DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Zirakpur ਵਿੱਚ ਨਗਰ ਕੌਂਸਲ ਚੋਣਾਂ ’ਚ ਔਰਤਾਂ ਦੀ ਸਰਦਾਰੀ

ਕੌਂਸਲ ਦੇ 31 ਵਿੱਚੋਂ 15 ਵਾਰਡਾਂ ਵਿੱਚ ਮਹਿਲਾ ਉਮੀਦਵਾਰ ਜਿੱਤੀਆਂ

  • fb
  • twitter
  • whatsapp
  • whatsapp
featured-img featured-img
ਭਾਜਪਾ ਦੀ ਜੇਤੂ ਉਮੀਦਵਾਰ ਸਵਰਨ ਕੌਰ ਆਪਣੇ ਪਤੀ ਹਰਜੀਤ ਸਿੰਘ ਮਿੰਟਾ ਨਾਲ। -ਫੋਟੋ: ਰੂਬਲ
Advertisement

ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਕੁੱਲ 31 ਵਾਰਡਾਂ ਵਿੱਚੋਂ 16 ਸੀਟਾਂ ’ਤੇ ਜਿੱਤ ਦਰਜ ਕਰ ਕਾਫੀ ਮੁਸ਼ਕਲ ਨਾਲ ਬਹੁਮਤ ਹਾਸਲ ਕਰਨ ਵਿੱਚ ਕਾਮਯਾਬ ਹੋਈ। ਚੋਣਾਂ ਦੌਰਾਨ ਜਿੱਤ ਕੇ ਆਏ 31 ਕੌਂਸਲਰਾਂ ਵਿੱਚ 15 ਮਹਿਲਾ ਕੌਂਸਲਰ ਜਿੱਤ ਕੇ ਕੌਂਸਲ ਪਹੁੰਚੇ ਹਨ ਜੋ ਤਕਰੀਬਨ 50 ਫ਼ੀਸਦ ਬਣਦਾ ਹੈ।

ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ 16 ਕੌਂਸਲਰ ਜਿੱਤੇ ਹਨ ਜਿਨ੍ਹਾਂ ਵਿੱਚ ਮਹਿਲਾ ਕੌਂਸਲਰ ਪੰਜ ਹਨ। ਅਕਾਲੀ ਦਲ ਦੇ ਛੇ ਕੁੱਲ ਕੌਂਸਲਰਾਂ ਵਿੱਚੋਂ ਚਾਰ, ਕਾਂਗਰਸ ਦੇ ਚਾਰ ਕੌਂਸਲਰਾਂ ਵਿੱਚੋਂ ਦੋ ਅਤੇ ਭਾਜਪਾ ਦੇ ਚਾਰ ਕੌਂਸਲਰਾਂ ਵਿੱਚੋਂ ਤਿੰਨ ਮਹਿਲਾ ਕੌਂਸਲਰ ਸ਼ਾਮਲ ਹਨ। ਜਦਕਿ ਇਕ ਮਹਿਲਾ ਨੇ ਆਜ਼ਾਦ ਲੜ ਕੇ ਚੋਣ ਜਿੱਤੀ ਹੈ। ਦੂਜੇ ਪਾਸੇ ਚੋਣਾਂ ਵਿੱਚ ਇਕ ਪਰਿਵਾਰ ਵਿੱਚ ਦੋ ਟਿਕਟਾਂ ਦੇਣਾ ਪਾਰਟੀ ਨੂੰ ਭਾਰੀ ਪਿਆ ਹੈ। ਭਾਜਪਾ ਨੇ ਵਾਰਡ ਨੰਬਰ 9 ਅਤੇ 10 ਤੋਂ ਜਗਦੇਵ ਸਿੰਘ ਪੀਰਮੁਛੱਲਾ ਤੇ ਉਨ੍ਹਾਂ ਦੀ ਨੂੰਹ ਜਸਪ੍ਰੀਤ ਕੌਰ ਨੂੰ ਦੋ ਟਿਕਟਾਂ ਦਿੱਤੀ, ਜੋ ਦੋਵੇਂ ਹਾਰ ਗਏ। ਭਾਜਪਾ ਨੇ ਹਰਜੀਤ ਸਿੰਘ ਮਿੰਟਾ ਅਤੇ ਉਨ੍ਹਾਂ ਦੀ ਪਤਨੀ ਨੂੰ ਵੱਖ ਵੱਖ ਵਾਰਡਾਂ ਤੋਂ ਚੋਣ ਲੜਵਾਈ ਜਿਥੇ ਮਿੰਟਾ ਖ਼ੁਦ ਚੋਣ ਹਾਰ ਗਏ ਪਰ ਉਨ੍ਹਾਂ ਦੀ ਪਤਨੀ ਸਵਰਨ ਕੌਰ ਜੇਤੂ ਰਹੀ। ਕਾਂਗਰਸ ਵੱਲੋਂ ਚੋਣ ਲੜੇ ਸਾਬਕਾ ਕੌਂਸਲਰ ਨਵਤੇਜ ਨਵੀ ਨੂੰ ਹਾਰ ਮਿਲੀ ਪਰ ਉਨ੍ਹਾਂ ਦੀ ਪਤਨੀ ਨਿਸ਼ਾ ਕੁਮਾਰੀ ਜਿੱਤ ਗਈ। ਨਤੀਜਿਆਂ ਵਿੱਚ ਕਈਂ ਉਮੀਦਵਾਰ ਥੋੜ੍ਹੇ ਫਰਕ ਨਾਲ ਜੇਤੂ ਰਹੇ। ਵਾਰਡ ਨੰਬਰ 19 ਤੋਂ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਦੇ ਭਰਾ ਯਾਦਵਿੰਦਰ ਸ਼ਰਮਾ 23 ਵੋਟਾਂ ਦੇ ਫਰਕ ਨਾਲ ਚੋਣ ਹਾਰੇ। ਵਾਰਡ 29 ਵਿੱਚ ਅਕਾਲੀ ਦਲ ਦੇ ਮਨਪ੍ਰੀਤ ਸਿੰਘ 29 ਵੋਟਾਂ ਨਾਲ, ਵਾਰਡ ਨੰਬਰ ਦੋ ਵਿੱਚ ‘ਆਪ’ ਦੀ ਕਲਾਵਤੀ ਦੇਵੀ 34 ਵੋਟਾਂ ਨਾਲ, ਵਾਰਡ ਨੰਬਰ 1 ਵਿੱਚ ‘ਆਪ’ ਦੇ ਗੁਰਬਿੰਦਰ ਸਿੰਘ ਸੰਧੂ 76 ਵੋਟਾਂ ਨਾਲ, 23 ਵਿੱਚ ਗੁਰਦੀਪ ਸਿੰਘ 79 ਵੋਟਾਂ ਜਦਕਿ ਵਾਰਡ ਨੰਬਰ 31 ਵਿੱਚ ‘ਆਪ’ ਦੇ ਗੁਰਪ੍ਰੀਤ ਸਿੰਘ ਵਿਰਕ 82 ਵੋਟਾਂ ਨਾਲ ਦੇ ਫਰਕ ਨਾਲ ਜੇਤੂ ਰਹੇ।

Advertisement

Advertisement
Advertisement
×