ਸਿਆਸੀ ਮੁਨਾਫ਼ਾਖੋਰੀ ਤੇ ਪੰਜਾਬ ਦੀ ਜਵਾਨੀ

ਸਿਆਸੀ ਮੁਨਾਫ਼ਾਖੋਰੀ ਤੇ ਪੰਜਾਬ ਦੀ ਜਵਾਨੀ

ਕਮਲੇਸ਼ ਉੱਪਲ (ਪ੍ਰੋ.)

ਕਮਲੇਸ਼ ਉੱਪਲ (ਪ੍ਰੋ.)

ਸਾਡੇ ਨਿੱਕੇ ਹੁੰਦਿਆਂ ਆਜ਼ਾਦੀ ਤੋਂ ਤੁਰੰਤ ਮਗਰੋਂ ਵਾਲੇ ਸਾਲਾਂ ਵਿਚ ਸਿਆਸੀ ਬੰਦਿਆਂ ਅਤੇ ਲੋਕਤੰਤਰ ਪ੍ਰਣਾਲੀ ਰਾਹੀਂ ਸਾਜੇ ਲੀਡਰਾਂ ਨੂੰ ਵਜ਼ੀਰ ਕਿਹਾ ਜਾਂਦਾ ਸੀ। ਇਕ ਵਾਰੀ ਦੀ ਗੱਲ ਹੈ ਕਿ ਵਜ਼ੀਰ ਕਹਾਉਂਦੀਆਂ ਇਹ ਸ਼ਖ਼ਸੀਅਤਾਂ ਸਾਡੀ ਆਬਾਦੀ ਦੇ ਪਿਛਵਾੜੇ ਪੈਂਦੇ ਡਾਕ ਬੰਗਲੇ (ਰੈਸਟ ਹਾਊਸ) ਵਿਚ ਠਹਿਰਨ ਲਈ ਆਈਆਂ। ਅਸੀਂ ਬਨੇਰਿਆਂ ਵਾਲੀਆਂ ਛੱਤਾਂ ’ਤੇ ਚੜ੍ਹ ਕੇ ਇਹ ਦੇਖਣ ਲਈ ਅਹੁਲਦੇ ਰਹੇ ਕਿ ‘ਵਜ਼ੀਰ’ ਪਤਾ ਨਹੀਂ ਕਿਹੋ ਜਿਹੇ ਬੰਦੇ ਹੁੰਦੇ। ਕੋਈ ਸੁਪਰਮੈੱਨ ਜਾਂ ਅਜਿਹੇ ਬੰਦੇ ਜਿਨ੍ਹਾਂ ਨੂੰ ਸੁਰਖ਼ਾਬ ਦੇ ਪਰ ਲੱਗੇ ਹੋਣ। ਉਦੋਂ ਤੋਂ ਹੁਣ ਤੱਕ ਲੋਕਰਾਜ ਦੇ ਪੁਲਾਂ ਹੇਠੋਂ ਪਾਣੀ ਲੰਘਦੇ ਨੂੰ ਸੱਤ-ਅੱਠ ਦਹਾਕੇ ਬੀਤਣ ਨੂੰ ਆਏ ਹਨ, ਇਹ ਸਿਆਸੀ ਬੰਦੇ ਇਸ ਦੌਰਾਨ ਐੱਮਪੀ, ਐੱਮਐੱਲਏ, ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਆਦਿ ਕਈ ਅਹਿਮ ਪਦਾਂ ’ਤੇ ਬਿਰਾਜਮਾਨ ਹੁੰਦੇ ਰਹੇ। ਪਹਿਲਾਂ ਤਾਂ ਇਨ੍ਹਾਂ ਦਾ ਵਿਹਾਰ ਰੁਤਬਿਆਂ ਅਨੁਸਾਰ ਸੱਭਿਅਕ ਰਿਹਾ। ਫਿਰ ਹੌਲੀ ਹੌਲੀ ਇਨ੍ਹਾਂ ਅੰਦਰ ਸ਼ੱਕੀ ਕਿਰਦਾਰ ਵੀ ਸ਼ਾਮਲ ਹੋ ਗਏ। ਇਹ ਸੰਸਦ ਵਿਚ ਇਜਲਾਸ ਸਮੇਂ ਖਰੂਦੀ ਹੋ ਕੇ ਖੱਪਖਾਨਾ ਕਰਨ ਲੱਗੇ। ਇਨ੍ਹਾਂ ਦੀ ਬੋਲੀ ਠਿੱਬੀਆਂ ਲਾਉਣ, ਲਾਹਨਤਾਂ ਪਾਉਣ, ਉਲਾਂਭੇ ਦੇਣ ਅਤੇ ਸ਼ਰੀਕੇਬਾਜ਼ੀ ਵਾਲੀ ਹੋ ਗਈ।

ਆਜ਼ਾਦੀ ਮਿਲਣ ਮਗਰੋਂ ਸੱਤ-ਅੱਠ ਦਹਾਕਿਆਂ ਦਾ ਪਹਿਲਾ ਅੱਧ ਤਾਂ ਮੁਕਾਬਲਤਨ ਸ਼ਾਇਸਤਗੀ ਵਾਲਾ ਸੀ ਪਰ ਪਿਛਲੇ ਤਿੰਨ-ਚਾਰ ਦਹਾਕਿਆਂ ਵਿਚ ਸਿਆਸਤ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ। ਇਸ ਨਿਘਾਰ ਦੀਆਂ ਨਿਸ਼ਾਨੀਆਂ ਹੁਣ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਨੁਮਾਇਆਂ ਹੋ ਰਹੀਆਂ ਹਨ। ਉਦੋਂ ਵਜ਼ੀਰ ਕਹਾਉਂਦੇ ਸਿਆਸੀ ਸ਼ਖ਼ਸ ਜੋ ਕਿਸੇ ਸਮੇਂ ਸਾਡੇ ਲਈ ਅੱਲੋਕਾਰੇ ਸਨ, ਹੁਣ ਆਪਣੇ ਨਾਵਾਂ ਨਾਲ ਲੱਗੇ ਜੇਲ੍ਹਾਂ ਦੀਆਂ ਬੈਰਕਾਂ ਦੇ ਨੰਬਰਾਂ ਤੋਂ ਵੀ ਜਾਣੇ ਜਾਣ ਲੱਗੇ। ਇਨ੍ਹਾਂ ਨੂੰ ਜੇਲ੍ਹ ਦੀਆਂ ਬੈਰਕਾਂ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਵਰਗੇ ਸ਼ਹੀਦਾਂ ਵਾਂਗ ਨਹੀਂ ਮਿਲੀਆਂ; ਇਹ ਆਮ ਅਪਰਾਧੀਆਂ ਵਾਂਗ ਕਤਲ, ਖੂਨ, ਤਸਕਰੀ ਜਿਹੇ ਜੁਰਮਾਂ ਨਾਲ ਜੁੜੇ ਹਨ। ਕਿਸੇ ਸ਼ਰੀਫ਼ ਦਾ ਕਤਲ, ਕਿਸੇ ਨਿਹੱਥੇ ਦਾ ਖੂਨ ਅਤੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ (ਥਾਪੜਾ) ਵਰਗੇ ਅਪਰਾਧਾਂ ਦੀ ਸਜ਼ਾ ਪਾ ਕੇ ਇਹ ਹੁਣ ਲੋਕਾਂ ਦੇ ਰਾਜੇ ਲੋਕਰਾਜ ਅਤੇ ਆਪਣੇ ਹੀ ਚੋਣਕਾਰਾਂ ਨੂੰ ਸ਼ਰਮਸਾਰ ਕਰ ਰਹੇ ਹਨ। ਮੁੱਕਦੀ ਗੱਲ ਇਹ ਕਿ 75 ਸਾਲ ਦੀ ਆਜ਼ਾਦੀ ਹੁਣ ਇਨ੍ਹਾਂ ਹੱਥੋਂ ਸ਼ਰਮਸਾਰ ਹੈ। ਚੰਗਾ ਹੁੰਦਾ ਜੇ ਇਹ ਆਪ ਹੀ ਸ਼ਰਮਸਾਰ ਹੋ ਕੇ ਜਨਤਕ ਮੁਆਫ਼ੀਆਂ ਮੰਗਦੇ ਤੇ ਪਛਤਾਵੇ ਦੀ ਭਾਵਨਾ ਨਾਲ ਜਨ-ਸੇਵਾ ਜਿਹਾ ਕੁਝ ਕਰ ਦਿਖਾਉਂਦੇ। ਇੰਝ ਕਰਕੇ ਇਹ ਮਨੁੱਖੀ ਕਿਰਦਾਰ, ਸਮਾਜ ਅਤੇ ਇਨਸਾਨੀਅਤ ਦੀ ਅਜ਼ਮਤ ਕਾਇਮ ਰਹਿਣ ਦਿੰਦੇ। ਇਨ੍ਹਾਂ ਨੇ ਮਨੁੱਖੀ ਕਿਰਦਾਰ ਦੀਆਂ ਨੇਕੀਆਂ ਨੂੰ ਨਿਆਸਰਾ ਕਰਨ ਵਿਚ ਹੀ ਯੋਗਦਾਨ ਪਾਇਆ ਹੈ। ਬੰਦੇ ਦੀ ਬੰਦਗੀ ਦੇ ਵੱਕਾਰ ਨੂੰ ਠੇਸ ਪਹੁੰਚਾਈ ਹੈ।

ਸਮਾਂ ਪਾ ਕੇ ਭਾਰਤੀ ਜਮਹੂਰੀਅਤ ਦੋ ਪੱਧਰਾਂ ’ਤੇ ਸਰਗਰਮ ਹੋਣ ਲੱਗੀ ਹੈ। ਇਕ ਪੱਧਰ ਆਮ ਜਨ-ਜੀਵਨ ਦਾ ਹੈ ਤੇ ਦੂਜਾ ਸਿਆਸੀ ਕੁਨਬਾਪ੍ਰਸਤੀ ਦਾ ਹੈ ਜੋ ਆਪਣੀਆਂ ਕੁਰਸੀਆਂ ਤੇ ਵੋਟਾਂ ਲਈ ਦੌੜਭੱਜ, ਮਿਲੀਭੁਗਤ, ਦਾਓਪੇਚ, ਝੂਠ-ਫ਼ਰੇਬ, ਦਲਬਦਲੀ ਅਤੇ ਪਾਰਟੀ ਮੈਂਬਰਾਂ ਦੀ ਖਰੀਦ-ਵੇਚ ਵਿਚ ਗ੍ਰਸਿਆ ਹੈ। ਹੁਣ ਜਮਹੂਰੀਅਤ ਵਿਚ ਇਹ ਪੱਧਰ ਹੀ ਭਾਰੂ ਹੈ। ਇਕ ਜ਼ੋਰਾਵਰ ਪਾਰਟੀ ਦੂਜੀ ਪਾਰਟੀ ਨੂੰ ਕਹਿ ਰਹੀ ਹੈ- ‘ਸਿਰ ਤੋਂ ਪਾਣੀ ਨਹੀਂ ਲੰਘਣ ਦਿਆਂਗੇ।’ ਦੂਜੀ ਪਾਰਟੀ ਤੀਜੀ ਨੂੰ ਕਹਿ ਰਹੀ ਹੈ- ‘ਸਾਂਭ ਲਓ, ਹੂੰਝ ਲਓ, ਸਾਰਾ ਕੂੜਾ ਲੈ ਜਾਓ।’ ਇਹ ਇਨ੍ਹਾਂ ਦੀ ਬੋਲਬਾਣੀ ਦੇ ਨਮੂਨੇ ਹਨ। ਵੋਟ ਪਾਉਣ ਦਾ ਹੱਕ ਹੁਣ ਚੜ੍ਹਦੀ ਜਵਾਨੀ ਵੇਲੇ ਹੀ ਮਿਲਣ ਲੱਗ ਪਿਆ ਹੈ ਪਰ ਨੌਜਵਾਨੀ ਦੇ ਇਹ ਸਿਆਸੀ ਰਾਹ-ਦਸੇਰੇ ਉਜਾੜਿਆਂ, ਲੁੱਟਮਾਰ, ਉਧਾਲਿਆਂ, ਚੋਰੀਆਂ, ਡਾਕਿਆਂ, ਹੱਤਿਆਵਾਂ, ਦੀ ਸਰਪ੍ਰਸਤੀ ਕਰਨ ਜੋਗੇ ਰਹਿ ਗਏ ਹਨ।

ਸਿੱਧੂ ਮੂਸੇਵਾਲਾ ਦਾ ਇਕ ਵੀ ਗੀਤ ਜਾਂ ਉਸ ਦਾ ਵਿਯੂਅਲ ਸੁਣਨ, ਦੇਖਣ ਦਾ ਮੌਕਾ ਨਹੀਂ ਸੀ ਮਿਲਿਆ। ਹੁਣ ਅਚਾਨਕ ਕਿਸੇ ਪੰਜਾਬੀ ਚੈਨਲ ’ਤੇ ਵੀਡੀਓ ਨਜ਼ਰੀਂ ਪਿਆ- ‘ਦਿ ਲਾਸਟ ਰਾਈਡ’। ਦੇਖਣ ਸਮਝਣ ਦੀ ਕੋਸ਼ਿਸ਼ ਕੀਤੀ। ਪੰਦਰਾਂ ਵੀਹ ਸਕਿੰਟ ਦੇਖ ਕੇ ਇਹ ਤਾਂ ਸਮਝ ਆ ਗਿਆ ਕਿ ਬੰਦੂਕਾਂ ਰਿਵਾਲਵਰਾਂ ਨਾਲ ਲੈਸ ਇਹ ਨਾਇਕ ਨਾਇਕਾ(ਵਾਂ) ਸਿੱਧੂ ਮੂਸੇਵਾਲਾ ਦੇ ਗੀਤ ਵਿਚ ਗਤੀਸ਼ੀਲ ਹਨ ਪਰ ਇਹ ਕਹਿੰਦੇ ਕੀ ਹਨ, ਦਿਖਾਉਂਦੇ ਕੀ ਹਨ, ਕੁਝ ਪੱਲੇ ਨਹੀਂ ਸੀ ਪੈ ਰਿਹਾ। ਰਤਾ ਗਹੁ ਨਾਲ ਦੇਖਿਆਂ ਇੰਨਾ ਹੀ ਪੱਲੇ ਪਿਆ ਕਿ ਸੰਗੀਤ ਵਰਗੀ ਕਲਾ ਨਾਲ ਇਸ ਤੋਂ ਵੱਧ ਬੇਹੂਦਗੀ ਹੋਰ ਨਹੀਂ ਹੋ ਸਕਦੀ। ਮਨ ਖਰਾਬ ਹੋ ਗਿਆ, ਕਚਿਅ੍ਹਾਣ ਜਿਹੀ ਆਈ ਤੇ ਚੈਨਲ ਬਦਲ ਦਿੱਤਾ। ਤਾਂ ਇਹ ਹੈ ਮੂਸੇਵਾਲਾ ਦਾ ਸਟਾਈਲ! ਮੇਰਾ ਜ਼ਿਹਨ ਗੂੰਜਿਆ। ਕੀ ਇਹ ਉਹੀ ਰੌਲਾਰੱਪਾ ਜਾਂ ਖਰੂਦ ਹੈ ਜਿਸ ਨੂੰ ‘ਮਿਲੀਅਨਜ਼’ ਨੇ ਦੇਖਿਆ, ਸੁਣਿਆ ਤੇ ਜਿਸ ਤੇ ਕਾਂਗਰਸੀਆਂ ਨੇ ਸਿੱਧੂ ਨੂੰ ਚੋਣ ਲੜਨ ਲਈ ਟਿਕਟ ਦੇ ਕੇ ਸਿਆਸੀ ਮੁਹਰ ਲਗਾ ਦਿਤੀ? ਕੀ ਹੋ ਗਿਆ ਹੈ ਪੰਜਾਬੀ ਜਵਾਨੀਆਂ ਦੀ ਮਾਨਸਿਕਤਾ ਨੂੰ? ਜੇ ਹਿੰਸਾ, ਖਰੂਦ ਤੇ ਬੰਦੂਕਾਂ ਦੀ ਚਕਾਚੌਂਧ ਅਤੇ ਧੁੰਦ ਹੀ ਇਨ੍ਹਾਂ ਦਾ ਸਾਹਿਤ ਅਤੇ ਸੰਗੀਤ ਹੈ ਤਾਂ ਹੁਣ ਫਿਰ ਰੱਬ ਵੀ ਰਾਖਾ ਨਹੀਂ ਹੈ।

ਅਸਲ ਵਿਚ ਇਸ ਬਦਬਖ਼ਤ ਬੇਹੂਦਗੀ ਦੀਆਂ ਨੀਹਾਂ ਅਤੇ ਜੜ੍ਹਾਂ ਇਨ੍ਹਾਂ ਜਵਾਨੀਆਂ ਦੇ ਪਾਲਣ ਪੋਸ਼ਣ ਵਿਚ ਪਈਆਂ ਹਨ। ਪਰਿਵਾਰ ਵਿਚੋਂ ਮਾਪਿਆਂ ਤੋਂ ਮਿਲੀ ਸਿੱਖਿਆ ਲਾਡ ਪਿਆਰ ਅਤੇ ਹੱਲਾਸ਼ੇਰੀਆਂ ਤਕ ਸੀਮਤ ਰਹਿੰਦੀ ਹੈ। ਕਿਸੇ ਜ਼ਾਬਤੇ ਦੀ ਲਗਾਮ ਨਹੀਂ ਪਾਉਂਦੀ। ਨਤੀਜਾ: ਬੇਲਗਾਮ ਤਨ ਮਨ ਅਤੇ ਸੌਖ ਨਾਲ ਮਿਲਣ ਵਾਲਾ ਧਨ ਅਰਥਾਂ ਦੇ ਅਨਰਥ ਕਰਨ ’ਤੇ ਉਤਾਰੂ ਹੋ ਜਾਂਦੇ ਹਨ। ਕਈ ਵਿਵਾਦਾਂ ਨੂੰ ਸੱਦਾ ਦਿੰਦੇ ਗੀਤਾਂ ਦਾ ਗਾਇਕ ਸਿੱਧੂ ਮੂਸੇਵਾਲਾ ਸਮਾਜ ਦਾ ਉਹ ਖਿੱਚਪਾਊ ਨਾਂਹਪੱਖੀ ਜੁਜ਼ ਸੀ ਜਿਸ ਨੂੰ ਅਜੋਕੀ ਭਾਰਤੀ ਜਮਹੂਰੀਅਤ ਦੇ ਅਨਸਰ ਅਪਣਾਉਣ ਲਈ ਉਤਾਵਲੇ ਰਹਿੰਦੇ ਹਨ। ਏਕੇ ਸੰਤਾਲੀ ਰਾਈਫਲ ’ਚੋਂ ਗੋਲੀਆਂ ਚਲਾਉਂਦਾ ਨਜ਼ਰ ਆਉਣਾ ਉਸ ਦਾ ਖਾਸ ਬਿੰਬ ਸੀ। ਬੰਦੂਕ ਸਭਿਆਚਾਰ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਹੇਠ ਕੇਸ ਦਰਜ ਹੋਇਆ (ਸੰਜੇ ਦੱਤ ਨੂੰ ਉਹ ਆਪਣਾ ਮੁਰੀਦ ਮੰਨਦਾ ਸੀ, ਪ੍ਰਸੰਗ ਗੀਤ ‘ਸੰਜੂ’), ਹਥਿਆਰਾਂ ਤੇ ਹਿੰਸਾ ਦੀ ਕਲਚਰ ਦਾ ਵਾਹਕ।

ਬੰਦੂਕਾਂ ਵਾਲੇ ਗੀਤ ਸੁਣਨ ਵਾਲਿਆਂ ਦੀ ਗਿਣਤੀ ਵੱਧ ਹੋਣ ਦਾ ਕਾਰਨ ਇਹ ਹੈ ਕਿ ਆਮ ਬੰਦੇ ਅੰਦਰ ਬਦੀ ਵਾਸਤੇ ਬੜੀ ਕਸ਼ਿਸ਼ ਹੁੰਦੀ ਹੈ। ਜਦੋਂ ਕਿਹਾ ਜਾਂਦਾ ਹੈ ਕਿ ਫਲਾਂ ਕਲਾਕਾਰ ਨੇ ਤਾਂ ਲੋਕ ਸ਼ੈਦਾਈ (ਪਾਗਲ) ਕਰ ਦਿਤੇ ਤਾਂ ਇਸ ਲਈ ਠੋਕਵਾਂ ਪ੍ਰਤੀਉੱਤਰ ਇਹ ਹੈ ਕਿ ਸੱਚਾ ਕਲਾਕਾਰ ਕਿਸੇ ਨੂੰ ਪਾਗਲ ਕਿਉਂ ਕਰੇ? ਚੰਗਾ ਤਾਂ ਹੈ ਜੇ ਉਹ ਸ਼ੈਦਾਈ ਦੀ ਥਾਂ ‘ਸਿਆਣੇ’ ਕਰ ਦਿਖਾਵੇ ਪਰ ਜਿਵੇਂ ਪਹਿਲਾਂ ਬਿਆਨ ਕਰ ਚੁੱਕੇ ਹਾਂ; ਪਰਿਵਾਰ, ਸਮਾਜ ਜਾਂ ਸਿਆਸਤ ਵਿਚੋਂ ਜਵਾਨੀ ਨੂੰ ਸੇਧ ਜਾਂ ਬਣਦੀ ਸਰਪ੍ਰਸਤੀ ਨਹੀਂ ਮਿਲ ਰਹੀ। ਉਹ ਆਪਣੇ ਹੀ ਅਣਸਧੇ ਮਨ ਦੀਆਂ ਹਨੇਰੀਆਂ ਗੁਫਾਵਾਂ ਵਿਚੋਂ ਬੇਮੁਹਾਰੇ ਤਖ਼ੱਈਅਲ ਦੀ ਉਡਾਣ ਰਾਹੀਂ ਆਪਣੀ ਸਫਲਤਾ ਦੇ ਮਹਿਲ ਬਣਾਉਂਦੀ ਹੈ ਤੇ ਗਾਇਕ ਉਨ੍ਹਾਂ ਨੂੰ ਪਾਪੂਲਰ ਗਾਇਕੀ ਦੀਆਂ ਬੈਸਾਖੀਆਂ ਪੁਆ ਕੇ ਸਟੇਜ ’ਤੇ ਲੈ ਆਉਂਦਾ ਹੈ। ਸੁੰਦਰੀਆਂ ਤੇ ਬੰਦੂਕਾਂ ਦੀ ਓਟ ਵਿਚ ਇਸ ਕਥਿਤ ਸਿਰਜਣਾ ਵਿਚੋਂ ਠਾਹਰ, ਤਵੱਜੋ ਅਤੇ ਮਸ਼ਹੂਰੀ ਭਾਲਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਇਹ ਦੁਰ-ਚੱਕਰ ਹੈ ਜਿਸ ਵਿਚੋਂ ਨਿਸਤਾਰਾ ਨਹੀਂ ਲੱਭਣਾ। ਇਸੇ ਲਈ ‘ਦਿ ਲਾਸਟ ਰਾਈਡ’ ਵਰਗੇ ਗੀਤਾਂ ਵਿਚ ਮੌਤ ਨੂੰ ਕਿਆਸਦਾ ਹੈ। ਅਸਲ ਵਿਚ ਉਹ ਆਪਣੀ ਹੋਣੀ ਆਪ ਉਲੀਕ ਰਿਹਾ ਸੀ ਤੇ ਕਿਸੇ ਦੇ ਹਥੋਂ ਜ਼ਿਬਾਹ ਹੋ ਜਾਣ ਨੂੰ ਬਿਹਬਲ ਸੀ। ਸਿਆਸੀ ਮੁਨਾਫ਼ਾਖੋਰਾਂ ਨੇ ਇਕ ਦੂਜੇ ’ਤੇ ਇਲਜ਼ਾਮਾਂ ਦੀ ਝੜੀ ਲਾ ਕੇ ਜਾਂ ਸਾਰਾ ਕੁਝ ਮੌਜੂਦਾ ਸਰਕਾਰ ਦੇ ਸਿਰ ਪਾ ਕੇ ਆਪਣਾ ਉੱਲੂ ਸਿੱਧਾ ਕਰ ਲੈਣਾ ਹੈ। ਆਪਣੀ ਭਾਵੀ ਆਪ ਹੀ ਲਿਖਣ ਵਾਲਾ ਟੁਰ ਗਿਆ ਹੈ ਤੇ ਪਿੱਛੇ ਛੱਡ ਗਿਆ ਹੈ ਮਨੋਵਿਗਿਆਨੀਆਂ ਲਈ ਆਪਣੇ ਸਿਰਜੇ ‘ਅੱਧਾ ਤਿਤਰ ਅੱਧਾ ਬਟੇਰ’ ਜਿਹੇ ਮਾਨਸਿਕ ਸੰਸਾਰਾਂ ਲਈ ਖੋਜ ਦਾ ਖੇਤਰ। ਸਿੱਧੂ ਮੂਸਾਵਾਲਾ ਦੀ ਤ੍ਰਾਸਦੀ ਵਿਚੋਂ ਨਾਦਿਰਾ ਜ਼ਹੀਰ ਬੱਬਰ ਦੇ ਲਿਖੇ ਤੇ ਨਿਰਦੇਸ਼ਿਤ ਕੀਤੇ ਨਾਟਕ ‘ਦਇਆਸ਼ੰਕਰ ਕੀ ਡਾਇਰੀ’ ਅਤੇ ਵਰਿਆਮ ਸੰਧੂ ਦੀਆਂ ਕਹਾਣੀਆਂ ਦੇ ਪਰਛਾਵੇਂ ਉਘੜਦੇ ਹਨ।
ਸੰਪਰਕ: 98149-02564

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਸ੍ਰੀਲੰਕਾ ਵਿਚ ਨਵ-ਬਸਤੀਵਾਦ ਅਤੇ ਭਾਰਤ

ਮੁੱਖ ਖ਼ਬਰਾਂ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਰਾਸ਼ਟਰਮੰਡਲ ਖੇਡਾਂ: ਬੈਡਮਿੰਟਨ ਖਿਡਾਰੀਆਂ ਨੇ ਭਾਰਤ ਨੂੰ ਦਿਵਾਏ ਤਿੰਨ ਸੋਨ ਤਗ਼ਮੇ

ਖੇਡਾਂ ਦੇ ਸਮਾਪਤੀ ਸਮਾਰੋਹ ’ਚ ਸ਼ਰਤ ਕਮਲ ਤੇ ਨਿਖਤ ਜ਼ਰੀਨ ਹੋਣਗੇ ਭਾਰਤੀ ...

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਲੋਕ ਸਭਾ ਵਿੱਚ ਬਿਜਲੀ ਸੋਧ ਬਿੱਲ-2022 ਪੇਸ਼

ਮੰਤਰੀ ਨੇ ਬਿੱਲ ਨੂੰ ਸਥਾਈ ਕਮੇਟੀ ਨੂੰ ਭੇਜਣ ਦੀ ਅਪੀਲ ਕੀਤੀ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਰਾਸ਼ਟਰਮੰਡਲ ਖੇਡਾਂ: ਭਾਰਤੀ ਪੁਰਸ਼ ਹਾਕੀ ਟੀਮ ਨੂੰ ਚਾਂਦੀ ਦਾ ਤਗ਼ਮਾ

ਫਾਈਨਲ ਵਿੱਚ ਆਸਟਰੇਲੀਆ ਨੇ 7-0 ਨਾਲ ਹਰਾਇਆ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਭਗਵੰਤ ਮਾਨ ਵੱਲੋਂ ਬਿਜਲੀ ਸੋਧ ਬਿੱਲ-2022 ਦਾ ਸਖ਼ਤ ਵਿਰੋਧ

ਬਿੱਲ ਸੂਬਿਆਂ ਦੇ ਅਧਿਕਾਰਾਂ ’ਤੇ ਇੱਕ ਹੋਰ ਹਮਲਾ ਕਰਾਰ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਰਾਜਸਥਾਨ: ਖਾਟੂ ਸ਼ਿਆਮ ਮੰਦਰ ਦੇ ਬਾਹਰ ਭਗਦੜ ’ਚ ਤਿੰਨ ਔਰਤਾਂ ਦੀ ਮੌਤ, ਚਾਰ ਜ਼ਖ਼ਮੀ

ਮੋਦੀ, ਰਾਹੁਲ ਤੇ ਗਹਿਲੋਤ ਨੇ ਘਟਨਾ ਉੱਤੇ ਦੁੱਖ ਜ਼ਾਹਿਰ ਕੀਤਾ

ਸ਼ਹਿਰ

View All