Women and Child Care Welfare Foundation: ਵੈੱਲਫੇਅਰ ਫਾਊਂਡੇਸ਼ਨ ਨੇ ਸਿਹਤ ਜਾਂਚ ਕੈਂਪ ਲਾਇਆ
ਵਿਮੈਨ ਐਂਡ ਚਾਈਲਡ ਕੇਅਰ ਵੈੱਲਫੇਅਰ ਫਾਊਂਡੇਸ਼ਨ ਨੇ ਪ੍ਰਿਯਰੰਜਨ ਭਗਲਾਨੀਆ ਦੀ ਅਗਵਾਈ ਹੇਠ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੇ ਸਹਿਯੋਗ ਨਾਲ ਕਮਿਊਨਿਟੀ ਸੈਂਟਰ ਸੈਕਟਰ 41 ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ। ਕੌਂਸਲਰ ਬੁਟੇਰਲਾ ਨੇ ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ...
ਵਿਮੈਨ ਐਂਡ ਚਾਈਲਡ ਕੇਅਰ ਵੈੱਲਫੇਅਰ ਫਾਊਂਡੇਸ਼ਨ ਨੇ ਪ੍ਰਿਯਰੰਜਨ ਭਗਲਾਨੀਆ ਦੀ ਅਗਵਾਈ ਹੇਠ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਦੇ ਸਹਿਯੋਗ ਨਾਲ ਕਮਿਊਨਿਟੀ ਸੈਂਟਰ ਸੈਕਟਰ 41 ਵਿੱਚ ਮੁਫ਼ਤ ਸਿਹਤ ਜਾਂਚ ਕੈਂਪ ਲਾਇਆ। ਕੌਂਸਲਰ ਬੁਟੇਰਲਾ ਨੇ ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਿਹਤ ਕੈਂਪ ਸਮਾਜ ਜਨਤਾ ਲਈ ਸਮੇਂ ਸਿਰ ਡਾਕਟਰੀ ਸਹੂਲਤਾਂ ਤੱਕ ਪਹੁੰਚ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਕੈਂਪ ਵਿੱਚ ਵੱਖ-ਵੱਖ ਮਾਹਿਰ ਡਾਕਟਰਾਂ ਨੇ 175 ਮਰੀਜ਼ਾਂ ਨੂੰ ਮੁਫ਼ਤ ਸਿਹਤ ਸਲਾਹ ਦਿੱਤੀ ਅਤੇ 105 ਜਣਿਆਂ ਦੀ ਅੱਖਾਂ ਦੀ ਜਾਂਚ ਕੀਤੀ। ਇਸ ਮੌਕੇ ਡਾ. ਗੁਰਸੇਵਕ ਸਿੰਘ, ਡਾ. ਸਰਿਤਾ ਗਰਗ, ਡਾ. ਗਿਰੀਸ਼, ਡਾ. ਸੁਦੀਪ, ਡਾ. ਸੁਖਪ੍ਰੀਤ ਗਿੱਲ, ਡਾ. ਮਨੀਸ਼ ਅਤੇ ਦੰਦਾਂ ਦੇ ਡਾਕਟਰਾਂ ਨੇ ਸੇਵਾਵਾਂ ਦਿੱਤੀਆਂ।
ਫਾਊਂਡੇਸ਼ਨ ਦੇ ਜਨਰਲ ਸਕੱਤਰ ਕਮਲਜੀਤ ਸਿੰਘ ਨੇ ਸਾਰੇ ਡਾਕਟਰਾਂ, ਸਿਹਤ ਸੰਭਾਲ ਕਰਮਚਾਰੀਆਂ, ਭਾਈਵਾਲ ਸੰਗਠਨਾਂ, ਐੱਮ ਸੀ ਐੱਮ ਗਰਲਜ਼ ਕਾਲਜ ਦੇ ਵਾਲੰਟੀਅਰਾਂ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਭਵਿੱਖ ਵਿੱਚ ਵੀ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਲਈ ਅਜਿਹੇ ਮੁਫ਼ਤ ਸਿਹਤ ਕੈਂਪ ਅਤੇ ਲੋਕ ਭਲਾਈ ਪ੍ਰੋਗਰਾਮ ਕਰਵਾਉਂਦੀ ਰਹੇਗੀ।

