਰੇਗੀ। ਉਨ੍ਹਾਂ ਤਾਉਮਰ ਬੇਕਿਰਕ ਤੇ ਸਿਰੜ ਨਾਲ ਅਗਾਂਹਵਧੂ ਵਿਚਾਰਾਂ ਉੱਪਰ ਪਹਿਰੇਦਾਰੀ ਕੀਤੀ ਅਤੇ ਜੀਵਨ ਬਸਰ ਕੀਤਾ। ਸਮੇਂ-ਸਮੇਂ ਉੱਤੇ ਸੰਘਰਸ਼ਾਂ ਨਾਲ ਸਬੰਧਤ ਲਿਖਤਾਂ ਦੀ ਸਿਰਜਣਾ ਕੀਤੀ ਜਿਨ੍ਹਾਂ ਵਿੱਚ ਬਾਦਲੀਲ ਅਤੇ ਤੱਥ ਵੱਡਾ ਸਬੂਤ ਹੁੰਦੇ ਸਨ। ਆਪਣੇ ਜੀਵਨ ਸਫ਼ਰ ਅਤੇ ਤਬਦੀਲੀ ਵਾਲੇ ਹਿੱਸਿਆਂ ਦੀਆਂ ਪਰਤਾਂ ਨਾਲ ਸਾਹਿਤਕ ਲੇਖਣੀ ਦੇ ਅੰਦਾਜ਼ ਵਿੱਚ ਕਿਤਾਬ ‘ਸੀਨੇ ਖਿੱਚ੍ਹ ਜਿਨ੍ਹਾਂ ਨੇ ਖਾਧੀ।’ ਹੁਣ ਜਦੋਂ ਦੇਸ਼ ਨੂੰ ਧਾਰਮਿਕ ਅਤੇ ਸਮਾਜਿਕ ਵੰਡੀਆਂ ਵਾਲੀ ਰਾਜਨੀਤੀ ਨੇ ਚਾਰੇ ਪਾਸੇ ਤੋਂ ਘੇਰਿਆ ਹੋਇਆ ਹੈ ਉਸ ਵੇਲੇ ਵੀ ਇਹ ਬੇਖ਼ੌਫ਼ ਆਵਾਜ਼ ਸਿਰੜ ਨਾਲ ਅਗਾਂਹਵਧੂ ਸਮਾਜ ਦਾ ਵਿਚਾਰ ਅਤੇ ਸੁਪਨਾ ਜਨ-ਸਮੂਹ ਵਿੱਚ ਜਗਾਉਂਦੀ ਰਹੀ। ਉਨ੍ਹਾਂ ਦਾ ਵੱਡਾ ਕਾਫ਼ਲਾ ਪੰਜਾਬ ਦੇ ਸਕੂਲ ਤੋਂ ਲੈ ਕੇ ਕਾਲਜ ਤੱਕ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ। ਉਨ੍ਹਾਂ ਦੁਆਰਾ ਤਿਆਰ ਕੀਤੀਆਂ ਦਹਾਕਿਆਂ ਦੀਆਂ ਨਵੀਆਂ ਪੀੜ੍ਹੀਆਂ ਪ੍ਰਿੰਸੀਪਲ ਤਰਸੇਮ ਬਾਹੀਆ ਨੂੰ ਹਮੇਸ਼ਾ ਜ਼ਿੰਦਾ ਰੱਖਣਗੀਆਂ।

ਸੰਪਰਕ: 98151-15429

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਕੋਵਿਡ-19 ਕੇਸਾਂ ’ਚ ਰਿਕਾਰਡ ਵਾਧਾ ਜਾਰੀ

ਸਰਗਰਮ ਕੇਸਾਂ ਦੀ ਗਿਣਤੀ 12 ਲੱਖ ਨੂੰ ਟੱਪੀ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਮਮਤਾ ਦੇ ਚੋਣ ਪ੍ਰਚਾਰ ’ਤੇ 24 ਘੰਟੇ ਲਈ ਰੋਕ

ਕੂਚ ਬਿਹਾਰ ਵਰਗੀਆਂ ਹੋਰ ਹੱਤਿਆਵਾਂ ਦੀ ਧਮਕੀ ਦੇਣ ਵਾਲਿਆਂ ’ਤੇ ਰੋਕ ਲੱਗ...

ਸ਼ਹਿਰ

View All