ਤੇਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਯੂਥ ਕਾਂਗਰਸ ਤੇ ਐੱਨਐੱਸਯੂਆਈ ਵੱਲੋਂ ਪ੍ਰਦਰਸ਼ਨ

ਤੇਲ ਤੇ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਯੂਥ ਕਾਂਗਰਸ ਤੇ ਐੱਨਐੱਸਯੂਆਈ ਵੱਲੋਂ ਪ੍ਰਦਰਸ਼ਨ

ਚੰਡੀਗੜ੍ਹ ਯੂਥ ਕਾਂਗਰਸ ਦੇ ਆਗੂ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਚੰਡੀਗੜ੍ਹ, 5 ਜੁਲਾਈ

ਪੈਟਰੋਲ/ਡੀਜ਼ਲ ਅਤੇ ਗੈਸ ਦੀਆਂ ਨਿੱਤ ਵਧ ਰਹੀ ਕੀਮਤਾਂ ਖ਼ਿਲਾਫ਼ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਸੈਕਟਰ-19 ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਐਕਟਿਵਾ ਅਤੇ ਗੈਸ ਸਿਲੰਡਰ ਵੱਲੋਂ ਖੁਦਕੁਸ਼ੀ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਇਸ ਮੌਕੇ ਯੂਥ ਕਾਂਗਰਸ ਦੀ ਰਾਸ਼ਟਰੀ ਸੰਯੋਜਕ ਪ੍ਰੀਤੀ ਕੇਸਰੀ ਪਹੁੰਚੀ। ਜਿਸ ਨੇ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾ ਕਰਕੇ ਵਾਹਨ ਚਲਾਉਣਾ ਮੁਸ਼ਕਿਲ ਹੋ ਗਿਆ ਹੈ ਅਤੇ ਤੇਲ ਕੀਮਤਾ ਵਧਣ ਦੇ ਨਾਲ ਮਹਿੰਗਾਈ ਵਧਦੀ ਜਾ ਰਹੀ ਹੈ। ਚੰਡੀਗੜ੍ਹ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸੰਜੀਵ ਬਿਰਲਾ ਨੇ ਕਿਹਾ ਕਿ ਅੰਤਰ-ਰਾਸ਼ਟਰੀ ਬਾਜ਼ਾਰ ਵਿੱਚ ਲਗਾਤਾਰ ਤੇਲ ਦੀਆਂ ਕੀਮਤਾ ਡਿੱਗ ਰਹੀਆਂ ਹਨ ਤੇ ਮੋਦੀ ਸਰਕਾਰ ਰੋਜ਼ਾਨਾ ਤੇਲ ਮਹਿੰਗਾ ਕਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਗੈਸ ਸਿਲੰਡਰ ਦੀ ਕੀਮਤ ਨੂੰ ਲੈ ਕੇ ਭਾਜਪਾ ਨਿੱਤ ਪ੍ਰਦਰਸ਼ਨ ਕਰਦੀ ਸੀ ਪਰ ਅੱਜ ਭਾਜਪਾ ਸਰਕਾਰ ਦੌਰਾਨ ਗੈਸ ਸਿਲੰਡਰ ਪਹਿਲਾਂ ਨਾਲੋਂ ਵੀ ਮਹਿੰਗੇ ਹੋ ਗਏ ਹਨ। ਯੂਥ ਕਾਂਗਰਸ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੇਲ ਅਤੇ ਗੈਸ ਦੀ ਕੀਮਤਾਂ ’ਤੇ ਨੱਥ ਪਾਵੇ ਤਾਂ ਜੋ ਦੇਸ਼ ਵਿੱਚ ਮਹਿੰਗਾਈ ’ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਯਾਦਵਿੰਦਰ ਮਹਿਤਾ, ਪ੍ਰਦੀਪ ਕੁਮਾਰ, ਨਵਦੀਪ ਸਿੰਘ, ਸੰਦੀਪ ਸਿੰਘ, ਮਨੋਜ ਸਿਨਹਾ, ਰੇਖਾ ਰਾਣੀ, ਸੰਦੀਪ ਕੁਮਾਰ, ਰਾਮ ਮੇਹਰ ਇੰਦੋਰ ਪ੍ਰਭਜੋਤ ਸਿੰਘ, ਅਨਿਲ ਕੁਮਾਰ ਆਦਿ ਹਾਜ਼ਰ ਸਨ।

ਇਸੇ ਦੌਰਾਨ ਤੇਲ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਦੇ ਵਿਰੋਧ ਵਿੱਚ ਵਿਦਿਆਰਥੀ ਜਥੇਬੰਦੀ ਐੱਨਐੱਸਯੂ ਆਈ ਦੀ ਪੰਜਾਬ ਯੂਨੀਵਰਸਿਟੀ ਇਕਾਈ ਵੱਲੋਂ ਅੱਜ ਚੌਥਾ ਵਿਰੋਧ ਪ੍ਰਦਰਸ਼ਨ ਸਾਈਕਲ ਰੈਲੀ ਦੇ ਰੂਪ ਵਿੱਚ ਕੀਤਾ ਗਿਆ। ਜਥੇਬੰਦੀ ਦੇ ਰਾਸ਼ਟਰੀ ਸ਼ੋਸ਼ਲ ਮੀਡੀਆ ਚੇਅਰਮੈਨ ਮਨੋਜ ਲੁਬਾਣਾ ਦੀ ਅਗਵਾਈ ਵਿੱਚ ਸ਼ਾਮ ਸਾਢੇ 5 ਵਜੇ ਸੁਖਨਾ ਝੀਲ ਤੋਂ ਸ਼ੁਰੂ ਹੋਈ ਇਹ ਰੈਲੀ ਸੈਕਟਰ 17 ਮਾਰਕੀਟ ਜਾ ਕੇ ਖ਼ਤਮ ਹੋਈ। ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਆਗੂ ਮਨੋਜ ਲੁਬਾਣਾ ਨੇ ਕੇਂਦਰੀ ਵਿਚਲੀ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ‘ਅੱਛੇ ਦਿਨ ਆਉਣਗੇ’ ਦਾ ਨਾਅਰਾ ਦੇ ਸੱਤਾ ਵਿੱਚ ਮੋਦੀ ਸਰਕਾਰ ਨੇ ਤੇਲ ਕੀਮਤਾਂ ਦੇ ਮਾਮਲੇ ਵਿੱਚ ਲੋਕਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ ਜਿਸ ਨਾਲ ਹਰ ਆਮ ਦੇ ਖਾਸ ਵਿਅਕਤੀ ਪ੍ਰਭਾਵਿਤ ਹੋ ਰਿਹਾ ਹੈ। ਅੱਛੇ ਦਿਨ ਆਉਣ ਦੀ ਬਜਾਇ ਦੇਸ਼ ਦੇ ਲੋਕਾਂ ਦੇ ਬੁਰੇ ਦਿਨ ਆ ਗਏ ਜਾਪ ਰਹੇ ਹਨ। ਰੈਲੀ ਵਿੱਚ ਸ਼ਾਮਲ ਲੋਕਾਂ ਨੇ ਸਾਈਕਲਾਂ ਉਤੇ ਚੰਡੀਗੜ੍ਹ ਦੀ ਮੈਂਬਰ ਪਾਰਲੀਮੈਂਟ ਕਿਰਨ ਖੇਰ ਦੀ ਫੋਟੋ ਵਾਲੇ ਪੋਸਟਰ ਵੀ ਲਗਾਏ ਹੋਏ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All