ਏਟੀਐੱਮ ਕਾਰਡ ਚੋਰੀ ਕਰਕੇ 90 ਹਜ਼ਾਰ ਕਢਵਾਏ

ਏਟੀਐੱਮ ਕਾਰਡ ਚੋਰੀ ਕਰਕੇ 90 ਹਜ਼ਾਰ ਕਢਵਾਏ

ਲਾਲੜੂ: ਏਟੀਐੱਮ ਕਾਰਡ ਚੋਰੀ ਕਰ ਕੇ 90 ਹਜ਼ਾਰ ਰੁਪਏ ਕਢਵਾਉਣ ਦੇ ਦੋਸ਼ ਹੇਠ ਸਥਾਨਕ ਪੁਲੀਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਸ਼ਾਂਤ ਤ੍ਰਿਪਾਠੀ ਵਾਸੀ ਮੁਹਾਲੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ 10 ਜਨਵਰੀ ਨੂੰ ਉਸ ਦਾ ਪਰਸ ਤੇ ਮੋਬਾਈਲ ਚੋਰੀ ਹੋ ਗਏ ਸਨ। ਪਰਸ ਵਿਚ ਜ਼ਰੂਰੀ ਦਸਤਾਵੇਜ਼ ਤੇ ਏਟੀਐੱਮ ਕਾਰਡ ਸੀ। ਇਸ ਮਗਰੋਂ ਉਸ ਦੇ ਏਟੀਐੱਮ ਕਾਰਡ ਰਾਹੀਂ 90 ਹਜ਼ਾਰ ਰੁਪਏ ਕਢਵਾਏ ਗੲੈ ਹਨ। ਜਿਸ ਦਾ ਪਤਾ ਉਸ  ਨੂੰ ਮੋਬਾਈਲ ’ਤੇ ਆਏ ਮੈਸੇਜ ਤੋਂ ਚੱਲਿਆ। ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All