ਕੁਸ਼ਤੀ ਚੈਂਪੀਅਨਸ਼ਿਪ ਜਿੱਤੀ
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੰਜ ਰੋਜ਼ਾ ਆਲ-ਇੰਡੀਆ ਅੰਤਰ ਯੂਨੀਵਰਸਿਟੀ ਕੁਸ਼ਤੀ ਗਰੀਕੋ-ਰੋਮਨ ਅਤੇ ਫਰੀ ਸਟਾਈਲ ਚੈਂਪੀਅਨਸ਼ਿਪ ਦੇ ਕੁਸ਼ਤੀ ਮੁਕਾਬਲਿਆਂ ਦੀਆਂ ਦੋਵਾਂ ਸ਼੍ਰੇਣੀਆਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ 16 ਤਗ਼ਮਿਆਂ ਨਾਲ ਓਵਰਆਲ ਚੈਂਪੀਅਨਸ਼ਿਪ ਜਿੱਤੀ। ਇਨ੍ਹਾਂ ਤਗ਼ਮਿਆਂ ਵਿੱਚ 11 ਸੋਨੇ ਤਮਗੇ। ਇਸ ਦੇ ਨਾਲ ਹੀ...
Advertisement
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੰਜ ਰੋਜ਼ਾ ਆਲ-ਇੰਡੀਆ ਅੰਤਰ ਯੂਨੀਵਰਸਿਟੀ ਕੁਸ਼ਤੀ ਗਰੀਕੋ-ਰੋਮਨ ਅਤੇ ਫਰੀ ਸਟਾਈਲ ਚੈਂਪੀਅਨਸ਼ਿਪ ਦੇ ਕੁਸ਼ਤੀ ਮੁਕਾਬਲਿਆਂ ਦੀਆਂ ਦੋਵਾਂ ਸ਼੍ਰੇਣੀਆਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ 16 ਤਗ਼ਮਿਆਂ ਨਾਲ ਓਵਰਆਲ ਚੈਂਪੀਅਨਸ਼ਿਪ ਜਿੱਤੀ। ਇਨ੍ਹਾਂ ਤਗ਼ਮਿਆਂ ਵਿੱਚ 11 ਸੋਨੇ ਤਮਗੇ। ਇਸ ਦੇ ਨਾਲ ਹੀ ਫਰੀਸਟਾਈਲ ਵਿੱਚ 3 ਚਾਂਦੀ ਦੇ ਤਗ਼ਮੇ ਤੇ ਦੋਵਾਂ ਸ਼੍ਰੇਣੀਆਂ ਵਿੱਚ 2 ਕਾਂਸੀ ਦੇ ਤਗ਼ਮੇ ਹਾਸਲ ਕੀਤੇ। ਗਰੀਕੋ ਰੋਮਨ ਕੁਸ਼ਤੀ ਮੁਕਾਬਲਿਆਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਪਹਿਲੇ ਸਥਾਨ ’ਤੇ ਰਹੀ ਜਦੋਂਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੂਜੇ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਤੀਜੇ ਸਥਾਨ ’ਤੇ ਰਹੀ। ਗਰੀਕੋ ਰੋਮਨ ਸ਼੍ਰੇਣੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਕੁੱਲ 7 ਤਗ਼ਮੇ ਜਿੱਤੇ। ਦੂਜੇ ਸਥਾਨ ’ਤੇ ਰਹੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ 5 ਤਗਮੇ ਹਾਸਲ ਕੀਤੇ ਅਤੇ ਤੀਜੇ ਸਥਾਨ ’ਤੇ ਰਹੀ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਕੁੱਲ 3 ਤਗਮੇ ਹਾਸਲ ਕੀਤੇ।
Advertisement
Advertisement
×

