DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਘਰ ’ਚ ਔਰਤ ਦਾ ਚਾਕੂ ਮਾਰ ਕੇ ਕਤਲ; ਪਹਿਲਾ ਪਤੀ ਫਰਾਰ

ਸਰੀਰ ’ਤੇ ਮਿਲੇ ਚਾਕੂ ਦੇ ਕਈ ਨਿਸ਼ਾਨ; ਪੁਲੀਸ ਅਤੇ ਫੋਰੈਂਸਿਕ ਟੀਮ ਵੱਲੋਂ ਮੌਕੇ ਤੋਂ ਸਬੂਤ ਇਕੱਠੇ

  • fb
  • twitter
  • whatsapp
  • whatsapp
featured-img featured-img
ਦਸ਼ਮੇਸ਼ ਨਗਰ ਵਿੱਚ ਔਰਤ ਦੀ ਹੱਤਿਆ ਤੋਂ ਬਾਅਦ ਮੌਕੇ ’ਤੇ ਜਾਂਚ ਕਰਦੀ ਪੁਲੀਸ ਅਤੇ ਫੋਰੈਂਸਿਕ ਟੀਮ। ਫ਼ੋਟੋ ਭੱਟੀ
Advertisement

ਦਸ਼ਮੇਸ਼ ਨਗਰ ਵਿੱਚ ਕਰੀਬ 37 ਸਾਲਾ ਔਰਤ ਪੂਨਮ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਤੋਂ ਬਾਅਦ ਉਸ ਦਾ ਪਹਿਲਾ ਪਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਮੁੱਢਲੀ ਜਾਂਚ ਮੁਤਾਬਕ ਪੂਨਮ ਦਾ ਆਪਣੇ ਪਹਿਲੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੌਰਾਨ ਉਸ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲੀਸ ਅਨੁਸਾਰ ਔਰਤ ਦੇ ਸਰੀਰ ’ਤੇ ਚਾਕੂ ਦੇ ਤਿੰਨ-ਚਾਰ ਵਾਰਾਂ ਦੇ ਨਿਸ਼ਾਨ ਮਿਲੇ ਹਨ, ਹਾਲਾਂਕਿ ਮੁਲਜ਼ਮ ਦੀ ਭੂਮਿਕਾ ਦੀ ਅਜੇ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ।

Advertisement

ਪੂਨਮ ਪਿਛਲੇ ਕਰੀਬ ਢਾਈ ਸਾਲਾਂ ਤੋਂ ਆਪਣੇ ਦੂਜੇ ਪਤੀ ਨਾਲ ਦਸ਼ਮੇਸ਼ ਨਗਰ ਵਿੱਚ ਰਹਿ ਰਹੀ ਸੀ। ਉਸ ਦਾ ਪਹਿਲਾ ਪਤੀ ਵੀ ਉਸ ਨੂੰ ਫੋਨ ਕਰਕੇ ਮਿਲਣ ਆਉਂਦਾ-ਜਾਂਦਾ ਸੀ ਅਤੇ ਮੰਗਲਵਾਰ ਸਵੇਰੇ ਵੀ ਦੋਵਾਂ ਵਿਚਕਾਰ ਤਕਰਾਰ ਹੋਣ ਦੀ ਗੱਲ ਸਾਹਮਣੇ ਆਈ ਹੈ।

Advertisement

ਮ੍ਰਿਤਕ ਪੂਨਮ ਦੀ ਫਾਈਲ ਫੋਟੋ

ਪੁਲੀਸ ਨੇ ਮੌਕੇ ’ਤੇ ਫੋਰੈਂਸਿਕ ਟੀਮ ਨੂੰ ਬੁਲਾ ਕੇ ਸਬੂਤ ਇਕੱਠੇ ਕਰ ਲਏ ਹਨ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲੀਸ ਫਰਾਰ ਮੁਲਜ਼ਮ ਦੀ ਭਾਲ ਕਰ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮਾਮਲੇ ਦੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ।

Advertisement
×