ਕਣਕ ਦੀ ਉਤਪਾਦਕਤਾ ਸਿਰਫ ਕੁਦਰਤੀ ਅਤੇ ਵਿਗਿਆਨਕ ਤਵਾਜ਼ਨ ਨਾਲ ਹੀ ਸੰਭਵ
Wheat Tranformation ਦੇਸ਼ ਵਿਚ ਕਣਕ ਉਤਪਾਦਨ ਤੇ ਗੁਣਵੱਤਾ ਬਦਲਣ ਦੇ ਆਸੇ ’ਤੇ ਕੇਂਦਰਤ ਦੋ ਰੋਜ਼ਾ ਕੌਮੀ ਸੈਮੀਨਾਰ ‘ਵ੍ਹੀਟ ਇਨ ਟਰਾਂਸਫਾਰਮੇਸ਼ਨ’ ਕਰਵਾਇਆ ਗਿਆ। ਵ੍ਹੀਟ ਪ੍ਰਮੋਸ਼ਨ ਸੁਸਾਇਟੀ (WPPS) ਤੇ ਰੋਲਰ ਫਲੋਰ ਮਿਲਰਜ਼ ਐਸੋਸੀਏਸ਼ਨ ਆਫ਼ ਪੰਜਾਬ (RFMAP) ਵੱਲੋਂ ਕਰਵਾਏ ਸੈਮੀਨਾਰ ਵਿਚ ਨੀਤੀਘਾੜੇ, ਵਿਗਿਆਨੀ, ਪ੍ਰੋਸੈਸਰਜ਼, ਫਲੋਰ ਮਿਲਰਜ਼ ਤੇ ਕਿਸਾਨ ਸ਼ਾਮਲ ਹੋਏ।
ਪ੍ਰੈੱਸ ਕਾਨਫਰੰਸ ਦੌਰਾਨ WPPS ਦੇ ਚੇਅਰਮੈਨ ਅਜੈ ਗੋਇਲ ਤੇ RFMAP ਦੇ ਚੇਅਰਮੈਨ ਧਰਮੇਂਦਰ ਸਿੰਘ ਗਿੱਲ ਨੇ ਕਿਹਾ ਕਿ ਭਾਰਤ ਵਿਚ ਕਣਕ ਦੀ ਸਥਿਰਤਾ ਦਾ ਭਵਿੱਖ ਕੁਦਰਤੀ ਪ੍ਰਕਿਰਿਆਵਾਂ ਤੇ ਵਿਗਿਆਨਕ ਨਵੇਂ ਵਿਚਾਰਾਂ ਦਰਮਿਆਨ ਸਹੀ ਤਵਾਜ਼ਨ ’ਤੇ ਮੁਨੱਸਰ ਕਰੇਗਾ। ਉਨ੍ਹਾਂ ਕਿਹਾ ਕਿ ਬਦਲਦੀਆਂ ਜਲਵਾਯੂ ਹਾਲਾਤ, ਖਪਤਕਾਰਾਂ ਦੀਆਂ ਧਾਰਨਾਵਾਂ ਅਤੇ ਖੇਤੀਬਾੜੀ ਮਸ਼ਕਾਂ ਦਰਮਿਆਨ ਇਹ ਇੱਕ ਸੰਤੁਲਿਤ ਖੇਤੀਬਾੜੀ ਪਹੁੰਚ ਅਪਣਾਉਣ ਦਾ ਸਮਾਂ ਹੈ। ਅਜੈ ਗੋਇਲ ਨੇ ਕਿਹਾ ਕਿ ਕਣਕ ਸਿਰਫ਼ ਇੱਕ ਫ਼ਸਲ ਨਹੀਂ ਹੈ, ਸਗੋਂ ਸਾਡੀ ਸੱਭਿਅਤਾ ਅਤੇ ਪੋਸ਼ਣ ਦੀ ਨੀਂਹ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕਣਕ ਵਿਰੁੱਧ ਫੈਲਾਈਆਂ ਜਾ ਰਹੀਆਂ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੁਰੱਖਿਅਤ, ਪੋਸ਼ਟਿਕ ਅਤੇ ਗੁਣਵੱਤਾ ਵਾਲੇ ਉਤਪਾਦਾਂ ਦੀ ਖਪਤਕਾਰਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਸਖ਼ਤ ਗੁਣਵੱਤਾ ਮਾਪਦੰਡ ਅਤੇ ਨਿਗਰਾਨੀ ਪ੍ਰਣਾਲੀਆਂ ਜ਼ਰੂਰੀ ਹਨ। ਇਸ ਸੈਮੀਨਾਰ ਵਿੱਚ ਦੇਸ਼ ਭਰ ਦੇ ਮਾਹਿਰਾਂ ਨੇ ਜਲਵਾਯੂ ਲਚਕਤਾ, ਮਜ਼ਬੂਤੀ ਅਤੇ ਗੁਣਵੱਤਾ ਦੇ ਮਿਆਰ, ਖਪਤਕਾਰ ਜਾਗਰੂਕਤਾ ਅਤੇ ਮਿਲਿੰਗ ਤਕਨਾਲੋਜੀ ਵਿੱਚ ਨਵੀਨਤਾਵਾਂ ਵਰਗੇ ਵਿਸ਼ਿਆਂ 'ਤੇ ਚਰਚਾ ਕੀਤੀ।
