DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

WhatsApp New Feature 2026: ਹੁਣ ਫੋਨ ਨੰਬਰ ਸਾਂਝਾ ਕੀਤੇ ਬਿਨਾਂ ਹੋਵੇਗੀ WhatsApp ’ਤੇ ਗੱਲਬਾਤ

ਇਸ ਹਫਤੇ ਤੋਂ ਹੋਵੇਗੀ ਨਵੇਂ ਯੂਜ਼ਰਨੇਮ ਫੀਚਰ ਦੀ ਸ਼ੁਰੂਆਤ; ਨਵੇਂ ਪ੍ਰਾਈਵੇਸੀ ਫੀਚਰ ਨਾਲ ਕੀਤਾ ਜਾ ਸਕੇਗਾ ਸੰਪਰਕ; ਲੋਕਾਂ ਨੂੰ ਯੂਜ਼ਰਨੇਮ ਰਿਜ਼ਰਵ ਕਰਨ ਦੀ ਸਲਾਹ

  • fb
  • twitter
  • whatsapp
  • whatsapp
Advertisement

WhatsApp New Update Today: ਮੈਟਾ ਦੀ ਮਲਕੀਅਤ ਵਾਲੇ ਮੈਸੇਜਿੰਗ ਪਲੇਟਫਾਰਮ WhatsApp ਨੇ ਐਲਾਨ ਹੈ ਕੀਤਾ ਕਿ ਉਹ ਜਲਦੀ ਹੀ ਯੂਜ਼ਰਨੇਮ ਫੀਚਰ ਲਿਆ ਰਿਹਾ ਹੈ। ਇਸ ਨਵੇਂ ਪ੍ਰਾਈਵੇਸੀ ਫੀਚਰ ਨਾਲ ਯੂਜ਼ਰ ਆਪਣਾ ਮੋਬਾਈਲ ਨੰਬਰ ਸਾਂਝਾ ਕੀਤੇ ਬਿਨਾਂ ਵੀ ਦੂਜੇ ਲੋਕਾਂ ਨਾਲ ਗੱਲਬਾਤ ਕਰ ਸਕਣਗੇ। ਕੰਪਨੀ ਨੇ ਕਿਹਾ ਹੈ ਕਿ ਇਸ ਹਫ਼ਤੇ ਤੋਂ ਯੂਜ਼ਰ ਆਪਣੇ ਯੂਜ਼ਰਨੇਮ ਰਿਜ਼ਰਵ ਕਰ ਸਕਣਗੇ, ਜਦਕਿ ਇਹ ਫੀਚਰ ਇਸ ਸਾਲ ਦੇ ਅੰਤ ਤੱਕ ਪੜਾਅਵਾਰ ਤਰੀਕੇ ਨਾਲ ਜਾਰੀ ਕੀਤਾ ਜਾਵੇਗਾ।

ਵਟਸਐਪ ਨੇ ਕਿਹਾ ਕਿ ਯੂਜ਼ਰਨੇਮ ਫੀਚਰ ਦਾ ਮਕਸਦ ਯੂਜ਼ਰਾਂ ਨੂੰ ਹੋਰ ਨਿੱਜੀ ਅਤੇ ਸੁਰੱਖਿਅਤ ਢੰਗ ਨਾਲ ਜੁੜਨ ਦਾ ਮੌਕਾ ਦੇਣਾ ਹੈ। ਇਹ ਖਾਸ ਕਰਕੇ ਉਦੋਂ ਲਾਭਦਾਇਕ ਹੋਵੇਗਾ ਜਦੋਂ ਕੋਈ ਕਿਸੇ ਨਵੇਂ ਜਣੇ ਨਾਲ ਗੱਲਬਾਤ ਕਰਨ ਦਾ ਚਾਹਵਾਨ ਹੋਵੇ ਜਾਂ ਕਿਸੇ ਗਰੁੱਪ ਵਿੱਚ ਸ਼ਾਮਲ ਹੋਣਾ ਹੋਵੇ ਪਰ ਉਹ ਆਪਣਾ ਨਿੱਜੀ ਫ਼ੋਨ ਨੰਬਰ ਸਾਂਝਾ ਨਾ ਕਰਨਾ ਚਾਹੁੰਦਾ ਹੋਵੇ।

Advertisement

ਵਟਸਐਪ ਦੇ ਮੁਖੀ ਕੁਨਾਲ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਸ ਫੀਚਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮੇਂ ਸਿਰ ਆਪਣਾ ਯੂਜ਼ਰਨੇਮ ਰਿਜ਼ਰਵ ਕਰ ਲਿਆ ਹੈ ਅਤੇ ਹੁਣ ਹੋਰ ਯੂਜ਼ਰ ਵੀ ਇਹ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕਾਂ ਨਾਲ ਜੁੜਨ ਦਾ ਹੋਰ ਨਿੱਜੀ ਤਰੀਕਾ ਹੋਵੇਗਾ।

Advertisement

ਕੰਪਨੀ ਨੇ ਆਪਣੇ ਬਲੌਗ ਵਿੱਚ ਲਿਖਿਆ ਕਿ ਜਦੋਂ ਕੋਈ ਨਵਾਂ ਸਹਿਪਾਠੀ, ਗੁਆਂਢੀ ਜਾਂ ਕਿਸੇ ਸਮਾਗਮ ਵਿੱਚ ਮਿਲਿਆ ਵਿਅਕਤੀ ਜ਼ਿੰਦਗੀ ਦਾ ਹਿੱਸਾ ਬਣਦਾ ਹੈ ਤਾਂ ਤੁਰੰਤ ਆਪਣਾ ਫ਼ੋਨ ਨੰਬਰ ਸਾਂਝਾ ਕਰਨਾ ਹਰ ਕਿਸੇ ਲਈ ਸੌਖਾ ਨਹੀਂ ਹੁੰਦਾ।

ਕਈ ਵਾਰ ਲੋਕ ਸਿਰਫ਼ ਗੱਲਬਾਤ ਕਰਨਾ ਚਾਹੁੰਦੇ ਹਨ, ਆਪਣਾ ਨੰਬਰ ਨਹੀਂ ਦੇਣਾ ਚਾਹੁੰਦੇ। ਕੰਪਨੀ ਨੇ ਕਿਹਾ ਕਿ ਇਹੀ ਸਥਿਤੀ ਗਰੁੱਪ ਚੈਟ ਵਿੱਚ ਵੀ ਹੁੰਦੀ ਹੈ। ਮਿਸਾਲ ਵਜੋਂ ਜੇ ਕੋਈ ਬੱਚਿਆਂ ਦੀ ਖੇਡ ਟੀਮ ਦੇ ਮਾਪਿਆਂ ਦੇ ਗਰੁੱਪ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਆਪਣੇ ਫ਼ੋਨ ਨੰਬਰ ਨੂੰ ਅਣਜਾਣ ਲੋਕਾਂ ਨਾਲ ਸਾਂਝਾ ਨਾ ਕਰਨਾ ਚਾਹੇ।

ਵਟਸਐਪ ਨੇ ਦੱਸਿਆ ਕਿ ਦੁਨੀਆ ਭਰ ਵਿੱਚ ਇਸ ਦੇ 3 ਅਰਬ ਤੋਂ ਵੱਧ ਯੂਜ਼ਰ ਹਨ, ਇਸ ਲਈ ਕਈ ਲੋਕਾਂ ਦੇ ਇੱਕੋ ਜਿਹੇ ਨਾਂ ਹੋ ਸਕਦੇ ਹਨ। ਇਸੇ ਕਾਰਨ ਯੂਜ਼ਰਨੇਮ ਪਹਿਲਾਂ ਤੋਂ ਰਿਜ਼ਰਵ ਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ ਤਾਂ ਜੋ ਹਰ ਯੂਜ਼ਰ ਆਪਣੀ ਪਸੰਦ ਦਾ ਯੂਜ਼ਰਨੇਮ ਚੁਣ ਸਕੇ।

ਕੰਪਨੀ ਨੇ ਸਲਾਹ ਦਿੱਤੀ ਹੈ ਕਿ ਆਮ ਯੂਜ਼ਰ ਅਜਿਹਾ ਯੂਜ਼ਰਨੇਮ ਚੁਣਨ ਜੋ ਸਿਰਫ਼ ਉਨ੍ਹਾਂ ਲੋਕਾਂ ਨੂੰ ਪਤਾ ਹੋਵੇ ਜਿਨ੍ਹਾਂ ਨਾਲ ਉਹ ਸੰਪਰਕ ਵਿੱਚ ਰਹਿਣਾ ਚਾਹੁੰਦੇ ਹਨ। ਇਸ ਲਈ ਐਪ ਵਿੱਚ ਇੱਕ ਯੂਜ਼ਰਨੇਮ ਜਨਰੇਟਰ ਵੀ ਹੋਵੇਗਾ, ਜੋ ਉਪਲਬਧ ਯੂਜ਼ਰਨੇਮ ਸੁਝਾਏਗਾ।

ਕ੍ਰਿਏਟਰਾਂ, ਛੋਟੇ ਕਾਰੋਬਾਰਾਂ ਅਤੇ ਸੰਸਥਾਵਾਂ ਲਈ ਵਟਸਐਪ ਆਪਣੇ ਮੌਜੂਦਾ Instagram ਜਾਂ Facebook ਯੂਜ਼ਰਨੇਮ ਨੂੰ ਵੀ ਰਾਖਵਾਂ ਕਰਨ ਦਾ ਵਿਕਲਪ ਦੇਵੇਗਾ।

ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਯੂਜ਼ਰਨੇਮ ਦੀ ਕੋਈ ਜਨਤਕ ਸੂਚੀ ਜਾਂ ਡਾਇਰੈਕਟਰੀ ਨਹੀਂ ਹੋਵੇਗੀ। ਕਿਸੇ ਨਵੇਂ ਵਿਅਕਤੀ ਨੂੰ ਪਹਿਲੀ ਵਾਰ ਸੰਪਰਕ ਕਰਨ ਲਈ ਉਸ ਦਾ ਸਹੀ ਯੂਜ਼ਰਨੇਮ ਪਤਾ ਹੋਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰ ਚਾਹੁਣ ਤਾਂ ਇੱਕ ਵਾਧੂ ਯੂਜ਼ਰਨੇਮ ਕੀਅ ਵੀ ਚਾਲੂ ਕਰ ਸਕਣਗੇ, ਜਿਸ ਤੋਂ ਬਿਨਾਂ ਕੋਈ ਉਨ੍ਹਾਂ ਨੂੰ ਪਹਿਲਾ ਸੁਨੇਹਾ ਨਹੀਂ ਭੇਜ ਸਕੇਗਾ।

ਵਟਸਐਪ ਨੇ ਦੱਸਿਆ ਕਿ ਯੂਜ਼ਰਨੇਮ ਰਿਜ਼ਰਵ ਕਰਨ ਲਈ ਐਪ ਦੇ ਨਵੇਂ ਵਰਜ਼ਨ ਵਿੱਚ Settings > Account > Username ’ਤੇ ਜਾਣਾ ਹੋਵੇਗਾ। ਇਹ ਫੀਚਰ ਅਗਲੇ ਕੁਝ ਮਹੀਨਿਆਂ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ ਪੜਾਅਵਾਰ ਜਾਰੀ ਕੀਤਾ ਜਾਵੇਗਾ ਅਤੇ ਉਪਲਬਧ ਹੋਣ ’ਤੇ ਯੂਜ਼ਰਾਂ ਨੂੰ ਐਪ ਦੇ ਅੰਦਰ ਹੀ ਸੂਚਨਾ ਮਿਲੇਗੀ।

Advertisement
×