ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਨੀਰਾ ਚੰਢੋਕ

ਨੀਰਾ ਚੰਢੋਕ

ਸਿਆਸੀ ਹਲਕਿਆਂ ਵਿਚ ਹਿੰਦੂ ਮਤ (Hunduism) ਅਤੇ ਹਿੰਦੂਤਵ (Hindutva) ਵਿਚਕਾਰਲੇ ਫ਼ਰਕ ਬਾਰੇ ਜਾਰੀ ਭਖਵੀਂ ਬਹਿਸ ਸਾਨੂੰ ਇਸ ਬਾਰੇ ਸੋਚਣ ਦਾ ਕਾਰਨ ਦਿੰਦੀ ਹੈ। ਇਹ ਦੋ ਵੱਖ ਵੱਖ ਵਰਗ ਹਨ। ਹਿੰਦੂ ਮਤ ਅਕੀਦਾ ਹੈ, ਮੇਰਾ ਆਪਣੇ ਰੱਬ ਨਾਲ ਰਿਸ਼ਤਾ। ਦੂਜੇ ਪਾਸੇ ਹਿੰਦੂਤਵ, ਸੱਤਾ ਦੀ ਤਲਾਸ਼ ਦੀ ਸਿਆਸਤ ਹੈ ਜਿਹੜੀ 20ਵੀਂ ਸਦੀ ਦੀ ਸ਼ੁਰੂਆਤ ਵਿਚ ਸਾਹਮਣੇ ਆਈ।

ਦੋਵਾਂ ਵੱਲੋਂ ਸਮਾਜਿਕ ਰਿਸ਼ਤਿਆਂ ਦੇ ਸਮੂਹ ਕਾਇਮ ਕੀਤੇ ਜਾਂਦੇ ਹਨ: ਅਕੀਦੇ ਦੇ ਮਾਮਲੇ ਵਿਚ ਇਸ ਨੂੰ ਮੰਨਣ ਵਾਲਿਆਂ ਵਿਚਕਾਰ ਅਤੇ ਵਿਚਾਰਧਾਰਾ ਦੇ ਮਾਮਲੇ ਵਿਚ ਸਿਆਸੀ ਹਮਾਇਤੀਆਂ ਦਰਮਿਆਨ। ਉਨ੍ਹਾਂ ਦਰਮਿਆਨ ਰਿਸ਼ਤਿਆਂ ਦੀ ਕਾਇਮੀ ਪਛਾਣ ਰਾਹੀਂ ਹੁੰਦੀ ਹੈ। ਹਿੰਦੂਤਵ ਹਿੰਦੂਆਂ ਦੀ ਗੱਲ ਕਰਨ ਦਾ ਦਾਅਵਾ ਕਰਦਾ ਹੈ। ਇਹ ਇਕ ਰਾਸ਼ਟਰ-ਰਿਆਸਤ ਵਿਚ ਸੱਤਾ ਉਤੇ ਇਜਾਰੇਦਾਰੀ ਕਾਇਮ ਕਰਨ ਦੇ ਹਿੰਦੂਆਂ ਦੇ ਹੱਕ ਦੀ ਗੱਲ ਕਰਦਾ ਹੈ। ਇਹ ਮੂਲ ਸਵੈ-ਸਿੱਧੀ ਵਿਚ ਵਿਸ਼ਵਾਸ ਕਰਦਾ ਹੈ ਕਿ ਗਿਣਤੀ, ਜਾਂ ਫਿਰ ਇਸ ਦੀ ਕਮੀ ਹੀ, ਭਾਰਤ ਵਿਚ ਸੱਤਾ ਦੀ ਵੰਡ ਦਾ ਨਿਬੇੜਾ ਕਰਦੀ ਹੈ। ਅਸੀਂ ਇਸ ਉਲਝਵੇਂ ਸਵਾਲ ਵਿਚ ਨਹੀਂ ਜਾਵਾਂਗੇ ਕਿ ਕਿੰਨੇ ਹਿੰਦੂ ਇਸ ਵਿਚਾਰਧਾਰਾ ਨੂੰ ਮੰਨਦੇ ਹਨ; ਇਸ ਲਈ ਬਹੁਤ ਸਾਰੇ ਵਿਆਪਕ ਸਰਵੇਖਣਾਂ ਦੀ ਲੋੜ ਹੈ।

ਹਿੰਦੂ ਮਤ ਦੇ ਜਿਸ ਵਰਗ ਨੂੰ ਹਿੰਦੂਤਵ ਨੇ ਹਥਿਆ ਲਿਆ ਹੈ ਤੇ ਅੱਗੇ ਵਧਾ ਰਿਹਾ ਹੈ, ਉਹ ਗੁੰਝਲ਼ਦਾਰ ਤੇ ਵਿਰੋਧਾਭਾਸੀ ਹੈ। ਕੁਝ ਹਿੰਦੂ ਉੱਚ ਜਾਤੀਏ ਹਨ, ਮਰਦ ਹਨ, ਜਾਇਦਾਦਾਂ ਵਾਲੇ ਤੇ ਦਮਨਕਾਰੀ ਹਨ। ਦੂਜੇ ਪਾਸੇ ਕੁਝ ਹੋਰ ਹਿੰਦੂ ਨੀਵੀਂ ਜਾਤ ਦੇ ਹਨ, ਔਰਤਾਂ ਹਨ, ਬੇਜ਼ਮੀਨੇ ਅਤੇ ਸ਼ੋਸ਼ਿਤ (ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ) ਹਨ। ਕੀ ਅੱਜ 21ਵੀਂ ਸਦੀ ਵਿਚ ਵੀ ਜਾਤ ਬਾਰੇ ਗੱਲ ਕੀਤੇ ਬਿਨਾ ਹਿੰਦੂ ਮਤ ਬਾਰੇ ਬੋਲਣਾ ਜਾਂ ਲਿਖਣਾ ਅਸੰਭਵ ਨਹੀਂ ਹੈ? ਹਿੰਦੂ ਮਤ ਦੇ ਅੰਦਰ ਜਾਤ ਪ੍ਰਬੰਧ ਦਬਦਬੇ, ਅਧੀਨਗੀ (ਨੀਵੇਂਪਣ) ਅਤੇ ਵਿਰੋਧ ਦਰਮਿਆਨ ਗੁੰਝਲਦਾਰ ਸਬੰਧ ਬਣਾਉਂਦਾ ਹੈ। ਇਸ ਮਾਮਲੇ ਵਿਚ ਦਵੈਤ ਨਹੀਂ ਹੈ। ਇਥੇ ਜੋ ਅਮੀਰ ਹੈ, ਉਹ ਅਮੀਰ ਹੀ ਹੈ ਤੇ ਜੋ ਗ਼ਰੀਬ ਹੈ, ਉਹ ਗ਼ਰੀਬ ਹੀ ਹੈ, ਕਿਉਂਕਿ ਸਮਾਜ ਵੀ ਗ਼ਰੀਬੀ ਕਾਇਮ ਰੱਖਣ ਵਿਚ ਸਹਾਈ ਹੈ। ਦੋਵੇਂ ਜਮਾਤਾਂ ਵਰਤੋਂ/ਦੁਰਵਰਤੋਂ ਦੀ ਸੰਗਠਿਤ ਪ੍ਰਕਿਰਿਆ ਦੀ ਪੈਦਾਵਾਰ ਹਨ। ਗ਼ਰੀਬੀ ਨਾਲ ਬਹੁਤ ਹੀ ਮਾੜੇ ਸਿੱਟੇ ਅਤੇ ਕਸ਼ਟ ਸਾਹਮਣੇ ਆਉਂਦੇ ਹਨ ਜਿਨ੍ਹਾਂ ਨਾਲ ਇਨਸਾਨ ਦਾ ਮਾਣ-ਸਨਮਾਨ ਖੁੱਸ ਜਾਂਦਾ ਹੈ।

ਇਸ ਦੇ ਸਿੱਟੇ ਵਜੋਂ ਕੋਈ ਵੀ ਨਾਬਰਾਬਰੀ ਵਾਲਾ ਸਮਾਜ ਬੇਚੈਨੀ ਤੇ ਬਗ਼ਾਵਤ ਕਾਰਨ ਤਬਾਹ ਹੋ ਜਾਂਦਾ ਹੈ, ਭਾਵੇਂ ਦੋਵੇਂ ਜਮਾਤਾਂ ਇਕੋ ਧਰਮ ਨਾਲ ਸਬੰਧਤ ਹੋਣ। ਨਾਜਾਇਜ਼ ਢੰਗ ਨਾਲ ਹਥਿਆਈ ਤਾਕਤ ਖਿ਼ਲਾਫ਼ ਸੰਘਰਸ਼ਾਂ ਨੇ ਹਿੰਦੂ ਧਰਮ ਦੇ ਹੀ ਵੱਡੀ ਗਿਣਤੀ ਪੈਰੋਕਾਰਾਂ ਦੀ ਜਿ਼ੰਦਗੀ ਵਿਚਲੀਆਂ ਬਹੁਤ ਸਾਰੀਆਂ ਨਾ-ਬਰਾਬਰੀਆਂ ਨੂੰ ਸਾਹਮਣੇ ਲਿਆਂਦਾ ਹੈ ਅਤੇ ਇਸ ਸਮੱਸਿਆ ਨੂੰ ਹਿੰਦੂਤਵ ਨੇ ਬੀਤੇ ਸੱਤ ਸਾਲਾਂ ਦੌਰਾਨ ਬਿਲਕੁਲ ਵੀ ਹੱਲ ਨਹੀਂ ਕੀਤਾ। ਹਿੰਦੂਤਵ ਦੇ ਹਮਾਇਤੀ ਜਦੋਂ ਬੋਲਦੇ ਹਨ ਤਾਂ ਆਖਿ਼ਰ ਕਿਸ ਦੇ ਨਾਂ ਤੇ ਬੋਲਦੇ ਹਨ? ਹਿੰਦੂ ਵਰਗ ਵਿਚ ਅਸੀਂ ਊਚ-ਨੀਚ ਦੇ ਹੋਰ ਢਾਂਚੇ ਵੀ ਗਿਣਾ ਸਕਦੇ ਹਾਂ: ਜਿਵੇਂ ਲਿੰਗ ਤੇ ਕਾਮੁਕਤਾ। ਹਿੰਦੂਤਵ ਨੇ ਜਿਹੜੀ ਤਾਕਤ ਤੇ ਖ਼ਾਸ ਮਾਣ-ਸਨਮਾਨ ਲਿਆਂਦਾ ਹੈ, ਉਸ ਦਾ ਫ਼ਾਇਦਾ ਕੁਝ ਕੁ ਲੋਕਾਂ ਨੂੰ ਹੀ ਹੁੰਦਾ ਹੈ, ਸਾਰਿਆਂ ਨੂੰ ਨਹੀਂ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਹਿੰਦੂਤਵ ਦੀ ਵਿਚਾਰਧਾਰਾ ਇਸ ਭਾਈਚਾਰੇ ਅਤੇ ਇਸ ਵਿਚਲੀਆਂ ਬਹੁਤ ਸਾਰੀਆਂ ਵੰਡੀਆਂ ਨੂੰ ਇਕਰੂਪਤਾ ਦੇਣ ਦਾ ਵਾਅਦਾ ਕਰਦੀ ਹੈ। ਜਿਥੇ ਕੋਈ ਜਾਤ ਨਾ ਹੋਵੇ, ਕੀ ਸੱਚਮੁੱਚ ਅਜਿਹਾ ਹੈ?

ਸ਼ਾਇਦ ਹੁਣ ਵੇਲਾ ਆ ਗਿਆ ਹੈ, ਸਾਨੂੰ ਇਸ ਗੱਲ ਉਤੇ ਗ਼ੌਰ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿ ਜਾਤ ਪ੍ਰਬੰਧ ਨੇ ਔਰਤਾਂ, ਮਰਦਾਂ ਤੇ ਬੱਚਿਆਂ ਨਾਲ ਕੀ ਕੀਤਾ ਹੈ। ਜਿਸ ਸਿਆਸੀ ਆਦਰਸ਼ ਸੁਪਨ-ਲੋਕ (Utopia) ਉਤੇ ਹਿੰਦੂਆਂ ਵੱਲੋਂ ਆਪਣੇ ਸਾਥੀ ਹਿੰਦੂ ਭਾਈਚਾਰੇ ਦੇ ਨਾਂ ਤੇ ਹਕੂਮਤ ਕਰਨ ਦਾ ਦਮ ਭਰਿਆ ਜਾਂਦਾ ਹੈ, ਉਸ ਦਾ ਹੀਜ-ਪਿਆਜ਼ ਭਰਮ ਦੇ ਰੂਪ ਵਿਚ ਨੰਗਾ ਹੋ ਗਿਆ ਹੈ। ਜਦੋਂ ਹਿੰਦੂਤਵ ਵੱਲੋਂ ਹਿੰਦੂ ਮਤ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ (ਹਿੰਦੂਤਵ) ਅਸਲ ਵਿਚ ਬੋਲਦਾ ਕੀ ਹੈ? ਮਹਿਜ਼ ਇਕ ਪਰਾਭੌਤਿਕ (metaphysical), ਅਮੂਰਤ (abstract) ਅਤੇ ਉੱਚ-ਜਾਤੀ ਧਰਮ ਬਾਰੇ ਹੀ ਬੋਲਦਾ ਹੈ?

19ਵੀਂ ਸਦੀ ਤੋਂ ਹੀ ਫਿਲਾਸਫਰਾਂ, ਜਨਤਕ ਬੁੱਧੀਜੀਵੀਆਂ ਅਤੇ ਫਿਰ ਕੌਮੀ ਅੰਦੋਲਨ ਦੇ ਆਗੂਆਂ ਵੱਲੋਂ ਵੇਦਾਂਤ ਦੀ ਮੁੜ ਖੋਜ ਰਾਹੀਂ ਗਵਾਚੀ ਹੋਈ ‘ਭਾਰਤ ਦੀ ਆਤਮਾ’ ਨੂੰ ਤਲਾਸ਼ਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਇਸ ਨੂੰ ਪਹਿਲਾਂ ਹੀ 18ਵੀਂ ਤੇ 19ਵੀਂ ਸਦੀਆਂ ਦੌਰਾਨ ਜਰਮਨ ਰੁਮਾਂਸਵਾਦੀਆਂ, ਹਿੰਦ ਅਧਿਐਨਕਾਰਾਂ (indologist), ਪ੍ਰਾਚਯਵਾਦੀਆਂ (orientalists), ਪ੍ਰਸ਼ਾਸਕੀ ਅਫ਼ਸਰਾਂ ਅਤੇ ਈਸਾਈ ਮਿਸ਼ਨਰੀਆਂ ਵੱਲੋਂ ਖੋਜਿਆ ਜਾ ਚੁੱਕਾ ਸੀ। ਹੈਰਾਨੀ ਦੀ ਗੱਲ ਹੈ ਕਿ ਭਾਰਤੀ ਬੁੱਧੀਜੀਵੀ ਵੀ ਵੈਦਿਕ ਪਰੰਪਰਾ ਦੀ ਅਮੀਰੀ ਦੇ ਪੱਛਮੀ ਲੋਕਾਂ ਦੇ ਗੁਣਗਾਨ ਵਿਚ ਸ਼ਾਮਲ ਹੋ ਗਏ ਅਤੇ ਅਜਿਹਾ ਕਰਦਿਆਂ ਉਨ੍ਹਾਂ ਨੇ ਇਸ ਦੇ ਪੈਣ ਵਾਲੇ ਬੁਰੇ ਪ੍ਰਭਾਵਾਂ ਜਿਹੜੇ ਬ੍ਰਾਹਮਣਵਾਦੀ ਉੱਤਮਤਾ ਦੀ ਮਜ਼ਬੂਤੀ ਹੋਣ ਵਜੋਂ ਸਨ; ਨੂੰ ਵੀ ਤਸਲੀਮ ਨਹੀਂ ਕੀਤਾ। ਨਾ ਹੀ ਉਨ੍ਹਾਂ ਵੇਦਾਂਤ ਦੇ ਅੰਦਰ ਅਤੇ ਬਾਹਰ ਮੌਜੂਦ ਵੱਖ ਵੱਖ ਬਹਿਸਾਂ ਅਤੇ ਬਹੁਤ ਸਾਰੀਆਂ ਪਰੰਪਰਾਵਾਂ ਵੱਲ ਹੀ ਕੋਈ ਧਿਆਨ ਦਿੱਤਾ।

ਇਹ ਗੱਲ ਫਿਲਾਸਫਰ ਧਰਮੇਂਦਰ ਗੋਇਲ ਨੇ 1984 ਵਿਚ ‘ਦਿ ਫਿਲਾਸਫੀਕਲ ਕੁਆਰਟਰਲੀ’ ਦੇ ਵਿਸ਼ੇਸ਼ ਅੰਕ ਵਿਚ ਵੀ ਸਾਫ਼ ਕੀਤੀ ਜਿਸ ਵਿਚ ਵੱਖ ਵੱਖ ਵਿਦਵਾਨਾਂ ਦੇ ਕ੍ਰਿਸ਼ਨ ਚੰਦਰ ਭੱਟਾਚਾਰੀਆ ਵੱਲੋਂ 1929 ਵਿਚ ਦਿੱਤੇ ਗਏ ਭਾਸ਼ਣ ‘ਸਵਰਾਜ ਇਨ ਆਈਡੀਆਜ਼’ ਉਤੇ ਵਿਚਾਰ-ਚਰਚਾ ਕੀਤੀ ਹੈ। ਭੱਟਾਚਾਰੀਆ ਨੇ ਦਲੀਲ ਦਿੱਤੀ ਸੀ ਕਿ ਅਸੀਂ ਸਿਰਫ਼ ਤਾਂ ਹੀ ਸਵਰਾਜ ਦਾ ਟੀਚਾ ਹਾਸਲ ਕਰ ਸਕਦੇ ਹਾਂ ਜੇ ਅਸੀਂ ਪੱਛਮੀ ਵਿਚਾਰਾਂ ਦੀ ਵਿਆਖਿਆ ਆਪਣੇ ਸੱਭਿਆਚਾਰ ਦੇ ਸ਼ੀਸ਼ੇ ਵਿਚੋਂ ਦੇਖਦੇ ਹੋਏ ਕਰਦੇ ਹਾਂ।

ਗੋਇਲ ਨੇ ਸਵਾਲ ਕੀਤਾ ਕਿ ਭੱਟਾਚਾਰੀਆ ਕਿਸ ਸੱਭਿਆਚਾਰ ਦੀ ਗੱਲ ਕਰ ਰਹੇ ਹਨ? ਭਾਰਤ ਦੇ ਅਤੀਤ ਨੂੰ ਸੰਸਕ੍ਰਿਤ ਰਵਾਇਤਾਂ ਦੇ ਸੀਮਤ ਪ੍ਰਸੰਗ ਵਿਚ ਜ਼ਾਹਰ ਨਹੀਂ ਕੀਤਾ ਜਾ ਸਕਦਾ, ਭਾਵੇਂ ਅਸੀਂ ਵੇਦਾਂ ਵਿਚ ਧਰਮ ਸ਼ਾਸਤਰਾਂ, ਵੱਖ ਵੱਖ ਮਹਾਂਕਾਵਿ, ਪ੍ਰਾਚੀਨ ਕਾਵਿ, ਰੰਗਮੰਚ, ਨਾਟ ਸ਼ਾਸਤਰ, ਨੀਤੀ ਸ਼ਾਸਤਰ ਆਦਿ ਨੂੰ ਜੋੜ ਦੇਈਏ। ਮੱਧਕਾਲੀ ਬ੍ਰਾਹਮਣੀ ਵੈਸ਼ਨਵਵਾਦ ਵਿਚਲੀ ਅਹਿੰਸਾ ਬੋਧੀ ਅਤੇ ਹੋਰ ਗ਼ੈਰ ਆਰੀਆ ਵਸੀਲਿਆਂ ਤੋਂ ਆਈ ਹੈ। ਤਾਂਤਰਿਕ ਸ਼ਕਤੀਵਾਦ ਵਿਚਲੀ ਕਾਮੁਕਤਾ ਵੀ ਮੁੱਢ-ਕਦੀਮੀ ਜ਼ਬਾਨੀ ਵਿਸ਼ਵਾਸਾਂ ਤੇ ਕਰਮ-ਕਾਂਡਾਂ ਤੋਂ ਲਈ ਗਈ ਹੈ। ਕਬਾਇਲੀ ਭਾਈਚਾਰੇ ਬ੍ਰਾਹਮਣਵਾਦੀ ਗ੍ਰੰਥਾਂ ਨੂੰ ਆਪਣੀਆਂ ਜ਼ਬਾਨੀ ਮਿੱਥਾਂ ਵਿਚ ਸ਼ੁਮਾਰ ਰੱਖਦੇ ਹਨ। ਇਸੇ ਤਰ੍ਹਾਂ ਮਹਾਂਕਾਵਿ ਵਿਚਲੇ ਪੁਰਸ਼ਾਰਥ ਅਤੇ ਵਰਣ ਆਸ਼ਰਮ ਦੇ ਸਿਧਾਂਤਾਂ ਨਾਲ ਕੌਟਿਲਿਆ ਦਾ ਅਰਥ-ਸ਼ਾਸਤਰ ਮੇਲ ਨਹੀਂ ਖਾਂਦਾ। ਕਲਾਸੀਕਲ ਦੌਰ ਦੇ ਮਹਾਨ ਵਿਆਕਰਨ ਸ਼ਾਸਤਰੀ, ਫਿਲਾਸਫਰ ਅਤੇ ਯੋਗੀ ਭਰਤਰੀਹਰੀ ਨੇ ਪਿਆਰ-ਮੁਹੱਬਤ ਬਾਰੇ ਅਤੇ ਪ੍ਰੇਰਕ ਗੀਤ ਲਿਖੇ ਅਤੇ ਨਾਲ ਹੀ ਉਨ੍ਹਾਂ ਇੱਛਾ ਤੇ ਪਛਤਾਵੇ ਦੀ ਸ਼ੁੱਧਤਾ ਦੀ ਵੀ ਵਕਾਲਤ ਕੀਤੀ।

ਗੋਇਲ ਲਿਖਦੇ ਹਨ ਕਿ ਮੱਧਕਾਲੀ ਭਾਰਤੀ ਜੀਵਨ ਵਿਚਲੇ ਤੰਤਰ ਅਤੇ ਕਾਮੁਕਤਾ ਨੇ ਭਾਰਤੀ ਸੱਭਿਅਤਾ ਦੇ ਸਖ਼ਤ ਰੂਪ ਨੂੰ ਚੁਣੌਤੀ ਦਿੱਤੀ। ਇਸ ਤਰ੍ਹਾਂ ਭਾਰਤੀ ਆਤਮਾ ਦਾ ਪ੍ਰਤੀਨਿਧ ਕੌਣ ਹੈ? ਇਕ ਪਾਸੇ ਪ੍ਰਾਚੀਨ ਸੰਸਕ੍ਰਿਤ ਕਾਵਿ ਸੰਮੇਲਨਾਂ ਦੇ ਆਧਾਰ ਉਤੇ ਮੁਗ਼ਲ ਦਰਬਾਰ ਵਿਚ ਟਿਕੇ ਹੋਏ ਜਗਨਨਾਥ ਪੰਡਿਤਰਾਜਾ? ਜਾਂ ਪੰਜਾਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਜਾਂ ਅਵਧੀ ਭਾਸ਼ੀ ਇਲਾਕਿਆਂ ਵਿਚ ਰਹੀਮ ਦੀ ਕਵਿਤਾ? ਜਾਂ ਗ਼ਾਲਿਬ ਦੀ ਉਰਦੂ? ਗ਼ੌਰਤਲਬ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅਤੇ ਗ਼ਾਲਿਬ ਵੀ ਸਾਡੀ ਜਿ਼ੰਦਗੀ ਦਾ ਉਵੇਂ ਹੀ ਹਿੱਸਾ ਹਨ ਜਿਵੇਂ ਰਮਾਇਣ।

ਗੋਇਲ ਦੀ ਦਲੀਲ ਸਾਨੂੰ ਏਕੀਕਰਨ (fusion) ਬਾਰੇ ਸੋਚਣ ਲਾਉਂਦੀ ਹੈ। ਸਾਡੀ ਉਰਦੂ ਜ਼ਬਾਨ ਰਹੱਸਵਾਦੀਆਂ, ਸੂਫ਼ੀ-ਸੰਤਾਂ ਦੀਆਂ ਅਧਿਆਤਮਕ ਰਵਾਇਤਾਂ ਦੀ ਉਪਜ ਹੈ। ਪਿਆਰ ਅਤੇ ਅਪਣੱਤ ਦੀ ਭਾਸ਼ਾ ਉਰਦੂ ਵਿਚ ਖ਼ੁਸਰੋ ਤੋਂ ਲੈ ਕੇ ਗ਼ਾਲਿਬ ਤੱਕ ਦੀ ਮਹਾਨ ਸ਼ਾਇਰਾਨਾ ਵਿਰਾਸਤ ਸਮਾਈ ਹੋਈ ਹੈ। ਹਿੰਦੂ ਮੰਦਰਾਂ ਦੇ ਨਾਲ ਨਾਲ ਮਾਲੇਰਕੋਟਲਾ (ਪੰਜਾਬ) ਸਥਿਤ ਸਦਰ-ਉਦ-ਦੀਨ ਦੀ ਮਜ਼ਾਰ ਵਿਚ ਪੂਜਾ ਕਰਦੇ ਹਨ। ਮਾਲੇਰਕੋਟਲਾ ਦੇ 1904 ਦੇ ਗਜ਼ਟ ਵਿਚ ਲਿਖਿਆ ਹੈ: “ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਮੇਲਿਆਂ ਵਿਚ ਜਿ਼ਆਦਾਤਰ ਹਿੰਦੂ ਸ਼ਾਮਲ ਹੁੰਦੇ ਹਨ, ਜਦੋਂਕਿ ਸਦਰ-ਉਦ-ਦੀਨ ਮੁਸਲਮਾਨ ਫ਼ਕੀਰ ਸਨ। ਦੱਖਣੀ ਦਿੱਲੀ ਵਿਚ ਹਿੰਦੂ ਕਾਲੀ ਮਾਤਾ ਦੇ ਮੰਦਰ ਵਿਚ ਫਲ ਤੇ ਫੁੱਲ ਚੜ੍ਹਾਉਂਦੇ ਹਨ ਅਤੇ ਨਾਲ ਹੀ ਸੜਕ ਦੇ ਦੂਜੇ ਪਾਸੇ ਸਥਿਤ ਇਕ ਹੋਰ ਮੰਦਰ ਵਿਚ ਸ਼ਿਵ ਭਗਵਾਨ ਨੂੰ (ਉਨ੍ਹਾਂ ਦੇ ਕਾਲ ਭੈਰਵ ਅਵਤਾਰ ਵਿਚ) ਮਾਸ ਅਤੇ ਦੇਸੀ ਸ਼ਰਾਬ ਚੜ੍ਹਾਈ ਜਾਂਦੀ ਹੈ।

ਹੁਣ ਵਕਤ ਹੈ, ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਹਿੰਦੂ ਧਰਮ ਸਾਡੀਆਂ ਸੰਵਾਦ, ਅਧਿਆਤਮਕ, ਬੌਧਿਕ ਅਤੇ ਕਾਵਿਕ ਰਵਾਇਤਾਂ ਦੀ ਮਿਲੀ-ਜੁਲੀ ਤਸਵੀਰ ਹੈ। ਫਿਰ ਸਵਾਲ ਇਹ ਉਠਦਾ ਹੈ ਕਿ ਹਿੰਦੂਤਵ, ਹਿੰਦੂ ਧਰਮ ਦੀਆਂ ਇਨ੍ਹਾਂ ਰਵਾਇਤਾਂ ਵਿਚੋਂ ਕਿਸ ਦੀ ਗੱਲ ਕਰਦਾ ਹੈ?
*ਲੇਖਕ ਰਾਜਨੀਤੀ ਸ਼ਾਸਤਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਹਾਈ ਕੋਰਟ ਵੱਲੋਂ ਮਜੀਠੀਆ ਨੂੰ ਰਾਹਤ, ਤਿੰਨ ਦਿਨ ਨਹੀਂ ਹੋਵੇਗੀ ਗ੍ਰਿਫ਼ਤਾਰੀ

ਸੁਪਰੀਮ ਕੋਰਟ ਤਕ ਪਹੁੰਚ ਲਈ ਦਿੱਤਾ ਤਿੰਨ ਦਿਨਾਂ ਦਾ ਸਮਾਂ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹਾਇਸ਼ ’ਤੇ ਪੁਲੀਸ ਦਾ ਛਾਪਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੋਮਵਾਰ ਨੂੰ ਅੰਤਿਰਮ ਜ਼ਮਾਨਤ ਖਾਰ...

ਸ਼ਹਿਰ

View All