ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼ : The Tribune India

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਬਲਬੀਰ ਸਿੰਘ ਰਾਜੇਵਾਲ

ਬਲਬੀਰ ਸਿੰਘ ਰਾਜੇਵਾਲ

ਆਜ਼ਾਦੀ ਪ੍ਰਾਪਤੀ ਦੀ ਇੱਕ ਹੋਰ ਵਰ੍ਹੇਗੰਢ ਲੰਘ ਗਈ। ਕਿਵੇਂ ਪ੍ਰਾਪਤ ਹੋਈ ਆਜ਼ਾਦੀ? ਕਿਸੇ ਨੇ ਕੀ ਖੱਟਿਆ, ਕੀ ਗੁਆਇਆ 75 ਵਰ੍ਹਿਆਂ ਵਿਚ? ਦੇਸ਼ ਵਾਸੀ ਖੁਸ਼ ਵੀ ਨੇ ਕਿ ਧੱਕੇ ਧਕਾਏ ਡੰਗ ਟਪਾਈ ਜਾਂਦੇ ਨੇ? ਇਹ ਕੁਝ ਅਹਿਮ ਪਹਿਲੂ ਹਨ ਜਿਨ੍ਹਾਂ ਵੱਲ ਰਾਜਨੇਤਾਵਾਂ ਦਾ ਧਿਆਨ ਹੀ ਨਹੀਂ, ਜਾਂ ਫਿਰ ਉਹ ਧਿਆਨ ਦੇਣਾ ਹੀ ਨਹੀਂ ਚਾਹੁੰਦੇ। ਆਮ ਆਦਮੀ ਕਿਵੇਂ ਝੱਟ ਲੰਘਾ ਰਿਹਾ ਹੈ, ਕੀ ਚਿੰਤਾ ਹੈ ਸਰਕਾਰਾਂ ਨੂੰ, ਇਸ ਪੱਖ ਨੂੰ ਘੋਖਣਾ ਜ਼ਰੂਰੀ ਹੈ।

ਆਜ਼ਾਦੀ ਦਾ ਸੰਗਰਾਮ ਵੱਡਾ ਸੀ। ਪੰਜਾਬੀ ਜੋ ਆਪਣੇ ਸੁਭਾਅ ਅਤੇ ਸੱਭਿਆਚਾਰ ਅਨੁਸਾਰ ਹਮੇਸ਼ਾ ਧਾੜਵੀਆਂ ਜਾਂ ਜਰਵਾਣਿਆਂ ਵਿਰੁੱਧ ਖੜ੍ਹਦੇ ਰਹੇ, ਆਜ਼ਾਦੀ ਦੇ ਸੰਘਰਸ਼ ਵਿਚ ਵੀ ਮੋਹਰੀ ਬਣੇ। ਫ਼ਾਂਸੀ ਚੜ੍ਹਨ ਵਾਲੇ ਘੁਲਾਟੀਆਂ ਵਿਚੋਂ 92 ਪ੍ਰਤੀਸ਼ਤ ਪੰਜਾਬੀ ਸਨ। ਕਾਲ਼ੇ ਪਾਣੀਆਂ ਵਰਗੀਆਂ ਸਜ਼ਾਵਾਂ ਕੱਟਣ ਵਾਲੇ ਵੀ 93 ਪ੍ਰਤੀਸ਼ਤ ਤੋਂ ਘੱਟ ਨਹੀਂ ਸਨ। ਅਨੇਕਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ। ਅਨੇਕਾਂ ਲੋਕਾਂ ਨੇ ਜੇਲ੍ਹਾਂ ਕੱਟੀਆਂ। ਅੰਗਰੇਜ਼ਾਂ ਦੀਆਂ ਡਾਂਗਾਂ ਖਾਧੀਆਂ। ਆਜ਼ਾਦੀ ਦਾ ਐਲਾਨ ਹੋਇਆ ਤਾਂ ਪੰਜਾਬੀਆਂ ਨੂੰ ਬਹੁਤ ਵੱਡੀ ਕੀਮਤ ਤਾਰਨੀ ਪਈ। ਚੜ੍ਹਦੇ ਤੋਂ ਲਹਿੰਦੇ ਅਤੇ ਲਹਿੰਦੇ ਤੋਂ ਚੜ੍ਹਦੇ ਪੰਜਾਬ ਵੱਲ ਤਬਦੀਲੀ ਵੇਲੇ ਹੋਏ ਘੱਲੂਘਾਰੇ ਵਿਚ ਦਸ ਲੱਖ ਪੰਜਾਬੀਆਂ ਦੀ ਜਾਨ ਗਈ। ਲੱਖਾਂ ਵੱਸਦੇ ਰਸਦੇ ਲੋਕ ਘਰ ਘਾਟ ਛੱਡ ਕੇ ਪਾਕਿਸਤਾਨੋਂ ਆਏ। ਭਾਰਤ ਆ ਕੇ ਜਾਇਦਾਦਾਂ ਨੂੰ ਕੱਟ ਲੱਗੇ। ਮੁੜ ਵਸੇਬੇ ਲਈ ਵਰ੍ਹੇ ਲੱਗ ਗਏ। ਕੋਈ ਜ਼ਿਕਰ ਵੀ ਨਹੀਂ ਕਰਦਾ। ਪੁੱਛੋ ਉਨ੍ਹਾਂ ਦਾ ਦਰਦ ਜੋ ਆਪਣਿਆਂ ਨੂੰ ਗੁਆ ਕੇ ਆਪਣੇ ਭਵਿੱਖ ਲਈ ਦਰ ਦਰ ਭਟਕਦੇ, ਜਫ਼ਰ ਜਾਲ ਕੇ, ਸਾਲਾਂ ਬੱਧੀ ਮਿਹਨਤ ਕਰਕੇ ਪੈਰਾਂ ਸਿਰ ਹੋਏ। ਕਿਸੇ ਆਜ਼ਾਦੀ ਦਿਹਾੜੇ ਕਿਸੇ ਵੀ ਰਾਜਸੀ ਆਗੂ ਨੇ ਉਨ੍ਹਾਂ ਦਸ ਲੱਖ ਜਾਨਾਂ ਗੁਆ ਚੁੱਕੇ ਲੋਕਾਂ ਜਾਂ ਪਾਕਿਸਤਾਨ ਤੋਂ ਉਜੜ ਕੇ ਆਏ ਪੰਜਾਬੀਆਂ ਦਾ ਕਦੀ ਜ਼ਿਕਰ ਤੱਕ ਨਹੀਂ ਕੀਤਾ। ਪੰਜਾਬੀਆਂ ਨੇ ਆਜ਼ਾਦੀ ਦੀ ਬਹੁਤ ਵੱਡੀ ਕੀਮਤ ਤਾਰੀ ਹੈ। ਅਸਲ ਵਿਚ ਇਹ ਮੁਲਕ ਦੀ ਨਹੀਂ, ਪੰਜਾਬ ਦੀ ਵੰਡ ਸੀ ਜਾਂ ਫਿਰ ਬੰਗਾਲ ਦੀ। ਜੋ ਸੇਕ ਪੰਜਾਬ ਅਤੇ ਬੰਗਾਲ ਨੂੰ ਲੱਗਾ, ਕਿਸੇ ਨੂੰ ਨਹੀਂ ਲੱਗਾ। ਇਸ ਦੇ ਬਾਵਜੂਦ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਜੋ ਅੱਜ ਵੀ ਜਾਰੀ ਹੈ।

ਪੰਜਾਬ ਪੈਰਾਂ ਸਿਰ ਹੋਇਆ ਹੀ ਸੀ ਕਿ ਦੇਸ਼ ਨੂੰ ਅੰਨ ਸੰਕਟ ਨੇ ਘੇਰ ਲਿਆ। ਹਰੇ ਇਨਕਲਾਬ ਨੂੰ ਜਿਸ ਸ਼ਿੱਦਤ ਨਾਲ ਸਫ਼ਲ ਕਰਕੇ ਪੰਜਾਬੀਆਂ ਨੇ ਦੇਸ਼ ਨੂੰ ਅੰਨ ਸੰਕਟ ਵਿਚੋਂ ਬਾਹਰ ਕੱਢ ਕੇ ਵਾਧੂ ਅੰਨ ਵਾਲਾ ਮੁਲਕ ਬਣਾਇਆ, ਉਸ ਦਾ ਵੀ ਕਿਸੇ ਨੇ ਮੁੱਲ ਨਹੀਂ ਪਾਇਆ। ਆਪਣਾ ਪਾਣੀ ਮੁਕਾ ਲਿਆ। ਧਰਤੀ ਦੀ ਉਪਜਾਊ ਸ਼ਕਤੀ ਨੂੰ ਖ਼ੋਰਾ ਲਾ ਲਿਆ। ਖੇਤੀ ਦਿੱਲੀ ਵਾਲਿਆਂ ਘਾਟੇਵੰਦੀ ਕਰ ਦਿੱਤੀ। ਖ਼ੁਦ ਕਰਜ਼ਈ ਹੋ ਕੇ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ, ਦਿੱਲੀ ਵਾਲਿਆਂ ਨੂੰ ਕੋਈ ਦਰਦ ਨਹੀਂ। ਦੇਸ਼ ਉੱਤੇ ਚੀਨ ਅਤੇ ਪਾਕਿਸਤਾਨ ਦੀਆਂ ਜੰਗਾਂ ਦੀ ਆਫ਼ਤ ਪੈ ਗਈ। ਪੰਜਾਬੀਆਂ ਨੇ 1962, 1965, 1967 ਅਤੇ 1971 ਦੀਆਂ ਜੰਗਾਂ ਹਿੱਕ ਡਾਹ ਕੇ ਲੜੀਆਂ। ਉਲਟਾ ਦਿੱਲੀ ਵਾਲਿਆਂ ਨੇ ਫ਼ੌਜ ਵਿਚ ਭਰਤੀ ਲਈ ਪੰਜਾਬੀਆਂ ਦਾ ਕੋਟਾ ਹੀ ਘਟਾ ਦਿੱਤਾ।

ਅੱਜ ਮਹਿੰਗਾਈ, ਬੇਰੁਜ਼ਗਾਰੀ ਅਤੇ ਗ਼ਰੀਬੀ ਨਾਲ ਆਮ ਆਦਮੀ ਦਾ ਕਚੂਮਰ ਨਿਕਲਿਆ ਪਿਆ ਹੈ। ਅਮੀਰ ਹੋਰ ਅਮੀਰ ਹੋ ਰਿਹਾ ਹੈ, ਗ਼ਰੀਬ ਹੋਰ ਗ਼ਰੀਬ। ਸਰਕਾਰੀ ਖਜ਼ਾਨਾ ਕੇਵਲ ਕੁਝ ਵੱਡੇ ਘਰਾਣਿਆਂ ਲਈ ਹੀ ਖੁੱਲ੍ਹਦਾ ਹੈ। ਕਾਰਪੋਰੇਟ ਘਰਾਣਿਆਂ ਨੂੰ ਹਾਲ ਹੀ ਵਿਚ ਤਿੰਨ ਤੋਂ ਚਾਰ ਲੱਖ ਕਰੋੜ ਦੀਆਂ ਵਿਆਜ ਵਿਚ ਛੋਟਾਂ ਦਿੱਤੀਆਂ ਗਈਆਂ ਹਨ। ਆਮ ਆਦਮੀ ਨੇ ਦਸ ਹਜ਼ਾਰ ਰੁਪਿਆ ਕਰਜ਼ਾ ਮੋੜਨਾ ਹੋਵੇ, ਬੈਂਕਾਂ ਵਾਲੇ ਜਾਨ ਖਾ ਜਾਂਦੇ ਨੇ। ਸਰਕਾਰ ਕਾਰਪੋਰੇਟ ਘਰਾਣੇ ਜਦੋਂ ਕਰਜ਼ਾ ਨਹੀਂ ਮੋੜਦੇ ਤਾਂ ਉਸ ਕਰਜ਼ੇ ਨੂੰ ਵੱਟੇ-ਖਾਤੇ ਪਾ ਕੇ ਹਰ ਸਾਲ ਲੱਖਾਂ ਕਰੋੜਾਂ ਮੁਆਫ਼ ਕਰ ਦਿੰਦੀ ਹੈ। ਰਾਜਸੀ ਰਾਜ ਭਾਗ ਵਾਲਿਆਂ ਦੇ ਚਹੇਤੇ, ਹਰ ਕੋਈ ਬੈਂਕਾਂ ਤੋਂ ਹਜ਼ਾਰਾਂ ਕਰੋੜ ਲੈ ਕੇ ਭੱਜ ਗਿਆ, ਕੋਈ ਕਾਰਵਾਈ ਨਹੀਂ।

ਰਾਜਨੀਤੀ ਵਪਾਰ ਬਣ ਗਈ ਹੈ। ਰਾਜਨੇਤਾ ਚੋਣਾਂ ਵਿਚ ਕਰੋੜਾਂ ਰੁਪਏ ਖਰਚ ਕੇ, ਜਿੱਤਣ ਤੋਂ ਬਾਅਦ ਸਰਕਾਰੀ ਸਾਧਨਾਂ ਦੀ ਅੰਨ੍ਹੀ ਲੁੱਟ ਕਰਦੇ ਹਨ। ਜਾਂਚ ਦੇ ਨਾਂ ਉੱਤੇ ਲੋਕਾਂ ਨੂੰ ਗੁਮਰਾਹ ਕਰਦੇ ਹਨ। ਫ਼ਜ਼ੂਲ ਮੁੱਦਿਆਂ ਉੱਤੇ ਲੋਕਾਂ ਨੂੰ ਭਟਕਾਉਂਦੇ ਹਨ। ਝੂਠ ਫਰੇਬ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਰਿਝਾਉਂਦੇ ਹਨ। ਆਜ਼ਾਦੀ ਦੇ 75ਵੇਂ ਵਰ੍ਹੇ ਕੀ ਹੋਇਆ? ਧਰਮ ਅਤੇ ਜਾਤਪਾਤ ਦੀ ਰਾਜਨੀਤੀ? ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਰਾਜਨੀਤੀ, ਹਿੰਦੂ ਮੁਸਲਿਮ ਦੀ ਰਾਜਨੀਤੀ, ਹਿੰਦੂ ਸਿੱਖ ਦੀ ਰਾਜਨੀਤੀ। ਕੋਈ ਵੀ ਧਰਮ ਲੋਕਾਂ ਵਿਚ ਨਫ਼ਰਤ ਅਤੇ ਵੰਡੀਆਂ ਪਾਉਣ ਦੀ ਆਗਿਆ ਨਹੀਂ ਦਿੰਦਾ ਪਰ ਰਾਜਨੇਤਾਵਾਂ ਨੇ ਲੋਕਾਂ ਨੂੰ ਲੜਾਉਣ ਨੂੰ ਧਰਮ ਆਧਾਰਿਤ ਜਥੇਬੰਦੀਆਂ ਖੜ੍ਹੀਆਂ ਕਰ ਲਈਆਂ।

ਆਮ ਸ਼ਹਿਰੀ ਨੂੰ ਝੱਟ ਲੰਘਾਉਣ ਦਾ ਫ਼ਿਕਰ ਪਿਆ ਹੈ, ਡੀਜ਼ਲ 60 ਰੁਪਏ ਤੋਂ 90 ਰੁਪਏ ਲੀਟਰ ਹੋ ਗਿਆ, ਰਸੋਈ ਗੈਸ ਦਾ ਸਿਲੰਡਰ 400 ਰੁਪਏ ਤੋਂ ਵਧ ਕੇ 1100 ਰੁਪਏ, ਖਾਦਾਂ 1900 ਰੁਪਏ ਪ੍ਰਤੀ ਥੈਲਾ, ਦਾਲਾਂ 120 ਤੋਂ 180 ਰੁਪਏ ਕਿਲੋ। ਇਸ ਸੂਰਤ ਵਿਚ ਆਜ਼ਾਦੀ ਦਿਹਾੜਾ ਮਨਾਉਣਾ ਕਿਸ ਨੂੰ ਸੁੱਝਦਾ ਹੈ। ਕੋਈ ਬਿਮਾਰ ਹੋ ਜਾਵੇ, ਸਰਕਾਰੀ ਹਸਪਤਾਲਾਂ ਵਿਚ ਇਲਾਜ ਨਹੀਂ। ਪ੍ਰਾਈਵੇਟ ਹਸਪਤਾਲ ਵਿਚ ਇਲਾਜ ਕਰਵਾਉਣ ਦੀ ਸਮਰੱਥਾ ਨਹੀਂ। ਸਰਕਾਰੀ ਸਕੂਲਾਂ ਵਿਚ ਪੜ੍ਹਾਈ ਨਹੀਂ। ਪ੍ਰਾਈਵੇਟ ਵਿੱਦਿਆ ਮਹਿੰਗੀ ਹੈ। ਕਾਲਜਾਂ ਵਿਚ ਗਰੀਬ ਦੀ ਸਕਾਲਰਸ਼ਿੱਪ ਸਕੀਮ ਰਾਜਨੀਤੀ ਦੀ ਬਹਿਸ ਦਾ ਕੱਚਾ ਮਾਲ ਹੈ। ਜੇ ਬੱਚਾ ਪੜ੍ਹ ਲਿਖ ਜਾਏ ਤਾਂ ਰੁਜ਼ਗਾਰ ਨਹੀਂ। ਬੱਚਿਆਂ ਨੂੰ ਆਪਣਾ ਭਵਿੱਖ ਸੁਰੱਖਿਅਤ ਨਜ਼ਰ ਨਹੀਂ ਆਉਂਦਾ। ਮਾਪਿਆਂ ਦੀਆਂ ਜਾਇਦਾਦਾਂ ਵੇਚ ਕੇ, ਆਈਲੈਟਸ ਕਰਕੇ ਵਿਦੇਸ਼ ਜਾ ਰਹੇ ਹਨ। ਕਾਨੂੰਨ ਵਿਵਸਥਾ ਖੰਭ ਲਾ ਕੇ ਉੱਡ ਗਈ। ਗੈਂਗਸਟਰ ਖੇਡ ਰਹੇ ਹਨ। ਫਿਰੌਤੀਆਂ, ਲੁੱਟਾਂ ਖੋਹਾਂ ਸਾਹ ਨਹੀਂ ਲੈਣ ਦਿੰਦੀਆਂ। 80 ਕਰੋੜ ਲੋਕ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਰੋਟੀ ਲਈ ਮੁਥਾਜ ਹਨ।

ਇਹ ਸਵਾਲ ਪੁੱਛਣੇ ਸੁਭਾਵਿਕ ਹਨ ਕਿ ਲੋਕਾਂ ਦੇ ਜਿਊਣ ਦੇ ਮੁੱਦੇ ਥਾਲੀ ਵਜਾਉਣ ਅਤੇ ਝੰਡੇ ਲਹਿਰਾਉਣ ਵਿਚ ਗੁਆਚ ਜਾਣਗੇ? ਲੋਕਾਂ ਦੇ ਮੁੱਦਿਆਂ ਤੋਂ ਰਾਜਨੇਤਾਵਾਂ ਨੇ ਮੂੰਹ ਮੋੜ ਲਿਆ ਹੈ। ਸਾਡੀ ਜਵਾਨੀ ਵੀ ਗੁਮਰਾਹ ਹੋ ਗਈ ਹੈ। ਸਰਕਾਰਾਂ ਚਾਹੁੰਦੀਆਂ ਹਨ, ਲੋਕੀਂ ਭਟਕਦੇ ਰਹਿਣ। ਜਵਾਨੀ ਨਸ਼ੇ ਵਿਚ ਡੁੱਬ ਕੇ ਮਰ ਜਾਵੇ।

ਦੇਸ਼ ਭਾਰਤ ਵਾਸੀਆਂ ਦਾ ਹੈ, ਕੇਵਲ ਝੂਠੇ ਰਾਜਨੇਤਾਵਾਂ ਦਾ ਨਹੀਂ। ਹੁਣ ਕੁਝ ਸਾਕਾਰਾਤਮਕ ਕਰਨ ਦਾ ਅਹਿਦ ਜ਼ਰੂਰੀ ਹੈ। ਨੇਤਾਵਾਂ ਦੀਆਂ ਚੁਸਤੀਆਂ ਨੂੰ ਸਮਝੀਏ। ਸਿਆਸੀ ਆਜ਼ਾਦੀ ਦੇ ਨਾਲ ਨਾਲ ਸਮਾਜਿਕ ਤੇ ਆਰਥਿਕ ਆਜ਼ਾਦੀ ਦੀ ਵੀ ਲੋੜ ਹੈ। ਇਨ੍ਹਾਂ ਲਈ ਸੰਘਰਸ਼ ਕਰਨਾ ਵੇਲੇ ਦੀ ਜ਼ਰੂਰਤ ਹੈ।
ਸੰਪਰਕ: 98142-28005

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਮੁੱਖ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਕਾਂਗਰਸ ਤੇ ਭਾਜਪਾ ਰਹੀਆਂ ਗ਼ੈਰਹਾਜ਼ਰ; 93 ਵਿਧਾਇਕਾਂ ਨੇ ਮਤੇ ਹੱਕ ਵਿੱਚ...

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਕੈਬਨਿਟ ਮੰਤਰੀ ਨਿੱਜਰ ਨੇ ਦਿੱਤੀ ਜਾਣਕਾਰੀ; ਮੀਂਹ ਜਾਂ ਵਾਇਰਸ ਕਾਰਨ ਫਸਲ...

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਫ਼ਿਲਮ ਅਮਲੇ ਨੇ ਜੋੜੇ ਪਹਿਨ ਕੇ ਗੁਰਦੁਆਰਾ ਕੰਪਲੈਕਸ ’ਚ ਸ਼ੂਟਿੰਗ ਕੀਤੀ; ...

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਕੀ...

ਹਰਿਆਣਾ ਦੇ ਆਦਮਪੁਰ ਹਲਕੇ ਸਣੇ 6 ਸੂਬਿਆਂ ਦੀ 7 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ; 3 ਨਵੰਬਰ ਨੂੰ ਪੈਣਗੀਆਂ ਵੋਟਾਂ

ਹਰਿਆਣਾ ਦੇ ਆਦਮਪੁਰ ਹਲਕੇ ਸਣੇ 6 ਸੂਬਿਆਂ ਦੀ 7 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਦਾ ਐਲਾਨ; 3 ਨਵੰਬਰ ਨੂੰ ਪੈਣਗੀਆਂ ਵੋਟਾਂ

ਨਾਮਜ਼ਦਗੀਆਂ 7 ਅਕਤੂਬਰ ਤੋਂ ਹੋਣਗੀਆਂ ਸ਼ੁਰੂ; 6 ਨਵੰਬਰ ਨੂੰ ਆਉਣਗੇ ਨਤੀਜ...

ਸ਼ਹਿਰ

View All