ਪੱਤਰ ਪ੍ਰੇਰਕ
ਪਟਿਆਲਾ, 26 ਸਤੰਬਰ
ਸਥਾਨਕ ਜ਼ਿਲ੍ਹੇ ਦੇ ਸਕੂਲਾਂ ਦੇ ਖੇਡ ਮੁਕਾਬਲੇ ਪੋਲੋ ਗਰਾਊਂਡ ਵਿਖੇ ਜਾਰੀ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਦੀ ਅਗਵਾਈ ਹੇਠ ਅਤੇ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ (ਖੇਡਾਂ) ਰਜਿੰਦਰ ਸਿੰਘ ਦੀ ਦੇਖ ਰੇਖ ਵਿਚ ਅੱਜ ਯੋਗਾ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰੈੱਸ ਸਕੱਤਰ ਅੰਗਰੇਜ਼ ਸ਼ਰਮਾ ਨੇ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਵਰਗ ਵਿਚ ਪਟਿਆਲਾ-1 ਨੇ ਪਹਿਲਾ ਪਟਿਆਲਾ-3 ਨੇ ਦੂਜਾ ਅਤੇ ਭਰੂਹਾਂਗੇ ਜ਼ੋਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿਚ ਪਟਿਆਲਾ 1 ਨੇ ਪਹਿਲਾ ਪਟਿਆਲਾ 3 ਨੇ ਦੂਜਾ ਅਤੇ ਭਰੂਹਾਂਗੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਅੰਡਰ 19 ਲੜਕਿਆ ਦੇ ਮੁਕਾਬਲਿਆਂ ਵਿੱਚ ਪਟਿਆਲਾ 1 ਨੇ ਪਹਿਲਾ ਪਟਿਆਲਾ 3 ਨੇ ਦੂਜਾ ਅਤੇ ਭੁੱਨਰਹੇੜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਰਟਿਸਟਿਕ ਯੋਗ ਵਿਚ 14 ਸਾਲ ਤੋਂ ਘੱਟ ਉਮਰ ਵਰਗ ਦੇ ਲੜਕਿਆ ਦੇ ਮੁਕਾਬਲਿਆਂ ਵਿਚ ਪਟਿਆਲਾ 1 ਨੇ ਪਹਿਲਾ ਪਟਿਆਲਾ 3 ਨੇ ਦੂਜਾ ਅਤੇ ਭਰੂਹਾਂਗੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਵਿਚ ਪਟਿਆਲਾ 2 ਨੇ ਪਹਿਲਾ ਭਰੂਹਾਂਗੇ ਨੇ ਦੂਜਾ ਅਤੇ ਪਟਿਆਲਾ 3 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰਿਦਮਿਕ ਯੋਗਾ ਵਿਚ ਭਰੂਹਾਂਗੇ ਜ਼ੋਨ ਦੇ ਲੜਕਿਆ ਨੇ ਅੰਡਰ 14 ਵਿਚ ਪਹਿਲਾ ਪਟਿਆਲਾ 3 ਨੇ ਦੂਜਾ ਅਤੇ ਪਟਿਆਲਾ 1 ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਵਿਚ ਪਟਿਆਲਾ 3 ਨੇ ਪਹਿਲਾ ਪਟਿਆਲਾ 1 ਨੇ ਦੂਜਾ ਅਤੇ ਭਰੂਹਾਂਗੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਜ ਦੇ ਇਨ੍ਹਾਂ ਮੁਕਾਬਲਿਆਂ ਵਿਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ਼ਾਸਵਤ ਰਾਜ਼ਦਾਨ, ਪ੍ਰਿੰਸੀਪਲ ਕਰਮਜੀਤ ਸਿੰਘ, ਬਲਵਿੰਦਰ ਸਿੰਘ, ਸੁਰੇਸ਼ ਕੁਮਾਰ, ਚਰਨਜੀਤ ਸਿੰਘ, ਇਕਬਾਲ ਸਿੰਘ, ਲਲਿਤ ਸਿੰਗਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ।