Zonal Level Games: ਜ਼ੋਨਲ ਖੇਡਾਂ ਤਹਿਤ ਅੰਡਰ-17 ਲੜਕਿਆਂ ਦੇ ਮੁਕਾਬਲੇ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਜ਼ੋਨਲ ਪੱਧਰ ਦੀਆਂ ਖੇਡਾਂ ਦੇ ਚੌਥੇ ਦਿਨ ਕ੍ਰਿਕਟ, ਬੈਡਮਿੰਟਨ, ਫੁਟਬਾਲ, ਖੋ-ਖੋ, ਵਾਲੀਬਾਲ ਅਤੇ ਕਬੱਡੀ ਨੈਸ਼ਨਲ ਸਟਾਈਲ (ਅੰਡਰ-17) ਲੜਕਿਆਂ ਦੇ ਮੈਚ ਹੋਏ। ਅੱਜ ਦੇ ਮੁਕਾਬਲਿਆਂ ਦਾ ਉਦਘਾਟਨ ਜ਼ੋਨਲ ਪ੍ਰਧਾਨ ਸੁਖਪਾਲ ਕੌਰ ਬਾਲੀਆ ਅਤੇ...
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਜ਼ੋਨਲ ਪੱਧਰ ਦੀਆਂ ਖੇਡਾਂ ਦੇ ਚੌਥੇ ਦਿਨ ਕ੍ਰਿਕਟ, ਬੈਡਮਿੰਟਨ, ਫੁਟਬਾਲ, ਖੋ-ਖੋ, ਵਾਲੀਬਾਲ ਅਤੇ ਕਬੱਡੀ ਨੈਸ਼ਨਲ ਸਟਾਈਲ (ਅੰਡਰ-17) ਲੜਕਿਆਂ ਦੇ ਮੈਚ ਹੋਏ। ਅੱਜ ਦੇ ਮੁਕਾਬਲਿਆਂ ਦਾ ਉਦਘਾਟਨ ਜ਼ੋਨਲ ਪ੍ਰਧਾਨ ਸੁਖਪਾਲ ਕੌਰ ਬਾਲੀਆ ਅਤੇ ਜ਼ੋਨਲ ਸਕੱਤਰ ਅਸ਼ੋਕ ਕੁਮਾਰ ਰਾਣਾ ਨੇ ਕੀਤਾ। ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਉਨ੍ਹਾਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲਾਂ ਦੇ ਮੁਖੀ, ਅਧਿਆਪਕ, ਕੋਚ, ਟੀਮ ਇੰਚਾਰਜ ਤੇ ਖੇਡ ਪ੍ਰੇਮੀ ਹਾਜ਼ਰ ਸਨ। ਜ਼ੋਨਲ ਟੂਰਨਾਮੈਂਟ ਦੇ ਸਾਰੇ ਫਾਈਨਲ ਮੁਕਾਬਲੇ ਸੋਮਵਾਰ ਨੂੰ ਕਰਵਾਏ ਜਾਣਗੇ।
ਇਸ ਮੌਕੇ ਕਨਵੀਨਰ ਭੁਪਿੰਦਰ ਸਿੰਘ, ਉਪ ਕਨਵੀਨਰ ਦਲਜੀਤ ਸਿੰਘ, ਇਕਬਾਲ ਸਿੰਘ, ਰਣਜੀਤ ਸਿੰਘ ਭੱਠਲ, ਵਿਜੇ ਕੁਮਾਰ, ਪਿਆਰੇ ਲਾਲ, ਰਣਜੋਧ ਸਿੰਘ, ਅਮਰਜੀਤ ਸਿੰਘ, ਰਾਮ ਰਾਣਾ, ਸੁਰਜੀਤ ਰਾਣਾ, ਜਸਵਿੰਦਰ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ ਕੰਦੋਲਾ, ਸਤਨਾਮ ਸਿੰਘ, ਇਕਬਾਲ ਸਿੰਘ, ਸੁਰਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਦੀਪ ਸਿੰਘ, ਯਾਦਵਿੰਦਰ ਸਿੰਘ, ਕੁਲਦੀਪ ਸਿੰਘ, ਹਰਜੋਤ ਸਿੰਘ, ਜਸਪ੍ਰੀਤ ਸਿੰਘ, ਰਣਵੀਰ ਸਿੰਘ, ਗੁਰਮੇਲ ਸਿੰਘ, ਨੀਲਮ ਕੁਮਾਰੀ, ਸੁਮਨ ਚਾਂਦਲਾ, ਲਖਵੀਰ ਕੌਰ, ਗੁਰਪ੍ਰੀਤ ਕੌਰ, ਬਿਨਤਾ ਰਾਣਾ, ਜਤਿੰਦਰ ਕੌਰ ਆਦਿ ਹਾਜ਼ਰ ਸਨ।

