DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Zirakpur Bus Accident: ਚੰਡੀਗੜ੍ਹ ਦੀ ਬੱਸ ਦਾ ਜ਼ੀਰਕਪੁਰ ਵਿਚ ਸਟੇਅਰਿੰਗ ਜਾਮ; ਵਾਹਨ ਨਾਲ ਟੱਕਰ; ਤਿੰਨ ਜ਼ਖ਼ਮੀ

Chandigarh CTU Bus Accident: ਹਾਦਸੇ ਤੋਂ ਬਾਅਦ ਜ਼ੀਰਕਪੁਰ ਹਾਈਵੇਅ ’ਤੇ ਜਾਮ ਲੱਗਿਆ

  • fb
  • twitter
  • whatsapp
  • whatsapp
Advertisement

CTU Bus Crash: ਚੰਡੀਗੜ੍ਹ ਦੀ ਸੀਟੀਯੂ ਦੀ ਬੱਸ ਦਾ ਅੱਜ ਜ਼ੀਰਕਪੁਰ ਵਿਚ ਸਟੇਅਰਿੰਗ ਜਾਮ ਹੋ ਗਿਆ ਜਿਸ ਕਾਰਨ ਇਹ ਬੱਸ ਇਕ ਵਾਹਨ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਇਕ ਔਰਤ ਸਣੇ ਤਿੰਨ ਜਣਿਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।

ਜਾਣਕਾਰੀ ਅਨੁਸਾਰ ਸੀ ਟੀ ਯੂ ਦੀ ਬੱਸ ਅੱਜ ਚੰਡੀਗੜ੍ਹ ਤੋਂ ਹਲਦਵਾਨੀ ਜਾ ਰਹੀ ਸੀ। ਇਹ ਬੱਸ ਅੱਜ ਸਵੇਰ ਜਦੋਂ ਜ਼ੀਰਕਪੁਰ ਲਾਗੇ ਪੁੱਜੀ ਤਾਂ ਇਸ ਦਾ ਸਟੀਅਰਿੰਗ ਲੌਕ ਹੋ ਗਿਆ ਤੇ ਡਰਾਈਵਰ ਕੋਲੋਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਇਹ ਬੱਸ ਅੱਗੇ ਜਾ ਰਹੇ ਵਾਹਨ ਨਾਲ ਜਾ ਟਕਰਾਈ। ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦੇ ਸ਼ੀਸ਼ੇ ਟੁੱਟ ਗਏ ਤੇ ਇਕ ਔਰਤ ਬੱਸ ਵਿਚੋਂ ਬਾਹਰ ਸੜਕ ’ਤੇ ਡਿੱਗ ਗਈ। ਇਸ ਕਾਰਨ ਬੱਸ ਵਿਚ ਬੈਠੇ ਯਾਤਰੀ ਜ਼ਖ਼ਮੀ ਹੋ ਗਏ।

Advertisement

ਇਸ ਹਾਦਸੇ ਤੋਂ ਬਾਅਦ ਜ਼ੀਰਕਪੁਰ ਵਿਚ ਜਾਮ ਲੱਗ ਗਿਆ। ਇਸ ਤੋਂ ਬਾਅਦ ਪੁਲੀਸ ਮੁਲਾਜ਼ਮ ਪੁੱਜੇ ਜਿਨ੍ਹਾਂ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਯਕੀਨੀ ਬਣਾਈ। ਪੁਲੀਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

ਇਹ ਪਤਾ ਲੱਗਿਆ ਹੈ ਕਿ ਜਦੋਂ ਬੱਸ ਡਰਾਈਵਰ ਪੁਲ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਬੱਸ ਦਾ ਸਟੇਅਰਿੰਗ ਜਾਮ ਹੋ ਗਿਆ। ਡਰਾਈਵਰ ਨੇ ਬੱਸ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਪਰ ਸਟੇਅਰਿੰਗ ਜਾਮ ਹੋਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਔਰਤ ਦੇ ਸਿਰ ਵਿਚ ਸੱਟ ਲੱਗੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਬੱਸ ਚੰਡੀਗੜ੍ਹ ਤੋਂ ਜਦੋਂ ਚੱਲੀ ਤਾਂ ਬੱਸ ਲਗਪਗ ਖਾਲੀ ਹੀ ਸੀ ਤੇ ਬਸ ਵਿਚ ਅੰਦਾਜ਼ਨ ਦਸ ਕੁ ਹੀ ਸਵਾਰੀਆਂ ਸਨ। ਇਸ ਹਾਦਸੇ ਵਿਚ ਜ਼ਖਮੀਆਂ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਸੈਕਟਰ 32 ਭੇਜਿਆ ਗਿਆ ਹੈ।

Advertisement
×