DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੌਣ ਹੈ Qazi Touqeer, ਜਿਸ ਨੇ BIGG BOSS ਦੇ ਘਰ ਦਾਖ਼ਲ ਹੁੰਦਿਆਂ ਹੀ ਲੁੱਟ ਲਈ ਮਹਿਫ਼ਲ !

21 ਸਾਲਾਂ ਬਾਅਦ ਮੁੜ ਚਰਚਾ ਵਿੱਚ ਆਏ ਕਸ਼ਮੀਰੀ ਗਾਇਕ; Fame Gurukul ਦੇ ਜੇਤੂ ਦੀ ‘ਬਿੱਗ ਬੌਸ 20’ ’ਚ ਧਮਾਕੇਦਾਰ ਵਾਪਸੀ

  • fb
  • twitter
  • whatsapp
  • whatsapp
Advertisement

ਸਾਲ 2005 ਵਿੱਚ ਗਾਇਕੀ ਦੇ ਮਸ਼ਹੂਰ ਰਿਆਲਿਟੀ ਸ਼ੋਅ ਫੇਮ ਗੁਰੂਕੁਲ (Fame Gurukul)ਦੇ ਪਹਿਲੇ ਸੀਜ਼ਨ ਦਾ ਖਿਤਾਬ ਜਿੱਤ ਕੇ ਦੇਸ਼ ਭਰ ਵਿੱਚ ਪਛਾਣ ਬਣਾਉਣ ਵਾਲੇ ਸ੍ਰੀਨਗਰ (ਜੰਮੂ-ਕਸ਼ਮੀਰ) ਦੇ ਗਾਇਕ ਅਤੇ ਕਲਾਕਾਰ Qazi Touqeer (ਕਾਜ਼ੀ ਤੌਕੀਰ)ਇੱਕ ਵਾਰ ਫਿਰ ਰਿਆਲਿਟੀ ਟੀਵੀ ਦੀ ਦੁਨੀਆ ਵਿੱਚ ਚਰਚਾ ਦਾ ਕੇਂਦਰ ਬਣ ਗਏ ਹਨ। ਲਗਭਗ 21 ਸਾਲਾਂ ਦੇ ਲੰਬੇ ਅਰਸੇ ਬਾਅਦ, Qazi Touqeer (ਕਾਜ਼ੀ ਤੌਕੀਰ) ਸਲਮਾਨ ਖਾਨ ਦੇ ਚਰਚਿਤ ਰਿਆਲਿਟੀ ਸ਼ੋਅ ਬਿੱਗ ਬੌਸ 20 ਵਿੱਚ ਬਤੌਰ ਪ੍ਰਤੀਯੋਗੀ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਵਾਪਸੀ ਨੇ ਜਿੱਥੇ ਪੁਰਾਣੇ ਦਰਸ਼ਕਾਂ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ, ਉੱਥੇ ਹੀ ਨਵੀਂ ਪੀੜ੍ਹੀ ਵੀ ਉਨ੍ਹਾਂ ਦੇ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੀ ਹੈ।

ਫੇਮ ਗੁਰੂਕੁਲ (Fame Gurukul) ਵਿੱਚ ਰੂਪਰੇਖਾ ਬੈਨਰਜੀ ਨਾਲ ਮਿਲ ਕੇ ਖਿਤਾਬ ਜਿੱਤਣ ਤੋਂ ਬਾਅਦ, ਕਾਜ਼ੀ ਨੇ ਸੰਗੀਤ ਦੇ ਖੇਤਰ ਵਿੱਚ ਕਈ ਪ੍ਰੋਜੈਕਟਾਂ ’ਤੇ ਕੰਮ ਕੀਤਾ, ਜਿਨ੍ਹਾਂ ਵਿੱਚ ਉਨ੍ਹਾਂ ਦੀ ਸੰਗੀਤਕ ਐਲਬਮ ‘ਕਾਜ਼ੀ-ਰੂਪਰੇਖਾ ਜੋੜੀ ਨੰ. 1’ ਅਤੇ ਮਸ਼ਹੂਰ ਗਾਣਾ ‘ਯੇ ਪਲ’ ਸ਼ਾਮਲ ਹਨ। ਇਸ ਸ਼ੋਅ ਨੇ ਕਾਜ਼ੀ ਦੇ ਕਰੀਅਰ ਨੂੰ ਇੱਕ ਵੱਡਾ ਪਲੇਟਫਾਰਮ ਦਿੱਤਾ ਸੀ। ‘ਬਿੱਗ ਬੌਸ 20’ ਵਿੱਚ ਉਨ੍ਹਾਂ ਦੀ ਐਂਟਰੀ ਨਾਲ ਉਨ੍ਹਾਂ ਦੀ ਪੁਰਾਣੀ ਗਾਇਕੀ ਅਤੇ ਰਿਆਲਿਟੀ ਟੀਵੀ ਦੇ ਸਫ਼ਰ ਦੀ ਚਰਚਾ ਮੁੜ ਤੋਂ ਸ਼ੁਰੂ ਹੋ ਗਈ ਹੈ।

Advertisement

ਮਸ਼ਹੂਰ ਗਾਇਕ Arijit Singh ਨਾਲ ਰਿਸ਼ਤਾ

ਕਾਜ਼ੀ ਦੀ ਵਾਪਸੀ ਦੇ ਨਾਲ ਹੀ ਬੌਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ ਸਿੰਘ ਨਾਲ ਉਨ੍ਹਾਂ ਦੇ ਸਬੰਧਾਂ ਦਾ ਜ਼ਿਕਰ ਵੀ ਅਕਸਰ ਹੁੰਦਾ ਹੈ। ਦੋਵਾਂ ਦੀ ਮੁਲਾਕਾਤ 2005 ਵਿੱਚ ਫੇਮ ਗੁਰੂਕੁਲ (Fame Gurukul) ਦੇ ਸੈੱਟ ’ਤੇ ਹੀ ਹੋਈ ਸੀ। ਹਾਲਾਂਕਿ, ਅਕਸਰ ਇੰਟਰਨੈੱਟ ’ਤੇ ਇਹ ਗਲਤਧਾਰਨਾ ਫੈਲਾਈ ਜਾਂਦੀ ਹੈ ਕਿ ਕਾਜ਼ੀ ਨੇ ਫਿਨਾਲੇ ਵਿੱਚ ਅਰਿਜੀਤ ਸਿੰਘ ਨੂੰ ਹਰਾਇਆ ਸੀ, ਜਦੋਂ ਕਿ ਅਸਲ ਵਿੱਚ ਅਰਿਜੀਤ ਫਿਨਾਲੇ ਤੋਂ ਪਹਿਲਾਂ ਹੀ ਸ਼ੋਅ ਤੋਂ ਬਾਹਰ ਹੋ ਗਏ ਸਨ। ਕਾਜ਼ੀ ਨੇ ਅਰਿਜੀਤ ਨੂੰ ਹਮੇਸ਼ਾ ਇੱਕ ਚੰਗਾ ਦੋਸਤ ਅਤੇ ਭਰਾ ਦੱਸਿਆ ਹੈ ਅਤੇ ਸਾਲ 2026 ਵਿੱਚ ਵੀ ਦੋਵਾਂ ਨੇ ਪੱਛਮੀ ਬੰਗਾਲ ਦੇ ਜੀਆਗੰਜ ਵਿਖੇ ਇਕੱਠੇ ਸਮਾਂ ਬਿਤਾਇਆ ਸੀ।

Advertisement

ਫੇਮ ਗੁਰੂਕੁਲ (Fame Gurukul)ਤੋਂ ਬਾਅਦ ਕਾਜ਼ੀ ਨੇ ਹੋਰ ਵੀ ਕਈ ਮੰਚਾਂ ’ਤੇ ਆਪਣੀ ਅਦਾਕਾਰੀ ਅਤੇ ਗਾਇਕੀ ਦਾ ਜੌਹਰ ਵਿਖਾਇਆ। ਸਾਲ 2009 ਵਿੱਚ ਉਹ ਸਰਕਾਰ ਕੀ ਦੁਨੀਆ ਨਾਮਕ ਸਰਵਾਈਵਲ ਰਿਆਲਿਟੀ ਸ਼ੋਅ ਵਿੱਚ ਨਜ਼ਰ ਆਏ। ਇਸ ਤੋਂ ਬਾਅਦ 2015 ਵਿੱਚ ਫਿਲਮ ਫੈਂਟਮ ਦੇ ਚਰਚਿਤ ਗਾਣੇ ‘ਅਫਗਾਨ ਜਲੇਬੀ’ ਦੇ ਮਿਊਜ਼ਿਕ ਵੀਡੀਓ ਵਿੱਚ ਕੈਟਰੀਨਾ ਕੈਫ ਅਤੇ ਸੈਫ ਅਲੀ ਖਾਨ ਨਾਲ ਉਨ੍ਹਾਂ ਦੀ ਝਲਕ ਵੇਖਣ ਨੂੰ ਮਿਲੀ। ਹਾਲਾਂਕਿ ਇਸ ਗਾਣੇ ਦਾ ਮੂਲ ਵਰਜ਼ਨ ਪਾਕਿਸਤਾਨੀ ਗਾਇਕ ਅਸਰਾਰ ਨੇ ਗਾਇਆ ਸੀ, ਪਰ ਬਾਅਦ ਵਿੱਚ ਕਾਜ਼ੀ ਨੇ ਇਸ ਦਾ ਆਪਣਾ ਕਵਰ ਵਰਜ਼ਨ ਵੀ ਰਿਲੀਜ਼ ਕੀਤਾ। ਹੁਣ ‘ਬਿੱਗ ਬੌਸ 20’ ਦੇ ਘਰ ਵਿੱਚ Qazi Touqeer (ਕਾਜ਼ੀ ਤੌਕੀਰ) ਦਾ ਨਵਾਂ ਅਵਤਾਰ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

Advertisement
×