ਆਰਥਿਕ ਝਰੋਖਾ

ਟੈਕਸ ਜੰਨਤਾਂ ਬਣੀਆਂ ਦੌਲਤ ਦੀਆਂ ਸਿਆਹ ਖੰਦਕਾਂ

ਟੈਕਸ ਜੰਨਤਾਂ ਬਣੀਆਂ ਦੌਲਤ ਦੀਆਂ ਸਿਆਹ ਖੰਦਕਾਂ

ਟੀਐੱਨ ਨੈਨਾਨ

ਟੀਐੱਨ ਨੈਨਾਨ

ਫਿਲਮ ‘ਵਾਲ ਸਟਰੀਟ’ ਦੇ ਇਕ ਦ੍ਰਿਸ਼ ਵਿਚ ਹਾਲ ਹੌਲਬਰੁੱਕ, ਚਾਰਲੀ ਸ਼ੀਨ ਨੂੰ ਕਹਿੰਦਾ ਹੈ: ‘‘ਬੱਲਿਆ, ਪੈਸੇ ਦੀ ਮੂਲ ਗੱਲ ਇਹ ਹੈ ਕਿ ਇਸ ਨਾਲ ਤੁਸੀਂ ਉਹ ਕੰਮ ਕਰ ਜਾਂਦੇ ਹੋ ਜੋ ਆਮ ਤੌਰ ‘ਤੇ ਤੁਸੀਂ ਕਰਨਾ ਨਹੀਂ ਚਾਹੁੰਦੇ।’’ ਇਹ ਫਿਲਮ ਲਾਲਚ ਅਤੇ ਦੌਲਤ ਬਾਰੇ ਕੋਈ ਇਖ਼ਲਾਕੀ ਕਸੌਟੀ ਸਿੱਧ ਹੋਣ ਦੀ ਬਜਾਇ ਅਣਜਾਣ ਮਤੇ ਵਿਚ ਹਕੀਕੀ ਵਾਲ ਸਟਰੀਟ (ਅਮਰੀਕੀ ਸ਼ੇਅਰ ਬਾਜ਼ਾਰ) ਵਿਚ ਭਰਤੀ ਦਾ ਇਸ਼ਤਿਹਾਰ ਬਣ ਗਈ ਸੀ। ਹੁਣ ਜਦੋਂ ਪੱਤਰਕਾਰਾਂ ਦੇ ਇਕ ਕੌਮਾਂਤਰੀ ਸਮੂਹ ਨੇ ਟੈਕਸ ਜੰਨਤਾਂ ਵਿਚ ਛੁਪਾਏ ਗਏ ਧਨ ਬਾਰੇ ‘ਪੰਡੋਰਾ’ ਸੂਚੀ ਜਾਰੀ ਕਰ ਦਿੱਤੀ ਹੈ ਤਾਂ ਅੱਜ ਸਭ ਪਾਸਿਓਂ ਜਵਾਬਦੇਹੀ ਤੈਅ ਕਰਨ ਦੀ ਮੰਗ ਉੱਠ ਰਹੀ ਹੈ ਪਰ ਇਵਜ਼ ਵਿਚ ਸਾਨੂੰ ਦੰਭ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੋ ਰਿਹਾ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਂਗਰਸ ਨੂੰ ਮੁਖ਼ਾਤਬ ਹੁੰਦਿਆਂ ਸਵਿਟਜ਼ਰਲੈਂਡ, ਕੇਯਮਨ ਆਈਲੈਂਡਜ਼ ਅਤੇ ਹੋਰਨਾਂ ਦੇਸ਼ਾਂ ਨੂੰ ਟੈਕਸ ਜੰਨਤਾਂ (ਕੁਝ ਅਜਿਹੇ ਮੁਲਕ ਜਾਂ ਖ਼ੁਦਮੁਖ਼ਤਾਰ ਖਿੱਤੇ ਜਿੱਥੇ ਕਮਾਈ ਜਾਂ ਦੌਲਤ ‘ਤੇ ਮਾਮੂਲੀ ਟੈਕਸ ਅਦਾ ਕਰਨਾ ਪੈਂਦਾ ਹੈ ਤੇ ਅਕਸਰ ਕੰਪਨੀਆਂ ਤੇ ਧਨਾਢ ਬੰਦੇ ਆਪਣਾ ਦੋ ਨੰਬਰ ਦਾ/ ਕਾਲਾ ਪੈਸਾ ਉੱਥੇ ਜਮ੍ਹਾਂ ਕਰਦੇ/ਛੁਪਾਂਦੇ ਹਨ) ਬੰਦ ਕਰਨ ਦਾ ਹੋਕਾ ਦਿੱਤਾ ਹੈ। ਉਂਝ, ਉਹ ਇਹ ਭੁੱਲ ਗਏ ਕਿ ਅਮਰੀਕਾ ਦੇ ਹੀ ਡੈਲਾਵੇਅਰ ਅਤੇ ਸਾਊਥ ਡਕੋਟਾ ਜਿਹੇ ਗੁਪਤ ਤੇ ਟੈਕਸ ਪੱਖੀ ਸੂਬੇ ਨਵੇਂ ਸਵਿਟਜ਼ਰਲੈਂਡ ਬਣ ਚੁੱਕੇ ਹਨ ਅਤੇ ਜਦਕਿ ਅਸਲ ਸਵਿਟਜ਼ਰਲੈਂਡ ਨੇ ਆਪਣੀਆਂ ਬੈਂਕਾਂ ‘ਚ ਰਿਸ਼ਵਤਖੋਰੀ ਤੋਂ ਕਮਾਏ ਧਨ ਬਾਰੇ ਪਰਦਾਪੋਸ਼ੀ ਦੀ ਰਵਾਇਤ ਬੰਦ ਕਰ ਦਿੱਤੀ ਹੈ। ਦਰਅਸਲ, ਅਮਰੀਕਾ ਨੇ ਹੋਰਨਾਂ ਮੁਲਕਾਂ ਤੋਂ ਅਮਰੀਕੀ ਨਾਗਰਿਕਾਂ ਦੇ ਵਿੱਤੀ ਅਸਾਸਿਆਂ ਦੀਆਂ ਜਾਣਕਾਰੀਆਂ ਲੈਣ ਵਾਸਤੇ ‘ਵਿਦੇਸ਼ੀ ਟੈਕਸ ਅਮਲਦਾਰੀ ਕਾਨੂੰਨ’ ਦਾ ਇਸਤੇਮਾਲ ਕੀਤਾ ਸੀ ਪਰ ਵਾਸ਼ਿੰਗਟਨ ਨੇ ਬਦਲੇ ਵਿਚ ਆਪਣੇ ਮੁਲਕ ਬਾਰੇ ਰਿਪੋਰਟ ਦੇਣ ਤੋਂ ਪਾਸਾ ਵੱਟ ਰੱਖਿਆ ਹੈ।

ਬਰਤਾਨੀਆ ਦੇ ਸਮੁੰਦਰ ਪਾਰਲੇ ਤੇ ਸ਼ਾਹੀ ਤਖ਼ਤ ਨਾਲ ਜੁੜੇ ਬਰਮੂਡਾ ਅਤੇ ਬ੍ਰਿਟਿਸ਼ ਵਰਜਿਨ ਆਈਲੈਂਡ ਜਿਹੇ ਖੇਤਰ ਸਭ ਤੋਂ ਵੱਡੀਆਂ ਟੈਕਸ ਜੰਨਤਾਂ ਵਿਚ ਸ਼ੁਮਾਰ ਹਨ ਜਿਸ ਦੇ ਸਿੱਟੇ ਵਜੋਂ ਟੈਕਸ ਘਾਟੇ ਦਾ ਸਭ ਤੋਂ ਵੱਧ ਖਮਿਆਜ਼ਾ ਵੀ ਬਰਤਾਨੀਆ ਨੂੰ ਭੁਗਤਣਾ ਪੈਂਦਾ ਹੈ। ਹਾਲਾਂਕਿ ‘ਪੰਡੋਰਾ’ ਸੂਚੀ ਨੂੰ ਲੈ ਕੇ ਕਨਜ਼ਰਵੇਟਿਵ ਤੇ ਲੇਬਰ ਸਿਆਸਤਦਾਨਾਂ ਵਲੋਂ ਇਕ ਦੂਜੇ ‘ਤੇ ਗੋਲ਼ੇ ਦਾਗੇ ਜਾ ਰਹੇ ਹਨ ਪਰ ਟੈਕਸ ਜੰਨਤਾਂ ਨਾਲ ਸਿੱਝਣ ਲਈ ਨਵਾਂ ਕਾਨੂੰਨ ਅਜੇ ਤਾਈਂ ਅੱਧ ਵਿਚਾਲੇ ਹੈ। ਇਸੇ ਦੌਰਾਨ ਇਹ ਖ਼ਬਰ ਆ ਗਈ ਕਿ ਬਰਤਾਨੀਆ ਤੇ ਫਰਾਂਸ ਵਿਚਕਾਰ ਊਰਜਾ ਸੰਪਰਕ ਕਾਇਮ ਕਰਨ ਦੀ ਪ੍ਰਵਾਨਗੀ ਲਈ ਭੱਜ ਦੌੜ ਕਰ ਰਹੇ ਇਕ ਰੂਸੀ ਕਾਰੋਬਾਰੀ ਨੇ ਕਨਜ਼ਰਵੇਟਿਵ ਪਾਰਟੀ ਦੇ ਹਰ ਦਸਵੇਂ ਸੰਸਦ ਮੈਂਬਰ ਨੂੰ ਪੈਸੇ ਚੜ੍ਹਾਏ ਹਨ।

ਇਸ ਮਾਮਲੇ ‘ਚ ਉਹ ਭਾਰਤ ਤੋਂ ਕੁਝ ਸਬਕ ਲੈ ਸਕਦੇ ਹਨ: ਇਸ ਨੇ ਮੌਰੀਸ਼ਸ ਟੈਕਸ ਖੱਡ ਬੰਦ ਕਰਵਾ ਕੇ ਸਿਆਸੀ ਪਾਰਟੀਆਂ ਲਈ ਗ਼ੈਰਕਾਨੂੰਨੀ ਵਿਦੇਸ਼ੀ ਚੰਦਿਆਂ ਨੂੰ ਕਾਨੂੰਨੀ ਜਾਮਾ ਪਹਿਨਾਉਣ ਦਾ ਐਲਾਨ ਕਰ ਦਿੱਤਾ। ਚੁਣਾਵੀ ਬੌਂਡਾਂ ਦੀ ਸਕੀਮ ਤਹਿਤ ਪਾਰਟੀਆਂ ਨੂੰ ਮਿਲਣ ਵਾਲੇ ਚੰਦਿਆਂ ਦਾ ਕਿਸੇ ਕਿਸਮ ਦਾ ਖੁਲਾਸਾ ਕਰਨ ਦੀ ਕੋਈ ਪਾਬੰਦੀ ਨਹੀਂ ਹੈ ਤੇ ਨਾ ਹੀ ਸਿਆਸੀ ਪਾਰਟੀਆਂ ‘ਤੇ ਚੋਣਾਂ ਵਿਚ ਖਰਚੇ ਜਾਣ ਵਾਲੇ ਧਨ ਬਾਰੇ ਕੋਈ ਰੋਕ ਟੋਕ ਹੈ।

ਲੋਕ ਵੱਖ-ਵੱਖ ਕਾਰਨਾਂ ਕਰ ਕੇ ਟੈਕਸ ਜੰਨਤਾਂ ਵਿਚ ਪੈਸਾ ਜਮ੍ਹਾਂ ਕਰਾਉਂਦੇ ਹਨ। ਇਸ ਲਈ ਨਿੱਜਤਾ, ਅਪਰਾਧ, ਟੈਕਸ ਚੋਰੀ ਜਾਂ ਬਚਾਓ, ਟਰੱਸਟ ਦੇ ਜ਼ਰੀਏ ਜ਼ਮੀਨਾਂ ਦੀ ਖਰੀਦੋ-ਫਰੋਖ਼ਤ ਅਤੇ ਕਈ ਨਿਰੰਕੁਸ਼ ਮੁਲਕਾਂ ਵਿਚ ਸੱਤਾ ਤਬਦੀਲੀ ਦੀ ਸੂਰਤ ਵਿਚ ਹਿਫ਼ਾਜ਼ਤੀ ਉਪਰਾਲੇ ਦੀ ਵਜ੍ਹਾ ਜਿਹੇ ਕਾਰਨ ਗਿਣਾਏ ਜਾਂਦੇ ਹਨ। ਇਨ੍ਹਾਂ ‘ਚੋਂ ਕੁਝ ਲੈਣ ਦੇਣ ਭਾਵੇਂ ਅਨੈਤਿਕ ਹੋ ਸਕਦੇ ਹਨ, ਪਰ ਹੁੰਦੇ ਇਹ ਕਾਨੂੰਨੀ ਹਨ। ਟੈਕਸ ਜੰਨਤਾਂ ਵਿਚ ਛੁਪੀਆਂ ਕੰਪਨੀਆਂ ਜਾਂ ਆਇਰਲੈਂਡ ਜਿਹੇ ਬਹੁਤ ਹੀ ਘੱਟ ਟੈਕਸ ਵਾਲੀਆਂ ਇਕਾਈਆਂ ਨੂੰ ਵੀ ਹੁਣ ਘੱਟੋ-ਘੱਟ 15 ਫ਼ੀਸਦ ਮੁਨਾਫ਼ਾ ਟੈਕਸ (ਹਾਲਾਂਕਿ ਮੂਲ ਰੂਪ ‘ਚ ਇਹ 21 ਫ਼ੀਸਦ ਰੱਖਣ ਦੀ ਤਜਵੀਜ਼ ਸੀ) ਅਦਾ ਕਰਨ ਦੀ ਕੌਮਾਂਤਰੀ ਚਾਰਾਜੋਈ ਦਾ ਪਾਲਣ ਕਰਨਾ ਪਵੇਗਾ।

‘ਪੰਡੋਰਾ’ ਸੂਚੀ ਵਿਚ ਸ਼ਾਮਲ ਭਾਰਤੀਆਂ ਦਾ ਕੀ ਬਣ ਰਿਹਾ ਹੈ। ਇਨ੍ਹਾਂ ‘ਚੋਂ ਬਹੁਤੇ ਨਿਸਬਤਨ ਛੋਟੀਆਂ ਕਾਰੋਬਾਰੀਆਂ ਮੱਛੀਆਂ ਹਨ ਤੇ ਕੁਝ ਲੱਖ ਡਾਲਰਾਂ ਦੇ ਲੈਣ ਦੇਣ ਦਾ ਪਤਾ ਚੱਲਿਆ ਹੈ ਜਦਕਿ ਵੱਡੇ ਮਗਰਮੱਛਾਂ ਬਾਰੇ ਅਜੇ ਤਾਈਂ ਖੁਲਾਸਾ ਨਹੀਂ ਕੀਤਾ ਗਿਆ। ਕੁਝ ਕੁ ਨੇ ਇਹ ਵੀ ਆਖਿਆ ਕਿ ਉਨ੍ਹਾਂ ਟੈਕਸ ਤੇ ਵਿੱਤ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਹੋਇਆ ਸੀ। ਇਨ੍ਹਾਂ ‘ਚੋਂ ਬਹੁਤੇ ਪਰਵਾਸੀ ਭਾਰਤੀ ਹਨ ਅਤੇ ਉਨ੍ਹਾਂ ਕਿਸੇ ਭਾਰਤੀ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ। ਕੁਝ ਅਜਿਹੇ ਉੱਘੇ ਕਾਰੋਬਾਰੀ ਵੀ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਦੀਵਾਲੀਆ ਐਲਾਨਿਆ ਹੋਇਆ ਹੈ ਜਦਕਿ ਟੈਕਸ ਜੰਨਤਾਂ ਵਿਚ ਉਨ੍ਹਾਂ ਨੇ ਭਾਰੀ ਅਸਾਸੇ ਬਣਾ ਰੱਖੇ ਹਨ। ਸ਼ਾਇਦ ਵੱਡੀ ਗੱਲ ਇਹ ਹੈ ਕਿ ਬਹੁਤ ਸਾਰੇ ਨਵੇਂ ਬਣੇ ਦੌਲਤਮੰਦ ਭਾਰਤੀਆਂ ਨੇ ਹਾਲੀਆ ਸਾਲਾਂ ਦੌਰਾਨ ਪਰਵਾਸੀ ਭਾਰਤੀਆਂ ਦਾ ਦਰਜਾ ਹਾਸਲ ਕੀਤਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਨ੍ਹਾਂ ‘ਚੋਂ ਕੁਝ ਪਰਵਾਸੀ ਭਾਰਤੀ ਆਪਣਾ ਧਨ ਦੁਬਈ ਜਿਹੀਆਂ ਟੈਕਸ ਜੰਨਤਾਂ ਵਿਚ ਲੈ ਗਏ ਹਨ।

ਜੇ ਕੋਈ ਇਖ਼ਲਾਕ ਤੋਂ ਮੂੰਹ ਮੋੜ ਲਵੇ ਤਾਂ ਕੀ ਕਿਸੇ ਵਿਆਪਕ ਆਰਥਿਕ ਸੰਦਰਭ ਵਿਚ ਇਸ ਦੀ ਕੋਈ ਅਹਿਮੀਅਤ ਹੁੰਦੀ ਹੈ? ਅੰਦਾਜ਼ਾ ਲਾਇਆ ਜਾਂਦਾ ਹੈ ਕਿ ਟੈਕਸ ਜੰਨਤਾਂ ਵਿਚ 5.6 ਟ੍ਰਿਲੀਅਨ ਡਾਲਰ (ਲਗਭਗ 415 ਲੱਖ ਕਰੋੜ ਰੁਪਏ) ਤੋਂ ਲੈ ਕੇ 32 ਟ੍ਰਿਲੀਅਨ ਡਾਲਰ ਤੱਕ ਜਮ੍ਹਾਂ ਹਨ। ਕੁਝ ਸਾਲ ਪਹਿਲਾਂ ਕੌਮਾਂਤਰੀ ਮਾਲੀ ਫ਼ੰਡ (ਆਈਐਮਐਫ) ਦੇ ਇਕ ਪੇਪਰ ਵਿਚ ਹਵਾਲਾ ਦਿੱਤਾ ਗਿਆ ਸੀ ਕਿ ਟੈਕਸ ਜੰਨਤਾਂ ‘ਚ ਜਮ੍ਹਾਂ ਧਨ ਕਰ ਕੇ ਟੈਕਸ ਦੇ ਰੂਪ ਵਿਚ 500-700 ਅਰਬ ਡਾਲਰ ਦਾ ਨੁਕਸਾਨ ਹੁੰਦਾ ਹੈ। ਇਹ ਵੱਡੀ ਰਕਮ ਹੈ ਪਰ ਤਾਂ ਵੀ ਦੁਨੀਆਂ ਦੀ ਕੁੱਲ ਘਰੇਲੂ ਪੈਦਾਵਾਰ (ਜੀਡੀਪੀ) ਦਾ ਮਸਾਂ ਇਕ ਫ਼ੀਸਦ ਬਣਦੀ ਹੈ। ਨਾਲ ਹੀ ਜੇ ਬਰਤਾਨੀਆ ਤੇ ਅਮਰੀਕਾ ਆਪੋ-ਆਪਣੀਆਂ ਚੋਰ ਮੋਰੀਆਂ ਬੰਦ ਕਰ ਦੇਣ ਤਾਂ ਇਸ ਵਿਚ ਹੋਰ ਕਮੀ ਆ ਜਾਵੇਗੀ। ਪਰ ਇਹ ਅਮੀਰਾਂ ਦੀ ਖੇਡ ਹੈ ਅਤੇ ਆਮ ਕਰ ਕੇ ਅਮੀਰ ਮੁਲਕਾਂ ਤੇ ਸਰਕਾਰਾਂ ਵਲੋਂ ਹੀ ਇਹ ਖੇਡੀ ਜਾਂਦੀ ਹੈ। ਫਿਲਮ ‘ਕੈਬਰੇ’ ਦੇ ਇਕ ਦ੍ਰਿਸ਼ ਵਿਚ ਲਿਜ਼ ਮਿਨੈਲੀ ਅਤੇ ਜੋਇਲ ਗ੍ਰੇਅ ਇਕ ਗੀਤ ਗਾਉਂਦੀਆਂ ਨਜ਼ਰ ਆਉਂਦੀਆਂ ਹਨ: :“Money makes the world go round...that clinking, clanking sound.” (ਪੈਸੇ ਨਾਲ ਚਲਦਾ ਹੈ ਸੰਸਾਰ... ਚਹੁੰ ਪਾਸੇ ਪੈਂਦੀ ਹੈ ਤਾੜੀਆਂ ਦੀ ਥਾਪ ਤੇ ਟੁਣਕਾਰ)।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ। 1980ਵਿਆਂ ਅਤੇ 1990 ਵਿਚ ਉਹ ‘ਬਿਜ਼ਨਸ ਵਰਲਡ’ ਅਤੇ ‘ਇਕਨਾਮਿਕ ਟਾਈਮਜ਼’ ਦਾ ਸੰਪਾਦਕ ਰਿਹਾ, 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ’ ਦਾ ਪ੍ਰਮੁੱਖ ਸੰਪਾਦਕ ਬਣਿਆ ਅਤੇ ਮਗਰੋਂ ਇਸ ਗਰੁੱਪ ਦਾ ਚੇਅਰਮੈਨ ਰਿਹਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All