DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੌਣ ਸੀ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ Manjeet Kaur? ਜਿਸਦੀ ਮੋਰਿੰਡਾ ’ਚ ਰੁੱਖ ਨਾਲ ਬੰਨ੍ਹ ਕੇ ਅੱਗ ਲਾਉਣ ਦੇ ਇਲਜ਼ਾਮਾਂ ਤੋਂ ਕੁਝ ਹਫ਼ਤਿਆਂ ਬਾਅਦ PGI ’ਚ ਹੋਈ ਮੌਤ

ਚੰਡੀਗੜ੍ਹ ਪੁਲੀਸ ਵੱਲੋਂ ਦੋ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਪਰਿਵਾਰ ਵੱਲੋਂ ਪੁਲੀਸ ’ਤੇ ਲਾਪਰਵਾਹੀ ਦੇ ਦੋਸ਼ਵੈਬ ਸਰਵਿਸ

  • fb
  • twitter
  • whatsapp
  • whatsapp
featured-img featured-img
ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ Manjeet Kaur, ਫੋਟੋ: ਇੰਸਟਾਗ੍ਰਾਮ।
Advertisement

ਖਰੜ ਦੀ ਰਹਿਣ ਵਾਲੀ 28 ਸਾਲਾ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਮਨਜੀਤ ਕੌਰ ਦੀ 26 ਅਗਸਤ ਨੂੰ ਪੀਜੀਆਈ (PGIMER) ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਲਗਭਗ ਦੋ ਮਹੀਨੇ ਪਹਿਲਾਂ ਉਸ ਨੂੰ ਅਗਵਾ ਕਰਕੇ, ਕੁੱਟਮਾਰ ਕਰਨ ਉਪਰੰਤ ਮੋਰਿੰਡਾ ਵਿਖੇ ਰੁੱਖ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਗਈ ਸੀ। ਮਨਜੀਤ ਕੌਰ ਦੇ ਇੰਸਟਾਗ੍ਰਾਮ ’ਤੇ ਲਗਭਗ 1.46 ਲੱਖ ਫਾਲੋਅਰਜ਼ ਅਤੇ ਯੂਟਿਊਬ 'ਤੇ 4,000 ਦੇ ਕਰੀਬ ਸਬਸਕ੍ਰਾਈਬਰ ਸਨ। ਉਹ ਆਪਣੇ ਪਿੱਛੇ 7 ਸਾਲਾਂ ਦਾ ਬੱਚਾ ਛੱਡ ਗਈ ਹੈ।

ਕਿਵੇਂ ਵਾਪਰੀ ਘਟਨਾ?

ਮ੍ਰਿਤਕਾ ਦੀ ਮਾਂ ਕਾਂਤਾ ਦੇਵੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਇਹ ਘਟਨਾ 3 ਜੁਲਾਈ ਦੀ ਰਾਤ ਨੂੰ ਵਾਪਰੀ ਸੀ। ਉਸ ਨੇ ਦੱਸਿਆ ਕਿ ਦੋ ਜਾਣਕਾਰਾਂ ਸ਼ੁਭੀ ਅਤੇ ਪਿੰਡਾ ਨੇ ਮਨਜੀਤ ਨੂੰ ਸੈਕਟਰ 34, ਚੰਡੀਗੜ੍ਹ ਵਿਖੇ ਇੱਕ ਠੇਕੇ ਨੇੜੇ ਬੁਲਾਇਆ ਸੀ। ਦੋਵੇਂ ਉਸ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਮੋਰਿੰਡਾ ਲੈ ਗਏ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਤੂਤ ਦੇ ਰੁੱਖ ਨਾਲ ਬੰਨ੍ਹ ਕੇ ਅੱਗ ਲਗਾ ਦਿੱਤੀ ਗਈ। ਇੱਕ ਦੋਸਤ ਨੇ ਮੌਕੇ ’ਤੇ ਪਹੁੰਚ ਕੇ ਕੰਬਲ ਦੀ ਮਦਦ ਨਾਲ ਅੱਗ ਬੁਝਾਈ। ਮਨਜੀਤ ਨੂੰ ਪਹਿਲਾਂ ਮੋਰਿੰਡਾ ਦੇ ਹਸਪਤਾਲ, ਫਿਰ ਮੋਹਾਲੀ ਦੇ ਮੈਕਸ ਹਸਪਤਾਲ ਅਤੇ ਬਾਅਦ ਵਿੱਚ 9 ਜੁਲਾਈ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਕਰਵਾਇਆ ਗਿਆ ਸੀ।

Advertisement

ਪਰਿਵਾਰ ਦੇ ਕੀ ਹਨ ਦੋਸ਼?

ਪਰਿਵਾਰ ਦਾ ਦੋਸ਼ ਹੈ ਕਿ 5 ਅਗਸਤ ਨੂੰ ਜਦੋਂ ਮਨਜੀਤ ਨੂੰ ਹੋਸ਼ ਆਇਆ ਤਾਂ ਉਹ ਪੁਲੀਸ ਨੂੰ ਬਿਆਨ ਦੇਣਾ ਚਾਹੁੰਦੀ ਸੀ, ਪਰ ਖਰੜ ਸਦਰ ਪੁਲੀਸ ਦੀ ਲਾਪਰਵਾਹੀ ਕਾਰਨ ਉਸ ਦੇ ਬਿਆਨ ਦਰਜ ਨਹੀਂ ਕੀਤੇ ਗਏ। ਦੂਜੇ ਪਾਸੇ, ਖਰੜ ਦੇ ਡੀਐੱਸਪੀ ਈਸ਼ਾਨ ਸਿੰਗਲਾ ਨੇ ਪੁਲੀਸ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਘਟਨਾ ਵਾਲੀ ਥਾਂ ਚੰਡੀਗੜ੍ਹ ਪੁਲੀਸ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਸੀ, ਇਸ ਲਈ ਖਰੜ ਪੁਲੀਸ ਨੇ ਪਰਿਵਾਰ ਦੀ ਪੂਰੀ ਮਦਦ ਕਰਦਿਆਂ ਚੰਡੀਗੜ੍ਹ ਵਿੱਚ ਕੇਸ ਦਰਜ ਕਰਵਾਉਣ ਵਿੱਚ ਸਹਿਯੋਗ ਕੀਤਾ।

Advertisement

ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ’ਤੇ ਸੈਕਟਰ 34 ਥਾਣੇ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 140(1) (ਅਗਵਾ), 103(1) (ਕਤਲ) ਅਤੇ 3(5) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਡੀਐੱਸਪੀ (ਦੱਖਣੀ) ਗੁਰਜੀਤ ਕੌਰ ਅਨੁਸਾਰ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।

Advertisement
×