DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਨੂੜ ਮੰਡੀ ਕਣਕ ਦੀ ਖ਼ਰੀਦ ਸ਼ੁਰੂ

ਪਹਿਲੇ ਦਿਨ 100 ਕੁਇੰਟਲ ਕਣਕ ਦੀ ਖਰੀਦ ਹੋਈ

  • fb
  • twitter
  • whatsapp
  • whatsapp
featured-img featured-img
ਬਨੂੜ ਮੰਡੀ ’ਚ ਵਿਧਾਇਕਾ ਨੀਨਾ ਮਿੱਤਲ ਕਿਸਾਨਾਂ ਦਾ ਮੂੰਹ ਮਿੱਠਾ ਕਰਾਉਂਦੇ ਹੋਏ। -ਫੋਟੋ: ਚਿੱਲਾ
Advertisement

ਰਾਜਪੁਰਾ ਹਲਕੇ ਦੀ ਵਿਧਾਇਕਾ ਨੀਨਾ ਮਿੱਤਲ ਅੱਜ ਬਨੂੜ ਮੰਡੀ ਵਿਚ ਕਣਕ ਦੀ ਖਰੀਦ ਆਰੰਭ ਕਰਾਈ। ਪਹਿਲੇ ਦਿਨ 100 ਕੁਇੰਟਲ ਦੇ ਕਰੀਬ ਕਣਕ ਖਰੀਦੀ ਗਈ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਗੁਰਨਾਮ ਸਿੰਘ, ਪਨਗ੍ਰੇਨ ਇੰਸਪੈਕਟਰ ਦੀਪਕ ਸਿਨਹਾ, ਮਾਰਕਫੈੱਡ ਦੇ ਇੰਸਪੈਕਟਰ ਅਮਰਜੀਤ ਸਿੰਘ ਤੇ ਜ਼ਿਲ੍ਹਾ ਮੁਹਾਲੀ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ ਮੌਜੂਦ ਸਨ। ਵਿਧਾਇਕਾ ਨੀਨਾ ਮਿੱਤਲ ਨੇ ਪੰਜਾਬ ਟ੍ਰੇਡਰਜ਼ ਕੋਲ ਆਈ ਖੇੜੀ ਗੁਰਨਾ ਦੇ ਕਿਸਾਨ ਦਲਜਿੰਦਰ ਸਿੰਘ ਤੇ ਅਜੈਬ ਸਿੰਘ ਬਨੂੜ ਦੀਆਂ ਢੇਰੀਆਂ ਦੀ ਖਰੀਦ ਆਰੰਭ ਕਰਾਈ ਅਤੇ ਕਿਸਾਨਾਂ ਨੂੰ ਲੱਡੂ ਵੀ ਖੁਆਏ। ਵਿਧਾਇਕਾ ਨੇ ਕਿਹਾ ਕਿ ਉਨਾਂ ਮੰਡੀ ਦੇ ਅੜ੍ਹਤੀਆਂ ਤੇ ਏਜੰਸੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸਾਨਾਂ ਨੂੰ ਕਣਕ ਵੇਚਣ ਸਮੇਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ। ਉਨ੍ਹਾਂ ਕਿਸਾਨਾਂ ਨੂੰ ਵੀ ਸੁੱਕੀ ਜਿਣਸ ਲਿਆਉਣ ਦੀ ਅਪੀਲ ਕੀਤੀ। ਇਸ ਦੌਰਾਨ ਮੁਹਾਲੀ ’ਚ ਡੀ ਸੀ ਕੋਮਲ ਮਿੱਤਲ ਵੱਲੋਂ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਸਟੋਰੇਜ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਤੇ ਸਾਰੀਆਂ ਖਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਜਿਨ੍ਹਾਂ ਮੰਡੀਆਂ ਵਿੱਚ ਆਮਦ ਸ਼ੁਰੂ ਹੋ ਗਈ ਹੈ ਉੱਥੇ ਖਰੀਦ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਬਨੂੜ, ਲਾਲੜੂ ਤੇ ਸਮਗੌਲੀ ਮੰਡੀਆਂ ਕਣਕ ਆਈ ਹੈ।

ਮਾਰਕੀਟ ਕਮੇਟੀ ਚੇਅਰਮੈਨ ਖਰੀਦ ਤੋਂ ਰਹੇ ਦੂਰ

ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਜਸਵੀਰ ਸਿੰਘ ਚੰਦੂਆ ਬਨੂੜ ਮੰਡੀ ਵਿਚ ਕਣਕ ਦੀ ਖਰੀਦ ਕਰਾਉਣ ਲਈ ਪਹੁੰਚੇ ਨੀਨਾ ਮਿੱਤਲ ਦੇ ਸਮਾਗਮ ਵਿਚ ਨਹੀਂ ਆਏ। ਉਹ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਹਾਜ਼ਰ ਸਨ ਪਰ ਮੰਡੀ ਦੀਆਂ ਫੜ੍ਹਾਂ ’ਤੇ ਬੋਲੀ ਲਵਾਉਣ ਪਹੁੰਚੀ ਵਿਧਾਇਕਾ ਨੀਨਾ ਮਿੱਤਲ ਕੋਲ ਨਹੀਂ ਗਏ। ਸੰਪਰਕ ਕਰਨ ’ਤੇ ਸ੍ਰੀ ਚੰਦੂਆ ਨੇ ਦੱਸਿਆ ਕਿ ਉਨ੍ਹਾਂ ਨੂੰ ਬੁਲਾਇਆ ਹੀ ਨਹੀਂ ਗਿਆ ਅਤੇ ਬਿਨਾਂ ਕਿਸੇ ਸੁਨੇਹੇ ਤੋਂ ਉਨ੍ਹਾਂ ਉੱਥੇ ਜਾਣਾ ਵਾਜਬ ਨਹੀਂ ਸਮਝਿਆ।

Advertisement

Advertisement
Advertisement
×