ਕਰੋੜਾਂ ਰੁਪੲੇ ਖਰਚ ਕਰ ਕੇ ਬਣਾਈ ਨਵੀਂ ਸਬਜ਼ੀ ਮੰਡੀ ਬਣੀ ਸਫ਼ੈਦ ਹਾਥੀ

ਕਰੋੜਾਂ ਰੁਪੲੇ ਖਰਚ ਕਰ ਕੇ ਬਣਾਈ ਨਵੀਂ ਸਬਜ਼ੀ ਮੰਡੀ ਬਣੀ ਸਫ਼ੈਦ ਹਾਥੀ

ਸੈਕਟਰ-39 ਵਿਚ ਸੁੰਨਸਾਨ ਪਈ ਨਵੀਂ ਬਣੀ ਮੰਡੀ।

ਮੁਕੇਸ਼ ਕੁਮਾਰ

ਚੰਡੀਗੜ੍ਹ, 23 ਅਕਤੂਬਰ

ਇੱਥੋਂ ਦੇ ਸੈਕਟਰ 26 ਦੀ ਸਬਜ਼ੀ ਮੰਡੀ ਨੂੰ ਤਬਦੀਲ ਕਰਨ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ 39 ਵਿੱਚ ਨਵੀਂ ਮੰਡੀ ਬਣਾਈ ਸੀ, ਪਰ ਇਹ ਮੰਡੀ ਬਣੀ ਨੂੰ ਤਿੰਨ ਸਾਲ ਦਾ ਸਮਾਂ ਲੰਘਣ ਤੋਂ ਬਾਅਦ ਵੀ ਤਬਦੀਲ ਨਹੀਂ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦੀ ਸਭ ਤੋਂ ਵੱਡੀ ਸੈਕਟਰ 26 ਦੀ ਸਬਜ਼ੀ ਮੰਡੀ ਅੱਜ ਖਸਤਾ ਹਾਲਤ ਵਿੱਚ ਹੈ।

ਮੰਡੀ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਥੇ ਮੰਡੀ ਦੀਆਂ ਟੁੱਟੀਆਂ ਸੜਕਾਂ, ਤੰਗ ਪਾਰਕਿੰਗ ਅਤੇ ਸਫਾਈ ਦੀ ਮਾੜੀ ਵਿਵਸਥਾ ਹੋਣ ਕਾਰਨ ਗਾਹਕ ਇੱਥੇ ਆਉਣ ਤੋਂ ਗੁਰੇਜ਼ ਕਰਨ ਲੱਗ ਪਏ ਹਨ। ਦੂਜੇ ਪਾਸੇ ਪ੍ਰਸ਼ਾਸਨ ਦੀ ਢਿੱਲੀ ਪ੍ਰਕਿਰਿਆ ਕਾਰਨ ਇੱਥੋਂ ਸਬਜ਼ੀ ਮੰਡੀ ਨੂੰ ਤਬਦੀਲ ਕਰਨ ਦਾ ਕੰਮ ਅੱਧਵਿਚਾਲੇ ਲਮਕਿਆ ਪਿਆ ਹੈ। ਪ੍ਰਸ਼ਾਸਨ ਵੱਲੋਂ ਸੈਕਟਰ 39 ਵਿੱਚ ਕਰੋੜਾਂ ਰੁਪਏ ਖਰਚ ਕੇ ਬਣਾਈ ਗਈ ਨਵੀਂ ਮੰਡੀ ਸਫ਼ੈਦ ਹਾਥੀ ਬਣੀ ਹੋਈ ਹੈ। ਪ੍ਰਸ਼ਾਸਨ ਨੇ ਇਹ ਮੰਡੀ ਸ਼ੁਰੂ ਕਰਨ ਲਈ ਫਰਵਰੀ 2016 ਦਾ ਟੀਚਾ ਮਿੱਥਿਆ ਸੀ ਪਰ ਹੁਣ 2021 ਵੀ ਲੰਘਣ ਵਾਲਾ ਹੈ ਅਤੇ ਅਜੇ ਤੱਕ ਸੈਕਟਰ 26 ਦੀ ਮੰਡੀ ਤਬਦੀਲ ਨਹੀਂ ਹੋ ਸਕੀ। ਪ੍ਰਸ਼ਾਸਨ ਨੇ ਸੈਕਟਰ 39 ਸਥਿਤ ਇਹ ਨਵੀਂ ਮੰਡੀ 75 ਏਕੜ ਰਕਬੇ ਵਿੱਚ ਬਣਾਈ ਹੈ ਅਤੇ ਇਹ ਸੈਕਟਰ 26 ਦੀ ਮੰਡੀ ਤੋਂ ਲਗਪਗ ਤਿੰਨ ਗੁਣਾ ਵੱਡੀ ਹੈ। ਇੱਥੇ ਮੰਡੀ ਵਿੱਚ 92 ਦੁਕਾਨਾਂ ਵੀ ਬਣਾਈਆਂ ਗਈਆਂ ਹਨ ਜੋ ਨਿਲਾਮੀ ਰਾਹੀਂ ਵੇਚੇ ਜਾਣ ਦੀ ਤਜਵੀਜ਼ ਹੈ। ਇਸ ਮੰਡੀ ਵਿੱਚ ਦੁਕਾਨਦਾਰਾਂ ਲਈ 105 ਫੁੱਟ ਚੌੜਾ ਅਤੇ 850 ਫੁੱਟ ਲੰਬਾ ਪਲੇਟਫਾਰਮ ਬਣ ਕੇ ਤਿਆਰ ਹੈ। ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਵੱਲੋਂ ਇੱਥੇ ਮੰਡੀ ਵਿੱਚ 9500 ਵਰਗ ਗਜ ਦਾ ਆਕਸ਼ਨ ਪਲੇਟਫ਼ਾਰਮ ਬਣਾਉਣ ਲਈ 9 ਕਰੋੜ 4 ਲੱਖ ਰੁਪਏ ਖਰਚ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਸ ਮੰਡੀ ਉਸਾਰੀ ਲਈ ਨਾਬਾਰਡ ਤੋਂ ਸੌ ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੈਕਟਰ 26 ਦੀ ਮੰਡੀ ਕਾਰਨ ਇਲਾਕੇ ਵਿੱਚ ਵਾਹਨਾਂ ਦੀ ਆਵਾਜਾਈ ਅਤੇ ਇਥੇ ਫਲ ਅਤੇ ਸਬਜ਼ੀ ਵੇਚਣ ਤੇ ਖਰੀਦਣ ਆਉਣ ਵਾਲਿਆਂ ਦੀ ਸਹੂਲਤ ਲਈ ਪ੍ਰਸ਼ਾਸਨ ਨੇ ਇਸ ਮੰਡੀ ਨੂੰ ਸ਼ਹਿਰ ਦੇ ਬਾਹਰਲੇ ਪਾਸੇ ਸੈਕਟਰ 39 ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾਈ ਸੀ ਜਿਸ ਤਹਿਤ ਸੈਕਟਰ 39 ਵਿੱਚ ਖੁੱਲ੍ਹੀ ਥਾਂ ਵਿਚ ਇਸ ਮੰਡੀ ਦੀ ਉਸਾਰੀ ਕੀਤੀ ਗਈ ਸੀ।

ਕੀ ਕਹਿੰਦੇ ਨੇ ਅਧਿਕਾਰੀ

ਮਾਰਕੀਟ ਕਮੇਟੀ ਚੰਡੀਗੜ੍ਹ ਦੇ ਜੁਆਇੰਟ ਸਕੱਤਰ ਪ੍ਰਦੁਮਨ ਸਿੰਘ ਨੇ ਕਿਹਾ ਕਿ ਸੈਕਟਰ-26 ਦੀ ਸਬਜ਼ੀ ਮੰਡੀ ਨੂੰ ਤਬਦੀਲ ਕਰਨ ਸਬੰਧੀ ਤਿਆਰੀ ਕੀਤੀ ਜਾ ਰਹੀ ਹੈ। ਮੰਡੀ ਨੂੰ ਤਬਦੀਲ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਛੇਤੀ ਹੀ ਸੈਕਟਰ 26 ਤੋਂ ਮੰਡੀ ਨੂੰ ਸੈਕਟਰ 39 ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All