DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

women empowerment: ਅਗਰਸੈਨ ਜੈਅੰਤੀ ’ਤੇ ਸਮਾਜ ਸੇਵੀਆਂ ਦਾ ਸਨਮਾਨ

ਮੁਫ਼ਤ ਕੰਪਿਊਟਰ ਤੇ ਸਿਲਾਈ ਸੈਂਟਰ ਰਾਹੀਂ ਔਰਤਾਂ ਨੂੰ ਬਣਾਇਆ ਜਾ ਰਿਹੈ ਆਤਮ-ਨਿਰਭਰ; ਹਰਿਆਣਾ ਵਿਧਾਨ ਸਭਾ ਦੇ ਸਪੀਕਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ

  • fb
  • twitter
  • whatsapp
  • whatsapp
featured-img featured-img
ਮਹਾਰਾਜਾ ਅਗਰਸੈਨ ਜੈਅੰਤੀ ਸਬੰਧੀ ਕਰਵਾਏ ਸਮਾਗਮ ਮੌਕੇ ਹਾਜ਼ਰ ਅਗਰਵਾਲ ਸਭਾ ਚੰਡੀਗੜ੍ਹ ਦੇ ਮੈਂਬਰ ਅਤੇ ਹੋਰ।
Advertisement

ਅਗਰਵਾਲ ਸਭਾ ਚੰਡੀਗੜ੍ਹ ਵੱਲੋਂ ਮਹਾਰਾਜਾ ਅਗਰਸੈਨ ਜੈਅੰਤੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਪ੍ਰੋ. ਮੀਨਾਕਸ਼ੀ ਗੋਇਲ ਤੇ ਸੇਵਾਮੁਕਤ ਜੱਜ ਕਮਲਕਾਂਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਅਗਰਵਾਲ ਸਭਾ ਵੱਲੋਂ ਸਤਪਾਲ ਸਿੰਗਲਾ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਮਿਸਾਲੀ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ ਅਨੁਭੂਤੀ ਬਾਂਸਲ, ਸਿਆ ਗੁਪਤਾ, ਦਿਵੇਨਾ ਬਾਂਸਲ, ਭਾਵਿਕਾ ਬਾਂਸਲ, ਤਨੀਸ਼ ਅਗਰਵਾਲ, ਤਮੰਨਾ ਅਗਰਵਾਲ, ਅੰਸ਼ੀ ਬਾਂਸਲ, ਹਰਸ਼ੂਲ ਗਰਗ ਅਤੇ ਰਿਧਮ ਬਾਂਸਲ ਸਣੇ ਸਮਾਜ ਸੇਵਾ ਖੇਤਰ ਵਿੱਚ ਕੰਮ ਕਰਨ ਵਾਲੀਆਂ ਔਰਤਾਂ, ਕਾਰੋਬਾਰੀਆਂ ਤੇ ਵਧੀਆ ਨੰਬਰ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।

ਸਭਾ ਦੇ ਪ੍ਰੈੱਸ ਸਕੱਤਰ ਸੰਜੀਵ ਅਗਰਵਾਲ ਨੇ ਕਿਹਾ ਕਿ ਸਭਾ ਵੱਲੋਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਮੁਫ਼ਤ ਕੰਪਿਊਟਰ ਤੇ ਸਿਲਾਈ ਕੇਂਦਰ ਚਲਾਏ ਜਾ ਰਹੇ ਹਨ, ਜਿੱਥੇ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਰੋਜ਼ਾਨਾ ਕੰਮ ਕਰ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ। ਇਸ ਤੋਂ ਇਲਾਵਾ ਸਭਾ ਵੱਲੋਂ ਐਂਬੂਲੈਂਸ ਸੇਵਾ, ਵਿਧਵਾ ਪੈਨਸ਼ਨ, ਵਿਦਿਆਰਥੀਆਂ ਦੀ ਆਰਥਿਕ ਮਦਦ ਅਤੇ ਬਿਮਾਰਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਮੰਗਤਰਾਮ ਬਾਂਸਲ, ਸੀਨੀਅਰ ਮੀਤ ਪ੍ਰਧਾਨ ਸਤਪਾਲ ਗੁਪਤਾ, ਜਨਰਲ ਸਕੱਤਰ ਸੁਨੀਲ ਗੁਪਤਾ ਅਤੇ ਖਜ਼ਾਨਚੀ ਅਨਿਲ ਗੋਇਲ ਸਣੇ ਵੱਡੀ ਗਿਣਤੀ ’ਚ ਹੋਰ ਆਗੂ ਮੌਜੂਦ ਰਹੇ।

Advertisement

Advertisement

Advertisement
×