DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Zirakpur: ਕਬਜ਼ੇ ਹਟਾਉਣ ਗਈ ਕੌਂਸਲ ਦੀ ਟੀਮ ਦੀ ਕੁੱਟਮਾਰ

ਹਾਈ ਗਰਾਊਂਡ ਰੋਡ ’ਤੇ ਕਬਜ਼ੇ ਹਟਾਉਣ ਪਹੁੰਚੀ ਨਗਰ ਕੌਂਸਲ ਦੀ ਐਨਫੋਰਸਮੈਂਟ ਟੀਮ ਅਤੇ ਇੱਕ ਹਾਊਸਿੰਗ ਪ੍ਰਾਜੈਕਟ ਦੇ ਸਟਾਫ ਵਿਚਕਾਰ ਅੱਜ ਦੁਪਹਿਰ ਹੱਥੋਪਾਈ ਹੋ ਗਈ। ਨਗਰ ਕੌਂਸਲ ਦੀ ਟੀਮ ਨੇ ਕਥਿਤ ਕੁੱਟਮਾਰ ਦੇ ਵਿਰੋਧ ਵਿੱਚ ਹਾਈ ਗਰਾਊਂਡ ਰੋਡ ’ਤੇ ਧਰਨਾ ਲਾ...

  • fb
  • twitter
  • whatsapp
  • whatsapp
featured-img featured-img
ਨਗਰ ਕੌਂਸਲ ਦੇ ਐਨਫੋਰਸਮੈਂਟ ਵਿੰਗ ਦੀ ਟੀਮ ਸੜਕ ’ਤੇ ਪ੍ਰਦਰਸ਼ਨ ਕਰਦੀ ਹੋਈ। -ਫੋਟੋ: ਰੂਬਲ
Advertisement

ਹਾਈ ਗਰਾਊਂਡ ਰੋਡ ’ਤੇ ਕਬਜ਼ੇ ਹਟਾਉਣ ਪਹੁੰਚੀ ਨਗਰ ਕੌਂਸਲ ਦੀ ਐਨਫੋਰਸਮੈਂਟ ਟੀਮ ਅਤੇ ਇੱਕ ਹਾਊਸਿੰਗ ਪ੍ਰਾਜੈਕਟ ਦੇ ਸਟਾਫ ਵਿਚਕਾਰ ਅੱਜ ਦੁਪਹਿਰ ਹੱਥੋਪਾਈ ਹੋ ਗਈ। ਨਗਰ ਕੌਂਸਲ ਦੀ ਟੀਮ ਨੇ ਕਥਿਤ ਕੁੱਟਮਾਰ ਦੇ ਵਿਰੋਧ ਵਿੱਚ ਹਾਈ ਗਰਾਊਂਡ ਰੋਡ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਕਾਰਨ ਸੜਕ ’ਤੇ ਲੰਮਾ ਜਾਮ ਲੱਗ ਗਿਆ। ਜਾਮ ਕਾਰਨ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਐਨਫੋਰਸਮੈਂਟ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਨਗਰ ਕੌਂਸਲ ਦੇ ਹੁਕਮਾਂ ’ਤੇ ਉਹ ਹਾਈ ਗਰਾਊਂਡ ਰੋਡ ’ਤੇ ਲੋਕਾਂ ਵੱਲੋਂ ਕੀਤੇ ਕਬਜ਼ੇ ਹਟਾਉਣ ਗਏ ਸਨ। ਟੀਮ ਜਦੋਂ ਤ੍ਰਿਸ਼ਲਾ ਸਿਟੀ ਦੇ ਮੁੱਖ ਗੇਟ ਸਾਹਮਣੇ ਲੱਗੀਆਂ ਟਾਈਲਾਂ ਹਟਾਉਣ ਲੱਗੀ ਤਾਂ ਉੱਥੇ ਮੌਜੂਦ ਬਿਲਡਰ ਦੇ ਸਟਾਫ ਨੇ ਉਨ੍ਹਾਂ ਨੂੰ ਕੰਮ ਰੋਕਣ ਲਈ ਕਿਹਾ। ਇਸ ਦੌਰਾਨ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।

Advertisement

ਇਸ ਤੋਂ ਬਾਅਦ ਐਨਫੋਰਸਮੈਂਟ ਟੀਮ ਨੇ ਕਥਿਤ ਕੁੱਟਮਾਰ ਦੇ ਵਿਰੋਧ ਵਿੱਚ ਸੜਕ ’ਤੇ ਧਰਨਾ ਲਾ ਦਿੱਤਾ। ਸੂਚਨਾ ਮਿਲਣ ’ਤੇ ਜ਼ੀਰਕਪੁਰ ਪੁਲੀਸ, ਨਗਰ ਕੌਂਸਲ ਦੇ ਬਿਲਡਿੰਗ ਇੰਸਪੈਕਟਰ ਮੌਕੇ ’ਤੇ ਪੁੱਜੇ। ਕਰੀਬ 40 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਧਰਨਾ ਖ਼ਤਮ ਕਰਵਾ ਕੇ ਆਵਾਜਾਈ ਬਹਾਲ ਕਰਵਾਈ ਗਈ। ਪੁਲੀਸ ਨੇ ਦੋਵਾਂ ਧਿਰਾਂ ਨੂੰ ਥਾਣੇ ਆ ਕੇ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਹੈ।

Advertisement

ਜਾਂਚ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੜਕ ਜਾਮ ਕਰਨ ਦੀ ਸੂਚਨਾ ਮਿਲੀ ਸੀ। ਪੁਲੀਸ ਮੌਕੇ ’ਤੇ ਪੁੱਜੀ ਅਤੇ ਦੋਵਾਂ ਧਿਰਾਂ ਨੂੰ ਸਮਝਾ ਕੇ ਧਰਨਾ ਸਮਾਪਤ ਕਰਵਾਇਆ ਗਿਆ ਤੇ ਆਵਾਜਾਈ ਬਹਾਲ ਕਰਵਾਈ ਗਈ। ਦੋਵਾਂ ਧਿਰਾਂ ਨੂੰ ਥਾਣੇ ਆ ਕੇ ਲਿਖਤੀ ਸ਼ਿਕਾਇਤ ਦੇਣ ਲਈ ਕਿਹਾ ਗਿਆ ਹੈ। ਸ਼ਿਕਾਇਤ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਏਅਰ ਫੋਰਸ ਅਧਿਕਾਰੀਆਂ ਦੇ ਕਹਿਣ ’ਤੇ ਕਾਰਵਾਈ ਕੀਤੀ: ਬਰਾੜ

ਨਗਰ ਕੌਂਸਲ ਦੇ ਬਿਲਡਿੰਗ ਇੰਸਪੈਕਟਰ ਅਜੈ ਬਰਾੜ ਨੇ ਕਿਹਾ ਕਿ ਇਹ ਕਾਰਵਾਈ ਏਅਰ ਫੋਰਸ ਸਟੇਸ਼ਨ ਦੇ ਅਧਿਕਾਰੀਆਂ ਦੇ ਕਹਿਣ ’ਤੇ ਕੀਤੀ ਜਾ ਰਹੀ ਸੀ। ਕਬਜ਼ੇ ਹਟਾਉਣ ਲਈ ਕਿਸੇ ਨੋਟਿਸ ਦੀ ਲੋੜ ਨਹੀਂ ਹੁੰਦੀ ਅਤੇ ਇਸ ਸੜਕ ’ਤੇ ਪਹਿਲਾਂ ਵੀ ਅਜਿਹੀਆਂ ਮੁਹਿੰਮਾਂ ਚਲਦੀਆਂ ਰਹੀਆਂ ਹਨ। ਟੀਮ ਨਾਲ ਹੋਈ ਕਥਿਤ ਕੁੱਟਮਾਰ ਸਬੰਧੀ ਪਹਿਲਾਂ ਏਅਰ ਫੋਰਸ ਵੱਲੋਂ ਡੀ ਸੀ ਮੁਹਾਲੀ ਅਤੇ ਐੱਸ ਐੱਸ ਪੀ ਨੂੰ ਸ਼ਿਕਾਇਤ ਦਿੱਤੀ ਜਾਵੇਗੀ। ਜੇ ਉੱਥੋਂ ਸ਼ਿਕਾਇਤ ਨਾ ਦਿੱਤੀ ਗਈ ਤਾਂ ਨਗਰ ਕੌਂਸਲ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕੋਈ ਨੋਟਿਸ ਜਾਂ ਸੂਚਨਾ ਨਹੀਂ ਦਿੱਤੀ: ਬਿਲਡਰ

ਤ੍ਰਿਸ਼ਲਾ ਸਿਟੀ ਦੇ ਬਿਲਡਰ ਹਰੀਸ਼ ਗੁਪਤਾ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੇ ਸਟਾਫ ਨੇ ਐਨਫੋਰਸਮੈਂਟ ਟੀਮ ਨੂੰ ਸਿਰਫ਼ ਇਹ ਕਿਹਾ ਸੀ ਕਿ ਉਨ੍ਹਾਂ ਨੂੰ ਕਾਰਵਾਈ ਸਬੰਧੀ ਕੋਈ ਨੋਟਿਸ ਜਾਂ ਜਾਣਕਾਰੀ ਨਹੀਂ ਦਿੱਤੀ ਗਈ। ਪਹਿਲਾਂ ਮੌਕੇ ਦੀ ਪੈਮਾਇਸ਼ ਹੋਣੀ ਚਾਹੀਦੀ ਹੈ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਕਿਹੜੀ ਜ਼ਮੀਨ ਕਿਸ ਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਐਨਫੋਰਸਮੈਂਟ ਟੀਮ ਦੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਇੱਕ ਸਟਾਫ ਮੈਂਬਰ ਨਾਲ ਗਾਲੀ-ਗਲੋਚ ਅਤੇ ਕਥਿਤ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਵਿਵਾਦ ਵਧਿਆ। ਉਨ੍ਹਾਂ ਕਿਹਾ ਕਿ ਕਾਨੂੰਨੀ ਕਾਰਵਾਈ ਵਿੱਚ ਉਹ ਸਹਿਯੋਗ ਕਰਨਗੇ।

Advertisement
×