ਡੇਟਾ ਨਿੱਜੀਕਰਨ ਦੇ ਰਾਹ ’ਤੇ : The Tribune India

ਆਰਥਿਕ ਝਰੋਖਾ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਡੇਟਾ ਨਿੱਜੀਕਰਨ ਦੇ ਰਾਹ ’ਤੇ

ਟੀਐੱਨ ਨੈਨਾਨ

ਟੀਐੱਨ ਨੈਨਾਨ

ਕੀ ਭਾਰਤ ਦੇ ਡੇਟਾ ਬਾਜ਼ਾਰ ਦਾ ਤੇਜ਼ੀ ਨਾਲ ਨਿੱਜੀਕਰਨ ਹੋ ਰਿਹਾ ਹੈ? ਦੇਖਣ ਨੂੰ ਅਜਿਹਾ ਹੀ ਪ੍ਰਤੀਤ ਹੁੰਦਾ ਹੈ ਹਾਲਾਂਕਿ ਪੂਰੀ ਤਰ੍ਹਾਂ ਇੰਝ ਨਹੀਂ ਹੈ। ਇਨ੍ਹਾਂ ਪੱਖਾਂ ’ਤੇ ਗ਼ੌਰ ਕਰੋ: ਰੁਜ਼ਗਾਰ ਬਾਰੇ ਆਮ ਤੌਰ ’ਤੇ ਸੈਂਟਰ ਫਾਰ ਮੌਨੀਟ੍ਰਿੰਗ ਇਕੌਨੋਮੀ (ਸੀਐੱਮਆਈਈ) ਦੇ ਅੰਕੜਿਆਂ ਦਾ ਹਵਾਲਾ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਸਰਵੇਖਣ ਲਈ ਸੈਂਪਲ ਦਾ ਆਕਾਰ ਸਰਕਾਰ ਦੇ ਸੈਂਪਲ ਆਕਾਰ ਜਿੱਡੇ ਹੀ ਹੁੰਦੇ ਹਨ। ਭਾਰਤੀ ਸਕੂਲੀ ਸਿੱਖਿਆ ਦੀ ਹਕੀਕੀ ਦਸ਼ਾ ਬਾਰੇ ਸਭ ਤੋਂ ਭਰੋਸੇਮੰਦ ਡੇਟਾ ਪ੍ਰਥਮ ਦਾ ਹੈ ਜੋ ਗ਼ੈਰ-ਲਾਭਕਾਰੀ ਅਦਾਰਾ ਹੈ ਅਤੇ ਜੋ ਹਰ ਸਾਲ ਸਿੱਖਿਆ ਬਾਰੇ ਸਰਵੇਖਣ ਕਰਦੀ ਹੈ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਅੰਕੜਿਆਂ ’ਤੇ ਲੋਕਾਂ ਦੀ ਨਿਗਾਹ ਰਹਿੰਦੀ ਹੈ, ਉਨ੍ਹਾਂ ਵਿਚ ਆਈਐੱਚਐੱਸ ਮਾਰਕਿਟ ਦਾ ਖਰੀਦ ਮੈਨੇਜਰ ਸੂਚਕ ਅੰਕ ਸ਼ਾਮਲ ਹੈ ਜੋ ਆਰਥਿਕ ਵਿਕਾਸ ਦੀ ਭਰੋਸੇਮੰਦ ਗਾਈਡ ਦਾ ਕੰਮ ਕਰਦਾ ਹੈ। ਕੰਪਨੀਆਂ ਦੀ ਕਰਜ਼ ਯੋਗਤਾ ਜਾਣਨ ਦਾ ਬਿਹਤਰੀਨ ਸਰੋਤ ਹੈ ਕ੍ਰਾਇਸਿਲ ਜੋ ਵਿਸ਼ਲੇਸ਼ਕ ਫਰਮ ਹੈ। ਤਕਨਾਲੋਜੀ ਦੇ ਮੁੱਦਿਆਂ ਬਾਰੇ ਵੱਖ ਵੱਖ ਕਿਸਮ ਦੇ ਡੇਟਾ ਲਈ ਸੈਂਟਰ ਫਾਰ ਟੈਕਨੌਲੋਜੀ, ਇਨੋਵੇਸ਼ਨ ਐਂਡ ਇਕਨੌਮਿਕ ਰਿਸਰਚ (ਸੀਟੀਆਈਈਆਰ) ਦਾ ਕੋਈ ਸਾਨੀ ਨਹੀਂ ਹੈ।

ਇਸੇ ਦੌਰਾਨ, ਮੌਨਸੂਨ ਦੀ ਪੇਸ਼ੀਨਗੋਈ ਕਰਨ ਵਾਲੀ ਪ੍ਰਾਈਵੇਟ ਫਰਮ ਸਕਾਈਮੈੱਟ ਨੇ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਦੇ ਮੌਸਮ ਵਿਭਾਗ ਨਾਲੋਂ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ। ਜਦੋਂ ਆਲਮੀ ਸਿਹਤ ਅਦਾਰੇ (ਡਬਲਯੂਐੱਚਓ) ਨੇ ਆਖਿਆ ਸੀ ਭਾਰਤ ਵਿਚ ਕੋਵਿਡ ਨਾਲ ਸਬੰਧਿਤ ਮੌਤਾਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਦਸ ਗੁਣਾ ਜ਼ਿਆਦਾ ਹੈ ਤਾਂ ਸਰਕਾਰੀ ਅੰਕੜਿਆਂ ’ਤੇ ਹੈਰਾਨੀ ਜਤਾਉਣ ਵਾਲੇ ਲੋਕਾਂ ਦੀ ਗਿਣਤੀ ਕਾਫ਼ੀ ਸੀ। ਹਾਲਾਂਕਿ ਭਾਰਤੀ ਰਿਜ਼ਰਵ ਬੈਂਕ ਹਾਲੇ ਤੱਕ ਮਿਆਰੀ ਡੇਟਾ ਦਾ ਭਰੋਸੇਮੰਦ ਸਰੋਤ ਬਣਿਆ ਹੋਇਆ ਹੈ ਪਰ ਕਾਰਪੋਰੇਟ ਸੈਕਟਰ ਦੀ ਕਾਰਕਰਦਗੀ ਬਾਰੇ ਡੇਟਾ ਦੀ ਰਫ਼ਤਾਰ ਤੇ ਰੇਂਜ ਪੱਖੋਂ ਇਸ ਨੂੰ ਸਖ਼ਤ ਮੁਕਾਬਲਾ ਦਰਪੇਸ਼ ਹੈ। ਇਸ ਤਰ੍ਹਾਂ ਦੀਆਂ ਕਈ ਹੋਰ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।

ਸੀਐੱਮਆਈਈ, ਪ੍ਰਥਮ, ਕ੍ਰਾਇਸਿਲ, ਸਕਾਈਮੈੱਟ, ਆਈਐੱਚਐੱਸ ਮਾਰਕਿਟ, ਸੀਟੀਆਈਈਆਰ ਆਦਿ ਫਰਮਾਂ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਆਪਣੀ ਮੌਜੂਦਗੀ ਦਰਸਾ ਰਹੀਆਂ ਹਨ। ਕਿਸੇ ਵਿਕਾਸਸ਼ੀਲ ਅਰਥਚਾਰੇ ਵਿਚ ਇਹ ਹੋਣਾ ਵੀ ਚਾਹੀਦਾ ਹੈ ਕਿ ਡਿਜੀਟਲ ਸਰੋਤਾਂ ਸਮੇਤ ਡੇਟਾ ਦੇ ਨਵੇਂ ਤੇ ਵੱਖੋ ਵੱਖਰੀ ਤਰ੍ਹਾਂ ਦੇ ਸਰੋਤ ਪੈਦਾ ਹੁੰਦੇ ਰਹਿਣ। ਸਰਕਾਰ ਆਪਣੇ ਤੌਰ ’ਤੇ ਕੌਮਾਂਤਰੀ ਗ਼ੈਰ-ਸਰਕਾਰੀ ਏਜੰਸੀਆਂ ਵਲੋਂ ਕੀਤੀਆਂ ਜਾਂਦੀਆਂ ਮੁਲਕ ਦੀਆਂ ਦਰਜਾਬੰਦੀਆਂ ’ਤੇ ਕਿੰਤੂ ਪ੍ਰੰਤੂ ਕਰ ਸਕਦੀ ਹੈ ਜਿਵੇਂ ਇਸ ਨੇ ਭੁੱਖਮਰੀ ਸੂਚਕ ਅੰਕ ਬਾਰੇ ਹਾਲੀਆ ਦਰਜਾਬੰਦੀ ਮੁਤੱਲਕ ਕੀਤਾ ਹੈ ਪਰ ਇਸ ਲਈ ਚਿੰਤਾ ਦੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਸਰਕਾਰ ਦੇ ਆਪਣੇ ਅੰਕੜੇ ਲਗਾਤਾਰ ਵਿਵਾਦਾਂ ਦੇ ਘੇਰੇ ਵਿਚ ਆ ਰਹੇ ਹਨ।

ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਸਰਕਾਰ ਵਲੋਂ ਸਾਹਮਣੇ ਲਿਆਂਦੇ ਕੁਝ ਅਹਿਮ ਆਰਥਿਕ ਅੰਕੜਿਆਂ ਦੇ ਮਿਆਰ ਨੂੰ ਲੈ ਕੇ ਸੰਦੇਹ ਪੈਦਾ ਹੋ ਗਿਆ ਹੈ ਤੇ ਮਸਲਾ ਇਹ ਹੈ ਕਿ ਜ਼ਿਆਦਾਤਰ ਅੰਕੜਿਆਂ ਦੇ ਮਿਲਾਨ ਲਈ ਕੋਈ ਪ੍ਰਾਈਵੇਟ ਏਜੰਸੀ ਵੀ ਮੌਜੂਦ ਨਹੀਂ ਹੈ। ਦੇਸ਼ ਅੰਦਰ 2011-12 ਤੋਂ ਬਾਅਦ ਖਪਤ ਬਾਰੇ ਕੋਈ ਸਰਵੇਖਣ ਡੇਟਾ ਨਹੀਂ ਹੈ (2017-18 ਦੇ ਅੰਕੜੇ ਦਬਾ ਦਿੱਤੇ ਗਏ ਸਨ)। ਰੁਜ਼ਗਾਰ ਦੇ ਅੰਕੜਿਆਂ ਦੀ ਵੀ ਇਹੋ ਕਹਾਣੀ ਰਹੀ ਹੈ; ਸਰਕਾਰ ਅੰਕੜਿਆਂ ਨੂੰ ਦਬਾ ਲੈਂਦੀ ਹੈ ਜਦਕਿ ਪੁਰਾਣੇ ਪ੍ਰਵਾਨਤ ਅੰਕੜਿਆਂ (ਭਾਵੇਂ ਉਨ੍ਹਾਂ ’ਚ ਘਾਟਾਂ ਹੁੰਦੀਆਂ ਸਨ) ਨੂੰ ਪ੍ਰਾਵੀਡੈਂਟ ਫੰਡ ਖਾਤਾਧਾਰਕਾਂ ਦੀ ਗਿਣਤੀ ਜਿਹੇ ਅੰਸ਼ਕ ਬਦਲਾਂ ਨਾਲ ਤਬਦੀਲ ਕਰਦੀ ਰਹੀ ਹੈ।

ਇੱਥੋਂ ਤਕ ਕਿ ਮਰਦਮਸ਼ੁਮਾਰੀ ਜਿਹੇ ਬੁਨਿਆਦੀ ਅੰਕੜੇ ਇਕੱਤਰ ਕਰਨ ਦੀ ਕਵਾਇਦ 1881 ਤੋਂ ਚਲ ਰਹੀ ਸੀ ਅਤੇ 2021 ਵਿਚ ਕਰਵਾਈ ਜਾਣ ਵਾਲੀ ਇਹ ਕਵਾਇਦ ਬੰਦ ਕਰ ਦਿੱਤੀ ਗਈ। ਇਸ ਦਾ ਕਾਰਨ ਕੋਵਿਡ ਦੱਸਿਆ ਗਿਆ ਸੀ ਪਰ ਨਿਸਬਤਨ ਇਕ ਸਾਲ ਜਾਂ ਇਸ ਤੋਂ ਵੀ ਵੱਧ ਸਮੇਂ ਤੋਂ ਲੋਕ ਖੁੱਲ੍ਹੇਆਮ ਘੁੰਮ ਫਿਰ ਰਹੇ ਸਨ ਤੇ ਸਾਡੇ ਇੱਥੇ ਚੀਨ ਵਰਗਾ ਕੋਈ ਲੌਕਡਾਊਨ ਨਹੀਂ ਲਾਇਆ ਗਿਆ। ਫਿਰ ਵੀ ਅਗਲੇ ਇਕ ਸਾਲ ਤੱਕ ਸਰਵੇ ਦਾ ਕਾਰਜ ਸ਼ੁਰੂ ਨਹੀਂ ਕੀਤਾ ਗਿਆ। ਮਰਦਮਸ਼ੁਮਾਰੀ ਤੋਂ ਸਿਰਫ਼ ਆਬਾਦੀ ਦੇ ਅੰਕੜੇ ਹੀ ਨਹੀ ਮਿਲਦੇ ਸਗੋਂ ਬਹੁਤ ਸਾਰੇ ਸਮਾਜਿਕ-ਆਰਥਿਕ ਅੰਕੜੇ ਵੀ ਹਾਸਲ ਹੁੰਦੇ ਹਨ। ਇਸ ਤਰ੍ਹਾਂ ਦੇ ਮੂਲ ਡੇਟਾ ਦੀ ਅਣਹੋਂਦ ਵਿਚ ਅੰਕੜਾ ਪ੍ਰਣਾਲੀ ਤੇ ਨੀਤੀ ਵਿਸ਼ਲੇਸ਼ਣ ਨੂੰ ਹੋਇਆ ਨੁਕਸਾਨ ਦੇਖਿਆ ਜਾ ਸਕਦਾ ਹੈ।

ਉਂਝ, ਹਰ ਬਦਲਾਓ ਬੁਰਾ ਵੀ ਸਾਬਿਤ ਨਹੀਂ ਹੋਇਆ। ਸਰਕਾਰ ਵਲੋਂ ਸਮੇਂ ਸਮੇਂ ’ਤੇ ਅੰਕੜੇ ਜਾਰੀ ਕੀਤੇ ਜਾਂਦੇ ਹਨ (ਮਿਸਾਲ ਦੇ ਤੌਰ ’ਤੇ ਤਿਮਾਹੀ ਜੀਡੀਪੀ ਡੇਟਾ ਜੋ ਪਹਿਲਾਂ ਨਹੀਂ ਹੁੰਦਾ ਸੀ); ਕੁਝ ਡੇਟਾ ਸਮੂਹਾਂ ਦੇ ਤੌਰ ਤਰੀਕਿਆਂ ਵਿਚ ਸੁਧਾਰ ਦੇਖਣ ਨੂੰ ਮਿਲਿਆ ਹੈ; ਕੁਝ ਅੰਕੜੇ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਆ ਰਹੇ ਹਨ, ਮਿਸਾਲ ਦੇ ਤੌਰ ’ਤੇ ਵਪਾਰ ਅੰਕੜੇ ਜਾਂ ਟੈਕਸ ਤੇ ਵਿੱਤੀ ਡੇਟਾ ਜਿਹੇ ਕੁਝ ਕੁ ਜ਼ਿਆਦਾ ਪਾਰਦਰਸ਼ੀ ਹੋ ਗਏ ਹਨ। ਹਾਲੇ ਵੀ ਕਿਸੇ ਵੀ ਆਰਥਿਕ ਮੰਤਰਾਲੇ ਦੀ ਕਿਸੇ ਵੀ ਵੈੱਬਸਾਈਟ ’ਤੇ ਨਜ਼ਰ ਮਾਰਿਆਂ ਪਤਾ ਚੱਲ ਜਾਵੇਗਾ ਕਿ ਜ਼ਿਆਦਾਤਰ ਡੇਟਾ ਪੁਰਾਣਾ ਤੇ ਨਾਕਾਫ਼ੀ ਹੁੰਦਾ ਹੈ ਜੋ ਅਕਸਰ ਪ੍ਰੇਸ਼ਾਨਕੁਨ ਤੱਥਾਂ ਨੂੰ ਛੁਪਾਉਣ ਲਈ ਪਾਇਆ ਜਾਂਦਾ ਹੈ। ਹੋਰਨਾਂ ਬਹੁਤ ਸਾਰੀਆਂ ਚੀਜ਼ਾਂ ਦੀ ਤਰ੍ਹਾਂ ਅੰਕੜਿਆਂ ਦਾ ਵੀ ਸਿਆਸੀਕਰਨ ਹੋ ਰਿਹਾ ਹੈ।

ਡਿਜੀਟਾਈਜ਼ੇਸ਼ਨ ਨਾਲ ਬਹੁਤ ਜ਼ਿਆਦਾ ਫ਼ਰਕ ਪਿਆ ਹੈ ਅਤੇ ਇਸ ਸਦਕਾ ਅਰਥਚਾਰੇ ਦੀਆਂ ਕਈ ਸਿਆਹ ਖੰਦਕਾਂ ’ਤੇ ਚਾਨਣ ਦੀ ਰਿਸ਼ਮ ਪੈ ਰਹੀ ਹੈ। ਮਿਸਾਲ ਦੇ ਤੌਰ ’ਤੇ ਕੰਪਨੀਆਂ ਅਤੇ ਵਿਅਕਤੀਆਂ ਦੇ ਕਰਜ਼ ਰਿਕਾਰਡ ਬਾਰੇ ਜਾਣਕਾਰੀ ਇਕੱਤਰ ਕਰਨ ਵਾਲੀਆਂ ਨਵੀਆਂ ਕਰਜ਼ ਬਿਊਰੋਆਂ ਨਾਲ ਕਰਜ਼ਦਾਤਿਆਂ ਲਈ ਕਾਫ਼ੀ ਮਦਦਗਾਰ ਸਾਬਿਤ ਹੋ ਰਹੀਆਂ ਹਨ। ਇਸੇ ਤਰ੍ਹਾਂ, ਆਨਲਾਈਨ ਵਿਕਰੇਤਾ ਤੇ ਅਦਾਇਗੀ ਪ੍ਰਣਾਲੀਆਂ ਨੇ ਖਪਤਕਾਰ ਵਿਹਾਰ ਦੇ ਡੇਟਾ ਦੇ ਨਵੇਂ ਸਰੋਤ ਪੈਦਾ ਕੀਤੇ ਹਨ।

ਦੁਨੀਆ ਅੰਦਰ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਦਾ ਟੀਚਾ ਰੱਖਣ ਵਾਲਾ ਅਰਥਚਾਰਾ ਗਤੀ, ਭਰੋਸੇਯੋਗਤਾ ਅਤੇ ਸੰਪੂਰਨਤਾ ਦੇ ਪੈਮਾਨਿਆਂ ’ਤੇ ਖ਼ਰਾ ਉਤਰਨ ਵਾਲੇ ਡੇਟਾ ਤੋਂ ਬਿਨਾ ਸੁਚੱਜੇ ਢੰਗ ਨਾਲ ਵਿਉਂਤਬੰਦੀ ਜਾਂ ਕੰਮ ਨਹੀਂ ਕਰ ਸਕਦਾ। ਇਸ ਲਈ ਪ੍ਰਾਈਵੇਟ ਡੇਟਾ ਸਰੋਤਾਂ ਦਾ ਵਿਕਾਸ ਬਹੁਤ ਹੀ ਹਾਂ-ਪੱਖੀ ਘਟਨਾਕ੍ਰਮ ਹੈ। ਇਸ ਨੂੰ ਸਰਕਾਰ ਲਈ ਆਪਣੇ ਸਮੇਂ ਸਿਰ ਅਤੇ ਭਰੋਸੇਮੰਦ ਅੰਕੜੇ ਤਿਆਰ ਕਰ ਕੇ ਜਾਰੀ ਕਰਨ ਦਾ ਆਪਣਾ ਰਿਕਾਰਡ ਸੁਧਾਰ ਲਿਆਉਣ ਲਈ ਚੁਣੌਤੀ ਦਾ ਕੰਮ ਕਰਨਾ ਚਾਹੀਦਾ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਸਿਖ਼ਲਾਈ ਮਿਸ਼ਨ ਲਈ ਗਵਾਲੀਅਰ ਏਅਰ ਫੋਰਸ ਬੇਸ ਤੋਂ ਸੁਖੋਈ ਤੇ ਮਿਰਾਜ ਨੇ ਭ...

ਰਾਹੁਲ ਵੱਲੋਂ ਪੁਲਵਾਮਾ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ

ਰਾਹੁਲ ਵੱਲੋਂ ਪੁਲਵਾਮਾ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ

ਭਾਰੀ ਸੁਰੱਖਿਆ ਹੇਠ ਪ੍ਰਿਯੰਕਾ, ਮਹਿਬੂਬਾ ਅਤੇ ਇਲਤਿਜਾ ਨੇ ਕੀਤੀ ਮਾਰਚ ’...

ਅਡਾਨੀ ਗਰੁੱਪ ਦੇ ਐੱਫਪੀਓ ਨੂੰ ਨਿਵੇਸ਼ਕਾਂ ਵੱਲੋਂ ਮੱਠਾ ਹੁੰਗਾਰਾ

ਅਡਾਨੀ ਗਰੁੱਪ ਦੇ ਐੱਫਪੀਓ ਨੂੰ ਨਿਵੇਸ਼ਕਾਂ ਵੱਲੋਂ ਮੱਠਾ ਹੁੰਗਾਰਾ

* ਗਰੁੱਪ ਨੇ ਐੱਫਪੀਓ ਦੀ ਕੀਮਤ ਅਤੇ ਤਰੀਕਾਂ ’ਚ ਬਦਲਾਅ ਤੋਂ ਕੀਤਾ ਇਨਕਾਰ

ਸਿੰਜਾਈ ਘਪਲਾ: ਸਾਬਕਾ ਮੰਤਰੀ ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋਂ ਮੁੜ ਤਲਬ

ਸਿੰਜਾਈ ਘਪਲਾ: ਸਾਬਕਾ ਮੰਤਰੀ ਜਨਮੇਜਾ ਸੇਖੋਂ ਤੇ ਸ਼ਰਨਜੀਤ ਢਿੱਲੋਂ ਮੁੜ ਤਲਬ

ਵਿਜੀਲੈਂਸ ਨੇ ਤਿੰਨ ਸੇਵਾ-ਮੁਕਤ ਆਈਏਐੱਸ ਅਧਿਕਾਰੀਆਂ ਨੂੰ ਵੀ ਪੁੱਛਗਿੱਛ ...