ਮੁਹਾਲੀ-ਖਾਨਪੁਰ ਫਲਾਈਓਵਰ ਦਾ ਕੰਮ ਲਟਕਿਆ

ਮੁਹਾਲੀ-ਖਾਨਪੁਰ ਫਲਾਈਓਵਰ ਦਾ ਕੰਮ ਲਟਕਿਆ

ਮੁਹਾਲੀ ਤੋਂ ਖਾਨਪੁਰ ਤੱਕ ਅਧੂਰੇ ਫਲਾਈਓਵਰ ਥੱਲਿਓਂ ਲੰਘਦੇ ਹੋਏ ਰਾਹਗੀਰ।

ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 3 ਅਗਸਤ                                   

ਮੁਹਾਲੀ ਦੀ ਜੂਹ ਵਿੱਚ ਪੈਂਦੇ ਪਿੰਡ ਬਲੌਂਗੀ ਤੋਂ ਖਾਨਪੁਰ ਟੀ-ਪੁਆਇੰਟ ਤੱਕ ਫਲਾਈਓਵਰ ਅਤੇ ਐਲੀਵੇਟਿਡ ਹਾਈਵੇਅ ਦੇ ਨਿਰਮਾਣ ਦਾ ਕੰਮ ਲਗਾਤਾਰ ਲਮਕਦਾ ਜਾ ਰਿਹਾ ਹੈ। ਇਸ ਕਾਰਨ ਆਵਾਜਾਈ ਲਈ ਲੋਕਾਂ ਦੇ ਰਾਹ ਵਿੱਚ ਦਿੱਕਤਾਂ ਖੜੀਆਂ ਹੋ ਗਈਆਂ ਹਨ। ਹਾਲਾਂਕਿ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਦੀ ਮੰਗ ਤੋਂ ਬਾਅਦ ਤੋਂ ਭਾਵੇਂ ਫਲਾਈਓਵਰ ਅਤੇ ਐਲੀਵੇਟਿਡ ਹਾਈਵੇਅ ਦੀ ਉਸਾਰੀ ਦੇ ਕੰਮ ਨੇ ਤੇਜ਼ੀ ਫੜ ਲਈ ਸੀ ਅਤੇ ਫਲਾਈਓਵਰ ਦੇ ਉੱਪਰਲੇ ਹਿੱਸੇ ਦਾ ਨਿਰਮਾਣ 15 ਜੂਨ ਤੱਕ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਗਿਆ ਸੀ, ਪ੍ਰੰਤੂ ਮੌਜੂਦਾ ਸਮੇਂ ਵਿੱਚ ਨਿਰਮਾਣ ਕੰਮ ਫਿਰ ਠੰਢਾ ਪੈ ਗਿਆ ਹੈ।  

ਉਧਰ, ਭਾਰਤ ਸਰਕਾਰ ਨੇ ਪ੍ਰਾਜੈਕਟ ਡਾਇਰੈਕਟਰ ਕ੍ਰਿਸ਼ਨਨ ਸਚਦੇਵਾ ਦੀ ਇੱਥੋਂ ਬਦਲੀ ਕਰਕੇ ਉਨ੍ਹਾਂ ਨੂੰ ਪੰਚਕੂਲਾ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਪਰਦੀਪ ਕੁਮਾਰ ਅੱਤਰੀ ਨੂੰ ਤਾਇਨਾਤ ਕੀਤਾ ਗਿਆ ਹੈ। ਨਵੇਂ ਪ੍ਰਾਜੈਕਟ ਡਾਇਰੈਕਟਰ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਸ੍ਰੀ ਅੱਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਹੀ ਜੁਆਇਨ ਕੀਤਾ ਹੈ। ਫਲਾਈਓਵਰ ਦੇ ਮੌਜੂਦਾ ਸਟੇਟਸ ਬਾਰੇ ਉਨ੍ਹਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈ।  

ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਾਅਵਾ ਕੀਤਾ ਕਿ ਫਲਾਈਓਵਰ ਅਤੇ ਐਲੀਵੇਟਰ ਸੜਕ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਲਾਈਓਵਰ ਦੇ ਉੱਪਰਲੇ ਹਿੱਸੇ ਦਾ ਨਿਰਮਾਣ 30 ਅਗਸਤ ਤੱਕ ਪੂਰਾ ਕਰਕੇ ਦੇਣ ਦਾ ਟੀਚਾ ਮਿਥਿਆ ਗਿਆ ਹੈ ਜਦੋਂਕਿ ਐਲੀਵੇਟਿਡ ਸੜਕ ਦਾ ਕੰਮ 30 ਨਵੰਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਡੀਸੀ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਸਮਾਜਿਕ ਦੂਰੀ ਬਣਾ ਕੇ ਰੱਖਣ ਸਮੇਤ ਸੁਰੱਖਿਆ ਸਬੰਧੀ ਬਾਕੀ ਸਾਰੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। 

ਖਾਨਪੁਰ-ਲੁਧਿਆਣਾ ਹਾਈਵੇਅ ਲਈ ਰਾਹ ਪੱਧਰਾ

ਖਾਨਪੁਰ ਤੋਂ ਲੁਧਿਆਣਾ ਨੈਸ਼ਨਲ ਹਾਈਵੇਅ ਪ੍ਰਾਜੈਕਟ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ 4 ਹਜ਼ਾਰ ਕਰੋੜ ਦੀ ਮਨਜ਼ੂਰੀ ਦੇ ਦਿੱਤੀ ਹੈ। ਅਥਾਰਟੀ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਨੇਪਰੇ ਚੜ੍ਹਨ ਨਾਲ ਮੁਹਾਲੀ ਤੋਂ ਲੁਧਿਆਣਾ ਤੱਕ ਦਾ ਦੋ ਘੰਟੇ ਦਾ ਲੰਮਾ ਪੈਂਡਾ ਘਟ ਕੇ ਹੁਣ 1 ਘੰਟਾ ਰਹਿ ਜਾਵੇਗਾ ਅਤੇ ਰਾਹਗੀਰਾਂ ਨੂੰ ਆਵਾਜਾਈ ਦਿੱਕਤਾਂ ਤੋਂ ਵੀ ਪੱਕਾ ਛੁਟਕਾਰਾ ਮਿਲ ਜਾਵੇਗਾ।   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All