DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Zirakpur Hotel Racket: ਜ਼ੀਰਕਪੁਰ ਦੇ ਹੋਟਲ ਵਿੱਚ ਦੇਹ ਵਪਾਰ ਦਾ ਪਰਦਾਫ਼ਾਸ਼

ਤਿੰਨ ਔਰਤਾਂ ਸਣੇ ਤਿੰਨ ਨੌਜਵਾਨ ਕਾਬੂ, ਪੁਲੀਸ ਵੱਲੋਂ ਜਾਂਚ ਜਾਰੀ

  • fb
  • twitter
  • whatsapp
  • whatsapp
featured-img featured-img
ਜ਼ੀਰਕਪੁਰ ਦੇ ਹੋਟਲ ਵਿੱਚ ਦੇਹ ਵਪਾਰ ਦਾ ਪਰਦਾਫ਼ਾਸ਼
Advertisement

ਜ਼ੀਰਕਪੁਰ-ਪਟਿਆਲਾ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਬੀਤੀ ਰਾਤ ਕਥਿਤ ਤੌਰ ’ਤੇ ਚੱਲ ਰਹੀਆਂ ਅਨੈਤਿਕ ਗਤੀਵਿਧੀਆਂ ਖ਼ਿਲਾਫ਼ ਪੁਲੀਸ ਨੇ ਕਾਰਵਾਈ ਕਰਦਿਆਂ ਤਿੰਨ ਔਰਤਾਂ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ।

ਐੱਸਐੱਚਓ ਜਸਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਟਿਆਲਾ ਰੋਡ ’ਤੇ ਕੇਨਰਾ ਬੈਂਕ ਦੀ ਇਮਾਰਤ ਦੀ ਉਪਰਲੀ ਮੰਜ਼ਿਲ ’ਤੇ ਸਥਿਤ ‘ਵੀਆਈਪੀ ਹੋਟਲ ਐਂਡ ਪੀਜੀ’ ਵਿੱਚ ਕਥਿਤ ਤੌਰ ’ਤੇ ਦੇਹ ਵਪਾਰ ਅਤੇ ਹੋਰ ਅਨੈਤਿਕ ਗਤੀਵਿਧੀਆਂ ਚੱਲ ਰਹੀਆਂ ਹਨ। ਸੂਚਨਾ ਦੇ ਆਧਾਰ ’ਤੇ ਪੁਲੀਸ ਟੀਮ ਨੇ ਹੋਟਲ ਵਿੱਚ ਅਚਾਨਕ ਛਾਪਾ ਮਾਰਿਆ।

Advertisement

 ਜ਼ੀਰਕਪੁਰ ਦੇ ਹੋਟਲ ਵਿੱਚ ਦੇਹ ਵਪਾਰ ਦਾ ਪਰਦਾਫ਼ਾਸ਼, ਫੋਟੋ: ਭੱਟੀ
ਜ਼ੀਰਕਪੁਰ ਦੇ ਹੋਟਲ ਵਿੱਚ ਦੇਹ ਵਪਾਰ ਦਾ ਪਰਦਾਫ਼ਾਸ਼, ਫੋਟੋ: ਭੱਟੀ

ਕਾਰਵਾਈ ਤਿੰਨ ਔਰਤਾਂ ਤੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਪੁਲੀਸ ਅਨੁਸਾਰ ਕਾਬੂ ਕੀਤੇ ਨੌਜਵਾਨਾਂ ਕੋਲੋਂ ਲਾਈਟਰ ਅਤੇ ਨਸ਼ਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਕੁਝ ਸ਼ੱਕੀ ਵਸਤਾਂ ਵੀ ਮਿਲੀਆਂ ਹਨ। ਪੁਲੀਸ ਵੱਲੋਂ ਤਿੰਨਾਂ ਨੌਜਵਾਨਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

Advertisement

ਐੱਸਐੱਚਓ ਨੇ ਕਿਹਾ ਕਿ ਰੈਸਕਿਊ ਕੀਤੀਆਂ ਜਵਾਨ ਔਰਤਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮੈਡੀਕਲ ਰਿਪੋਰਟ ਅਤੇ ਜਾਂਚ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਨੇ ਹੋਟਲ ਪ੍ਰਬੰਧਕ ਨੂੰ ਵੀ ਭਵਿੱਖ ਵਿੱਚ ਅਜਿਹੀਆਂ ਗਤੀਵਿਧੀਆਂ ਨਾ ਹੋਣ ਸਬੰਧੀ ਚਿਤਾਵਨੀ ਦਿੱਤੀ ਹੈ।

Advertisement
×